ਸਕਾਲਰਜ਼ ਸਕੂਲ ’ਚ ਸ੍ਰੀ ਕਿ੍ਸ਼ਨ ਅਸ਼ਟਮੀ ਦਾ ਤਿਉਹਾਰ ਮਨਾਇਆ
ਰਾਜਪੁਰਾ, 6 ਸਤੰਬਰ (ਜੀ. ਪੀ.
ਰਾਜਪੁਰਾ, 6 ਸਤੰਬਰ (ਜੀ.ਪੀ. ਸਿੰਘ)- ਸਥਾਨਕ ਸਕਾਲਰਜ਼ ਪਬਲਿਕ ਸਕੂਲ ’ਚ ਭਗਵਾਨ ਸ੍ਰੀ ਕਿ੍ਸ਼ਨ ਦੇ ਜਨਮ ਉਤਸਵ ਸ੍ਰੀ ਕਿ੍ਸ਼ਨ ਜਨਮ ਅਸ਼ਟਮੀ ਦਾ ਤਿਉਹਾਰ ਬਹੁਤ ਅਧਿਆਤਮਕ ਵਾਤਾਵਰਨ ’ਚ ਮਨਾਇਆ ਗਿਆ। ਇਸ ਧਾਰਮਿਕ ਸਮਾਗਮ ਦਾ ਅਰੰਭ ਭਗਵਾਨ ਸ੍ਰੀ ਕਿ੍ਸ਼ਨ ਦੀ ਫ਼ੋਟੋ ਅੱਗੇ ਦੀਪ ਜਗਾ ਤੇ ਮੰਤਰ ਉਚਾਰਨ ਨਾਲ ਹੋਇਆ। ਵਿਦਿਆਰਥੀਆਂ ਨੇ ਭਜਨਾਂ ਤੇ ਮਨਮੋਹਕ ਪੇਸ਼ਕਾਰੀਆਂ ਨਾਲ ਭਗਵਾਨ ਸ੍ਰੀ ਕਿ੍ਸ਼ਨ ਪ੍ਰਤੀ ਆਪਣੀ ਸ਼ਰਧਾ ਪੇਸ਼ ਕੀਤੀ। ਨੰਨ੍ਹੇ ਮੁੰਨੇ ਬੱਚਿਆਂ ਨੇ ਰਾਧਾ ਕਿ੍ਸ਼ਨ ਜੀ ਦੇ ਵੇਸ-ਭੂਸ਼ਾ ਪਾ ਕੇ ਸਾਰਿਆਂ ਦਾ ਮਨ ਮੋਹ ਲਿਆ। ਖ਼ੂਬਸੂਰਤੀ ਨਾਲ ਸਜਾਏ ਮੰਚ ਤੇ ਵਿਦਿਆਰਥੀਆਂ ਨੇ ਸ੍ਰੀ ਕਿ੍ਸ਼ਨ ਦੀ ਬਾਲ ਲੀਲਾਵਾਂ ਤੇ ਜੀਵਨ ਦੇ ਆਧਾਰਿਤ ਨਾਟਕ ਪੇਸ਼ ਕੀਤਾ। ਸਮਾਗਮ ਦੌਰਾਨ ਮਟਕੀ ਫੋੜ ਮੁਕਾਬਲਿਆਂ ਨੇ ਵਿਸ਼ੇਸ਼ ਉਤਸ਼ਾਹ ਅਤੇ ਰੋਮਾਂਚ ਪੈਦਾ ਕੀਤਾ। ਇਸ ਦੌਰਾਨ ਤਾੜੀਆਂ ਦੀ ਗੜਗੜਾਹਟ ਅਤੇ ਸ੍ਰੀ ਜੈ ਕਿ੍ਸ਼ਨ ਦੇ ਨਾਅਰਿਆਂ ਨਾਲ ਪੂਰਾ ਸਕੂਲ ਦਾ ਅਹਾਤਾ ਗੂੰਜ ਉੱਠਿਆ। ਇਸ ਮੌਕੇ ਡਾਇਰੈਕਟਰ ਮੈਡਮ ਸੁਦੇਸ਼ ਜੋਸ਼ੀ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸ੍ਰੀ ਕਿ੍ਸ਼ਨ ਦਾ ਜੀਵਨ ਸਿਰਫ਼ ਧਾਰਮਿਕ ਆਸਥਾ ਦਾ ਪ੍ਰਤੀਕ ਨਹੀਂ ਬਲਕਿ ਫ਼ਰਜ਼, ਕਰਮ, ਪ੍ਰੇਮ, ਮਿੱਤਰਤਾ, ਸਾਹਸ ਅਤੇ ਸੱਚ ਦੇ ਮਾਰਗ ’ਤੇ ਚੱਲਣ ਦੀ ਪੇ੍ਰਨਾ ਦਿੰਦਾ ਹੈ। ਜਨਮ ਅਸ਼ਟਮੀ ਨੇ ਵਿਦਿਆਰਥੀਆਂ ਨੂੰ ਮਨੋਰੰਜਨ ਦੇ ਨਾਲ-ਨਾਲ ਭਾਰਤੀ ਸੰਸਕਿ੍ਤੀ, ਪਰੰਪਰਾਵਾਂ ਅਤੇ ਨੈਤਿਕ ਮੁੱਲਾਂ ਨਾਲ ਜੁੜਨ ਦਾ ਮੌਕਾ ਪ੍ਰਦਾਨ ਕੀਤਾ ।