ਯੂਨੀਵਰਸਿਟੀ ਕਾਲਜ ਘਨੌਰ ਵਿਖੇ ਨਸ਼ਿਆਂ ਵਿਰੁੱਧ ਜਾਗਰੂਕਤਾ ਸਮਾਗਮ ਕਰਵਾਇਆ
ਘਨੌਰ, 22 ਅਗਸਤ (ਸਰਦਾਰਾ ਸਿੰਘ ਲਾਛੜੂ)-ਯੂਨੀਵਰਸਿਟੀ ਕਾਲਜ ਘਨੌਰ ਵਿਖੇ ਪ੍ਰਿੰਸੀਪਲ ਡਾ. ਲਖਵੀਰ ਸਿੰਘ ਗਿੱਲ ਦੀ ਅਗਵਾਈ ਵਿਚ ਐਨ.
ਘਨੌਰ, 22 ਅਗਸਤ (ਸਰਦਾਰਾ ਸਿੰਘ ਲਾਛੜੂ)-ਯੂਨੀਵਰਸਿਟੀ ਕਾਲਜ ਘਨੌਰ ਵਿਖੇ ਪ੍ਰਿੰਸੀਪਲ ਡਾ. ਲਖਵੀਰ ਸਿੰਘ ਗਿੱਲ ਦੀ ਅਗਵਾਈ ਵਿਚ ਐਨ. ਐਸ. ਐਸ. ਵਿਭਾਗ ਵਲੋਂ ਬ੍ਰਹਮ ਕੁਮਾਰੀ ਮਿਸ਼ਨਰੀ ਟਰਸਟ ਰਾਜਪੁਰਾ ਦੇ ਸਹਿਯੋਗ ਨਾਲ ਸਮਾਗਮ ਕਰਵਾਇਆ। ਪ੍ਰਿੰਸੀਪਲ ਡਾ. ਲਖਵੀਰ ਸਿੰਘ ਗਿੱਲ ਨੇ ਸਮਾਗਮ ਦੇ ਆਰੰਭ ਵਿਚ ਮਹਿਮਾਨਾਂ ਦਾ ਸਵਾਗਤ ਕਰਦਿਆਂ ਵਿਦਿਆਰਥੀਆਂ ਨੂੰ ਅਜਿਹੇ ਸਮਾਗਮਾਂ ਵਿਚ ਭਾਗ ਲੈਣ ਲਈ ਪ੍ਰੇਰਿਤ ਕੀਤਾ। ਉਪਰੰਤ ਬ੍ਰਹਮ ਕੁਮਾਰੀ ਕੈਲਾਸ਼ ਦੇਵੀ ਨੇ ਵਿਦਿਆਰਥੀਆਂ ਨੂੰ ਜੀਵਨ ਵਿਚ ਚੰਗੇ ਮੁੱਲਾਂ ਨੂੰ ਅਪਣਾਉਣ ਦੀ ਪ੍ਰੇਰਨਾ ਦਿੱਤੀ। ਉਨ੍ਹਾਂ ਕਿਹਾ ਕਿ ਬੱਚਿਆਂ ਨੂੰ ਆਪਣੇ ਮਾਤਾ, ਪਿਤਾ ਤੇ ਅਧਿਆਪਕਾਂ ਦੇ ਕਹੇ ਅਨੁਸਾਰ ਆਪਣਾ ਜੀਵਨ ਸਵਾਰਨਾ ਚਾਹੀਦਾ ਹੈ। ਉਪਰੰਤ ਬ੍ਰਹਮ ਕੁਮਾਰੀ ਗੀਤਾ ਦੇਵੀ ਨੇ ਵਿਦਿਆਰਥੀਆਂ ਨੂੰ ਮੈਡੀਟੇਸ਼ਨ ਕਰਵਾਈ ਅਤੇ ਜੀਵਨ ਭਰ ਨਸ਼ੇ ਨਾ ਕਰਨ ਦੀ ਸਹੁੰ ਚੁਕਵਾਈ। ਸਮਾਗਮ ਵਿਚ ਵਿਸ਼ੇਸ਼ ਤੌਰ ’ਤੇ ਡਾਨ ਬੋਸਕੋ ਸੰਸਥਾ ਤੋਂ ਪਹੁੰਚੇ ਸਮਾਜ ਸੇਵੀ ਜਸਦੀਪ ਕੌਰ ਨੇ ਵੀ ਵਿਦਿਆਰਥੀਆਂ ਨੂੰ ਨਸ਼ਿਆਂ ਦੇ ਬੁਰੇ ਪ੍ਰਭਾਵਾਂ ਬਾਰੇ ਦੱਸਦਿਆਂ ਹਰ ਹਾਲ ਵਿਚ ਸਿਹਤ ਨੂੰ ਮਹੱਤਤਾ ਦੇਣ ਲਈ ਕਿਹਾ। ਅੰਤ ’ਚ ਡਾ. ਮਨਿੰਦਰ ਕੌਰ ਨੇ ਮਹਿਮਾਨਾਂ ਦਾ ਧੰਨਵਾਦ ਕੀਤਾ। ਸਟੇਜ ਸੰਚਾਲਨ ਤੇ ਮਹਿਮਾਨਾਂ ਨਾਲ ਜਾਣ ਪਛਾਣ ਡਾ. ਅਮਨਦੀਪ ਕੌਰ ਗਿੱਲ ਨੇ ਕਰਵਾਈ। ਇਸ ਮੌਕੇ ਡਾ. ਪਦਮਨੀ ਤੋਮਰ, ਡਾ.ਦੀਪਤੀ ਬੰਸਲ, ਪੁਨੀਤ ਕੌਰ, ਡਾ. ਸਿਮਰਨਜੀਤ ਕੌਰ, ਡਾ.ਕਿਰਨਜੀਤ ਕੌਰ, ਡਾ. ਮਨਜੀਤ ਕੌਰ ਤੇ ਸਟਾਫ ਮੈਂਬਰ ਮੌਜੂਦ ਸਨ।