22-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-08-2026

480 ਬੋਤਲਾਂ ਸ਼ਰਾਬ ਬਰਾਮਦਗੀ ਮਾਮਲੇ ’ਚ ਮੁਲਜ਼ਮ ਬਰੀ

ਪਾਤੜਾਂ, 22 ਅਗਸਤ (ਗੁਰਇਕਬਾਲ ਸਿੰਘ ਖਾਲਸਾ)-ਥਾਣਾ ਪਾਤੜਾਂ ਵਿਖੇ ਦਰਜ 480 ਬੋਤਲਾਂ ਸ਼ਰਾਬ ਦੀ ਬਰਾਮਦਗੀ ਸੰਬੰਧੀ ਦਰਜ ਮਾਮਲੇ ਵਿਚ ਸ਼ਵੇਤਾ ਜੇ. ਐੱਮ.

Ad Position 21
No active advertisement
ਅਜੀਤ ਡੈਸਕ 23-08-2026
ਪਾਤੜਾਂ, 22 ਅਗਸਤ (ਗੁਰਇਕਬਾਲ ਸਿੰਘ ਖਾਲਸਾ)-ਥਾਣਾ ਪਾਤੜਾਂ ਵਿਖੇ ਦਰਜ 480 ਬੋਤਲਾਂ ਸ਼ਰਾਬ ਦੀ ਬਰਾਮਦਗੀ ਸੰਬੰਧੀ ਦਰਜ ਮਾਮਲੇ ਵਿਚ ਸ਼ਵੇਤਾ ਜੇ. ਐੱਮ. ਆਈ. ਸੀ., ਸਮਾਣਾ ਦੀ ਅਦਾਲਤ ਨੇ ਮੁਲਜ਼ਮਾਂ ਨੂੰ ਬਰੀ ਕਰ ਦਿੱਤਾ ਹੈ। ਮਾਮਲੇ ਦੀ ਸੁਣਵਾਈ ਦੌਰਾਨ ਮੁਲਜ਼ਮਾਂ ਵਲੋਂ ਪੇਸ਼ ਹੋਏ ਐਡਵੋਕੇਟ ਰਾਜ ਕੁਮਾਰ ਮੁਡਾਹੀ ਤੇ ਐਡਵੋਕੇਟ ਯਾਦਵਿੰਦਰ ਸਿੰਘ ਸਿੱਧੂ ਨੇ ਅਦਾਲਤ ਦੇ ਸਾਹਮਣੇ ਪ੍ਰਭਾਵਸ਼ਾਲੀ ਢੰਗ ਨਾਲ ਦਲੀਲਾਂ ਪੇਸ਼ ਕਰਦਿਆਂ ਅਭਿਯੋਗ ਪੱਖ ਵਲੋਂ ਪੇਸ਼ ਕੀਤੇ ਸਬੂਤਾਂ ਵਿਚ ਮੌਜੂਦ ਕਮੀਆਂ ਤੇ ਵਿਰੋਧਾਭਾਸਾਂ ਵੱਲ ਅਦਾਲਤ ਦਾ ਧਿਆਨ ਦਿਵਾਇਆ। ਬਚਾਅ ਪੱਖ ਦੇ ਵਕੀਲਾਂ ਨੇ ਦਲੀਲ ਦਿੱਤੀ ਕਿ ਅਭਿਯੋਗ ਪੱਖ ਵਲੋਂ ਮੁਲਜ਼ਮਾਂ ਖ਼ਿਲਾਫ਼ ਲਗਾਏ ਗਏ ਦੋਸ਼ਾਂ ਨੂੰ ਕਾਨੂੰਨੀ ਮਾਪਦੰਡਾਂ ਅਨੁਸਾਰ ਸ਼ੱਕ ਤੋਂ ਪਰੇ ਸਾਬਤ ਨਹੀਂ ਕੀਤਾ ਜਾ ਸਕਿਆ। ਅਦਾਲਤ ਵਲੋਂ ਬਚਾਅ ਪੱਖ ਦੀਆਂ ਦਲੀਲਾਂ, ਪੇਸ਼ ਕੀਤੇ ਸਬੂਤਾਂ ਤੇ ਪੂਰੇ ਰਿਕਾਰਡ ਦਾ ਵਿਚਾਰ ਕਰਨ ਉਪਰੰਤ ਮੁਲਜ਼ਮਾਂ ਨੂੰ ਸ਼ੱਕ ਦਾ ਲਾਭ ਦਿੰਦਿਆਂ ਬਰੀ ਕਰਨ ਦਾ ਫ਼ੈਸਲਾ ਸੁਣਾਇਆ ਗਿਆ। ਇਸ ਫ਼ੈਸਲੇ ਤੋਂ ਬਾਅਦ ਐਡਵੋਕੇਟ ਰਾਜ ਕੁਮਾਰ ਮੁਢਾਹੀ ਤੇ ਐਡਵੋਕੇਟ ਯਾਦਵਿੰਦਰ ਸਿੰਘ ਸਿੱਧੂ ਨੇ ਕਿਹਾ ਕਿ ਫ਼ੌਜਦਾਰੀ ਮਾਮਲਿਆਂ ’ਚ ਅਭਿਯੋਗ ਪੱਖ ਲਈ ਦੋਸ਼ਾਂ ਨੂੰ ਕਾਨੂੰਨ ਅਨੁਸਾਰ ਸਾਬਤ ਕਰਨਾ ਲਾਜ਼ਮੀ ਹੈ ਅਤੇ ਜਿੱਥੇ ਸਬੂਤਾਂ ਦੇ ਆਧਾਰ ’ਤੇ ਵਾਜਬ ਸ਼ੱਕ ਪੈਦਾ ਹੁੰਦਾ ਹੈ, ਉੱਥੇ ਉਸ ਦਾ ਲਾਭ ਮੁਲਜ਼ਮ ਨੂੰ ਮਿਲਣਾ ਕਾਨੂੰਨੀ ਸਿਧਾਂਤ ਹੈ।
Ad Position 22
No active advertisement
ਪਿਛਲੀ ਖ਼ਬਰ ਰਾਈਫਲ/ਪਿਸਟਲ ਸ਼ੂਟਿੰਗ ਦੇ ਮੁਕਾਬਲਿਆਂ ’ਚ ਜੇਤੂ ਖਿਡਾਰੀਆਂ ਨੂੰ ਕੀਤਾ ਸਨਮਾਨਿਤ ਅਗਲੀ ਖ਼ਬਰ ਘਰ ’ਚ ਕੱਛੂ ਰੱਖਣ ਵਾਲੇ ਖ਼ਿਲਾਫ਼ ਪਰਚਾ ਦਰਜ
Ad Position 24