09-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-08-2026

ਰਾਜਨੀਤੀ ਦਾ ਹੋ ਰਿਹਾ ਵਪਾਰੀਕਰਨ ਲੋਕਤੰਤਰ ਲਈ ਖ਼ਤਰਾ-ਨਿਰਮਲ ਸਿੰਘ ਭੱਟੀਆਂ

ਭੁੱਨਰਹੇੜੀ, 8 ਅਗਸਤ (ਧਨਵੰਤ ਸਿੰਘ)-ਕਾਂਗਰਸ ਦੇ ਸੀਨੀਅਰ ਆਗੂ ਤੇ ਇੰਪਰੂਵਮੈਂਟ ਟਰੱਸਟ ਪਟਿਆਲਾ ਦੇ ਸਾਬਕਾ ਚੇਅਰਮੈਨ ਚੌਧਰੀ ਨਿਰਮਲ ਸਿੰਘ ਭੱਟੀਆਂ ਨੇ ਰਾਜਨੀਤੀ ਵਿਚ ਆ ਰਹੇ ਨੈਤਿਕ ਨਿਘਾਰ ’ਤੇ ਗੰਭੀਰ ਚਿੰਤਾ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਅੱਜ ਦੇ ਸਿਆਸੀ ਦੌਰ ਵਿਚ ਰਾਜਨੀਤੀ ਆਪਣੀ ਮੂਲ ਪਹਿਚਾਣ ਤੋਂ ਦੂਰ ਹੁੰਦੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਰਾਜਨੀਤੀ ਵਿਚ ਆਉਣ ਵਾਲੇ ਆਗੂਆਂ ਅੰਦਰ ਸਮਾਜ ਪ੍ਰਤੀ ਸੱਚੀ ਸੇਵਾ ਭਾਵਨਾ ਹੋਣੀ ਚਾਹੀਦੀ ਹੈ, ਪਰ ਮੌਜੂਦਾ ਸਮੇਂ ਵਿਚ ਲੀਡਰਸ਼ਿਪ ਇਸ ਮੂਲ ਸਿਧਾਂਤ ਤੋਂ ਦੂਰ ਦਿਖਾਈ ਦੇ ਰਹੀ ਹੈ।

