15-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-08-2026

ਭਾਜਪਾ ਦਾ ਹਰਿਆਣਾ ਦੇ ਸਿੱਖਾਂ ਵਿਰੁੱਧ ਤਸ਼ੱਦਦ ਨਾ ਸਹਿਣਯੋਗ-ਮਨਜੀਤ ਸਿੰਘ ਚਾਹਲ

ਪਟਿਆਲਾ, 14 ਅਗਸਤ (ਧਰਮਿੰਦਰ ਸਿੰਘ ਸਿੱਧੂ)-ਦੇਸ਼ ਦੀ ਆਜ਼ਾਦੀ ਲਈ ਸਿੱਖ ਕੋਮ ਨੇ ਅਥਾਹ ਕੁਰਬਾਨੀਆਂ ਕਰਕੇ ਤੇ ਆਪਣੇ ਮਾਲ ਅਸਬਾਬ ਦੀ ਬਰਬਾਦੀ ਕਰਵਾਅ ਕੇ ਦੇਸ਼ ਨੂੰ ਅੰਗਰੇਜ਼ ਹੁਕਮਰਾਨ ਤੋਂ ਆਜ਼ਾਦ ਕਰਵਾਇਆ ਹੈ। ਤਕਰੀਬਨ 10 ਲੱਖ ਪੰਜਾਬੀ ਲੋਕਾਂ ਨੇ ਆਪਣਾ ਘਰ ਘਾਟ ਛੱਡ ਕੇ ਆਪਣੀ ਹੋਣੀ ਇਸ ਦੇਸ਼ ਨਾਲ ਜੋੜੀ, ਪਰ ਸਮੇਂ ਦੀ ਸਿਤਮ ਜਰੀਫੀ ਨੇ ਸਿੱਖਾ ਨਾਲ ਹਮੇਸ਼ਾ ਧ੍ਰੋਹ ਕਮਾਇਆ।

