07-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-08-2026

ਨਿੱਕੀ ਉਮਰ ਦੇ ਹੋਣਹਾਰ ਪਹਿਲਵਾਨਾਂ ਨੂੰ ਰਾਕੇਸ਼ ਬੱਗਾ ਨੇ ਕੀਤਾ ਸਨਮਾਨਿਤ

ਭੁੱਨਰਹੇੜੀ, 7 ਅਗਸਤ (ਧਨਵੰਤ ਸਿੰਘ)-ਸੰਗਰੂਰ ਜ਼ਿਲ੍ਹੇ ਵਿਚ ਹੋਈ ਅੰਡਰ 14 ਰੈਸਲਿੰਗ ਚੈਂਪੀਅਨਸ਼ਿਪ ਦੇ ਤਿੰਨ ਹੋਣਹਾਰ ਖਿਡਾਰੀਆਂ ਨੇ ਆਪਣੇ ਜੌਹਰ ਦਿਖਾਉਂਦੇ ਹੋਏ ਵੱਖ-ਵੱਖ ਵਜ਼ਨ ਵਰਗਾਂ ਵਿਚ ਸਟੇਟ ਚੈਂਪੀਅਨ ਦਾ ਖ਼ਿਤਾਬ ਜਿੱਤ ਕੇ ਅਖਾੜੇ ਤੇ ਇਲਾਕੇ ਦਾ ਨਾਂਅ ਰੌਸ਼ਨ ਕੀਤਾ। ਸਟੇਟ ਚੈਂਪੀਅਨ ਬਣਨ ਵਾਲੇ ਭਲਵਾਨਾਂ ਵਿਚ ਮਾਨ ਪੰਜੇਟਾ, ਪ੍ਰਭਦੀਪ ਸਿੰਘ ਤੇ ਲਕਸ਼ਦੀਪ ਸਿੰਘ ਸ਼ਾਮਿਲ ਹਨ।