Ad Position 21
No active advertisement
ਮੀਡੀਆ ਨਾਲ ਗੱਲਬਾਤ ਦੌਰਾਨ ਸਾਬਕਾ ਚੇਅਰਮੈਨ ਨਿਰਮਲ ਸਿੰਘ ਭੱਟੀਆਂ 09-08-2026
ਭੁੱਨਰਹੇੜੀ, 8 ਅਗਸਤ (ਧਨਵੰਤ ਸਿੰਘ)-ਕਾਂਗਰਸ ਦੇ ਸੀਨੀਅਰ ਆਗੂ ਤੇ ਇੰਪਰੂਵਮੈਂਟ ਟਰੱਸਟ ਪਟਿਆਲਾ ਦੇ ਸਾਬਕਾ ਚੇਅਰਮੈਨ ਚੌਧਰੀ ਨਿਰਮਲ ਸਿੰਘ ਭੱਟੀਆਂ ਨੇ ਰਾਜਨੀਤੀ ਵਿਚ ਆ ਰਹੇ ਨੈਤਿਕ ਨਿਘਾਰ ’ਤੇ ਗੰਭੀਰ ਚਿੰਤਾ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਅੱਜ ਦੇ ਸਿਆਸੀ ਦੌਰ ਵਿਚ ਰਾਜਨੀਤੀ ਆਪਣੀ ਮੂਲ ਪਹਿਚਾਣ ਤੋਂ ਦੂਰ ਹੁੰਦੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਰਾਜਨੀਤੀ ਵਿਚ ਆਉਣ ਵਾਲੇ ਆਗੂਆਂ ਅੰਦਰ ਸਮਾਜ ਪ੍ਰਤੀ ਸੱਚੀ ਸੇਵਾ ਭਾਵਨਾ ਹੋਣੀ ਚਾਹੀਦੀ ਹੈ, ਪਰ ਮੌਜੂਦਾ ਸਮੇਂ ਵਿਚ ਲੀਡਰਸ਼ਿਪ ਇਸ ਮੂਲ ਸਿਧਾਂਤ ਤੋਂ ਦੂਰ ਦਿਖਾਈ ਦੇ ਰਹੀ ਹੈ। ਗੱਲਬਾਤ ਕਰਦਿਆਂ ਭੱਟੀਆਂ ਨੇ ਕਿਹਾ ਕਿ ਇਕ ਸਮਾਂ ਸੀ ਜਦੋਂ ਲੋਕ ਰਾਜਨੀਤੀ ਵਿਚ ਸੇਵਾ ਭਾਵਨਾ ਨਾਲ ਆਉਂਦੇ ਸਨ। ਆਪਣੇ ਸਿਧਾਂਤਾਂ, ਇਮਾਨਦਾਰੀ ਤੇ ਨਿਸ਼ਕਾਮ ਸੇਵਾ ਨਾਲ ਲੋਕਾਂ ਦੇ ਦਿਲਾਂ ’ਚ ਵੱਸਦੇ ਸਨ। ਪਰ ਅੱਜ ਦੇ ਦੌਰ ਵਿਚ ਰਾਜਨੀਤੀ ਦਾ ਵਪਾਰੀ ਕਰਨ ਕੀਤਾ ਜਾ ਰਿਹਾ ਹੈ। ਨਵੇਂ ਉੱਠ ਰਹੇ ਲੀਡਰ ਰਾਜਨੀਤੀ ਨੂੰ ਸੇਵਾ ਦੀ ਥਾਂ ਵਪਾਰ ਵਜੋਂ ਦੇਖ ਰਹੇ ਹਨ। ਸ੍ਰੀ ਭੱਟੀਆ ਨੇ ਕਿਹਾ ਕਿ ਸਮਾਜਿਕ ਪੱਧਰ ’ ਤੇ ਵਧ ਰਹੀ ਵਪਾਰਕ ਸੋਚ ਦਾ ਸਿੱਧਾ ਅਸਰ ਰਾਜਨੀਤਿਕ ਮਾਹੌਲ ’ਤੇ ਪੈ ਰਿਹਾ ਹੈ। ਇਸ ਕਾਰਨ ਕਈ ਨਵੇਂ ਲੀਡਰ ਰਾਜਨੀਤੀ ਵਿਚ ਲੋਕ ਭਲਾਈ ਦੀ ਥਾਂ ਆਪਣੇ ਨਿੱਜੀ ਲਾਭ ਤੇ ਕਾਰੋਬਾਰੀ ਹਿਤਾਂ ਨੂੰ ਅੱਗੇ ਵਧਾਉਣ ਲਈ ਦਾਖਲ ਹੋ ਰਹੇ ਹਨ, ਜਿਸ ਨਾਲ ਰਾਜਨੀਤਿਕ ਸਾਖ ਨੂੰ ਧੱਬਾ ਲੱਗ ਰਿਹਾ ਹੈ। ਭੱਟੀਆਂ ਨੇ ਕਿਹਾ ਕਿ ਜੇਕਰ ਬਿਜ਼ਨਸ ਹੀ ਕਰਨਾ ਹੈ ਤਾਂ ਹੋਰ ਖੇਤਰਾਂ ਵਿਚ ਵੀ ਕੀਤਾ ਜਾ ਸਕਦਾ ਹੈ, ਪਰ ਰਾਜਨੀਤੀ ਨੂੰ ਵਪਾਰ ਬਣਾਉਣਾ ਲੋਕਤੰਤਰ ਲਈ ਘਾਤਕ ਹੈ। ਉਨ੍ਹਾਂ ਰਾਜਨੀਤਿਕ ਪਾਰਟੀਆਂ ਨੂੰ ਵੀ ਅਪੀਲ ਕਰਦਿਆਂ ਕਿਹਾ ਕਿ ਰਾਜਨੀਤੀ ਦਾ ਮੂਲ ਰੂਪ ਲੋਕ ਸੇਵਾ ਦਾ ਮਾਰਗ ਹੈ, ਇਸ ਨੂੰ ਕਮਰਸ਼ੀਅਲ ਰੁਝਾਨ ਤੋਂ ਬਚਾਇਆ ਜਾਣਾ ਚਾਹੀਦਾ ਹੈ।
Ad Position 22
No active advertisement
ਪਿਛਲੀ ਖ਼ਬਰ ਮਾਨਵ ਸੇਵਾ ਉੱਤਮ ਸੇਵਾ ਸੰਸਥਾ ਵਲੋਂ ਬਿਰਧ ਆਸ਼ਰਮ ’ਚ ਦਿੱਤਾ ਰੋਜ਼ਾਨਾ ਲੋੜੀਂਦਾ ਸਾਮਾਨ ਅਗਲੀ ਖ਼ਬਰ ਨਾਭਾ ਤੋਂ ਮਾਤਾ ਦੇ ਭਗਤਾਂ ਦਾ ਪੈਦਲ ਜਥਾ ਮਾਤਾ ਨੈਣਾਂ ਦੇਵੀ ਮੰਦਰ ਲਈ ਹੋਇਆ ਰਵਾਨਾ
Ad Position 24