Ad Position 21
No active advertisement
ਅਜੀਤ ਡੈਸਕ 15-08-2026
ਪਟਿਆਲਾ, 14 ਅਗਸਤ (ਧਰਮਿੰਦਰ ਸਿੰਘ ਸਿੱਧੂ)-ਦੇਸ਼ ਦੀ ਆਜ਼ਾਦੀ ਲਈ ਸਿੱਖ ਕੋਮ ਨੇ ਅਥਾਹ ਕੁਰਬਾਨੀਆਂ ਕਰਕੇ ਤੇ ਆਪਣੇ ਮਾਲ ਅਸਬਾਬ ਦੀ ਬਰਬਾਦੀ ਕਰਵਾਅ ਕੇ ਦੇਸ਼ ਨੂੰ ਅੰਗਰੇਜ਼ ਹੁਕਮਰਾਨ ਤੋਂ ਆਜ਼ਾਦ ਕਰਵਾਇਆ ਹੈ। ਤਕਰੀਬਨ 10 ਲੱਖ ਪੰਜਾਬੀ ਲੋਕਾਂ ਨੇ ਆਪਣਾ ਘਰ ਘਾਟ ਛੱਡ ਕੇ ਆਪਣੀ ਹੋਣੀ ਇਸ ਦੇਸ਼ ਨਾਲ ਜੋੜੀ, ਪਰ ਸਮੇਂ ਦੀ ਸਿਤਮ ਜਰੀਫੀ ਨੇ ਸਿੱਖਾ ਨਾਲ ਹਮੇਸ਼ਾ ਧ੍ਰੋਹ ਕਮਾਇਆ। ਉਨ੍ਹਾਂ ਕਿਹਾ ਕਿ ਦੇਸ਼ ਵਿਚ ਸਿੱਖਾਂ ਨੂੰ ਬੇਗਾਨਗੀ ਦਾ ਅਹਿਸਾਸ ਕਰਵਾਇਆ ਜਾ ਰਿਹਾ ਹੈ, ਜਿਸ ਦੀ ਤਾਜ਼ਾ ਮਿਸਾਲ ਭਾਰਤੀ ਜਨਤਾ ਪਾਰਟੀ ਦੀ ਹਰਿਆਣਾ ਸਰਕਾਰ ਵਲੋਂ ਸ਼ਾਂਤਮਈ ਸਿੱਖਾਂ ਉਪਰ ਅਥਰੂ ਗੈਸ ਦੇ ਗੋਲੇ ਸੁੱਟ ਕੇ ਅਤੇ ਉਨ੍ਹਾਂ ’ਤੇ ਲਾਠੀਚਾਰਜ਼ ਕਰਕੇ ਜ਼ਖ਼ਮੀ ਕੀਤਾ। ਮਿਸਲ ਸਤਲੁਜ ਦੇ ਹਲਕਾ ਦਿਹਾਤੀ ਪਟਿਆਲਾ ਦੇ ਉਮੀਦਵਾਰ ਐਡਵੋਕੇਟ ਮਨਜੀਤ ਸਿੰਘ ਚਾਹਲ ਨੇ ਕਿਹਾ ਕਿ ਹਰਿਆਣਾ ਸਰਕਾਰ ਨੇ ਪਹਿਲਾ ਕਿਸਾਨ ਅੰਦੋਲਨ ਸਮੇਂ ਪੰਜਾਬ ਦੇ ਕਿਸਾ਼ਨਾਂ ’ਤੇ ਤਸ਼ੱਦਦ ਕੀਤਾ ਜਿਸ ਕਾਰਨ ਕਈ ਕਿਸਾਨ ਨਕਾਰਾ ਹੋ ਗਏ ਉਸ ਸਮੇਂ ਇਕ ਨੌਜਵਾਨ ਕਿਸਾਨ ਹਰਿਆਣਾ ਪੁਲਿਸ ਦੀ ਗੋਲੀ ਨਾਲ ਸ਼ਹੀਦ ਹੋਇਆ ਸੀ ਇਸ ਤੋਂ ਇਲਾਵਾ ਕਿਸਾਨਾਂ ਦੀ ਮਸੀਨਰੀ ਦੀ ਵੱਡੇ ਪੱਧਰ ’ਤੇ ਭੰਨ ਤੋੜ ਕੀਤੀ ਗਈ। ਉਨ੍ਹਾਂ ਕਿਹਾ ਕਿ ਹਰਿਆਣਾ ਸਰਕਾਰ ਸਿੱਖ ਤੇ ਕਿਸਾਨ ਵਿਰੋਧੀ ਹੈ। ਮਿਸਲ ਸਤਲੁਜ਼ ਨੇ ਪੰਜਾਬ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਪੰਜਾਬ ਵਿਚ ਭਾਰਤੀ ਜਨਤਾ ਪਾਰਟੀ ਦਾ ਸਖਤ ਵਿਰੋਧ ਕਰਨ। ਜਥੇਬੰਦੀ ਨੇ ਮੰਗ ਕੀਤੀ ਕਿ ਹਰਿਆਣਾ ਵਿਚ ਗਿ੍ਫ਼ਤਾਰ ਕੀਤੇ ਨੌਜਵਾਨ ਰਿਹਾਅ ਕੀਤੇ ਜਾਣ।
Ad Position 22
No active advertisement
ਪਿਛਲੀ ਖ਼ਬਰ ਚੈਸ ਮੁਕਾਬਲਿਆ ਵਿਚ ਬਾਬਾ ਫ਼ਰੀਦ ਸਕੂਲ ਤੁਰਖੇੜੀ ਦੇ ਲੜਕਿਆਂ ਦਾ ਪ੍ਰਦਰਸ਼ਨ ਸ਼ਾਨਦਾਰ ਰਿਹਾ ਅਗਲੀ ਖ਼ਬਰ ਜਤਿੰਦਰ ਸਿੰਘ ਹਨੀ ਸਿੱਧੂ ਯੂਥ ਅਕਾਲੀ ਦਲ ਦੇ ਮੀਤ ਪ੍ਰਧਾਨ ਨਿਯੁਕਤ
Ad Position 24