ਪਟਿਆਲਾ, 6 ਸਤੰਬਰ (ਅ.ਸ. ਆਹਲੂਵਾਲੀਆ)-ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੀਆਂ ਸਟੂਡੈਂਟਸ ਕੌਂਸਲ ਚੋਣਾਂ ਵਿਚ ਬਾਦਲ ਦਲ ਨੇ ਆਰ.ਐੱਸ.ਐੱਸ. ਦੀ ਹਮਾਇਤ ਕਰ ਕੇ ਪੰਥ ਦੀ ਪਿੱਠ ਵਿਚ ਛੁਰਾ ਮਾਰਿਆ ਹੈ ਤੇ ਪੰਥ ਕਦੇ ਵੀ ਇਹ ਗਦਾਰੀ ਬਰਦਾਸ਼ਤ ਨਹੀਂ ਕਰ ਸਕਦਾ। ਇਹ ਪ੍ਰਗਟਾਵਾ ‘ਵਾਰਿਸ ਪੰਜਾਬ ਦੇ’ ਸੀਨੀਅਰ ਆਗੂ ਲਖਵੀਰ ਸਿੰਘ ਲੋਟ ਨੇ ਕੀਤਾ ਹੈ। ਉਨ੍ਹਾਂ ਪੰਜਾਬ ਯੂਨੀਵਰਸਿਟੀ ਚੋਣਾਂ ਵਿਚ ਐਤਕੀਂ ਪੰਥਕ ਧਿਰਾਂ ਦੀ ਜਿੱਤ ਹੋਣੀ ਤੈਅ ਸੀ ਪਰ ਐਨ ਮੌਕੇ ’ਤੇ ਇਕ ਦਿਨ ਪਹਿਲਾਂ ਬਾਦਲ ਦਲ ਨੇ ਆਰ.ਐੱਸ.ਐੱਸ. ਦੀ ਹਮਾਇਤ ਕਰ ਦਿੱਤੀ। ਇਸ ਮੌਕੇ ਹੋਰਨਾਂ ਤੋਂ ਇਲਾਵਾ ਤੇਜਿੰਦਰ ਸਿੰਘ ਖ਼ਾਲਸਾ, ਭੁਪਿੰਦਰ ਸਿੰਘ ਬਾਠ, ਚਮਕੌਰ ਸਿੰਘ ਉੱਪਲ, ਚਰਨਜੀਤ ਸਿੰਘ, ਗੁਰਪਾਲ ਸਿੰਘ, ਹਰਦੀਪ ਸਿੰਘ, ਪ੍ਰਭਜੋਤ ਸਿੰਘ, ਗੁਰਪ੍ਰੀਤ ਸਿੰਘ ਪ੍ਰਿੰਸ, ਕੇਸਰ ਸਿੰਘ, ਗੁਰਮੀਤ ਕੌਰ, ਭੁਪਿੰਦਰ ਕੌਰ, ਪ੍ਰਭਜੋਤ ਕੌਰ, ਮਹਿੰਦਰ ਕੌਰ ਵੀਨਾ, ਗੁਰਪ੍ਰੀਤ ਕੌਰ, ਕਿਰਨ, ਬਲਦੇਵ ਸਿੰਘ, ਕ੍ਰਿਸ਼ਨ ਕੁਮਾਰ, ਹਰਦਿੱਤ ਸਿੰਘ, ਪਰਮਜੀਤ ਕੌਰ, ਸੁਖਵਿੰਦਰ ਕੌਰ ਅਤੇ ਰਾਜਵਿੰਦਰ ਕੌਰ ਵੀ ਹਾਜ਼ਰ ਸਨ।