04-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-09-2026

ਬਾਬਾ ਫ਼ਰੀਦ ਪਬਲਿਕ ਸਕੂਲ ਦੀਆਂ ਵਿਦਿਆਰਥਣਾਂ ਨੇ ਪ੍ਰਾਪਤ ਕੀਤਾ ਦੂਜਾ ਸਥਾਨ

ਭਾਦਸੋਂ, 2 ਸਤੰਬਰ (ਗੁਰਬਖਸ ਸਿੰਘ ਵੜੈਚ)- ਪਟਿਆਲਾ ਵਿਖੇ ਚੱਲ ਰਹੀਆਂ 70ਵੀਆਂ ਸਕੂਲ ਖੇਡਾਂ ਵਿਚ ਬਾਬਾ ਫ਼ਰੀਦ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਤੁਰਖੇੜੀ ਦੀਆਂ ਵਿਦਿਆਰਥਣਾਂ ਜੰਨਤ ਪੁੱਤਰੀ ਅਨਵਰ ਖਾਨ ਝੰਬਾਲਾ ,ਅੰਸ਼ਰਾ ਅਲੀ ਪੁੱਤਰੀ ਸ਼ਾਹਿਦ ਅਲੀ ਟੌਹੜਾ, ਰੋਮਨਦੀਪ ਕੌਰ ਪੁੱਤਰੀ ਸਵਰਨ ਸਿੰਘ ਟੌਹੜਾ, ਹਰਸਿਮਰਨ ਕੌਰ ਪੁੱਤਰੀ ਹੰਸ ਰਾਜ ਤੁਰਖੇੜੀ ਅਤੇ ਹਰਮਨਪ੍ਰੀਤ ਕੌਰ ਪੁੱਤਰੀ ਗੁਰਮਿੰਦਰ ਸਿੰਘ ਰੰਨੋ ਨੇ ਡੀ. ਪੀ.

Ad Position 21
repet_subhas-goyals [Copy P29]
ਅਜੀਤ ਡੈਸਕ 03-09-2026
ਭਾਦਸੋਂ, 2 ਸਤੰਬਰ (ਗੁਰਬਖਸ ਸਿੰਘ ਵੜੈਚ)- ਪਟਿਆਲਾ ਵਿਖੇ ਚੱਲ ਰਹੀਆਂ 70ਵੀਆਂ ਸਕੂਲ ਖੇਡਾਂ ਵਿਚ ਬਾਬਾ ਫ਼ਰੀਦ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਤੁਰਖੇੜੀ ਦੀਆਂ ਵਿਦਿਆਰਥਣਾਂ ਜੰਨਤ ਪੁੱਤਰੀ ਅਨਵਰ ਖਾਨ ਝੰਬਾਲਾ ,ਅੰਸ਼ਰਾ ਅਲੀ ਪੁੱਤਰੀ ਸ਼ਾਹਿਦ ਅਲੀ ਟੌਹੜਾ, ਰੋਮਨਦੀਪ ਕੌਰ ਪੁੱਤਰੀ ਸਵਰਨ ਸਿੰਘ ਟੌਹੜਾ, ਹਰਸਿਮਰਨ ਕੌਰ ਪੁੱਤਰੀ ਹੰਸ ਰਾਜ ਤੁਰਖੇੜੀ ਅਤੇ ਹਰਮਨਪ੍ਰੀਤ ਕੌਰ ਪੁੱਤਰੀ ਗੁਰਮਿੰਦਰ ਸਿੰਘ ਰੰਨੋ ਨੇ ਡੀ.ਪੀ. ਵਤਨ ਦੀ ਅਤੇ ਜਸਵੀਰ ਕੌਰ ਦੀ ਅਗਵਾਈ ਵਿਚ ਅੰਡਰ -17 ਚੈੱਸ ’ਚ ਭਾਗ ਲਿਆ ਅਤੇ ਜ਼ਿਲ੍ਹਾ ਪੱਧਰ ਵਿਚੋਂ ਦੂਜਾ ਸਥਾਨ ਪ੍ਰਾਪਤ ਕਰਕੇ ਆਪਣੇ ਸਕੂਲ ਅਤੇ ਮਾਪਿਆਂ ਦਾ ਨਾਂਅ ਰੋਸ਼ਨ ਕੀਤਾ। ਸਕੂਲ ਦੇ ਐਮ.ਡੀ. ਦਿਲਵਰ ਖਾਂ, ਚੇਅਰਪਰਸਨ ਰਾਜਦਾ ਪ੍ਰਵੀਨ ਨੇ ਪੂਰੀ ਟੀਮ ਨੂੰ ਆਪਣਾ ਆਸ਼ੀਰਵਾਦ ਦਿੱਤਾ ਅਤੇ ਖੇਡਾਂ ਦੇ ਮਹੱਤਵ ਤੋਂ ਜਾਣੂ ਕਰਵਾਇਆ। ਇਸ ਮੌਕੇ ਪ੍ਰਿੰਸੀਪਲ ਸੁਖਵਿੰਦਰ ਕੌਰ, ਵਾਈਸ ਪ੍ਰਿੰਸੀਪਲ ਕੁਲਦੀਪ ਸਿੰਘ, ਨਰਿੰਦਰ ਕੌਰ, ਮਨਪ੍ਰੀਤ ਕੌਰ ਸਮੂਹ ਟੀਚਿੰਗ ਤੇ ਨਾਨ-ਟੀਚਿੰਗ ਸਟਾਫ਼ ਨੇ ਵਿਦਿਆਰਥੀਆਂ ਦੀ ਹੌਂਸਲਾ ਅਫ਼ਜਾਈ ਕੀਤੀ।
Ad Position 22
No active advertisement
ਪਿਛਲੀ ਖ਼ਬਰ ਸਕਾਲਰਜ਼ ਸਕੂਲ ਦੇ ਐਨ. ਸੀ. ਸੀ. ਕੈਡੇਟਾਂ ਨੇ ਸਾਲਾਨਾ ਟਰੇਨਿੰਗ ਕੈਂਪ ’ਚ ਲਿਆ ਹਿੱਸਾ ਅਗਲੀ ਖ਼ਬਰ 30 ਸਤੰਬਰ ਤੋਂ ਪਹਿਲਾਂ ਟੈਕਸ ਅਦਾ ਕਰਨ ਵਾਲੇ ਸ਼ਹਿਰੀਆਂ ਨੂੰ 10 ਫ਼ੀਸਦੀ ਦੀ ਮਿਲੇਗੀ ਛੋਟ- ਪੂਜਾ ਸਿਆਲ ਗਰੇਵਾਲ
Ad Position 24