07-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-08-2026

ਸਾਬਕਾ ਚੇਅਰਮੈਨ ਹਰਦੇਵ ਸਿੰਘ ਅਗੇਤੀ ਦੇ ਗ੍ਰਹਿ ਵਿਖੇ ਵਰਕਰਾਂ ਦਾ ਇੱਕਠ

ਨਾਭਾ, 7 ਅਗਸਤ (ਵਰਿੰਦਰ ਵਰਮਾ)-2027 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਨੂੰ ਧਿਆਨ ਵਿਚ ਰੱਖਦਿਆਂ ਕਾਂਗਰਸ ਪਾਰਟੀ ਦੇ ਸੀਨੀਅਰ ਆਗੂ ਤੇ ਸਾਬਕਾ ਮੰਤਰੀ ਸਾਧੂ ਸਿੰਘ ਪਰਮਸੋਤ ਨੇ ਨਾਭਾ ਹਲਕੇ ਦੇ ਵੱਖ-ਵੱਖ ਪਿੰਡਾਂ ਵਿਚ ਕਾਂਗਰਸੀ ਵਰਕਰਾਂ ਨਾਲ ਮੀਟਿੰਗਾਂ ਦਾ ਦੌਰ ਸ਼ੁਰੂ ਕਰ ਦਿੱਤਾ ਹੈ। ਜਿਸ ’ਤੇ ਚਲਦਿਆ ਸਾਬਕਾ ਚੇਅਰਮੈਨ ਹਰਦੇਵ ਸਿੰਘ ਅਗੇਤੀ ਦੇ ਗ੍ਰਹਿ ਵਿਖੇ ਭਰਵੀ ਮੀਟਿੰਗ ਕੀਤੀ ਗਈ।

Ad Position 21
No active advertisement
ਸਾਬਕਾ ਮੰਤਰੀ ਸਾਧੂ ਸਿੰਘ ਪਰਮਸੋਤ ਨਾਭਾ ਹਲਕੇ ਦੇ ਵੱਖ-ਵੱਖ ਪਿੰਡਾਂ ਵਿਚ ਕਾਂਗਰਸੀ ਵਰਕਰਾਂ ਨਾਲ ਮੀਟਿੰਗਾਂ ਕਰਨ ਦਾ ਦ੍ਰਿਸ਼, ਨਾਲ ਸਾਬਕਾ ਚੇਅਰਮੈਨ ਹਰਦੇਵ ਸਿੰਘ ਅਗੇਤੀ ਤੇ ਹੋਰ। ਤਸਵੀਰ : ਵਰਿੰਦਰ ਵਰਮਾ 08-08-2026
ਨਾਭਾ, 7 ਅਗਸਤ (ਵਰਿੰਦਰ ਵਰਮਾ)-2027 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਨੂੰ ਧਿਆਨ ਵਿਚ ਰੱਖਦਿਆਂ ਕਾਂਗਰਸ ਪਾਰਟੀ ਦੇ ਸੀਨੀਅਰ ਆਗੂ ਤੇ ਸਾਬਕਾ ਮੰਤਰੀ ਸਾਧੂ ਸਿੰਘ ਪਰਮਸੋਤ ਨੇ ਨਾਭਾ ਹਲਕੇ ਦੇ ਵੱਖ-ਵੱਖ ਪਿੰਡਾਂ ਵਿਚ ਕਾਂਗਰਸੀ ਵਰਕਰਾਂ ਨਾਲ ਮੀਟਿੰਗਾਂ ਦਾ ਦੌਰ ਸ਼ੁਰੂ ਕਰ ਦਿੱਤਾ ਹੈ। ਜਿਸ ’ਤੇ ਚਲਦਿਆ ਸਾਬਕਾ ਚੇਅਰਮੈਨ ਹਰਦੇਵ ਸਿੰਘ ਅਗੇਤੀ ਦੇ ਗ੍ਰਹਿ ਵਿਖੇ ਭਰਵੀ ਮੀਟਿੰਗ ਕੀਤੀ ਗਈ। ਇਸ ਮੌਕੇ ਸਾਧੂ ਸਿੰਘ ਧਰਮਸੋਤ ਨੇ ਵਰਕਰਾ ਤੇ ਪਾਰਟੀ ਅਹੁਦੇਦਾਰਾ ਨਾਲ ਪਾਰਟੀ ਨੂੰ ਬੂਥ ਪੱਧਰ ‘ਤੇ ਮਜ਼ਬੂਤ ਕਰਨ ਤੇ ਆਉਣ ਵਾਲੀਆਂ ਚੋਣਾਂ ਲਈ ਵਰਕਰਾਂ ਨਾਲ ਵਿਚਾਰ-ਵਟਾਂਦਰਾ ਕੀਤਾ। ਇਸ ਮੋਕੇ ਸਾਧੂ ਸਿੰਘ ਧਰਮਸ਼ੋਤ ਨੇ ਕਿਹਾ ਕਿ 15 ਅਗਸਤ ਨੂੰ ਆਜ਼ਾਦੀ ਦਿਵਸ ਮੌਕੇ ਉਹ ਆਪਣੀ ਰਿਹਾਇਸ਼ ਨਾਭਾ ‘ਵਿਖੇ ਕਾਂਗਰਸ ਪਾਰਟੀ ਦੇ ਵਰਕਰਾਂ ਨਾਲ ਮਿਲ ਕੇ ਤਿਰੰਗਾ ਝੰਡਾ ਲਹਿਰਾਉਣਗੇ ਅਤੇ ਦੇਸ਼ ਦੀ ਆਜ਼ਾਦੀ ਲਈ ਸ਼ਹੀਦ ਹੋਏ ਮਹਾਨ ਯੋਧਿਆਂ ਨੂੰ ਸ਼ਰਧਾਂਜਲੀ ਭੇਟ ਕਰਨਗੇ। ਉਨ੍ਹਾਂ ਕਿਹਾ ਕਿ ਨਾਭਾ ਹਲਕੇ ਦੇ ਪਿੰਡਾਂ ਵਿਚ ਸ਼ੁਰੂ ਕੀਤੀਆਂ ਜਾ ਰਹੀਆਂ ਮੀਟਿੰਗਾਂ ਦਾ ਮਕਸਦ ਵਰਕਰਾਂ ਨਾਲ ਸਿੱਧਾ ਸੰਪਰਕ ਬਣਾਉਣਾ ਹੈ ਤੇ 2027 ਦੀਆਂ ਵਿਧਾਨ ਸਭਾ ਚੋਣਾਂ ਲਈ ਸੰਗਠਨ ਨੂੰ ਹੋਰ ਮਜ਼ਬੂਤ ਕਰਨਾ ਹੈ। ਉਨ੍ਹਾਂ ਦਾਅਵਾ ਕੀਤਾ ਕਿ ਪਿੰਡਾਂ ਵਿਚ ਲੋਕਾਂ ਤੇ ਕਾਂਗਰਸੀ ਵਰਕਰਾਂ ਵਲੋਂ ਉਨ੍ਹਾਂ ਨੂੰ ਭਰਵਾਂ ਸਮਰਥਨ ਮਿਲ ਰਿਹਾ ਹੈ, ਜਿਸ ਨਾਲ ਪਾਰਟੀ ਦਾ ਮਨੋਬਲ ਹੋਰ ਵਧਿਆ ਹੈ। ਸਾਧੂ ਸਿੰਘ ਧਰਮਸੋਤ ਨੇ ਕਿਹਾ ਕਿ ਕਾਂਗਰਸ ਪਾਰਟੀ ਲੋਕਾਂ ਦੇ ਮੁੱਦਿਆਂ ਨੂੰ ਲੈ ਕੇ ਲਗਾਤਾਰ ਉਨ੍ਹਾਂ ਦੇ ਵਿਚਕਾਰ ਰਹੇਗੀ ਅਤੇ ਆਉਣ ਵਾਲੇ ਸਮੇਂ ਵਿਚ ਵੀ ਵਰਕਰਾਂ ਨਾਲ ਅਜਿਹੀਆਂ ਮੀਟਿੰਗਾਂ ਦਾ ਸਿਲਸਿਲਾ ਜਾਰੀ ਰਹੇਗਾ। ਇਸ ਮੌਕੇ ਰੁੱਸੇ ਹੋਏ ਕਈ ਪਾਰਟੀ ਵਰਕਰਾਂ ਨੇ ਮੀਟਿੰਗ ’ਚ ਸਮੂਲੀਅਤ ਕਰਕੇ ਪਾਰਟੀ ਦਾ ਆਉਣ ਵਾਲੇ ਸਮੇ ’ਚ ਸਾਥ ਦੇਣ ਦਾ ਐਲਾਨ ਵੀ ਕੀਤਾ, ਜਿਨ੍ਹਾਂ ਸਵਾਗਤ ਕਰਦਿਆ ਧਰਮਸੋਤ ਨੇ ਕਿਹਾ ਇਨ੍ਹਾਂ ਭਰਾਵਾ ਦੇ ਆਉਣ ਨਾਲ ਨਾਭਾ ਹਲਕੇ ’ਚ ਪਾਰਟੀ ਹੋਰ ਮਜ਼ਬੂਤ ਹੋਵੇਗੀ। ਇਸ ਮੌਕੇ ਸੰਮਤੀ ਮੈਬਰ ਭੀਮ ਸਿੰਘ ਬਨੇਰਾ, ਆਇਆ ਸਿੰਘ ਬਨੇਰਾ ਖੁਰਦ, ਭੁਪਿੰਦਰ ਸਿੰਘ ਧਾਰੋਕੀ, ਜਸਦੀਪ ਸਿੰਘ, ਇੰਦਰਜੀਤ ਚੀਕੂ ਥੂਹੀ ਸੰਮਤੀ ਮੈਬਰ, ਭਿੰਦਰ ਸਿੰਘ ਧਾਰੋਕੀ, ਸਿਕੰਦਰ ਸਿੰਘ ਅਗੇਤੀ, ਯਾਦਵਿੰਦਰ ਸਿੰਘ ਨੰਬਰਦਾਰ, ਬਹਾਦਰ ਸਿੰਘ ਸੌਜਾ, ਹਰਬੰਤ ਸਿੰਘ ਪੰਚ ਅਗੇਤਾ, ਮੱਖਣ ਸਿੰਘ ਨਰਮਾਣਾ, ਚਮਕੋਰ ਸਿੰਘ ਅਗੇਤਾ, ਨਿਰਮਲ ਸਿੰਘ ਨਰਮਾਣਾ, ਰਾਜ ਸਿੰਘ, ਮਾਮੂ ਮੈਹਸ, ਬਲਜੀਤ ਸਿੰਘ ਥੂਹੀ, ਗੁਰਮੀਤ ਸਿੰਘ ਥੂਹੀ, ਗੁਰਬਾਜ ਸਿੰਘ ਤੇ ਵਰਕਰਾਂ ਨੇ ਮੀਟਿੰਗ ’ਚ ਸਮੂਲੀਅਤ ਕੀਤੀ।
Ad Position 22
No active advertisement
ਪਿਛਲੀ ਖ਼ਬਰ ਨਿੱਕੀ ਉਮਰ ਦੇ ਹੋਣਹਾਰ ਪਹਿਲਵਾਨਾਂ ਨੂੰ ਰਾਕੇਸ਼ ਬੱਗਾ ਨੇ ਕੀਤਾ ਸਨਮਾਨਿਤ ਅਗਲੀ ਖ਼ਬਰ ਅਰਬਨ ਅਸਟੇਟ ’ਚ ਖ਼ਤਰਨਾਕ ਤਰੀਕੇ ਨਾਲ ਬਰਸਾਤੀ ਪਾਣੀ ਦਾ ਭਰਨਾ ਸਰਕਾਰੀ ਦਾਅਵਿਆਂ ਦੇ ਉਲਟ-ਗੁਰਜੀਤ ਸਿੰਘ ਕੋਹਲੀ
Ad Position 24