19-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-08-2026

ਲੋਕ ਮਿਲਣੀ ਦੌਰਾਨ ਚੇਅਰਮੈਨ ਜੱਸੀ ਸੋਹੀਆਂ ਵਾਲਾ ਨੂੰ ਲੋਕਾਂ ਨੇ ਲੱਡੂਆਂ ਨਾਲ ਤੋਲਿਆ ਕਿਹਾ ਲੋਕਾਂ ਦਾ ਵਿਸ਼ਵਾਸ ਕਦੇ ਟੁੱਟਣ ਨਹੀਂ ਦੇਵਾਂਗਾ

ਨਾਭਾ, 18 ਅਗਸਤ (ਵਰਿੰਦਰ ਵਰਮਾ)-ਅਨਾਜ ਮੰਡੀ ਪਿੰਡ ਮਨਸੂਰਪੁਰ ਛੀਟਾਵਾਲਾ ਵਿਖੇ ਹਲਕੇ ਦੇ ਨੌਜਵਾਨ ਆਗੂ ਅਤੇ ਇੰਪਰੂਵਮੈਂਟ ਟਰੱਸਟ ਦੇ ਚੇਅਰਮੈਨ ਜੱਸੀ ਸੋਹੀਆਂ ਵਾਲਾ ਨੇ ਇਲਾਕੇ ਦੇ ਲੋਕਾਂ ਨਾਲ ਲੋਕ ਮਿਲਣੀ ਕੀਤੀ ਅਤੇ ਉਨ੍ਹਾਂ ਦੀਆਂ ਸਮੱਸਿਆਂਵਾਂ ਨੂੰ ਸੁਣੀਆਂ। ਇਸ ਮੌਕੇ ਉਪਰੋਕਤ ਪਿੰਡਾਂ ਦੇ ਲੋਕਾਂ ਅਤੇ ਆਪ ਵਲੰਟੀਅਰਾਂ ਵਲੋਂ ਯੂਥ ਆਗੂ ਅਤੇ ਇੰਪਰੂਵਮੈਂਟ ਟਰੱਸਟ ਦੇ ਮੈਂਬਰ ਗੁਰਪ੍ਰੀਤ ਸਿੰਘ ਗੋਪੀ ਫੈਜਗੜ੍ਹ ਦੀ ਅਗਵਾਈ ਹੇਠ ਚੇਅਰਮੈਨ ਜੱਸੀ ਸੋਹੀਆਂ ਵਾਲਾ ਨੂੰ ਲੱਡੂਆਂ ਨਾਲ ਤੋਲਿਆ ਗਿਆ ਅਤੇ ਲੋਕਾਂ ਵਲੋਂ ਉਨ੍ਹਾਂ ਦੀ ਆਮਦ ਮੌਕੇ ਫੁੱਲਾਂ ਦੀ ਵਰਖਾ ਕਰਕੇ ਨਿੱਘਾ ਸਵਾਗਤ ਕੀਤਾ ਗਿਆ।

Ad Position 21
No active advertisement
ਲੋਕ ਮਿਲਣੀ ਦੌਰਾਨ ਚੇਅਰਮੈਨ ਜੱਸੀ ਸੋਹੀਆਂ ਵਾਲਾ ਨੂੰ ਲੱਡੂਆਂ ਨਾਲ ਤੋਲਦੇ ਹੋਏ ਇਲਾਕਾ ਨਿਵਾਸੀ ਤੇ ਆਪ ਵਲੰਟੀਅਰ। ਤਸਵੀਰ : ਵਰਿੰਦਰ ਵਰਮਾ 19-08-2026
ਨਾਭਾ, 18 ਅਗਸਤ (ਵਰਿੰਦਰ ਵਰਮਾ)-ਅਨਾਜ ਮੰਡੀ ਪਿੰਡ ਮਨਸੂਰਪੁਰ ਛੀਟਾਵਾਲਾ ਵਿਖੇ ਹਲਕੇ ਦੇ ਨੌਜਵਾਨ ਆਗੂ ਅਤੇ ਇੰਪਰੂਵਮੈਂਟ ਟਰੱਸਟ ਦੇ ਚੇਅਰਮੈਨ ਜੱਸੀ ਸੋਹੀਆਂ ਵਾਲਾ ਨੇ ਇਲਾਕੇ ਦੇ ਲੋਕਾਂ ਨਾਲ ਲੋਕ ਮਿਲਣੀ ਕੀਤੀ ਅਤੇ ਉਨ੍ਹਾਂ ਦੀਆਂ ਸਮੱਸਿਆਂਵਾਂ ਨੂੰ ਸੁਣੀਆਂ। ਇਸ ਮੌਕੇ ਉਪਰੋਕਤ ਪਿੰਡਾਂ ਦੇ ਲੋਕਾਂ ਅਤੇ ਆਪ ਵਲੰਟੀਅਰਾਂ ਵਲੋਂ ਯੂਥ ਆਗੂ ਅਤੇ ਇੰਪਰੂਵਮੈਂਟ ਟਰੱਸਟ ਦੇ ਮੈਂਬਰ ਗੁਰਪ੍ਰੀਤ ਸਿੰਘ ਗੋਪੀ ਫੈਜਗੜ੍ਹ ਦੀ ਅਗਵਾਈ ਹੇਠ ਚੇਅਰਮੈਨ ਜੱਸੀ ਸੋਹੀਆਂ ਵਾਲਾ ਨੂੰ ਲੱਡੂਆਂ ਨਾਲ ਤੋਲਿਆ ਗਿਆ ਅਤੇ ਲੋਕਾਂ ਵਲੋਂ ਉਨ੍ਹਾਂ ਦੀ ਆਮਦ ਮੌਕੇ ਫੁੱਲਾਂ ਦੀ ਵਰਖਾ ਕਰਕੇ ਨਿੱਘਾ ਸਵਾਗਤ ਕੀਤਾ ਗਿਆ। ਲੋਕਾਂ ਦਾ ਪਿਆਰ ਅਤੇ ਜਜ਼ਬਾ ਦੇਖ ਕੇ ਚੇਅਰਮੈਨ ਜੱਸੀ ਸੋਹੀਆਂ ਵਾਲਾ ਨੇ ਭਾਵੁਕ ਹੁੰਦਿਆਂ ਕਿਹਾ ਕਿ ਉਹ ਹਲਕੇ ਦੇ ਲੋਕਾਂ ਵਲੋਂ ਦਿੱਤੇ ਜਾ ਰਹੇ ਅਥਾਹ ਪਿਆਰ ਅਤੇ ਮਾਣ ਸਨਮਾਨ ਸਕਦਾ ਲੋਕਾਂ ਦਾ ਵਿਸ਼ਵਾਸ ਉਹ ਕਦੇ ਟੁੱਟਣ ਨਹੀਂ ਦੇਵਾਂਗੇ ਸਗੋਂ ਹੋਰ ਮਿਹਨਤ ਅਤੇ ਜਜ਼ਬੇ ਨਾਲ ਲੋਕਾਂ ਲਈ ਕੰਮ ਕਰਨਗੇ। ਇਸ ਮੌਕੇ ਉਨ੍ਹਾਂ ਵੱਡੇ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸੂਬੇ ਦੇ ਕ੍ਰਾਂਤੀਕਾਰੀ ਅਤੇ ਹਰਮਨ ਪਿਆਰੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਸਰਕਾਰ ਨੇ ਚੋਣਾਂ ਸਮੇਂ ਦਿੱਤੀਆਂ ਗਈਆਂ 5 ਗਰੰਟੀਆਂ ਨੂੰ ਪੂਰਾ ਕਰਕੇ ਲੋਕਾਂ ਦਾ ਦਿਲ ਜਿੱਤਿਆ ਹੈ ਅਤੇ ਸੂਬੇ ਅੰਦਰ ਚੰਗੀਆਂ ਸਿਹਤ ਸਹੂਲਤਾਂ, ਮਿਆਰੀ ਸਿੱਖਿਆ, ਹਰ ਪਰਿਵਾਰ ਨੂੰ 600 ਯੂਨਿਟ ਮੁਫ਼ਤ ਬਿਜਲੀ ਅਤੇ 10 ਲੱਖ ਰੁਪਏ ਤੱਕ ਦਾ ਮੁਫ਼ਤ ਇਲਾਜ, ਮਾਵਾਂ ਧੀਆਂ ਸਤਿਕਾਰ ਯੋਜਨਾ ਤਹਿਤ ਔਰਤਾਂ ਨੂੰ 1000 ਅਤੇ 1500 ਰੁਪਏ ਹਰ ਮਹੀਨੇ, ਕਿਸਾਨਾਂ ਲਈ ਦਿਨੇ ਨਿਰਵਿਘਨ ਬਿਜਲੀ ਸਪਲਾਈ ਅਤੇ ਸਿੰਚਾਈ ਲਈ ਨਹਿਰੀ ਪਾਣੀ ਤੋਂ ਇਲਾਵਾ ਹੋਰ ਬਹੁਤ ਸਾਰੀਆਂ ਸੁੱਖ ਸਹੂਲਤਾਂ ਦਿੱਤੀਆਂ ਗਈਆਂ ਹਨ। ਉਨ੍ਹਾਂ ਕਿਹਾ ਕਿ ਸੂਬੇ ਦੇ ਲੋਕ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਵਿੱਚ ਭਗਵੰਤ ਸਿੰਘ ਮਾਨ ਨੂੰ ਮੁੜ ਮੁੱਖ ਮੰਤਰੀ ਬਣਾਉਣ ਲਈ ਉਤਾਵਲੇ ਹਨ। ਇਸ ਮੌਕੇ ਆਪ ਆਗੂ ਗੁਰਜੀਤ ਸਿੰਘ ਕੋਟ ਕਲਾਂ, ਹਰਜਿੰਦਰ ਸਿੰਘ ਖਾਲਸਾ, ਸੁਖਮੀਤ ਧੀਮਾਨ, ਜਤਿੰਦਰ ਸਿੰਘ ਕਕਰਾਲਾ, ਬਾਵਾ ਸਿੰਘ ਕਕਰਾਲਾ ਅਤੇ ਕੁਲਦੀਪ ਸਿੰਘ ਕਕਰਾਲਾ ਵਲੋਂ ਚੇਅਰਮੈਨ ਜੱਸੀ ਸੋਹੀਆਂ ਵਾਲਾ ਦਾ ਵਿਸ਼ੇਸ਼ ਤੌਰ ’ਤੇ ਸਨਮਾਨ ਕੀਤਾ ਗਿਆ। ਇਸ ਮੌਕੇ ਹੋਰਨਾਂ ਤੋਂ ਇਲਾਵਾ ਆਪ ਆਗੂ ਸੁੱਖ ਘੁੰਮਣ ਚਾਸਵਾਲ, ਯੂਥ ਆਗੂ ਲਾਲੀ ਫਤਿਹਪੁਰ, ਗੋਪੀ ਫੈਜਗੜ੍ਹ, ਭਿੰਦਾ ਅਲੀਪੁਰ, ਸੁਖਜੀਤ ਸਿੰਘ ਹਾਂਸ, ਗੁਰਨਾਮ ਗਾਮਾ, ਕੁਲਦੀਪ ਸਿੰਘ ਕਕਰਾਲਾ, ਇੰਦਰਜੀਤ ਸਿੰਘ ਹਿੰਮਤਪੁਰਾ, ਗੁਰਜੀਤ ਸਿੰਘ ਕੋਟ ਕਲਾਂ, ਸੁਖਮੀਤ ਧੀਮਾਨ, ਸਾਬਕਾ ਚੇਅਰਮੈਨ ਮਾਰਕੀਟ ਕਮੇਟੀ ਦੀਪਾ ਰਾਮਗੜ੍ਹ, ਕੁਲਦੀਪ ਸਿੰਘ ਰੈਹਿਲ, ਹਰਜਿੰਦਰ ਸਿੰਘ ਖਾਲਸਾ, ਗੁਰਜੰਟ ਸਿੰਘ ਅੱਚਲ, ਦੀਨਾ ਜੋਸ਼ੀ, ਬਾਵਾ ਸਿੰਘ ਕਕਰਾਲਾ, ਕਮਲਜੀਤ ਸਿੰਘ ਕਮਲ, ਜਸਪ੍ਰੀਤ ਸਿੰਘ ਰਾਇਮਲ ਮਾਜਰੀ, ਲਵਲੀ ਟਿਵਾਣਾ, ਕੁਲਦੀਪ ਸਿੰਘ ਹੈਪੀ, ਬਣਾ ਸਿੰਘ ਕਕਰਾਲਾ, ਦਵਿੰਦਰ ਸਿੰਘ ਥੂਹੀ, ਖੁਸ਼ਵਿੰਦਰ ਸ਼ਰਮਾ, ਪਰਮਿੰਦਰ ਸਿੰਘ ਭੰਗੂ, ਜਤਿੰਦਰ ਸਿੰਘ ਕਕਰਾਲਾ, ਗੁਰਧਿਆਨ ਸਿੰਘ ਰਾਜਪੁਰਾ, ਵਿਨੇ ਕੁਮਾਰ, ਟੇਕ ਸਿੰਘ, ਸਰਪੰਚ ਗੁਰਮੱਖ ਸਿੰਘ ਮੋਹਲਗਵਾਰਾ, ਖੁਸ਼ਵਿਦਰ ਸ਼ਰਮਾ ਨਰਮਾਣਾ, ਨੰਬਰਦਾਰ ਗੁਰਪ੍ਰੀਤ ਸਿੰਘ ਸੋਹੀ, ਬਿਕਰਮਜੀਤ ਸਿੰਘ ਵਿੱਕੀ ਆਦਿ ਵੀ ਮੌਜੂਦ ਸਨ।
Ad Position 22
No active advertisement
ਪਿਛਲੀ ਖ਼ਬਰ ਰੋਹਟੀ ਪੁਲ ਪੁਲਿਸ ਨੇ ਔਰਤ ਨੂੰ ਹੀਰੋਇਨ ਸਮੇਤ ਕੀਤਾ ਕਾਬੂ ਪੁਲਿਸ ਨੇ ਮਾਮਲਾ ਦਰਜ ਕਰਕੇ ਤਫਤੀਸ਼ ਕੀਤੀ ਸ਼ੁਰੂ ਅਗਲੀ ਖ਼ਬਰ ਸਮਾਰਟ ਸਕੂਲ ਤਰਸਿੱਕਾ ਨੇ 70ਵੀਆਂ ਜ਼ੋਨਲ ਖੇਡਾਂ ’ਚ ਓਵਰਆਲ ਟਰਾਫੀ ’ਤੇ ਕੀਤਾ ਕਬਜ਼ਾ
Ad Position 24