22-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-08-2026

ਰਾਈਫਲ/ਪਿਸਟਲ ਸ਼ੂਟਿੰਗ ਦੇ ਮੁਕਾਬਲਿਆਂ ’ਚ ਜੇਤੂ ਖਿਡਾਰੀਆਂ ਨੂੰ ਕੀਤਾ ਸਨਮਾਨਿਤ

ਪਟਿਆਲਾ, 22 ਅਗਸਤ (ਧਰਮਿੰਦਰ ਸਿੰਘ ਸਿੱਧੂ)-ਜ਼ਿਲ੍ਹਾ ਸਿੱਖਿਆ ਅਫਸਰ ਸ਼ਾਲੂ ਮਹਿਰਾ ਦੀ ਯੋਗ ਅਗਵਾਈ ਤੇ ਉਪ ਜਿਲ੍ਹਾ ਸਿੱਖਿਆ ਅਫਸਰ ਡਾ ਰਵਿੰਦਰਪਾਲ ਸ਼ਰਮਾ ਦੇ ਦਿਸ਼ਾ ਨਿਰਦੇਸ਼ ਅਨੁਸਾਰ ਤੇ ਜ਼ਿਲ੍ਹਾ ਸਪੋਰਟਸ ਕੋਆਰਡੀਨੇਟਰ ਡਾ. ਦਲਜੀਤ ਸਿੰਘ ਤੇ ਜ਼ਿਲ੍ਹਾ ਸਕੂਲ ਟੂਰਨਾਮੈਂਟ ਕਮੇਟੀ ਦੇ ਸਕੱਤਰ ਚਰਨਜੀਤ ਸਿੰਘ ਭੁੱਲਰ ਦੇ ਤਾਲਮੇਲ ਨਾਲ ਅੰਡਰ 14 ,ਅੰਡਰ 17 ਤੇ ਅੰਡਰ 19 (ਲੜਕੇ ਤੇ ਲੜਕੀਆਂ) ਦੇ ਰਾਈਫਲ/ਪਿਸਟਲ ਸ਼ੂਟਿੰਗ ਦੇ ਮੁਕਾਬਲੇ ਕਰਵਾਏ ਗਏ।

Ad Position 21
No active advertisement
ਜੇਤੂ ਖਿਡਾਰੀਆਂ ਨੂੰ ਸਨਮਾਨਿਤ ਕੀਤੇ ਜਾਣ ਦ੍ਰਿਸ਼। ਅਜੀਤ ਤਸਵੀਰ 23-08-2026
ਪਟਿਆਲਾ, 22 ਅਗਸਤ (ਧਰਮਿੰਦਰ ਸਿੰਘ ਸਿੱਧੂ)-ਜ਼ਿਲ੍ਹਾ ਸਿੱਖਿਆ ਅਫਸਰ ਸ਼ਾਲੂ ਮਹਿਰਾ ਦੀ ਯੋਗ ਅਗਵਾਈ ਤੇ ਉਪ ਜਿਲ੍ਹਾ ਸਿੱਖਿਆ ਅਫਸਰ ਡਾ ਰਵਿੰਦਰਪਾਲ ਸ਼ਰਮਾ ਦੇ ਦਿਸ਼ਾ ਨਿਰਦੇਸ਼ ਅਨੁਸਾਰ ਤੇ ਜ਼ਿਲ੍ਹਾ ਸਪੋਰਟਸ ਕੋਆਰਡੀਨੇਟਰ ਡਾ. ਦਲਜੀਤ ਸਿੰਘ ਤੇ ਜ਼ਿਲ੍ਹਾ ਸਕੂਲ ਟੂਰਨਾਮੈਂਟ ਕਮੇਟੀ ਦੇ ਸਕੱਤਰ ਚਰਨਜੀਤ ਸਿੰਘ ਭੁੱਲਰ ਦੇ ਤਾਲਮੇਲ ਨਾਲ ਅੰਡਰ 14 ,ਅੰਡਰ 17 ਤੇ ਅੰਡਰ 19 (ਲੜਕੇ ਤੇ ਲੜਕੀਆਂ) ਦੇ ਰਾਈਫਲ/ਪਿਸਟਲ ਸ਼ੂਟਿੰਗ ਦੇ ਮੁਕਾਬਲੇ ਕਰਵਾਏ ਗਏ।ਅੰਡਰ 14 ਲੜਕੀਆਂ ਦੇ ਏਅਰ ਪਿਸਟਲ: ਇਸ਼ੀਤਾ ਪਾਲ ਨੇ ਪਹਿਲਾਂ, ਰਾਬੀਆ ਸ਼ਰਮਾ ਨੇ ਦੂਜਾ ਤੇ ਮੇਹਰ ਕੌਰ ਤੂਰ ਨੇ ਤੀਜਾ, ਪੀਪ ਸਾਈਟ ਦੇ ਮੁਕਾਬਲੇ ਵਿਚ ਇਕਮਨਵੀਰ ਕੌਰ ਸੋਹੀ ਨੇ ਪਹਿਲਾਂ, ਹਰਸੀਰਤ ਕੌਰ ਨੇ ਦੂਜਾ ਤੇ ਸਿਰਜਨ ਕੌਰ ਨੇ ਤੀਜਾ, ਓਪਨ ਸਾਈਟ ਦੇ ਮੁਕਾਬਲੇ ਵਿਚ ਇਸਮਨਪ੍ਰੀਤ ਕੌਰ ਨੇ ਪਹਿਲਾਂ, ਤਾਰੀਸ਼ਾ ਸ਼ਰਮਾ ਨੇ ਦੂਜਾ ਤੇ ਗੁਰਹਿਮਤ ਕੌਰ ਨੇ ਤੀਜਾ, ਅੰਡਰ 17 ਏਅਰ ਪਿਸਟਲ ਲੜਕੀਆਂ ਦੇ ਮੁਕਾਬਲਿਆਂ ਵਿਚ ਇਸ਼ਮੀਤ ਕੌਰ ਗਰਚਾ ਨੇ ਪਹਿਲਾਂ, ਗੁਰਨਿਆਮਤ ਕੌਰ ਨੇ ਦੂਜਾ ਤੇ ਮੁਸਕਾਨ ਜਾਗਡਾ ਨੇ ਤੀਜਾ, ਪੀਪ ਸਾਈਟ ਦੇ ਮੁਕਾਬਲੇ ਵਿਚ ਕੁਦਰਤ ਨੇ ਪਹਿਲਾਂ, ਰੰਜਨਾ ਧਾਲੀਵਾਲ ਨੇ ਦੂਜਾ ਨਮਰੀਤ ਕੌਰ ਨੇ ਤੀਜਾ, ਓਪਨ ਸਾਈਟ ਦੇ ਮੁਕਾਬਲੇ ਵਿਚ ਏਕਮਜੋਤ ਕੌਰ ਨੇ ਪਹਿਲਾਂ, ਅਨਮੋਲਪ੍ਰੀਤ ਕੌਰ ਨੇ ਦੂਜਾ ਤੇ ਵਿਮਲਦੀਪ ਕੌਰ ਨੇ ਤੀਜਾ, ਅੰਡਰ 19 ਲੜਕੀਆਂ ਦੇ ਏਅਰ ਪਿਸਟਲ ਦੇ ਮੁਕਾਬਲੇ ਵਿਚ ਅਨੰਨਿਆ ਬਿਸ਼ਨੋਈ ਨੇ ਪਹਿਲਾਂ, ਜਪਨੀਤ ਕੌਰ ਨੇ ਦੂਜਾ ਤੇ ਜਪਜੀਤ ਕੌਰ ਨੇ ਤੀਜਾ, ਪੀਪ ਸਾਈਟ ਦੇ ਮੁਕਾਬਲੇ ਵਿਚ ਜਸਮੇਹਰ ਕੌਰ ਖਰੋਡ ਨੇ ਪਹਿਲਾਂ, ਸ਼ਮਾਇਰਾ ਨੇ ਦੂਜਾ ਤੇ ਰਸ਼ਮੀ ਨੇ ਤੀਜਾ, ਓਪਨ ਸਾਈਟ ਦੇ ਮੁਕਾਬਲੇ ਵਿਚ ਜਾਨਵੀ ਸ਼ਰਮਾ ਨੇ ਪਹਿਲਾਂ, ਸਾਕਸ਼ੀ ਨੇ ਦੂਜਾ ਤੇ ਹਰਨੂਰ ਕੌਰ ਨੇ ਤੀਜਾ, ਅੰਡਰ 14 ਲੜਕਿਆਂ ਦੇ ਏਅਰ ਪਿਸਟਲ ਦੇ ਮੁਕਾਬਲੇ ਵਿਚ ਅਰਵਨਜੋਤ ਸੈਣੀ ਨੇ ਪਹਿਲਾਂ, ਅਮਰਿੰਦਰ ਸਿੰਘ ਨੇ ਦੂਜਾ ਤੇ ਅੰਗਦਵੀਰ ਭਿੰਡਰ ਨੇ ਤੀਜਾ, ਪੀਪ ਸਾਈਟ ਦੇ ਮੁਕਾਬਲੇ ਵਿਚ ਦਮਨਪ੍ਰੀਤ ਸਿੰਘ ਗਰਚਾ ਨੇ ਪਹਿਲਾ, ਗੁਰੂਆਸ਼ ਸਿੰਘ ਨੇ ਦੂਜਾ ਤੇ ਏਕਨੂਰ ਸਿੰਘ ਸੰਧੂ ਨੇ ਤੀਜਾ, ਓਪਨ ਸਾਈਟ ਦੇ ਮੁਕਾਬਲੇ ਵਿਚ ਸ਼ਿਵਮ ਕੁਮਾਰ ਨੇ ਪਹਿਲਾਂ, ਫਤਿਹਵੀਰ ਸਿੰਘ ਢੀਡਸਾ ਨੇ ਦੂਜਾ ਤੇ ਆਦਰਸ਼ ਕੁਮਾਰ ਨੇ ਤੀਜਾ, ਅੰਡਰ 17 ਲੜਕਿਆਂ ਦੇ ਏਅਰ ਪਿਸਟਲ ਮੁਕਾਬਲੇ ਵਿਚ ਏਕਮਵੀਰ ਸਿੰਘ ਨੇ ਪਹਿਲਾਂ, ਵੰਸ਼ ਮਲਿਕ ਨੇ ਦੂਜਾ ਤੇ ਹਰਸ਼ਵੀਰ ਸਿੰਘ ਧਾਲੀਵਾਲ ਨੇ ਤੀਜਾ, ਪੀਪ ਸਾਈਟ ਦੇ ਮੁਕਾਬਲੇ ਵਿਚ ਗੁਰਸ਼ੈਨ ਸਿੰਘ ਚਹਿਲ ਨੇ ਪਹਿਲਾ, ਆਰਵਪ੍ਰੀਤ ਸਿੰਘ ਨੇ ਦੂਜਾ ਤੇ ਰਣਵੀਰ ਸਿੰਘ ਸੱਲ ਨੇ ਤੀਜਾ, ਓਪਨ ਸਾਈਟ ਦੇ ਮੁਕਾਬਲੇ ਵਿਚ ਰਿਧਿਮ ਬਾਂਸਲ ਨੇ ਪਹਿਲਾਂ, ਨਕਸ਼ ਸ਼ਰਮਾ ਨੇ ਦੂਜਾ ਤੇ ਮਾਧਵ ਜਿੰਦਲ ਨੇ ਤੀਜਾ, ਅੰਡਰ 19 ਲੜਕਿਆਂ ਦੇ ਏਅਰ ਪਿਸਟਲ ਮੁਕਾਬਲੇ ਵਿਚ ਜਸਕਰਨ ਸਿੰਘ ਨੇ ਪਹਿਲਾਂ, ਅਧਰਵ ਨੇ ਦੂਜਾ ਤੇ ਪ੍ਰਭਨੂਰ ਸਿੰਘ ਨੇ ਤੀਜਾ, ਪੀਪ ਸਾਈਟ ਦੇ ਮੁਕਾਬਲੇ ਵਿਚ ਅਭੀਰਾਜ ਸਿੰਘ ਬਲੱਗਣ ਨੇ ਪਹਿਲਾ , ਵਿਸ਼ਵਜੀਤ ਸਿੰਘ ਨੇ ਦੂਜਾ ਤੇ ਪ੍ਰਥਮ ਰਾਣਾ ਨੇ ਤੀਜਾ, ਓਪਨ ਸਾਈਟ ਦੇ ਮੁਕਾਬਲੇ ਵਿਚ ਰਾਜਵੰਸ਼ ਨੇ ਪਹਿਲਾ, ਹਰਸ਼ਦੀਪ ਸਿੰਘ ਨੇ ਦੂਜਾ ਤੇ ਨਵਕਰਨਜੀਤ ਸਿੰਘ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਜ਼ਿਲ੍ਹਾ ਸਪੋਰਟਸ ਕੋਆਰਡੀਨੇਟਰ ਡਾ. ਦਲਜੀਤ ਸਿੰਘ ਨੇ ਉਚੇਚੇ ਤੌਰ ਤੇ ਪੀ. ਐੱਮ. ਸ੍ਰੀ ਸਰਕਾਰੀ ਸੀਨੀਅਰ ਸੈਕੰਡਰੀ ਮਲਟੀਪਰਪਜ਼ ਸਕੂਲ ਵਿਖੇ ਪਹੁੰਚ ਕੇ ਖਿਡਾਰੀਆਂ ਨੂੰ ਤਗਮੇ ਪਾ ਕੇ ਸਨਮਾਨਿਤ ਕੀਤਾ। ਇਸ ਮੌਕੇ ਅਮਨਿੰੰਦਰ ਸਿੰਘ ਬਾਬਾ ਜ਼ੋਨਲ ਸਕੱਤਰ ਪਟਿਆਲਾ-1, ਜਸਵਿੰਦਰ ਸਿੰਘ ਸਟੇਟ ਅਵਾਰਡੀ ਜ਼ੋਨਲ ਸਕੱਤਰ ਘਨੌਰ, ਰਾਕੇਸ਼ ਕੁਮਾਰ ਖਜਾਨਚੀ ਪਟਿਆਲਾ 1 ਜ਼ੋਨ, ਸੁੱਚਾ ਸਿੰਘ ਡੀ. ਪੀ. ਈ., ਰਾਧਾ ਰਾਣੀ ਪੀ. ਟੀ. ਆਈ., ਗੁਰਪ੍ਰੀਤ ਸਿੰਘ ਡਾਟਾ ਐਂਟਰੀ ਆਪਰੇਟਰ ਤੇ ਪ੍ਰੈੱਸ ਇੰਚਾਰਜ ਜਸਵਿੰਦਰ ਸਿੰਘ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਬਿਜ਼ਨਸ ਬਲਾਸਟਰ ਪ੍ਰੋਗਰਾਮ ਤਹਿਤ ਵਿਦਿਆਰਥੀਆਂ ਵਲੋਂ ਸ਼ਾਨਦਾਰ ਪ੍ਰਦਰਸ਼ਨੀ ਅਗਲੀ ਖ਼ਬਰ 480 ਬੋਤਲਾਂ ਸ਼ਰਾਬ ਬਰਾਮਦਗੀ ਮਾਮਲੇ ’ਚ ਮੁਲਜ਼ਮ ਬਰੀ
Ad Position 24