09-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-08-2026

ਨਾਭਾ ਤੋਂ ਮਾਤਾ ਦੇ ਭਗਤਾਂ ਦਾ ਪੈਦਲ ਜਥਾ ਮਾਤਾ ਨੈਣਾਂ ਦੇਵੀ ਮੰਦਰ ਲਈ ਹੋਇਆ ਰਵਾਨਾ

ਨਾਭਾ, 8 ਅਗਸਤ (ਜਗਨਾਰ ਸਿੰਘ ਦੁਲੱਦੀ)-ਸ੍ਰੀ ਦੁਰਗਾ ਸੇਵਾ ਮੰਡਲ ਨਵੀਂ ਅਨਾਜ ਮੰਡੀ ਵਲੋਂ ਮਾਤਾ ਸ੍ਰੀ ਨੈਨਾ ਦੇਵੀ ਜੀ ਦੇ ਦਰਸ਼ਨ ਕਰਨ ਲਈ ਮਾਤਾ ਦੇ ਸ਼ਰਧਾਲੂਆਂ ਦਾ ਪੈਦਲ ਯਾਤਰਾ ’ਤੇ ਜਾਣ ਵਾਲਾ ਜਥਾ ਮੰਡਲ ਪ੍ਰਧਾਨ ਕ੍ਰਿਸ਼ਨ ਮੰਗਲਾ ਨਾਭਾ ਕੁੱਕੀ, ਚੇਅਰਮੈਨ ਅਮਨ ਗੋਇਲ ਕਕਰਾਲਾ, ਸੇਵਾਦਾਰ ਰਜਨੀਸ਼ ਗੋਇਲ ਦੀ ਅਗਵਾਈ ਹੇਠ ਸਥਾਨਕ ਦੇਵੀ ਦਿਵਾਲਾ ਚੌਕ ਤੋਂ ਰਵਾਨਾ ਹੋਇਆ। ਇਸ ਤੋਂ ਪਹਿਲਾਂ ਦੇਵੀ ਦਾਵਾਲਾ ਚੌਕ ਵਿਖੇ ਮਾਤਾ ਸ੍ਰੀ ਰਾਜ ਰਾਜੇਸ਼ਵਰੀ ਮੰਦਰ ਵਿਖੇ ਸ੍ਰੀ ਦੁਰਗਾ ਸੇਵਾ ਮੰਡਲ ਦੇ ਮੈਂਬਰਾਂ ਵਲੋਂ ਪੂਜਾ ਅਰਚਨਾ ਕੀਤੀ ਗਈ ਤੇ ਦੇਵੀ ਮਾਤਾ ਦੀ ਪਵਿੱਤਰ ਜੋਤ ਜਗਾਈ ਗਈ।

