07-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-08-2026

ਤੇਜਿੰਦਰ ਮਹਿਤਾ ਵਲੋਂ ਓਪਨ ਜਿਮ ਦਾ ਉਦਘਾਟਨ ਬਾਰਾਦਰੀ ਬਾਗ ਵਿਖੇ ਐਮ. ਸੀ. ਜੱਗੀ ਦੀਆਂ ਕੋਸ਼ਿਸ਼ਾਂ ਨਾਲ ਮੰਗ ਹੋਈ ਪੂਰੀ

ਪਟਿਆਲਾ, 7 ਅਗਸਤ (ਮਨਦੀਪ ਸਿੰਘ ਖਰੌੜ)-ਬਾਰਾਦਰੀ ਬਾਗ ਸਥਿਤ ਚਿਲਡਰਨ ਪਾਰਕ ਵਿਚ ਨਵੇਂ ਓਪਨ ਜਿਮ ਦਾ ਉਦਘਾਟਨ ਜ਼ਿਲ੍ਹਾ ਯੋਜਨਾ ਕਮੇਟੀ ਦੇ ਚੇਅਰਮੈਨ ਤੇਜਿੰਦਰ ਮਹਿਤਾ ਵਲੋਂ ਕੀਤਾ। ਬਾਰਾਦਰੀ ਬਾਗ ਵਿਚ ਓਪਨ ਜਿੰਮ ਸਥਾਪਤ ਕਰਨ ਦੀ ਮੰਗ ਸ਼ਹਿਰ ਦੀ ਪ੍ਰਸਿੱਧ ਸਮਾਜ ਸੇਵੀ ਸੰਸਥਾ ਜਨਹਿਤ ਸੰਮਤੀ ਵਲੋਂ ਲੰਬੇ ਸਮੇਂ ਤੋਂ ਕੀਤੀ ਜਾ ਰਹੀ ਸੀ, ਜੋ ਐਮ.

Ad Position 21
No active advertisement
ਅਜੀਤ ਡੈਸਕ 08-08-2026
ਪਟਿਆਲਾ, 7 ਅਗਸਤ (ਮਨਦੀਪ ਸਿੰਘ ਖਰੌੜ)-ਬਾਰਾਦਰੀ ਬਾਗ ਸਥਿਤ ਚਿਲਡਰਨ ਪਾਰਕ ਵਿਚ ਨਵੇਂ ਓਪਨ ਜਿਮ ਦਾ ਉਦਘਾਟਨ ਜ਼ਿਲ੍ਹਾ ਯੋਜਨਾ ਕਮੇਟੀ ਦੇ ਚੇਅਰਮੈਨ ਤੇਜਿੰਦਰ ਮਹਿਤਾ ਵਲੋਂ ਕੀਤਾ। ਬਾਰਾਦਰੀ ਬਾਗ ਵਿਚ ਓਪਨ ਜਿੰਮ ਸਥਾਪਤ ਕਰਨ ਦੀ ਮੰਗ ਸ਼ਹਿਰ ਦੀ ਪ੍ਰਸਿੱਧ ਸਮਾਜ ਸੇਵੀ ਸੰਸਥਾ ਜਨਹਿਤ ਸੰਮਤੀ ਵਲੋਂ ਲੰਬੇ ਸਮੇਂ ਤੋਂ ਕੀਤੀ ਜਾ ਰਹੀ ਸੀ, ਜੋ ਐਮ. ਸੀ. ਕਵਲਜੀਤ ਕੌਰ ਜੱਗੀ ਦੀਆਂ ਕੋਸ਼ਿਸ਼ਾਂ ਸਦਕਾ ਹੁਣ ਪੂਰੀ ਹੋਈ ਹੈ। ਇਹ ਜਿਮ ਚੇਅਰਮੈਨ ਤੇਜਿੰਦਰ ਮਹਿਤਾ ਵਲੋਂ ਜ਼ਿਲ੍ਹਾ ਯੋਜਨਾ ਕਮੇਟੀ ਰਾਹੀਂ ਉਪਲਬਧ ਕਰਵਾਏ ਗਏ ਫੰਡਾਂ ਨਾਲ ਸਥਾਪਤ ਕੀਤਾ ਗਿਆ ਹੈ। ਇਸ ਮੌਕੇ ਤੇਜਿੰਦਰ ਮਹਿਤਾ ਨੇ ਕਿਹਾ ਕਿ ਲੋਕਾਂ ਨੂੰ ਬਿਹਤਰ ਜਨਤਕ ਸਹੂਲਤਾਂ ਮੁਹੱਈਆ ਕਰਵਾਉਣਾ ਉਨ੍ਹਾਂ ਦੀ ਤਰਜੀਹ ਹੈ। ਜਨਹਿਤ ਸੰਮਤੀ ਦੇ ਜਨਰਲ ਸਕੱਤਰ ਵਿਨੋਦ ਸ਼ਰਮਾ ਅਤੇ ਸੀਨੀਅਰ ਆਮ ਆਦਮੀ ਪਾਰਟੀ ਆਗੂ ਤੇ ਸਮਾਜ ਸੇਵੀ ਜਗਤਾਰ ਸਿੰਘ ਜੱਗੀ ਨੇ ਕਿਹਾ ਕਿ ਬਾਰਾਦਰੀ ਬਾਗ ਵਿਚ ਓਪਨ ਜਿਮ ਦੀ ਮੰਗ ਲੰਬੇ ਸਮੇਂ ਤੋਂ ਕੀਤੀ ਜਾ ਰਹੀ ਸੀ। ਉਨ੍ਹਾਂ ਕਿਹਾ ਕਿ ਇਹ ਸਹੂਲਤ ਮਿਲਣ ਨਾਲ ਪਾਰਕ ਵਿਚ ਸੈਰ ਤੇ ਕਸਰਤ ਕਰਨ ਲਈ ਆਉਣ ਵਾਲੇ ਲੋਕਾਂ ਨੂੰ ਵੱਡਾ ਲਾਭ ਮਿਲੇਗਾ। ਐਮ. ਸੀ. ਕਵਲਜੀਤ ਕੌਰ ਜੱਗੀ ਨੇ ਤੇਜਿੰਦਰ ਮਹਿਤਾ ਤੇ ਜ਼ਿਲ੍ਹਾ ਯੋਜਨਾ ਕਮੇਟੀ ਦਾ ਧੰਨਵਾਦ ਕਰਦਿਆਂ ਕਿਹਾ ਕਿ ਬਾਰਾਂਦਰੀ ਬਾਗ ਦੇ ਚਿਲਡਰਨ ਪਾਰਕ ਵਿਚ ਓਪਨ ਜਿਮ ਦੀ ਸਹੂਲਤ ਮਿਲਣ ਨਾਲ ਇਲਾਕਾ ਨਿਵਾਸੀਆਂ ਦੀ ਲੰਬੇ ਸਮੇਂ ਤੋਂ ਚੱਲੀ ਆ ਰਹੀ ਮੰਗ ਪੂਰੀ ਹੋਈ ਹੈ। ਇਸ ਮੌਕੇ ਨੂੰ ਯਾਦਗਾਰ ਬਣਾਉਣ ਲਈ ਬੂਟਾ ਵੀ ਲਗਾਇਆ ਗਿਆ। ਤੇਜਿੰਦਰ ਮਹਿਤਾ ਤੇ ਹੋਰ ਪਤਵੰਤਿਆਂ ਨੇ ਬੂਟੇ ਲਗਾ ਕੇ ਵਾਤਾਵਰਨ ਦੀ ਸੰਭਾਲ ਦਾ ਸੰਦੇਸ਼ ਦਿੱਤਾ। ਇਸ ਮੌਕੇ ਬਾਗਬਾਨੀ ਵਿਭਾਗ ਦੇ ਡਿਪਟੀ ਡਾਇਰੈਕਟਰ ਡਾ. ਹਰਿੰਦਰ ਸਿੰਘ ਚਹਿਲ, ਬਾਲ ਕ੍ਰਿਸ਼ਨ ਬਿੰਦਲ, ਸਤੀਸ਼ ਜੋਸ਼ੀ, ਚਮਨ ਲਾਲ ਗਰਗ, ਸਤਪਾਲ ਪਰਾਸ਼ਰ, ਅਮਰਿੰਦਰ ਸਿੰਘ, ਅਗਰਵਾਲ ਵੈਲਫੇਅਰ ਬੋਰਡ ਦੇ ਚੇਅਰਮੈਨ ਤ੍ਰਿਲੋਕ ਜੈਨ, ਵਾਰਡ ਨੰਬਰ 32 ਦੇ ਪ੍ਰਧਾਨ ਅਤੁਲ ਗੋਇਲ, ਜ਼ਿਲ੍ਹਾ ਸੋਸ਼ਲ ਮੀਡੀਆ ਇੰਚਾਰਜ ਸੁਮਿਤ ਟਕੇਜਾ, ਯੂਥ ਆਗੂ ਸੁਰਿੰਦਰ ਨਿੱਕੂ, ਸੁਰਜੀਤ ਗੁਰੂ ਡਕਾਲਾ, ਜਨਹਿਤ ਸੰਮਤੀ ਦੇ ਹੋਰ ਅਹੁਦੇਦਾਰ ਤੇ ਇਲਾਕਾ ਨਿਵਾਸੀ ਮੌਜੂਦ ਸਨ।
Ad Position 22
No active advertisement
ਪਿਛਲੀ ਖ਼ਬਰ ਸ੍ਰੀ ਕਾਲੀ ਦੇਵੀ ਮੰਦਰ ’ਚ ਨਤਮਸਤਕ ਹੋਣ ਵਾਲੀ ਸੰਗਤ ਲਈ ਪੀ. ਆਰ. ਟੀ. ਸੀ. ਦੀ ਵੱਡੀ ਤਿਆਰੀ-ਜੁਨੇਜਾ ਅਗਲੀ ਖ਼ਬਰ ਨਸ਼ੇ ਵਿਰੁੱਧ ਪੁਲਿਸ ਨੇ ਵੱਡੀ ਕਾਰਵਾਈ ਕਰਦਿਆਂ ਹੈਰੋਇਨ ਤਸਕਰ ਪਤੀ-ਪਤਨੀ ਕੀਤੇ ਕਾਬੂ
Ad Position 24