ਬਿਜ਼ਨਸ ਬਲਾਸਟਰ ਪ੍ਰੋਗਰਾਮ ਤਹਿਤ ਵਿਦਿਆਰਥੀਆਂ ਵਲੋਂ ਸ਼ਾਨਦਾਰ ਪ੍ਰਦਰਸ਼ਨੀ
ਬਨੂੜ, 22 ਅਗਸਤ (ਭੁਪਿੰਦਰ ਸਿੰਘ)-ਪੰਜਾਬ ਸਰਕਾਰ ਵਲੋਂ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਵਿਚ ਉਦਮੀ ਸੋਚ, ਰਚਨਾਤਮਕਤਾ, ਕਾਰੋਬਾਰੀ ਹੁਨਰ ਤੇ ਆਤਮ-ਵਿਸ਼ਵਾਸ ਪੈਦਾ ਕਰਨ ਦੇ ਉਦੇਸ਼ ਨਾਲ ਚਲਾਏ ਜਾ ਰਹੇ ਬਿਜ਼ਨਸ ਬਲਾਸਟਰ ਪ੍ਰੋਗਰਾਮ ਤਹਿਤ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬੁੱਟਾ ਸਿੰਘ ਵਾਲਾ ਵਿਖੇ 12ਵੀਂ ਸ਼੍ਰੇਣੀ ਦੇ ਵਿਦਿਆਰਥੀਆਂ ਵਲੋਂ ਵੱਖ-ਵੱਖ ਕਾਰੋਬਾਰੀ ਵਿਚਾਰਾਂ ਤੇ ਰਚਨਾਤਮਕ ਪ੍ਰੋਜੈਕਟਾਂ ’ਤੇ ਆਧਾਰਿਤ ਸਟਾਲ ਲਗਾਏ ਗਏ। ਪ੍ਰੋਗਰਾਮ ਤਹਿਤ 5-6 ਵਿਦਿਆਰਥੀਆਂ ਦੀਆਂ ਟੀਮਾਂ ਬਣਾਈਆਂ ਗਈਆਂ ਅਤੇ ਵਿਦਿਆਰਥੀਆਂ ਨੂੰ ਆਪਣੇ ਕਾਰੋਬਾਰੀ ਵਿਚਾਰਾਂ ਨੂੰ ਅਮਲੀ ਰੂਪ ਦੇਣ ਲਈ ਸਰਕਾਰ ਵਲੋਂ 1,000 ਰੁਪਏ ਦੀ ਰਾਸ਼ੀ ਸਿੱਧਾ ਖਾਤਿਆਂ ਵਿਚ ਪ੍ਰਤੀ ਵਿਦਿਆਰਥੀ ਮੁਹੱਈਆ ਕਰਵਾਈ ਗਈ।
ਪ
ਪਿੰਡ ਬੁੱਟਾ ਸਿੰਘ ਵਾਲਾ ਦੇ ਸਕੂਲ ਵਿਚ ਕਰਵਾਏ ਸਮਾਗਮ ਦਾ ਦ੍ਰਿਸ਼। ਅਜੀਤ ਤਸਵੀਰ
23-08-2026
ਬਨੂੜ, 22 ਅਗਸਤ (ਭੁਪਿੰਦਰ ਸਿੰਘ)-ਪੰਜਾਬ ਸਰਕਾਰ ਵਲੋਂ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਵਿਚ ਉਦਮੀ ਸੋਚ, ਰਚਨਾਤਮਕਤਾ, ਕਾਰੋਬਾਰੀ ਹੁਨਰ ਤੇ ਆਤਮ-ਵਿਸ਼ਵਾਸ ਪੈਦਾ ਕਰਨ ਦੇ ਉਦੇਸ਼ ਨਾਲ ਚਲਾਏ ਜਾ ਰਹੇ ਬਿਜ਼ਨਸ ਬਲਾਸਟਰ ਪ੍ਰੋਗਰਾਮ ਤਹਿਤ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬੁੱਟਾ ਸਿੰਘ ਵਾਲਾ ਵਿਖੇ 12ਵੀਂ ਸ਼੍ਰੇਣੀ ਦੇ ਵਿਦਿਆਰਥੀਆਂ ਵਲੋਂ ਵੱਖ-ਵੱਖ ਕਾਰੋਬਾਰੀ ਵਿਚਾਰਾਂ ਤੇ ਰਚਨਾਤਮਕ ਪ੍ਰੋਜੈਕਟਾਂ ’ਤੇ ਆਧਾਰਿਤ ਸਟਾਲ ਲਗਾਏ ਗਏ। ਪ੍ਰੋਗਰਾਮ ਤਹਿਤ 5-6 ਵਿਦਿਆਰਥੀਆਂ ਦੀਆਂ ਟੀਮਾਂ ਬਣਾਈਆਂ ਗਈਆਂ ਅਤੇ ਵਿਦਿਆਰਥੀਆਂ ਨੂੰ ਆਪਣੇ ਕਾਰੋਬਾਰੀ ਵਿਚਾਰਾਂ ਨੂੰ ਅਮਲੀ ਰੂਪ ਦੇਣ ਲਈ ਸਰਕਾਰ ਵਲੋਂ 1,000 ਰੁਪਏ ਦੀ ਰਾਸ਼ੀ ਸਿੱਧਾ ਖਾਤਿਆਂ ਵਿਚ ਪ੍ਰਤੀ ਵਿਦਿਆਰਥੀ ਮੁਹੱਈਆ ਕਰਵਾਈ ਗਈ। ਵਿਦਿਆਰਥੀਆਂ ਨੇ ਇਸ ਰਕਮ ਦੀ ਵਰਤੋਂ ਕਰਦਿਆਂ ਉਤਪਾਦ ਤਿਆਰ ਕਰਨ, ਉਨ੍ਹਾਂ ਦੀ ਮਾਰਕੀਟਿੰਗ ਤੇ ਵਿਕਰੀ ਦਾ ਵਿਹਾਰਕ ਤਜਰਬਾ ਹਾਸਿਲ ਕੀਤਾ। ਸਕੂਲ ਵਿਚ ਲਗਾਏ ਸਟਾਲਾਂ ’ਚ ਵਿਦਿਆਰਥੀਆਂ ਵਲੋਂ ਸਜਾਵਟੀ ਸਾਮਾਨ, ਹੱਥ ਨਾਲ ਤਿਆਰ ਕੀਤੀਆਂ ਮੋਮਬੱਤੀਆਂ, ਚਾਟ, ਗੋਲਗੱਪੇ, ਸੈਂਡਵਿਚ, ਪੈਟੀਜ਼, ਗ੍ਰਿਲਡ ਪੈਟੀਜ਼ ਤੇ ਹੋਰ ਕਈ ਤਰ੍ਹਾਂ ਦੇ ਉਤਪਾਦ ਤਿਆਰ ਕਰਕੇ ਵੇਚੇ ਗਏ। ਅਧਿਆਪਕਾਂ ਤੇ ਵਿਦਿਆਰਥੀਆਂ ਨੇ ਇਨ੍ਹਾਂ ਸਟਾਲਾਂ ’ਤੇ ਪਹੁੰਚ ਕੇ ਵਿਦਿਆਰਥੀਆਂ ਵਲੋਂ ਤਿਆਰ ਕੀਤੇ ਉਤਪਾਦ ਉਤਸ਼ਾਹ ਨਾਲ ਖਰੀਦੇ ਤੇ ਉਨ੍ਹਾਂ ਦਾ ਹੌਸਲਾ ਵਧਾਇਆ। ਇਸ ਦੌਰਾਨ 12ਵੀਂ ਵੋਕੇਸ਼ਨਲ ਕੰਪਿਊਟਰ ਸਾਇੰਸ ਦੇ ਵਿਦਿਆਰਥੀ ਜਸਨਪ੍ਰੀਤ ਸਿੰਘ ਘੜਾਮਾ ਵਲੋਂ ਤਿਆਰ ਕੀਤੀ ਗਈ “ਆਟੋਮੈਟਿਕ ਸੈਨਿਟਾਈਜ਼ਰ ਮਸ਼ੀਨ” ਵਿਸ਼ੇਸ਼ ਖਿੱਚ ਦਾ ਕੇਂਦਰ ਰਹੀ। ਇਸ ਨਵੀਨਤਮ ਪ੍ਰਾਜੈਕਟ ਨੇ ਵਿਦਿਆਰਥੀਆਂ ਦੀ ਤਕਨੀਕੀ ਸੋਚ, ਰਚਨਾਤਮਕਤਾ ਤੇ ਨਵੇਂ ਵਿਚਾਰਾਂ ਨੂੰ ਅਮਲੀ ਰੂਪ ਦੇਣ ਦੀ ਸਮਰੱਥਾ ਨੂੰ ਦਰਸਾਇਆ। ਪ੍ਰਦਰਸ਼ਨੀ ਵਿਚ ਪਹੁੰਚੇ ਅਧਿਆਪਕਾਂ ਅਤੇ ਵਿਦਿਆਰਥੀਆਂ ਨੇ ਇਸ ਪ੍ਰਾਜੈਕਟ ਵਿਚ ਵਿਸ਼ੇਸ਼ ਦਿਲਚਸਪੀ ਦਿਖਾਈ ਤੇ ਜਸਨਪ੍ਰੀਤ ਸਿੰਘ ਦੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ। ਇਹ ਸਮੁੱਚਾ ਪ੍ਰੋਗਰਾਮ ਸਕੂਲ ਦੀ ਸੀਨੀਅਰ ਲੈਕਚਰਾਰ-ਕਮ-ਵਾਈਸ ਪ੍ਰਿੰਸੀਪਲ ਸ੍ਰੀਮਤੀ ਪਰਮਜੀਤ ਕੌਰ ਦੀ ਅਗਵਾਈ ਹੇਠ ਕਰਵਾਇਆ ਗਿਆ। ਸਕੂਲ ਦੇ ਬਿਜ਼ਨਸ ਬਲਾਸਟਰ ਪ੍ਰੋਗਰਾਮ ਦੇ ਕੋਆਰਡੀਨੇਟਰ ਬਰਿੰਦਰ ਕੁਮਾਰ, ਲੈਕਚਰਾਰ ਕਾਮਰਸ, ਵਲੋਂ ਪ੍ਰੋਗਰਾਮ ਦਾ ਸੁਚੱਜਾ ਆਯੋਜਨ ਕੀਤਾ। ਇਸ ਮੌਕੇ ਪੂਜਾ ਚੌਧਰੀ, ਸੰਜਣਾ ਰਾਣੀ, ਗੁਰਦੀਪ ਕੌਰ, ਗੁਰਮਿੰਦਰ ਸਿੰਘ, ਗੁਰਵਿੰਦਰ ਸਿੰਘ, ਹਰਪ੍ਰੀਤ ਸਿੰਘ ਧਰਮਗੜ੍ਹ, ਅਵਤਾਰ ਸਿੰਘ, ਮੈਡਮ ਸਮਤਾ, ਗੁਰਪ੍ਰੀਤ ਕੌਰ, ਲਵਪ੍ਰੀਤ ਕੌਰ, ਮੈਡਮ ਜਵੰਤਿਕਾ, ਗੀਰੀਸ਼ ਜੋਸ਼ੀ, ਰੇਨੂ ਬਾਲਾ, ਕੈਂਪਸ ਮੈਨੇਜਰ ਬਹਾਦਰ ਸਿੰਘ ਤੇ ਤੇਜਿੰਦਰ ਸਿੰਘ ਸਮੇਤ ਸਕੂਲ ਦਾ ਸਮੂਹ ਸਟਾਫ਼ ਹਾਜ਼ਰ ਸਨ।