Ad Position 21
No active advertisement
ਅਜੀਤ ਡੈਸਕ 08-08-2026
ਭੁੱਨਰਹੇੜੀ, 7 ਅਗਸਤ (ਧਨਵੰਤ ਸਿੰਘ)-ਸੰਗਰੂਰ ਜ਼ਿਲ੍ਹੇ ਵਿਚ ਹੋਈ ਅੰਡਰ 14 ਰੈਸਲਿੰਗ ਚੈਂਪੀਅਨਸ਼ਿਪ ਦੇ ਤਿੰਨ ਹੋਣਹਾਰ ਖਿਡਾਰੀਆਂ ਨੇ ਆਪਣੇ ਜੌਹਰ ਦਿਖਾਉਂਦੇ ਹੋਏ ਵੱਖ-ਵੱਖ ਵਜ਼ਨ ਵਰਗਾਂ ਵਿਚ ਸਟੇਟ ਚੈਂਪੀਅਨ ਦਾ ਖ਼ਿਤਾਬ ਜਿੱਤ ਕੇ ਅਖਾੜੇ ਤੇ ਇਲਾਕੇ ਦਾ ਨਾਂਅ ਰੌਸ਼ਨ ਕੀਤਾ। ਸਟੇਟ ਚੈਂਪੀਅਨ ਬਣਨ ਵਾਲੇ ਭਲਵਾਨਾਂ ਵਿਚ ਮਾਨ ਪੰਜੇਟਾ, ਪ੍ਰਭਦੀਪ ਸਿੰਘ ਤੇ ਲਕਸ਼ਦੀਪ ਸਿੰਘ ਸ਼ਾਮਿਲ ਹਨ। ਇਹ ਗੁਰਮੁਖ ਆਖਾੜਾ ਪਟਿਆਲਾ ਦੇ ਨੰਨ੍ਹੇ ਮੁੰਨੇ ਪਹਿਲਵਾਨ ਹਨ। ਉਨ੍ਹਾਂ ਨੇ ਆਪਣੇ-ਆਪਣੇ ਵਜ਼ਨ ਵਿਚ ਵਿਰੋਧੀ ਪਹਿਲਵਾਨਾਂ ਨੂੰ ਮਾਤ ਦਿੱਤੀ। ਇਹ ਬੱਚੇ ਰਾਜ ਪੱਧਰ ‘ਤੇ ਆਪਣੀ ਪਛਾਣ ਬਣਾਉਣ ਵਿਚ ਕਾਮਯਾਬ ਹੋਏ ਹਨ। ਇਸ ਸ਼ਾਨਦਾਰ ਪ੍ਰਾਪਤੀ ਤੋਂ ਬਾਅਦ ਹਲਕਾ ਸਨੌਰ ਦੇ ਸਮਾਜ ਸੇਵੀ ਰਾਕੇਸ਼ ਕੁਮਾਰ ਬੱਗਾ ਵਿਸ਼ੇਸ਼ ਤੌਰ ‘ਤੇ ਗੁਰਮੁੱਖ ਅਖਾੜਾ ਪਹੁੰਚੇ। ਉਨ੍ਹਾਂ ਨੇ ਤਿੰਨਾਂ ਸਟੇਟ ਚੈਂਪੀਅਨ ਭਲਵਾਨਾਂ ਨੂੰ ਫੁੱਲਾਂ ਦੇ ਹਾਰ ਪਾ ਕੇ ਅਤੇ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ। ਉਨ੍ਹਾਂ ਦੇ ਉਜਵਲ ਭਵਿੱਖ ਲਈ ਸ਼ੁਭਕਾਮਨਾਵਾਂ ਦਿੱਤੀਆਂ। ਭਲਵਾਨ ਗੁਰਮੁੱਖ ਸਿੰਘ ਨੇ ਰਾਕੇਸ਼ ਬੱਗਾ ਦੇ ਪਹੁੰਚਣ ‘ਤੇ ਵਿਸ਼ੇਸ਼ ਸਨਮਾਨ ਕੀਤਾ ਅਤੇ ਉਨ੍ਹਾਂ ਦਾ ਧੰਨਵਾਦ ਕੀਤਾ ਕਿ ਉਹ ਹਮੇਸ਼ਾ ਖੇਡਾਂ ਤੇ ਖਿਡਾਰੀਆਂ ਨੂੰ ਪ੍ਰੋਤਸਾਹਨ ਦੇਣ ਲਈ ਅੱਗੇ ਰਹਿੰਦੇ ਹਨ। ਰਾਕੇਸ਼ ਬੱਗਾ ਨੇ ਇਸ ਮੌਕੇ ਕਿਹਾ ਕਿ “ਪੰਜਾਬ ਦੀ ਮਿੱਟੀ ਵਿਚ ਕੁਸ਼ਤੀ ਦਾ ਖੂਨ ਵਗਦਾ ਹੈ। ਸਾਡੇ ਅਖਾੜਿਆਂ ਦੇ ਬੱਚੇ ਜੇਕਰ ਮਿਹਨਤ ਕਰਨ ਤਾਂ ਉਹ ਰਾਸ਼ਟਰੀ ਤੇ ਅੰਤਰਰਾਸ਼ਟਰੀ ਪੱਧਰ ‘ਤੇ ਵੀ ਦੇਸ਼ ਦਾ ਨਾਂਅ ਚਮਕਾ ਸਕਦੇ ਹਨ। ਮਾਨ ਪੰਜੇਟਾ, ਪ੍ਰਭਦੀਪ ਤੇ ਲਕਸ਼ਦੀਪ ਨੇ ਸਾਬਤ ਕਰ ਦਿੱਤਾ ਹੈ ਕਿ ਸਹੀ ਦਿਸ਼ਾ ਅਤੇ ਕੋਚ ਦੀ ਮਿਹਨਤ ਨਾਲ ਕੋਈ ਵੀ ਮੁਕਾਮ ਹਾਸਿਲ ਕੀਤਾ ਜਾ ਸਕਦਾ ਹੈ। ਅਸੀਂ ਅਜਿਹੇ ਖਿਡਾਰੀਆਂ ਦੇ ਨਾਲ ਹਾਂ ਅਤੇ ਭਵਿੱਖ ਵਿੱਚ ਵੀ ਉਨ੍ਹਾਂ ਨੂੰ ਹਰ ਤਰ੍ਹਾਂ ਦੀ ਮਦ ਦਿੱਤੀ ਜਾਵੇਗੀ। ਇਸ ਮੌਕੇ ਉਨ੍ਹਾਂ ਨੇ ਆਖੜੇ ਵਿਚ ਹਵਾ ਲਈ ਪੱਖੇ ਵੀ ਦਿੱਤੇ। ਅਖਾੜੇ ਵਿਚ ਮੌਜੂਦ ਹੋਰ ਭਲਵਾਨਾਂ ਮਨਪ੍ਰੀਤ ਸਿੰਘ, ਕੋਚ ਲਵਪ੍ਰੀਤ ਸਿੰਘ, ਭਲਵਾਨ ਨਿਤਿਨ ਕੁਮਾਰ, ਭਲਵਾਨ ਜਸਪ੍ਰੀਤ ਸਿੰਘ, ਅਮਨਿੰਦਰ ਸਿੰਘ ਆਦਿ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਸਵ. ਮਾਤਾ ਮਨਜੀਤ ਕੌਰ ਗਲਵੱਟੀ ਨੂੰ ਦਿੱਤੀਆਂ ਭਾਵ ਭਿੰਨੀਆਂ ਸ਼ਰਧਾਂਜਲੀਆ ਅਗਲੀ ਖ਼ਬਰ ਸਾਬਕਾ ਚੇਅਰਮੈਨ ਹਰਦੇਵ ਸਿੰਘ ਅਗੇਤੀ ਦੇ ਗ੍ਰਹਿ ਵਿਖੇ ਵਰਕਰਾਂ ਦਾ ਇੱਕਠ
Ad Position 24