20-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-09-2026

ਸੈਂਟਰ ਚਹਿਲ ’ਚ ਸਕੂਲ ਮੈਨੇਜਮੈਂਟ ਕਮੇਟੀ ਦੀ ਟਰੇਨਿੰਗ ਕਰਵਾਈ

ਭਾਦਸੋਂ, 19 ਸਤੰਬਰ (ਗੁਰਬਖਸ਼ ਸਿੰਘ ਵੜੈਚ)-ਸੈਂਟਰ ਚਹਿਲ ਵਲੋਂ ਪ੍ਰਾਇਮਰੀ ਅਤੇ ਅੱਪਰ ਪ੍ਰਾਇਮਰੀ ਸਕੂਲਾਂ ਦੀ ਐੱਸ. ਐੱਮ.

Ad Position 21
No active advertisement
ਅਜੀਤ ਡੈਸਕ 20-09-2026
ਭਾਦਸੋਂ, 19 ਸਤੰਬਰ (ਗੁਰਬਖਸ਼ ਸਿੰਘ ਵੜੈਚ)-ਸੈਂਟਰ ਚਹਿਲ ਵਲੋਂ ਪ੍ਰਾਇਮਰੀ ਅਤੇ ਅੱਪਰ ਪ੍ਰਾਇਮਰੀ ਸਕੂਲਾਂ ਦੀ ਐੱਸ.ਐੱਮ.ਸੀ. ਟਰੇਨਿੰਗ ਸਰਕਾਰੀ ਐਲੀਮੈਂਟਰੀ ਸਕੂਲ ਅਕਾਲਗੜ੍ਹ ਵਿਖੇ ਕਰਵਾਈ ਗਈ। ਜਿਸ ’ਚ ਮਾਸਟਰ ਟ੍ਰੇਨਰ ਦੇ ਤੌਰ ’ਤੇ ਸਤਨਾਮ ਸਿੰਘ ਪਾਲੀਆ ਤੇ ਮੈਡਮ ਰਾਜਵੀਰ ਕੌਰ ਵਲੋਂ ਅਹਿਮ ਭੂਮਿਕਾ ਨਿਭਾਈ ਗਈ, ਇਸ ਮੌਕੇ ਬੀਪੀਈਓ ਜਗਜੀਤ ਸਿੰਘ ਨੌਹਰਾ ਨੇ ਸੰਬੋਧਨ ਕਰਦਿਆਂ ਆਖਿਆ ਕਿ ਵਿਭਾਗ ਵਲੋਂ ਬੱਚਿਆਂ ਦੇ ਬਿਹਤਰ ਭਵਿੱਖ ਲਈ ਅਨੇਕਾਂ ਪ੍ਰਕਾਰ ਦੀਆਂ ਯੋਜਨਾਵਾਂ ਚਲਵਾਈਆਂ ਗਈਆਂ ਹਨ। ਜਿਨਾਂ ਦਾ ਬੱਚਿਆਂ ਨੂੰ ਬਹੁਤ ਜਿਆਦਾ ਫ਼ਾਇਦਾ ਹੋ ਰਿਹਾ ਹੈ ਅਤੇ ਉਹਨਾਂ ਆਖਿਆ ਕਿ ਸਕੂਲ ਮੈਨੇਜਮੈਂਟ ਕਮੇਟੀ ਦੀ ਸਕੂਲ ਦੀ ਬਿਹਤਰੀ ਲਈ ਭੂਮਿਕਾ ਬਹੁਤ ਹੀ ਅਹਿਮ ਹੈ। ਜਿਸ ਬਿਨ੍ਹਾਂ ਸਕੂਲ ਦੀ ਤਰੱਕੀ ਅਸੰਭਵ ਹੈ। ਸਕੂਲ ਦੇ ਰੱਖ- ਰਖਾਵ ਤੇ ਹੋਰ ਬੁਨਿਆਦੀ ਲੋੜਾਂ ਲਈ ਸਮਾਜ ਦਾ ਅਹਿਮ ਰੋਲ ਹੁੰਦਾ ਹੈ। ਇਸ ਸਮੇਂ ਜਸਪਾਲ ਸਿੰਘ ਚਹਿਲ ਵਲੋਂ ਪਹੁੰਚੀਆਂ ਸਕੂਲ ਮੈਨੇਜਮੈਂਟ ਕਮੇਟੀਆਂ ਅਤੇ ਅਧਿਕਾਰੀਆਂ ਦਾ ਧੰਨਵਾਦ ਕੀਤਾ ਗਿਆ। ਇਸ ਸਮੇਂ ਸੀ.ਐੱਚ.ਟੀ. ਜਸਪਾਲ ਸਿੰਘ ਚਹਿਲ, ਜਸਵੰਤ ਸਿੰਘ ਭੜੀ ਪਨੈਚਾਂ, ਸੁਖਵੀਰ ਕੌਰ ਦਰਗਾਪੁਰ, ਜਸਪ੍ਰੀਤ ਕੌਰ ਅਕਾਲਗੜ੍ਹ, ਰਮੇਸ਼ ਕੁਮਾਰ ਘੁੰਡਰ, ਅਮਨਜੀਤ ਕੌਰ ਰਾਮਗੜ੍ਹ, ਬਲਵਿੰਦਰ ਸਿੰਘ ਅਕਾਲਗੜ੍ਹ, ਮਨਪ੍ਰੀਤ ਕੌਰ ਫਰੀਦਪੁਰ, ਅਮਨਪ੍ਰੀਤ ਕੌਰ ਸੌਂਸਪੁਰ, ਜਤਿੰਦਰ ਸਿੰਘ ਝੰਬਾਲੀ ਸ਼ਾਨੀ, ਰਸ਼ਪਾਲ ਕੌਰ ਘੁੰਡਰ, ਇੰਦਰਜੀਤ ਸਿੰਘ ਭੜੀ ਪਨੈਚਾ ਤੇ ਸਮੂਹ ਕਮੇਟੀ ਮੈਂਬਰ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਦੁਰਗਾ ਮੰਦਰ ਕਮੇਟੀ ਅਤੇ ਸਵਰਨਕਾਰ ਸੰਘ ਨੇ ਬਾਬੂ ਕਬੀਰ ਦਾਸ ਨੂੰ ਸਨਮਾਨਿਤ ਕੀਤਾ ਅਗਲੀ ਖ਼ਬਰ ਮੁੱਖ ਮੰਤਰੀ ਦੀ ਘਰ-ਘਰ ਮਿਲਣੀ ਮੁਹਿੰਮ ਤਹਿਤ ਪਿੰਡ ਕੱਲਰ ਭੈਣੀ ’ਚ ਮੀਟਿੰਗ
Ad Position 24