20-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-09-2026

ਭਾਰਤ ਵਿਕਾਸ ਪ੍ਰੀਸ਼ਦ ਇਕਾਈ ਨਾਭਾ ਵਲੋਂ ਲੋੜਵੰਦ ਬਜ਼ੁਰਗਾਂ ਨੂੰ ਦਿੱਤਾ ਜ਼ਰੂਰਤ ਦਾ ਸਾਮਾਨ

ਨਾਭਾ, 19 ਸਤੰਬਰ (ਵਰਿੰਦਰ ਵਰਮਾ)-ਭਾਰਤ ਵਿਕਾਸ ਪ੍ਰੀਸ਼ਦ ਇਕਾਈ ਨਾਭਾ ਪ੍ਰਧਾਨ ਓਮ ਪ੍ਰਕਾਸ਼ ਠੇਕੇਦਾਰ ਦੀ ਅਗਵਾਈ ਵਿੱਚ ਹਮੇਸ਼ਾ ਹੀ ਸਮਾਜ ਭਲਾਈ ਦੇ ਕਾਰਜ ਵਧ ਚੜ ਕੇ ਕੀਤੇ ਜਾਂਦੇ ਹਨ। ਉੱਥੇ ਹੀ ਸੰਸਥਾ ਸੂਬਾ ਕੈਸ਼ੀਅਰ ਅਸ਼ਵਨੀ ਮਦਾਨ ਅਤੇ ਇਕਾਈ ਨਾਭਾ ਦੇ ਜਨਰਲ ਸਕੱਤਰ ਵਿਕਾਸ ਮਿੱਤਲ ਨੇ ਦੱਸਿਆ ਕਿ ਪਟਿਆਲਾ ਦੇ ਪਿੰਡ ਰੋਗਲਾ ਦੇ ਓਲਡ ਏਜ ਹੋਮ ਆਸ਼ਰਮ ਵਿਖੇ ਖਾਣ ਪੀਣ ਦਾ ਸਮਾਨ ਜਿਵੇਂ, ਆਟਾ, ਫਰੂਟ, ਰਸ, ਬਿਸਕੁਟ, ਚਾਵਲ ਅਤੇ ਬਜ਼ੁਰਗਾਂ ਲਈ ਡਾਈਪਰ ਦਿੱਤੇ ਗਏ ਹਨ।

