ਖ਼ਾਲਸਾ ਮਾਰਚ ਦਾ ਪਿੰਡ ਬਲਵੇੜਾ ਵਿਖੇ ਸਵਾਗਤ
ਦੇਵੀਗੜ੍ਹ, 29 ਅਗਸਤ (ਰਾਜਿੰਦਰ ਸਿੰਘ ਮੌਜੀ)-ਮੀਰੀ ਪੀਰੀ ਖਾਲਸਾ ਮਾਰਚ ਦਾ ਹਲਕਾ ਸਨੌਰ ਦੇ ਇਤਿਹਾਸਕ ਪਿੰਡ ਬਲਵੇੜਾ ਵਿਖੇ ਸੰਗਤਾਂ ਵਲੋਂ ਢੋਲ-ਨਗਾਰਿਆਂ ਦੀ ਗੂੰਜ ਵਿਚ, ਫੁੱਲਾਂ ਦੀ ਵਰਖਾ ਕਰਕੇ ਤੇ ਜੈਕਾਰਿਆਂ ਨਾਲ ਭਰਵਾਂ ਸਵਾਗਤ ਕੀਤਾ। ਇਸ ਮੌਕੇ ਸੰਬੋਧਨ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਕੌਮੀ ਮੀਤ ਪ੍ਰਧਾਨ ਕ੍ਰਿਸ਼ਨ ਸਿੰਘ ਸਨੌਰ ਨੇ ਕਿਹਾ ਕਿ ਸਾਨੂੰ ਸਾਰਿਆਂ ਨੂੰ ਸ਼ਸਤਰਧਾਰੀ ਹੋਣਾ ਚਾਹੀਦਾ ਹੈ ਕਿਉਂਕਿ ਆਪਣੇ ਹੱਕਾਂ ਲਈ ਲੜਨਾ, ਜ਼ੁਲਮ ਖ਼ਿਲਾਫ਼ ਡਟਣਾ ਤੇ ਕੌਮ-ਪੰਥ ਲਈ ਮਰ ਮਿਟਣਾ ਸਾਨੂੰ ਸਾਡੇ ਗੁਰੂ ਸਾਹਿਬਾਨਾਂ ਨੇ ਵਿਰਾਸਤ ਵਿਚ ਦਿੱਤਾ ਹੈ।
ਦੇਵੀਗੜ੍ਹ, 29 ਅਗਸਤ (ਰਾਜਿੰਦਰ ਸਿੰਘ ਮੌਜੀ)-ਮੀਰੀ ਪੀਰੀ ਖਾਲਸਾ ਮਾਰਚ ਦਾ ਹਲਕਾ ਸਨੌਰ ਦੇ ਇਤਿਹਾਸਕ ਪਿੰਡ ਬਲਵੇੜਾ ਵਿਖੇ ਸੰਗਤਾਂ ਵਲੋਂ ਢੋਲ-ਨਗਾਰਿਆਂ ਦੀ ਗੂੰਜ ਵਿਚ, ਫੁੱਲਾਂ ਦੀ ਵਰਖਾ ਕਰਕੇ ਤੇ ਜੈਕਾਰਿਆਂ ਨਾਲ ਭਰਵਾਂ ਸਵਾਗਤ ਕੀਤਾ। ਇਸ ਮੌਕੇ ਸੰਬੋਧਨ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਕੌਮੀ ਮੀਤ ਪ੍ਰਧਾਨ ਕ੍ਰਿਸ਼ਨ ਸਿੰਘ ਸਨੌਰ ਨੇ ਕਿਹਾ ਕਿ ਸਾਨੂੰ ਸਾਰਿਆਂ ਨੂੰ ਸ਼ਸਤਰਧਾਰੀ ਹੋਣਾ ਚਾਹੀਦਾ ਹੈ ਕਿਉਂਕਿ ਆਪਣੇ ਹੱਕਾਂ ਲਈ ਲੜਨਾ, ਜ਼ੁਲਮ ਖ਼ਿਲਾਫ਼ ਡਟਣਾ ਤੇ ਕੌਮ-ਪੰਥ ਲਈ ਮਰ ਮਿਟਣਾ ਸਾਨੂੰ ਸਾਡੇ ਗੁਰੂ ਸਾਹਿਬਾਨਾਂ ਨੇ ਵਿਰਾਸਤ ਵਿਚ ਦਿੱਤਾ ਹੈ। ਇਸ ਮੌਕੇ ਭੁਪਿੰਦਰ ਸਿੰਘ ਘੁੰਮਣ, ਜੋਤਇੰਦਰ ਸਿੰਘ ਘੁੰਮਣ, ਹਰਮਿੰਦਰ ਸਿੰਘ ਜੋਗੀਪੁਰ ਸਾਬਕਾ ਮੈਂਬਰ ਜ਼ਿਲ੍ਹਾ ਪ੍ਰੀਸ਼ਦ ਤੇ ਮੈਂਬਰ ਕੋਰ ਕਮੇਟੀ ਯੂਥ ਅਕਾਲੀ ਦਲ, ਅਮਰੀਕ ਸਿੰਘ ਨੰਬਰਦਾਰ ਹਡਾਣਾ ਜਥੇਬੰਦਕ ਸਕੱਤਰ ਯੂਥ ਅਕਾਲੀ ਦਲ, ਲਖਵਿੰਦਰ ਸਿੰਘ ਮੀਤ ਪ੍ਰਧਾਨ ਯੂਥ ਅਕਾਲੀ ਦਲ, ਕਸ਼ਮੀਰ ਸਿੰਘ ਬਿੱਲਾ ਪ੍ਰਧਾਨ, ਦਰਬਾਰਾ ਸਿੰਘ ਸੀਨੀਅਰ ਅਕਾਲੀ, ਪ੍ਰਿਤਪਾਲ ਸਿੰਘ ਕੀਰਤੀ ਕਿਸਾਨ ਯੂਨੀਅਨ ਆਗੂ, ਜਸਵਿੰਦਰ ਸਿੰਘ, ਅਮਰੀਕ ਸਿੰਘ ਢਿੱਲੋਂ, ਨਿਰਮਲ ਸਿੰਘ, ਰਾਜਪਾਲ ਸਿੰਘ ਢਿੱਲੋਂ, ਬਲਜਿੰਦਰ ਸਿੰਘ ਜੋਗੀਪੁਰ, ਸੁਖਦੇਵ ਸਿੰਘ ਸੁੱਖੀ ਖਾਕਟਾਂ, ਕੁਲਬੀਰ ਸਿੰਘ ਢਿੱਲੋਂ, ਅੰਗਰੇਜ਼ ਸਿੰਘ ਢਿੱਲੋਂ, ਅਮਰਜੀਤ ਸਿੰਘ, ਲਖਵਿੰਦਰ ਸਿੰਘ ਨੰਬਰਦਾਰ ਜੋਗੀਪੁਰ ਵਾਈਸ ਚੇਅਰਮੈਨ ਦੀ ਐਮ. ਪੀ. ਸੀ. ਐਸ. ਜੋਗੀਪੁਰ, ਰਾਮ ਚੰਦਰ ਜੋਗੀਪੁਰ, ਹਰਜੀਤ ਸਿੰਘ, ਅਮਰੀਕ ਸਿੰਘ ਹਾਂਡਾ ਤੇ ਵੱਡੀ ਗਿਣਤੀ ’ਚ ਸੰਗਤ ਹਾਜ਼ਰ ਸੀ।