ਸਰਕਾਰੀ ਸਕੂਲ ਦੰਦਰਾਲਾ ਢੀਂਡਸਾ ’ਚ ਪ੍ਰੋਗਰਾਮ ਕਰਵਾਇਆ
ਭਾਦਸੋਂ, 7 ਸਤੰਬਰ (ਪ੍ਰਦੀਪ ਦੰਦਰਾਲਾ)- ਸੀਨੀਅਰ ਸੈਕੰਡਰੀ ਸਮਾਰਟ ਸਕੂਲ ਦੰਦਰਾਲਾ ਢੀਂਡਸਾ ਵਿਖੇ ਅਧਿਆਪਕ ਦਿਵਸ ਮਨਾਇਆ ਗਿਆ। ਇਸ ਸਮੇਂ ਮੇਰਾ ਸਕੂਲ ਵੈਲਫੇਅਰ ਸੋਸਾਇਟੀ ਦੰਦਰਾਲਾ ਢੀਂਡਸਾ ਵਲੋਂ ਸਕੂਲ ਦੇ ਸਮੂਹ ਅਧਿਆਪਕਾਂ ਨੂੰ ਉਨ੍ਹਾਂ ਵਲੋਂ ਸਿੱਖਿਆ ਦੇ ਖੇਤਰ ਵਿਚ ਪਾਏ ਵਿਸ਼ੇਸ਼ ਯੋਗਦਾਨ ਤੇ ਸਰਕਾਰੀ ਪ੍ਰਾਇਮਰੀ ਸਕੂਲ ਦੰਦਰਾਲਾ ਢੀਂਡਸਾ ਦੇ ਸਮੂਹ ਸਟਾਫ਼ ਦੇ ਨਾਲ-ਨਾਲ ਸੋਸਾਇਟੀ ਵਲੋਂ ਲੈਕ.
ਭਾਦਸੋਂ, 7 ਸਤੰਬਰ (ਪ੍ਰਦੀਪ ਦੰਦਰਾਲਾ)- ਸੀਨੀਅਰ ਸੈਕੰਡਰੀ ਸਮਾਰਟ ਸਕੂਲ ਦੰਦਰਾਲਾ ਢੀਂਡਸਾ ਵਿਖੇ ਅਧਿਆਪਕ ਦਿਵਸ ਮਨਾਇਆ ਗਿਆ। ਇਸ ਸਮੇਂ ਮੇਰਾ ਸਕੂਲ ਵੈਲਫੇਅਰ ਸੋਸਾਇਟੀ ਦੰਦਰਾਲਾ ਢੀਂਡਸਾ ਵਲੋਂ ਸਕੂਲ ਦੇ ਸਮੂਹ ਅਧਿਆਪਕਾਂ ਨੂੰ ਉਨ੍ਹਾਂ ਵਲੋਂ ਸਿੱਖਿਆ ਦੇ ਖੇਤਰ ਵਿਚ ਪਾਏ ਵਿਸ਼ੇਸ਼ ਯੋਗਦਾਨ ਤੇ ਸਰਕਾਰੀ ਪ੍ਰਾਇਮਰੀ ਸਕੂਲ ਦੰਦਰਾਲਾ ਢੀਂਡਸਾ ਦੇ ਸਮੂਹ ਸਟਾਫ਼ ਦੇ ਨਾਲ-ਨਾਲ ਸੋਸਾਇਟੀ ਵਲੋਂ ਲੈਕ. ਚਿਤਰੰਜਨ ਕੌਰ, ਗੁਰਮੀਤ ਸਿੰਘ ਰਿਟਾ. ਲੈਕ. ਹਿਸਟਰੀ ਅਤੇ ਸਵ. ਰਿਟਾ. ਹੈੱਡ ਮਿਸਟ੍ਰੈਸ ਮੁਖਤਿਆਰ ਕੌਰ ਦੇ ਪੁੱਤਰ ਸੁਖਵਿੰਦਰ ਸਿੰਘ ਸਰਪੰਚ ਬਿਸ਼ਨਗੜ੍ਹ ਨੂੰ ਵਿਸ਼ੇਸ਼ ਤੌਰ ’ਤੇ ਸਨਮਾਨਿਆ। ਇਸ ਤੋਂ ਇਲਾਵਾ ਕਮੇਟੀ ਵਲੋਂ ਸਹਿਯੋਗੀਆਂ ਨਾਨਕਵੀਰ ਸਿੰਘ, ਗੁਰਬਖਸ਼ ਸਿੰਘ ਪ੍ਰਧਾਨ, ਪਰਮਵੀਰ ਸਿੰਘ ਪੰਮਾ, ਰਣਜੀਤ ਸਿੰਘ ਸਰਪੰਚ ਸ਼ਿਵਗੜ੍ਹ ਦਾ ਵੀ ਸਨਮਾਨ ਕੀਤਾ ਗਿਆ। ਇਸ ਮੌਕੇ ਮੇਰਾ ਸਕੂਲ ਵੈਲਫੇਅਰ ਸੁਸਾਇਟੀ ਪ੍ਰਧਾਨ ਮੇਜਰ ਸਿੰਘ ਨਾਭਾ, ਜਗਦੇਵ ਸਿੰਘ ਜਨਰਲ ਸਕੱਤਰ, ਰਣਜੀਤ ਸਿੰਘ, ਹਰਬੰਸ ਸਿੰਘ ਖਜ਼ਾਨਚੀ ਮੌਜੂਦ ਸਨ। ਇਸ ਮੌਕੇ ਸਕੂਲ ਇੰਚਾਰਜ ਦਲਜੀਤ ਕੌਰ ਨੇ ਮਹਿਮਾਨਾਂ ਦਾ ਧੰਨਵਾਦ ਕੀਤਾ ਤੇ ਸਟਾਫ਼ ਤੇ ਵਿਦਿਆਰਥੀਆਂ ਦੁਆਰਾ ਭਵਿੱਖ ’ਚ ਹੋਰ ਜ਼ਿਆਦਾ ਮਿਹਨਤ ਕਰਨ ਦਾ ਵਿਸ਼ਵਾਸ ਦਿਵਾਇਆ ।