07-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-08-2026

ਸਨੌਰ ਨੂੰ ਸਬ-ਡਵੀਜ਼ਨ ਬਣਾਉਣ ਲਈ ਰਣਜੋਧ ਸਿੰਘ ਹਡਾਣਾ ਦਾ ਉਪਰਾਲਾ

ਭੁੱਨਰਹੇੜੀ, 7 ਅਗਸਤ (ਧਨਵੰਤ ਸਿੰਘ)-ਪੀ. ਆਰ.

Ad Position 21
No active advertisement
ਅਜੀਤ ਡੈਸਕ 08-08-2026
ਭੁੱਨਰਹੇੜੀ, 7 ਅਗਸਤ (ਧਨਵੰਤ ਸਿੰਘ)-ਪੀ. ਆਰ. ਟੀ. ਸੀ. ਦੇ ਸਾਬਕਾ ਚੇਅਰਮੈਨ ਤੇ ਆਮ ਆਦਮੀ ਪਾਰਟੀ ਵਲੋਂ ਹਲਕਾ ਸਨੌਰ ਦੇ ਇੰਚਾਰਜ ਰਣਜੋਧ ਸਿੰਘ ਹਡਾਣਾ ਨੇ ਕਿਹਾ ਕਿ ਹਲਕਾ ਸਨੌਰ ਦੀ ਸਿਆਸਤ ਨਵੇਂ ਦੌਰ ਵਿਚ ਦਾਖਲ ਹੋ ਚੁੱਕੀ ਹੈ। ਵੱਡਾ ਸੰਕੇਤ ਦਿੰਦਿਆਂ ਹਲਕਾ ਇੰਚਾਰਜ ਹਡਾਣਾ ਨੇ ਕਿਹਾ ਕਿ ਸਨੌਰ ਨੂੰ ਸਬ-ਡਵੀਜ਼ਨ ਬਣਾਉਣ ਦੀ ਯੋਜਨਾ ਬਣ ਚੁੱਕੀ ਹੈ। ਇਸ ਦੇ ਸਾਰਥਿਕ ਨਤੀਜੇ ਸਾਹਮਣੇ ਆਉਣਗੇ । ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਪਿੰਡ ਉਲਟਪੁਰ ਵਿਖੇ ਲੋਕ ਮਿਲਣੀ ਪ੍ਰੋਗਾਰਾਮ ਤਹਿਤ ਲੋਕਾਂ ਨਾਲ ਸਾਂਝ ਪਾਉਣ ਆਏ ਸਨ। ਇਸ ਮੌਕੇ ਉਨ੍ਹਾਂ ਕਿਹਾ ਕਿ ਪਿਛਲੇ ਕਰੀਬ ਦਸ ਮਹੀਨਿਆਂ ਤੋਂ ਹਲਕਾ ਸਨੌਰ ਦੀ ਸੇਵਾ ਕਰ ਰਹੇ ਹਨ। ਲਗਾਤਾਰ ਲੋਕਾਂ ਨਾਲ ਸਿੱਧਾ ਰਾਬਤਾ ਬਣਾ ਕੇ ਉਨ੍ਹਾਂ ਦੀਆਂ ਸਮੱਸਿਆਵਾਂ ਨੂੰ ਜ਼ਮੀਨੀ ਪੱਧਰ ’ਤੇ ਹੱਲ ਕਰਨ ਵੱਲ ਵੱਧ ਰਹੇ ਹਨ। ਉਨ੍ਹਾਂ ਦਾਅਵਾ ਕੀਤਾ ਕਿ ਹੁਣ ਹਲਕੇ ਦੀ ਪਛੜੇਪਣ ਵਾਲੀ ਪਛਾਣ ਨੂੰ ਖਤਮ ਕਰਕੇ ਵਿਕਾਸ ਦੀ ਨਵੀਂ ਦਿਖ ਦੇਣਾ ਮੇਰੇ ਲਈ ਚਣੌਤੀ ਹੈ। ਵਿਕਾਸ ਦੀਆਂ ਵੱਡੀਆਂ ਯੋਜਨਾਵਾਂ ਗਿਣਾਉਂਦਿਆਂ ਹਡਾਣਾ ਨੇ ਦੱਸਿਆ ਕਿ ਸਨੌਰ ਅਤੇ ਦੁੱਧਨਸਾਧਾਂ ਹਸਪਤਾਲ ਦਾ ਦਰਜਾ ਵਧਾਉਣ ਲਈ ਯਤਨ ਕੀਤੇ ਜਾ ਰਹੇ ਹਨ। ਉਨ੍ਹਾਂ ਕਿ ਪਿਹੋਵਾ-ਪਟਿਆਲਾ ਮੁੱਖ ਮਾਰਗ ਨੂੰ ਫੋਰ ਲੇਨ ਬਣਾਉਣ ਦੀ ਯੋਜਨਾ ਤਹਿਤ ਰਾਬਤ ਬਣਾਇਆ ਗਿਆ ਹੈ, ਜਦਕਿ ਹਰਿਆਣਾ ਨਾਲ ਜੋੜਨ ਵਾਲੀਆਂ ਸੰਪਰਕ ਸੜਕਾਂ ਨੂੰ 18 ਫੁੱਟ ਚੌੜਾ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਬਰਸਾਤੀ ਪਾਣੀ ਦੀ ਨਿਕਾਸੀ ਲਈ ਵਿਸ਼ੇਸ਼ ਸਰਵੇ ਕਰਵਾਇਆ ਜਾ ਰਿਹਾ ਹੈ ਅਤੇ ਲੋਕਾਂ ਦੀ ਰਾਏ ਨਾਲ ਇਸ ਦਾ ਪੱਕਾ ਹੱਲ ਕੱਢਿਆ ਜਾਵੇਗਾ। ਹਡਾਣਾ ਨੇ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਮਾਨ ਵਲੋਂ ਹਲਕੇ ਵਿਚ ਨਵੀਆਂ ਲਿੰਕ ਸੜਕਾਂ ਲਈ ਮਨਜ਼ੂਰੀ ਮਿਲ ਚੁੱਕੀ ਹੈ। ਇਸ ਮੌਕਾ ਗਰਾਮ ਪੰਚਾਇਤ ਉਲਟਪੁਰ ਵਲੋਂ ਰਣਜੋਧ ਸਿੰਘ ਹਡਾਣਾ ਨੂੰ ਸਨਮਾਨਿਤ ਵੀ ਕੀਤਾ ਗਿਆ।
Ad Position 22
No active advertisement
ਪਿਛਲੀ ਖ਼ਬਰ ਭੁਪਿੰਦਰ ਸਿੰਘ ਮਸੀਂਗਣ ਨੇ ਮੁੜ ‘ਅਕਾਲੀ ਦਲ ਅੰਮ੍ਰਿਤਸਰ’ ਚ ਕੀਤੀ ਘਰ ਵਾਪਸੀ ਅਗਲੀ ਖ਼ਬਰ ਗੁਰੂ ਹਰਿਕਿ੍ਸ਼ਨ ਜੀ ਦਾ ਪ੍ਰਕਾਸ਼ ਪੁਰਬ ਸ਼ਰਧਾ ਨਾਲ ਮਨਾਇਆ
Ad Position 24