Ad Position 21
No active advertisement
ਅਜੀਤ ਡੈਸਕ 09-08-2026
ਨਾਭਾ, 8 ਅਗਸਤ (ਜਗਨਾਰ ਸਿੰਘ ਦੁਲੱਦੀ)-ਸ੍ਰੀ ਦੁਰਗਾ ਸੇਵਾ ਮੰਡਲ ਨਵੀਂ ਅਨਾਜ ਮੰਡੀ ਵਲੋਂ ਮਾਤਾ ਸ੍ਰੀ ਨੈਨਾ ਦੇਵੀ ਜੀ ਦੇ ਦਰਸ਼ਨ ਕਰਨ ਲਈ ਮਾਤਾ ਦੇ ਸ਼ਰਧਾਲੂਆਂ ਦਾ ਪੈਦਲ ਯਾਤਰਾ ’ਤੇ ਜਾਣ ਵਾਲਾ ਜਥਾ ਮੰਡਲ ਪ੍ਰਧਾਨ ਕ੍ਰਿਸ਼ਨ ਮੰਗਲਾ ਨਾਭਾ ਕੁੱਕੀ, ਚੇਅਰਮੈਨ ਅਮਨ ਗੋਇਲ ਕਕਰਾਲਾ, ਸੇਵਾਦਾਰ ਰਜਨੀਸ਼ ਗੋਇਲ ਦੀ ਅਗਵਾਈ ਹੇਠ ਸਥਾਨਕ ਦੇਵੀ ਦਿਵਾਲਾ ਚੌਕ ਤੋਂ ਰਵਾਨਾ ਹੋਇਆ। ਇਸ ਤੋਂ ਪਹਿਲਾਂ ਦੇਵੀ ਦਾਵਾਲਾ ਚੌਕ ਵਿਖੇ ਮਾਤਾ ਸ੍ਰੀ ਰਾਜ ਰਾਜੇਸ਼ਵਰੀ ਮੰਦਰ ਵਿਖੇ ਸ੍ਰੀ ਦੁਰਗਾ ਸੇਵਾ ਮੰਡਲ ਦੇ ਮੈਂਬਰਾਂ ਵਲੋਂ ਪੂਜਾ ਅਰਚਨਾ ਕੀਤੀ ਗਈ ਤੇ ਦੇਵੀ ਮਾਤਾ ਦੀ ਪਵਿੱਤਰ ਜੋਤ ਜਗਾਈ ਗਈ। ਇਸ ਮੌਕੇ ਸਾਬਕਾ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ, ਚੇਅਰਮੈਨ ਜੱਸੀ ਸੋਹੀਆ ਵਾਲਾ, ਪੰਜਾਬ ਭਾਜਪਾ ਵਪਾਰ ਮੰਡਲ ਦੇ ਮੀਤ ਪ੍ਰਧਾਨ ਤੇ ਅਗਰਵਾਲ ਸਭਾ ਦੇ ਪ੍ਰਧਾਨ ਰਾਜੇਸ਼ ਬਾਂਸਲ ਬੱਬੂ, ਯੂਥ ਅਕਾਲੀ ਆਗੂ ਬਬਲੂ ਖੋਰਾ, ਕਾਂਗਰਸ ਦੇ ਸ਼ਹਿਰੀ ਬਲਾਕ ਪ੍ਰਧਾਨ ਵਿਵੇਕ ਸਿੰਗਲਾ, ਡਾ. ਵਿਕਰਮ ਡੱਲਾ, ਗਊਸ਼ਾਲਾ ਪ੍ਰਧਾਨ ਅਮਨ ਗੁਪਤਾ, ਭੁਵੇਸ਼ ਬਾਂਸਲ ਭਾਸ਼ੀ, ਪ੍ਰਧਾਨ ਕਰਮਜੀਤ ਸਿੰਘ ਅਲੌਹਰਾਂ ਸਮੇਤ ਕਈ ਪਤਵੰਤੇ ਸ਼ਹਿਰੀਆਂ ਨੇ ਸ਼ਮੂਲੀਅਤ ਕੀਤੀ ਅਤੇ ਪੈਦਲ ਯਾਤਰਾ ਨੂੰ ਝੰਡੀ ਦੇ ਕੇ ਰਵਾਨਾ ਕੀਤਾ। ਸ੍ਰੀ ਦੁਰਗਾ ਸੇਵਾ ਮੰਡਲ ਦੇ ਪ੍ਰਧਾਨ ਕ੍ਰਿਸ਼ਨ ਮੰਗਲਾ ਕੁੱਕੀ ਨੇ ਦੱਸਿਆ ਕਿ ਇਸ ਪੈਦਲ ਯਾਤਰਾ ਵਿਚ 100 ਦੇ ਕਰੀਬ ਮਾਂ ਭਗਤਾਂ ਨੇ ਭਾਗ ਲਿਆ ਹੈ। ਉਪਰੰਤ ਵੱਖ-ਵੱਖ ਥਾਵਾਂ ’ ਤੇ ਸ਼ਹਿਰ ਵਾਸੀਆਂ ਵਲੋਂ ਪੈਦਲ ਯਾਤਰਾ ’ਤੇ ਜਾਣ ਵਾਲੇ ਮਾਤਾ ਦੇ ਭਗਤਾਂ ਦਾ ਨਿੱਘਾ ਸਵਾਗਤ ਕੀਤਾ। ਉਨ੍ਹਾਂ ਦੱਸਿਆ ਕਿ ਸਾਰੇ ਸ਼ਰਧਾਲੂ 12 ਅਗਸਤ ਨੂੰ ਮਾਤਾ ਸ੍ਰੀ ਨੈਨਾ ਦੇਵੀ ਦੇ ਦਰਬਾਰ ਦੇ ਪਹੁੰਚਣਗੇ ਤੇ 13 ਅਗਸਤ ਨੂੰ ਮਾਤਾ ਸ੍ਰੀ ਨੈਨਾ ਦੇਵੀ ਦੇ ਚਰਨਾਂ ਵਿਚ ਭੇਟ ਕਰਨਗੇ। ਸ੍ਰੀ ਦੁਰਗਾ ਸੇਵਾ ਮੰਡਲ ਦੀ ਤਰਫੋਂ ਸਮੂਹ ਮਾਤਾ ਦੇ ਸ਼ਰਧਾਲੂਆਂ ਲਈ ਲੰਗਰ ਦਾ ਪ੍ਰਬੰਧ ਕੀਤਾ ਗਿਆ ਸੀ। ਚੇਅਰਮੈਨ ਅਮਨ ਗੋਇਲ ਕਕਰਾਲਾ ਤੇ ਸੇਵਾਦਾਰ ਰਜਨੀਸ਼ ਗੋਇਲ ਵਲੋਂ ਆਏ ਹੋਏ ਸਾਰੇ ਮਹਿਮਾਨਾਂ ਦਾ ਧੰਨਵਾਦ ਕੀਤਾ। ਇਸ ਮੌਕੇ ਸ੍ਰੀ ਦੁਰਗਾ ਸੇਵਾ ਮੰਡਲ ਦੇ ਪ੍ਰਧਾਨ ਬ੍ਰਿਸ਼ਭਾਨ ਗਰਗ, ਰਾਜ ਕੁਮਾਰ ਗਰਗ, ਸੰਜੀਵ ਮਿੱਤਲ ਮੀਸ਼ੂ, ਤਰਸੇਮ ਗਰਗ , ਤਰਸੇਮ ਬਬਲੀ, ਮੋਹਨ ਲਾਲ, ਅਸ਼ੀਸ਼, ਗੋਲਡੀ, ਲਵਲੀ ਅਰੋੜਾ, ਸੰਜੇ ਗੁਪਤਾ, ਅਮਿਤ ਮੰਗਲਾ ਮਿੱਠੂ, ਦੀਪਕ ਗਰਗ, ਆਦਿਤਿਆ, ਮਨੋਜ ਇੰਸਪੈਕਟਰ, ਦਰਸ਼ਨ ਕੁਮਾਰ, ਮਦਨ ਗੋਪਾਲ ਬੰਟੀ ਆਦਿ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਰਾਜਨੀਤੀ ਦਾ ਹੋ ਰਿਹਾ ਵਪਾਰੀਕਰਨ ਲੋਕਤੰਤਰ ਲਈ ਖ਼ਤਰਾ-ਨਿਰਮਲ ਸਿੰਘ ਭੱਟੀਆਂ ਅਗਲੀ ਖ਼ਬਰ ਕਾਰ ਨੂੰ ਲੱਗੀ ਅੱਗ
Ad Position 24