05-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-08-2026

ਸਿੱਖ ਮਿਸ਼ਨਰੀ ਕਾਲਜ ਲੁਧਿਆਣਾ ਨੇ ਕਰਵਾਏ ਧਾਰਮਿਕ ਮੁਕਾਬਲੇ

ਨਾਭਾ, 4 ਅਗਸਤ (ਵਰਿੰਦਰ ਵਰਮਾ)-ਸਿੱਖ ਮਿਸ਼ਨਰੀ ਕਾਲਜ ਲੁਧਿਆਣਾ ਵਲੋਂ ਪੰਜਾਬ ਦੇ ਵੱਖ-ਵੱਖ ਸਕੂਲਾਂ ਦੇ ਵਿਦਿਆਰਥੀਆਂ ਦੇ ਧਾਰਮਿਕ ਮੁਕਾਬਲੇ ਕਰਵਾਏ ਗਏ, ਜਿਸ ਵਿਚ ਸ਼ਬਦ ਕੀਰਤਨ, ਲੈਕਚਰ, ਕਵਿਤਾਵਾਂ ਤੇ ਵਾਰਾਂ ਦੇ ਮੁਕਾਬਲੇ ਕਰਵਾਏ ਗਏ। ਨਾਭਾ ਦੀ ਮਸ਼ਹੂਰ ਸਕੂਲ ਨਿਊ ਇੰਡੀਅਨ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਨਾਭਾ ਦੇ ਵਿਦਿਆਰਥੀਆਂ ਨੇ ਇਸ ਧਾਰਮਿਕ ਮੁਕਾਬਲੇ ਦੇ ਵਿਚ ਭਾਗ ਲਿਆ।

Ad Position 21
No active advertisement
ਅਜੀਤ ਡੈਸਕ 05-08-2026
ਨਾਭਾ, 4 ਅਗਸਤ (ਵਰਿੰਦਰ ਵਰਮਾ)-ਸਿੱਖ ਮਿਸ਼ਨਰੀ ਕਾਲਜ ਲੁਧਿਆਣਾ ਵਲੋਂ ਪੰਜਾਬ ਦੇ ਵੱਖ-ਵੱਖ ਸਕੂਲਾਂ ਦੇ ਵਿਦਿਆਰਥੀਆਂ ਦੇ ਧਾਰਮਿਕ ਮੁਕਾਬਲੇ ਕਰਵਾਏ ਗਏ, ਜਿਸ ਵਿਚ ਸ਼ਬਦ ਕੀਰਤਨ, ਲੈਕਚਰ, ਕਵਿਤਾਵਾਂ ਤੇ ਵਾਰਾਂ ਦੇ ਮੁਕਾਬਲੇ ਕਰਵਾਏ ਗਏ। ਨਾਭਾ ਦੀ ਮਸ਼ਹੂਰ ਸਕੂਲ ਨਿਊ ਇੰਡੀਅਨ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਨਾਭਾ ਦੇ ਵਿਦਿਆਰਥੀਆਂ ਨੇ ਇਸ ਧਾਰਮਿਕ ਮੁਕਾਬਲੇ ਦੇ ਵਿਚ ਭਾਗ ਲਿਆ। ਜਿਸ ’ਚ ਖੁਸ਼ਬੀਰ ਕੌਰ ਨੇ ਲੈਕਚਰ ਵਿਚ ਪਹਿਲਾ ਸਥਾਨ ਪ੍ਰਾਪਤ ਕੀਤਾ ਅਤੇ ਹਰਜੀ ਦਾਸ ਤੇ ਇਮਨੀਤ ਕੌਰ ਨੇ ਸ਼ਬਦ ਕੀਰਤਨ ਮੁਕਾਬਲੇ ’ਚ ਤੀਜਾ ਸਥਾਨ ਪ੍ਰਾਪਤ ਕੀਤਾ। ਇਨ੍ਹਾਂ ਬੱਚਿਆਂ ਨੇ ਪਹਿਲਾਂ ਵੀ ਨਾਭਾ ਵਿਖੇ ਹੋਏ ਧਾਰਮਿਕ ਮੁਕਾਬਲੇ ’ਚ ਪਹਿਲਾ ਸਥਾਨ ਪ੍ਰਾਪਤ ਕੀਤਾ ਸੀ ਅਤੇ ਪਟਿਆਲੇ ਜ਼ੋਨ ਦੇ ਮੁਕਾਬਲੇ ’ਚ ਹਿੱਸਾ ਲਿਆ। ਜ਼ਿਕਰਯੋਗ ਹੈ ਕਿ ਖੁਸ਼ਵੀਰ ਕੌਰ ਲੁਧਿਆਣਾ ਦੇ ਵਿਚ ਨਾਭਾ ਸਰਕਲ ਤੇ ਪਟਿਆਲਾ ਜ਼ੋਨ ਦੇ ਨੁਮਾਇੰਦਗੀ ਕਰੇਗੀ। ਇਸ ਮੌਕੇ ਸਕੂਲ ਦੇ ਪ੍ਰਿੰਸੀਪਲ ਮੈਡਮ ਖੁਸ਼ਪਿੰਦਰ ਕੌਰ ਖੈਰਾ ਨੇ ਦੱਸਿਆ ਕਿ ਸਾਡੇ ਸਕੂਲ ਦੇ ਬੱਚੇ ਹਰ ਸਾਲ ਇਸ ਸਮਾਗਮ ਵਿਚ ਭਾਗ ਲੈਂਦੇ ਹਨ ਤੇ ਪੁਜੀਸ਼ਨਾਂ ਹਾਸਿਲ ਕਰਦੇ ਹਨ। ਇਨ੍ਹਾਂ ਵਿਦਿਆਰਥੀਆਂ ਨੇ ਸਕੂਲ ਤੇ ਆਪਣੇ ਮਾਪਿਆਂ ਦਾ ਨਾਂਅ ਰੌਸ਼ਨ ਕੀਤਾ ਹੈ। ਇਨ੍ਹਾਂ ਹੋਣਹਾਰ ਬੱਚਿਆਂ ਨੂੰ ਸਵੇਰ ਦੀ ਸਭਾ ਵਿਚ ਸਕੂਲ ਮੈਨੇਜਮੈਂਟ ਤੇ ਪ੍ਰਿੰਸੀਪਲ ਨੇ ਖਾਸ ਤੌਰ ’ਤੇ ਸਨਮਾਨਿਤ ਕੀਤਾ।
Ad Position 22
No active advertisement
ਪਿਛਲੀ ਖ਼ਬਰ ਨਸ਼ਾ ਮੁਕਤ ਕਰਵਾਉਣ ਲਈ ਪਿੰਡ-ਪਿੰਡ ਸ਼ਹਿਰ ਸ਼ਹਿਰ ਲਗਾਏ ਜਾਣਗੇ ਕੈਂਪ-ਭੈਣ ਕੈਲਾਸ਼, ਡਾ. ਰਮਾ ਦੀਦੀ ਅਗਲੀ ਖ਼ਬਰ ਮਾਲਵਾ ਜ਼ੋਨ ਦੇ ਅਬਜ਼ਰਵਰ ਭਰਤ ਸ਼ੰਕਰ ਜੋਸ਼ੀ ਵਲੋਂ ਹਰਿੰਦਰ ਸਿੰਘ ਵਿਰਕ ਨਾਲ ਬੈਠਕ
Ad Position 24
No active advertisement