ਚੈਸ ਮੁਕਾਬਲਿਆ ਵਿਚ ਬਾਬਾ ਫ਼ਰੀਦ ਸਕੂਲ ਤੁਰਖੇੜੀ ਦੇ ਲੜਕਿਆਂ ਦਾ ਪ੍ਰਦਰਸ਼ਨ ਸ਼ਾਨਦਾਰ ਰਿਹਾ
ਪਟਿਆਲਾ, 14 ਅਗਸਤ (ਗੁਰਵਿੰਦਰ ਸਿੰਘ ਔਲਖ)-ਮੁੱਖ ਮੰਤਰੀ ਭਗਵੰਤ ਮਾਨ ਵਲੋਂ ਮਰਹੂਮ ਸ਼ਾਇਰ ਪਦਮਸ੍ਰੀ ਸੁਰਜੀਤ ਪਾਤਰ ਦੀ ਯਾਦ ’ਚ ਸਥਾਪਤ ਕੀਤੇ ਸੁਰਜੀਤ ਪਾਤਰ ਵਿਦਿਆਰਥੀ ਪੁਰਸਕਾਰ ਦਾ ਭਾਸ਼ਾ ਵਿਭਾਗ ਪੰਜਾਬ ਵਲੋਂ ਐਲਾਨ ਕਰ ਦਿੱਤਾ ਗਿਆ ਹੈ। ਡਾਇਰੈਕਟਰ ਭਾਸ਼ਾਵਾਂ ਸ.
ਸ
ਸੁਰਖ਼ਾਬ ਆਪਣੀ ਪੁਸਤਕ ਵੈਤਰਨੀ ਨਾਲ।
15-08-2026
ਪਟਿਆਲਾ, 14 ਅਗਸਤ (ਗੁਰਵਿੰਦਰ ਸਿੰਘ ਔਲਖ)-ਮੁੱਖ ਮੰਤਰੀ ਭਗਵੰਤ ਮਾਨ ਵਲੋਂ ਮਰਹੂਮ ਸ਼ਾਇਰ ਪਦਮਸ੍ਰੀ ਸੁਰਜੀਤ ਪਾਤਰ ਦੀ ਯਾਦ ’ਚ ਸਥਾਪਤ ਕੀਤੇ ਸੁਰਜੀਤ ਪਾਤਰ ਵਿਦਿਆਰਥੀ ਪੁਰਸਕਾਰ ਦਾ ਭਾਸ਼ਾ ਵਿਭਾਗ ਪੰਜਾਬ ਵਲੋਂ ਐਲਾਨ ਕਰ ਦਿੱਤਾ ਗਿਆ ਹੈ। ਡਾਇਰੈਕਟਰ ਭਾਸ਼ਾਵਾਂ ਸ. ਜਸਵੰਤ ਸਿੰਘ ਜ਼ਫ਼ਰ ਨੇ ਦੱਸਿਆ ਕਿ ਪਲੇਠਾ ਸੁਰਜੀਤ ਪਾਤਰ ਵਿਦਿਆਰਥੀ ਪੁਰਸਕਾਰ ਲਈ ਲੁਧਿਆਣਾ ਜ਼ਿਲ੍ਹੇ ਨਾਲ ਸੰਬੰਧਿਤ ਸਕੂਲੀ ਵਿਦਿਆਰਥੀ ਸੁਰਖ਼ਾਬ ਦੀ ਪੁਸਤਕ ‘ਵੈਤਰਨੀ’ ਦੀ ਚੋਣ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਇਸ ਪੁਰਸਕਾਰ ਲਈ ਵਿਦਿਆਰਥੀ ਲੇਖਕਾਂ ਤੋਂ ਸਾਹਿਤ ਦੀਆਂ ਸਾਰੀਆਂ ਵੰਨਗੀਆਂ ਦੀਆਂ ਪੁਸਤਕਾਂ ਦੀ ਮੰਗ ਕੀਤੀ ਗਈ ਸੀ ਪਰ ਇਸ ਵਾਰ ਸਿਰਫ਼ ਸਾਰੀਆਂ ਹੀ ਪੁਸਤਕਾਂ ਕਵਿਤਾ ਨਾਲ ਸੰਬੰਧਿਤ ਸਨ, ਜਿਨ੍ਹਾਂ ਦਾ ਵਿਭਾਗ ਵਲੋਂ ਮਨੋਨੀਤ ਤਿੰਨ ਮੁਲਾਂਕਣਕਾਰਾਂ ਨੇ ਮੁਲਾਂਕਣ ਕੀਤਾ। ਜਿਸ ਤਹਿਤ ਘੁਢਾਣੀ ਕਲਾਂ (ਲੁਧਿਆਣਾ) ਦੇ ਜੰਮਪਲ ਸੁਰਖ਼ਾਬ ਦੀ ਕਾਵਿ ਪੁਸਤਕ ‘ਵੈਤਰਨੀ’ ਨੂੰ ਸਰਬੋਤਮ ਕਰਾਰ ਦਿੱਤਾ ਗਿਆ। ਇਹ ਪੁਰਸਕਾਰ ਭਾਸ਼ਾ ਵਿਭਾਗ ਵਲੋਂ ਪੰਜਾਬੀ ਮਾਹ ਦੇ ਨਵੰਬਰ ਮਹੀਨੇ ਹੋਣ ਵਾਲੇ ਉਦਘਾਟਨੀ ਸਮਾਗਮ ਦੌਰਾਨ ਸੁਰਖ਼ਾਬ ਨੂੰ ਉਕਤ ਪੁਰਸਕਾਰ ਪ੍ਰਦਾਨ ਕੀਤਾ ਜਾਵੇਗਾ, ਜਿਸ ਵਿਚ ਇਕ ਲੱਖ ਰੁਪਏ ਦੀ ਨਕਦ ਰਾਸ਼ੀ, ਵਿਭਾਗੀ ਦੋਸ਼ਾਲਾ ਤੇ ਪਲੇਕ ਸ਼ਾਮਿਲ ਹੋਵੇਗੀ। ਸ. ਜ਼ਫ਼ਰ ਨੇ ਕਿਹਾ ਕਿ ਜਿਥੇ ਇਹ ਪੁਸਤਕ ਨਵੀਂ ਪੀੜ੍ਹੀ ਨੂੰ ਸਾਹਿਤ ਨਾਲ ਜੋੜਨ ਤੇ ਵਿਦਿਆਰਥੀ ਲੇਖਕਾਂ ਨੂੰ ਉਤਸ਼ਾਹਿਤ ਕਰਨਾ ਹੈ। ਇਸ ਵਾਰ ਦੀ ਪੁਰਸਕਾਰ ਜੇਤੂ ਪੁਸਤਕ ਦੇ ਲੇਖਕ ਦੀ ਮਿਹਨਤ ਤੇ ਸਿਰਜਣ ਪ੍ਰਕਿਰਿਆ ਤੋਂ ਸਹਿਜੇ ਹੀ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਸਾਡੀ ਆਉਣ ਵਾਲੀ ਪੀੜ੍ਹੀ ਸਾਹਿਤ ਸਿਰਜਣਾ ਪ੍ਰਤੀ ਕਿੰਨੀ ਸੁਚੇਤ ਹੈ। ਉਨ੍ਹਾਂ ਸੁਰਖ਼ਾਬ ਨੂੰ ਸ਼ਾਬਾਸ਼ ਦਿੰਦਿਆਂ ਉਸ ਦੇ ਮਾਪਿਆਂ ਤੇ ਅਧਿਆਪਕਾਂ ਨੂੰ ਮੁਬਾਰਕਬਾਦ ਦਿੱਤੀ।