ਲਾਇਨਜ਼ ਕਲੱਬ ਸਮਾਣਾ ਰਾਇਲ ਵਲੋਂ ਅਧਿਆਪਕਾਂ ਦਾ ਸਨਮਾਨ
ਸਮਾਣਾ, 5 ਸਤੰਬਰ (ਸਾਹਿਬ ਸਿੰਘ)-ਲਾਇਨਜ਼ ਇੰਟਰਨੈਸ਼ਨਲ ਡਿਸਟ੍ਰਿਕਟ 321- ਦੇ ਜ਼ਿਲ੍ਹਾ ਗਵਰਨਰ ਅਜੈ ਕੁਮਾਰ ਗੋਇਲ ਦੀਆਂ ਹਦਾਇਤਾਂ ’ਤੇ ਖੇਤਰੀ ਚੇਅਰਮੈਨ ਪੁਨੀਤ ਸਿੰਗਲਾ ਅਗਵਾਈ ਅਤੇ ਪ੍ਰੇਰਨਾ ਸਦਕਾ ਲਾਇਨਜ਼ ਕਲੱਬ ਸਮਾਣਾ ਰੋਇਲ ਵਲੋਂ ਅਧਿਆਪਕ ਦਿਵਸ ਦੇ ਮੌਕੇ ਸਨਮਾਨ ਸਮਾਗਮ ਕੀਤਾ ਗਿਆ। ਸਮਾਗਮ ਦੀ ਪ੍ਰਧਾਨਗੀ ਕਲੱਬ ਦੇ ਪ੍ਰਧਾਨ ਜੀਵਨ ਗਰਗ ਨੇ ਕੀਤੀ।
ਸਮਾਣਾ, 5 ਸਤੰਬਰ (ਸਾਹਿਬ ਸਿੰਘ)-ਲਾਇਨਜ਼ ਇੰਟਰਨੈਸ਼ਨਲ ਡਿਸਟ੍ਰਿਕਟ 321- ਦੇ ਜ਼ਿਲ੍ਹਾ ਗਵਰਨਰ ਅਜੈ ਕੁਮਾਰ ਗੋਇਲ ਦੀਆਂ ਹਦਾਇਤਾਂ ’ਤੇ ਖੇਤਰੀ ਚੇਅਰਮੈਨ ਪੁਨੀਤ ਸਿੰਗਲਾ ਅਗਵਾਈ ਅਤੇ ਪ੍ਰੇਰਨਾ ਸਦਕਾ ਲਾਇਨਜ਼ ਕਲੱਬ ਸਮਾਣਾ ਰੋਇਲ ਵਲੋਂ ਅਧਿਆਪਕ ਦਿਵਸ ਦੇ ਮੌਕੇ ਸਨਮਾਨ ਸਮਾਗਮ ਕੀਤਾ ਗਿਆ। ਸਮਾਗਮ ਦੀ ਪ੍ਰਧਾਨਗੀ ਕਲੱਬ ਦੇ ਪ੍ਰਧਾਨ ਜੀਵਨ ਗਰਗ ਨੇ ਕੀਤੀ। ਇਸ ਸਮਾਗਮ ਵਿਚ ਸਿੱਖਿਆ ਦੇ ਖੇਤਰ ਵਿਚ ਆਪਣੀਆਂ ਸ਼ਾਨਦਾਰ ਸੇਵਾਵਾਂ ਨਿਭਾ ਰਹੇ 15 ਅਧਿਆਪਕਾਂ ਅਤੇ ਸਿੱਖਿਆ ਨਾਲ ਜੁੜੀਆਂ ਸ਼ਖ਼ਸੀਅਤਾਂ ਨੂੰ ਸਨਮਾਨ ਚਿੰਨ੍ਹ ਭੇਂਟ ਕਰਕੇ ਸਨਮਾਨਿਤ ਕੀਤਾ ਗਿਆ। ਕਲੱਬ ਪ੍ਰਧਾਨ ਜੀਵਨ ਗਰਗ ਨੇ ਕਿਹਾ ਕਿ ਅਧਿਆਪਕ ਸਿਰਫ ਪੜ੍ਹਾਉਂਦਾ ਹੀ ਨਹੀਂ, ਸਗੋਂ ਇਕ ਬੱਚੇ ਦੇ ਚਰਿੱਤਰ ਦਾ ਨਿਰਮਾਣ ਕਰਦਾ ਹੈ। ਸਮਾਗਮ ਵਿਚ ਰੁਪਾਲੀ ਗਰਗ, ਨਵਰੂਪ ਕੌਰ, ਨਰੰਜਨ ਸਿੰਘ ਸ਼ਿਫਾਲੀ ਗੋਇਲ, ਪ੍ਰਿੰਸੀਪਲ ਸੋਨੀਆ ਰਾਣੀ, ਕਰਮਜੀਤ ਕੌਰ, ਹਰਜਿੰਦਰ ਕੌਰ, ਬਲਜੀਤ ਕੌਰ, ਗੁਰਸੇਵ ਸਿੰਘ, ਸੰਜੁਲ ਸ਼ਰਮਾ ਅਤੇ ਸੋਨੀ ਰਾਣੀ ਆਦਿ ਅਧਿਆਪਕਾਂ ਦਾ ਸਨਮਾਨ ਕੀਤਾ।