Ad Position 21
No active advertisement
ਅਜੀਤ ਡੈਸਕ 20-09-2026
ਨਾਭਾ, 19 ਸਤੰਬਰ (ਵਰਿੰਦਰ ਵਰਮਾ)-ਭਾਰਤ ਵਿਕਾਸ ਪ੍ਰੀਸ਼ਦ ਇਕਾਈ ਨਾਭਾ ਪ੍ਰਧਾਨ ਓਮ ਪ੍ਰਕਾਸ਼ ਠੇਕੇਦਾਰ ਦੀ ਅਗਵਾਈ ਵਿੱਚ ਹਮੇਸ਼ਾ ਹੀ ਸਮਾਜ ਭਲਾਈ ਦੇ ਕਾਰਜ ਵਧ ਚੜ ਕੇ ਕੀਤੇ ਜਾਂਦੇ ਹਨ। ਉੱਥੇ ਹੀ ਸੰਸਥਾ ਸੂਬਾ ਕੈਸ਼ੀਅਰ ਅਸ਼ਵਨੀ ਮਦਾਨ ਅਤੇ ਇਕਾਈ ਨਾਭਾ ਦੇ ਜਨਰਲ ਸਕੱਤਰ ਵਿਕਾਸ ਮਿੱਤਲ ਨੇ ਦੱਸਿਆ ਕਿ ਪਟਿਆਲਾ ਦੇ ਪਿੰਡ ਰੋਗਲਾ ਦੇ ਓਲਡ ਏਜ ਹੋਮ ਆਸ਼ਰਮ ਵਿਖੇ ਖਾਣ ਪੀਣ ਦਾ ਸਮਾਨ ਜਿਵੇਂ, ਆਟਾ, ਫਰੂਟ, ਰਸ, ਬਿਸਕੁਟ, ਚਾਵਲ ਅਤੇ ਬਜ਼ੁਰਗਾਂ ਲਈ ਡਾਈਪਰ ਦਿੱਤੇ ਗਏ ਹਨ। ਉਨ੍ਹਾਂ ਲੋੜੀਂਦਾ ਸਮਾਨ ਬਜ਼ੁਰਗਾਂ ਨੂੰ ਦੇਣ ਲਈ ਨੀਲਮ ਵਰਮਾ ਦਾ ਸਹਿਯੋਗ ਦੇਣ ’ਤੇ ਤਹਿ ਦਿਲੋਂ ਧੰਨਵਾਦ ਕੀਤਾ ਅਤੇ ਇਹ ਉਮੀਦ ਕੀਤੀ ਕਿ ਇਸ ਤਰ੍ਹਾਂ ਹੀ ਇਹ ਦਾਨੀ ਲੋਕ ਜਰੂਰਤਮੰਦ ਲੋਕਾਂ ਦੀ ਸੇਵਾ ਕਰਦੇ ਰਹਿਣ ਅਤੇ ਇਨ੍ਹੇ ਘੱਟ ਸਮੇਂ ਵਿੱਚ ਸਮਾਜ ਸੇਵੀ ਲੋਕ ਮਦਦ ਲਈ ਅੱਗੇ ਆਉਂਦੇ ਰਹਿਣ। ਇਸ ਮੌਕੇ ਲਖਵਿੰਦਰ ਸਰੀਨ ਨੇ ਭਾਰਤ ਵਿਕਾਸ ਪ੍ਰੀਸ਼ਦ ਦੇ ਸਮੂਹ ਮੈਂਬਰਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ ਅਤੇ ਕਿਹਾ ਕਿ ਸਾਡੀ ਮੰਗ ਨੂੰ ਮੁੱਖ ਰੱਖਦੇ ਹੋਏ ਆਸ਼ਰਮ ਵਿਚ ਜ਼ਰੂਰਤ ਦਾ ਸਮਾਨ ਦੇ ਕੇ ਸੰਸਥਾ ਦੇ ਮੈਂਬਰਾਂ ਨੇ ਸੇਵਾ ਕੀਤੀ ਹੈ। ਬਜ਼ੁਰਗਾਂ ਨੇ ਸਾਮਾਨ ਲੈਣ ਉਪਰੰਤ ਕਿਹਾ ਕਿ ਉਹ ਆਸ ਪ੍ਰਗਟ ਕਰਦੇ ਹਨ ਕਿ ਭਾਰਤ ਵਿਕਾਸ ਪ੍ਰੀਸ਼ਦ ਸੰਸਥਾ ਲੋੜਵੰਦ ਵਲ ਵਿਸ਼ੇਸ਼ ਤੌਰ ’ਤੇ ਧਿਆਨ ਦਿੰਦੀ ਰਹੇ। ਇਸ ਮੌਕੇ ਸ਼ੀਤਲ ਜੈਨ, ਸੁਨੀਲ ਗੁਪਤਾ, ਦਰਸ਼ਨ ਜੀਦੀਆ, ਅਨੂਪ੍ਰੀਆ ਗਰਗ, ਸੂਧਾ ਰਾਣੀ, ਹੀਨਾ ਸਿੰਗਲਾ, ਆਸ਼ਾ ਜੈਨ, ਰਜਨੀ ਮਿੱਤਲ ਆਦਿ ਨੇ ਕਿਹਾ ਕਿ ਇਹ ਕਾਰਜ ਨੀਲਮ ਵਰਮਾ ਨੇ ਆਪਣੇ ਸਵਰਗੀ ਬੇਟੇ ਅਭਿਨਵ ਦੀ ਨਿੱਘੀ ਯਾਦ ਚ ਕੀਤਾ ਹੈ ।
Ad Position 22
No active advertisement
ਪਿਛਲੀ ਖ਼ਬਰ ਸਨੌਰ ਹਲਕੇ ਤੋਂ ਭਾਜਪਾ ਦੀ ਟਿਕਟ ਲਈ ਪ੍ਰਿੰਸੀਪਲ ਡਾ. ਹਰਦੀਪ ਸਿੰਘ ਤੇਜਾ ਨੇ ਠੋਕਿਆ ਦਾਅਵਾ ਅਗਲੀ ਖ਼ਬਰ ਸਕਾਰਪੀਓ ਗੱਡੀ ਪੁਲੀ ਨਾਲ ਟਕਰਾ ਕੇ ਖਦਾਨਾ ’ਚ ਡਿੱਗੀ ਗੱਡੀ ਵਿਚ ਸਵਾਰ ਤਿੰਨ ਨੌਜਵਾਨ ਗੰਭੀਰ ਰੂਪ ’ਚ ਜ਼ਖ਼ਮੀ
Ad Position 24