03-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-09-2026

ਕਿਰਨਪਾਲ ਕੌਰ ਤੇ ਹਰਜੀਤ ਕੌਰ ਦੀ ਸੇਵਾ ਮੁਕਤੀ ਮੌਕੇ ਸਿਹਤ ਵਿਭਾਗ ਨੇ ਵਿਦਾਇਗੀ ਪਾਰਟੀ

ਦੇਵੀਗੜ੍ਹ, 2 ਸਤੰਬਰ (ਰਾਜਿੰਦਰ ਸਿੰਘ ਮੌਜੀ)-ਸਿਹਤ ਵਿਭਾਗ ਵਿਚ ਲੰਮੇ ਸਮੇਂ ਤੱਕ ਆਪਣੀਆਂ ਸ਼ਾਨਦਾਰ ਸੇਵਾਵਾਂ ਨਿਭਾਉਣ ਉਪਰੰਤ ਸਬ ਸੈਂਟਰ ਬੋਲੜ ਕਲਾਂ ਤੋਂ ਏ. ਐੱਨ.

Ad Position 21
repet_subhas-goyals [Copy P29]
ਅਜੀਤ ਡੈਸਕ 03-09-2026
ਦੇਵੀਗੜ੍ਹ, 2 ਸਤੰਬਰ (ਰਾਜਿੰਦਰ ਸਿੰਘ ਮੌਜੀ)-ਸਿਹਤ ਵਿਭਾਗ ਵਿਚ ਲੰਮੇ ਸਮੇਂ ਤੱਕ ਆਪਣੀਆਂ ਸ਼ਾਨਦਾਰ ਸੇਵਾਵਾਂ ਨਿਭਾਉਣ ਉਪਰੰਤ ਸਬ ਸੈਂਟਰ ਬੋਲੜ ਕਲਾਂ ਤੋਂ ਏ. ਐੱਨ. ਐੱਮ. ਕਿਰਨਪਾਲ ਕੌਰ ਤੇ ਸਬ ਸੈਂਟਰ ਸ਼ਾਦੀਪੁਰ ਤੋਂ ਏ. ਐੱਨ. ਐੱਮ. ਹਰਜੀਤ ਕੌਰ ਅੱਜ ਸੇਵਾ ਮੁਕਤ ਹੋ ਗਏ। ਇਸ ਮੌਕੇ ਸਮੂਹ ਸਟਾਫ਼ ਵਲੋਂ ਦੋਵਾਂ ਕਰਮਚਾਰਨਾ ਦੇ ਸਨਮਾਨ ਵਿਚ ਇਕ ਪ੍ਰਭਾਵਸ਼ਾਲੀ ਵਿਦਾਇਗੀ ਪਾਰਟੀ ਦਿੱਤੀ ਗਈ, ਜਿਸ ਵਿਚ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਤੇ ਸਿਹਤ ਵਿਭਾਗ ਦੇ ਉੱਚ ਅਧਿਕਾਰੀਆਂ ਨੇ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ। ਸਮਾਗਮ ਦੀ ਸ਼ੁਰੂਆਤ ਕਰਦਿਆਂ ਗੁਰਵਿੰਦਰ ਸਿੰਘ ਬੀ. ਈ. ਈ. ਨੇ ਦੋਵਾਂ ਸੇਵਾ ਮੁਕਤ ਕਰਮਚਾਰਨਾ ਵਲੋਂ ਸਿਹਤ ਸੇਵਾਵਾਂ ਵਿਚ ਪਾਏ ਗਏ ਯੋਗਦਾਨ ਨੂੰ ਯਾਦ ਕੀਤਾ। ਇਸ ਮੌਕੇ ਸੰਬੋਧਨ ਕਰਦਿਆਂ ਸੀਨੀਅਰ ਮੈਡੀਕਲ ਅਫ਼ਸਰ ਡਾ. ਨਿਧੀ ਸ਼ਰਮਾ ਨੇ ਕਿਹਾ ਕਿ ਕਿਰਨਪਾਲ ਕੌਰ ਤੇ ਹਰਜੀਤ ਕੌਰ ਦਾ ਸਿਹਤ ਵਿਭਾਗ ਵਿਚ ਸਫ਼ਰ ਬਹੁਤ ਹੀ ਸ਼ਾਨਦਾਰ ਰਿਹਾ ਹੈ। ਉਨ੍ਹਾਂ ਕਿਹਾ ਕਿ ਸਰਕਾਰੀ ਸੇਵਾ ਵਿਚੋਂ ਰਿਟਾਇਰ ਹੋਣਾ ਜੀਵਨ ਦਾ ਇਕ ਸੁਭਾਵਿਕ ਪੜਾਅ ਹੈ, ਪਰ ਜੋ ਅਮਿੱਟ ਛਾਪ ਇਹ ਕਰਮਚਾਰੀ ਆਪਣੇ ਕੰਮ ਰਾਹੀਂ ਲੋਕਾਂ ਦੇ ਦਿਲਾਂ ‘ਤੇ ਛੱਡ ਜਾਂਦੇ ਹਨ, ਉਹ ਸਦਾ ਅਮਰ ਰਹਿੰਦੀ ਹੈ। ਕਿਰਨਪਾਲ ਕੌਰ ਤੇ ਹਰਜੀਤ ਕੌਰ ਨੇ ਔਖੇ ਹਾਲਾਤ ਵਿਚ ਵੀ ਮਰੀਜ਼ਾਂ ਦੀ ਸੇਵਾ ਨੂੰ ਪਹਿਲ ਦਿੱਤੀ ਅਤੇ ਸਰਕਾਰ ਦੀਆਂ ਸਿਹਤ ਨੀਤੀਆਂ ਨੂੰ ਆਮ ਲੋਕਾਂ ਤੱਕ ਪਹੁੰਚਾਉਣ ਵਿਚ ਅਹਿਮ ਭੂਮਿਕਾ ਨਿਭਾਈ। ਮੈਂ ਇਨ੍ਹਾਂ ਦੇ ਉੱਜਵਲ ਭਵਿੱਖ, ਚੰਗੀ ਸਿਹਤ ਤੇ ਲੰਬੀ ਉਮਰ ਦੀ ਕਾਮਨਾ ਕਰਦੀ ਹਾਂ।” ਸਮਾਗਮ ਦੇ ਅੰਤ ’ਚ ਸਿਹਤ ਵਿਭਾਗ ਦੇ ਅਧਿਕਾਰੀਆਂ ਅਤੇ ਸਾਥੀ ਕਰਮਚਾਰੀਆਂ ਵਲੋਂ ਦੋਵਾਂ ਸੇਵਾ ਮੁਕਤ ਏ. ਐੱਨ. ਐੱਨਮਜ਼ ਨੂੰ ਸਨਮਾਨ ਚਿੰਨ੍ਹ, ਫੁੱਲਾਂ ਦੇ ਹਾਰ ਤੇ ਯਾਦਗਾਰੀ ਚਿੰਨ੍ਹ ਭੇਟ ਕਰਕੇ ਸਨਮਾਨਿਤ ਕੀਤਾ। ਵਿਦਾਇਗੀ ਸਮਾਗਮ ਦੌਰਾਨ ਮਾਹੌਲ ਬਹੁਤ ਭਾਵੁਕ ਰਿਹਾ ਤੇ ਸਭ ਨੇ ਉਨ੍ਹਾਂ ਦੇ ਸੁਨਹਿਰੀ ਭਵਿੱਖ ਦੀ ਕਾਮਨਾ ਕੀਤੀ।
Ad Position 22
No active advertisement
ਪਿਛਲੀ ਖ਼ਬਰ ‘ ਆਪ’ ਤੇ ਅਕਾਲੀ ਦਲ ਨੂੰ ਹਲਕਾ ਘਨੌਰ ’ਚ ਵੱਡਾ ਝਟਕਾ, ਸੈਂਕੜੇ ਵਰਕਰ ਭਾਜਪਾ ’ਚ ਹੋਏ ਸ਼ਾਮਿਲ ਅਗਲੀ ਖ਼ਬਰ 2027 ਦੀਆਂ ਵਿਧਾਨ ਸਭਾ ਚੋਣਾਂ ’ਚ ਕਾਂਗਰਸ ਸਰਕਾਰ ਬਣਾਏਗੀ- ਸਰਬਪ੍ਰੀਤ ਘਲੋੜੀ
Ad Position 24