20-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-09-2026

ਭਾਈ ਘਨ੍ਹਈਆ ਜੀ ਵੈਲਫੇਅਰ ਸੋਸਾਇਟੀ ਵਲੋਂ ਸ਼ੁਰੂ ਕੀਤਾ ਹੈ ਮੁਫ਼ਤ ਸਿਲਾਈ ਸੈਂਟਰ : ਜੀ.ਐਸ. ਭੱਟੀ

ਨਾਭਾ, 19 ਸਤੰਬਰ (ਜਗਨਾਰ ਸਿੰਘ ਦੁਲੱਦੀ)-ਰਿਆਸਤੀ ਸ਼ਹਿਰ ਨਾਭਾ ਸਥਿਤ ਹੀਰਾ ਮਹਿਲ ਕਲੋਨੀ ਵਿਖੇ ਭਾਈ ਘਨਈਆ ਜੀ ਵੈਲਫੇਅਰ ਸੋਸਾਇਟੀ ਵਲੋਂ ਮੁਫ਼ਤ ਸਿਲਾਈ ਸੈਂਟਰ ਸ਼ੁਰੂ ਕੀਤਾ ਗਿਆ ਹੈ ਜਿਸ ਦਾ ਦੂਸਰਾ ਗਰੁੱਪ ਖਤਮ ਹੋਣ ਕਿਨਾਰੇ ਹੈ ਅਤੇ ਤੀਜੇ ਗਰੁੱਪ ਦੀ ਸ਼ੁਰੂਆਤ 1 ਅਕਤੂਬਰ ਤੋਂ ਕੀਤੀ ਜਾਵੇਗੀ। ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਸੀਨੀਅਰ ਕਾਂਗਰਸੀ ਆਗੂ ਗੁਰਬਖਸ਼ੀਸ਼ ਸਿੰਘ ਭੱਟੀ ਨੇ ਦੱਸਿਆ ਕਿ ਸੁਸਾਇਟੀ ਵਲੋਂ ਜਿੱਥੇ ਮੁਫ਼ਤ ਸਿਲਾਈ ਸੈਂਟਰ ਸ਼ੁਰੂ ਕੀਤਾ ਗਿਆ ਹੈ ਉੱਥੇ ਹੋਰ ਵੀ ਵੱਖ-ਵੱਖ ਤਰ੍ਹਾਂ ਦੇ ਸਮਾਜ ਭਲਾਈ ਦੇ ਕਾਰਜ ਕੀਤੇ ਜਾਂਦੇ ਹਨ ਜਿਨਾਂ ਵਿਚ ਖ਼ੂਨਦਾਨ ਕੈਂਪ ਲਗਾਉਣਾ, ਮੈਡੀਕਲ ਕੈਂਪ ਲਗਾਉਣਾ ਅਤੇ ਲੋੜਵੰਦ ਵਿਅਕਤੀਆਂ ਦੀ ਮਦਦ ਕਰਨਾ ਆਦਿ ਸ਼ਾਮਿਲ ਹਨ।

Ad Position 21
No active advertisement
ਅਜੀਤ ਡੈਸਕ 20-09-2026
ਨਾਭਾ, 19 ਸਤੰਬਰ (ਜਗਨਾਰ ਸਿੰਘ ਦੁਲੱਦੀ)-ਰਿਆਸਤੀ ਸ਼ਹਿਰ ਨਾਭਾ ਸਥਿਤ ਹੀਰਾ ਮਹਿਲ ਕਲੋਨੀ ਵਿਖੇ ਭਾਈ ਘਨਈਆ ਜੀ ਵੈਲਫੇਅਰ ਸੋਸਾਇਟੀ ਵਲੋਂ ਮੁਫ਼ਤ ਸਿਲਾਈ ਸੈਂਟਰ ਸ਼ੁਰੂ ਕੀਤਾ ਗਿਆ ਹੈ ਜਿਸ ਦਾ ਦੂਸਰਾ ਗਰੁੱਪ ਖਤਮ ਹੋਣ ਕਿਨਾਰੇ ਹੈ ਅਤੇ ਤੀਜੇ ਗਰੁੱਪ ਦੀ ਸ਼ੁਰੂਆਤ 1 ਅਕਤੂਬਰ ਤੋਂ ਕੀਤੀ ਜਾਵੇਗੀ। ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਸੀਨੀਅਰ ਕਾਂਗਰਸੀ ਆਗੂ ਗੁਰਬਖਸ਼ੀਸ਼ ਸਿੰਘ ਭੱਟੀ ਨੇ ਦੱਸਿਆ ਕਿ ਸੁਸਾਇਟੀ ਵਲੋਂ ਜਿੱਥੇ ਮੁਫ਼ਤ ਸਿਲਾਈ ਸੈਂਟਰ ਸ਼ੁਰੂ ਕੀਤਾ ਗਿਆ ਹੈ ਉੱਥੇ ਹੋਰ ਵੀ ਵੱਖ-ਵੱਖ ਤਰ੍ਹਾਂ ਦੇ ਸਮਾਜ ਭਲਾਈ ਦੇ ਕਾਰਜ ਕੀਤੇ ਜਾਂਦੇ ਹਨ ਜਿਨਾਂ ਵਿਚ ਖ਼ੂਨਦਾਨ ਕੈਂਪ ਲਗਾਉਣਾ, ਮੈਡੀਕਲ ਕੈਂਪ ਲਗਾਉਣਾ ਅਤੇ ਲੋੜਵੰਦ ਵਿਅਕਤੀਆਂ ਦੀ ਮਦਦ ਕਰਨਾ ਆਦਿ ਸ਼ਾਮਿਲ ਹਨ। ਭੱਟੀ ਨੇ ਦੱਸਿਆ ਕਿ ਅੱਜ ਦੂਸਰੇ ਗਰੁੱਪ ਦੀਆਂ ਔਰਤਾਂ ਤੇ ਲੜਕੀਆਂ ਦੀ ਨਵਪ੍ਰੀਤ ਕੌਰ ਭੱਟੀ ਅਤੇ ਅਧਿਆਪਕ ਕੁਲਵਿੰਦਰ ਕੌਰ ਵਲੋਂ ਹੌਸਲਾ ਅਫਜਾਈ ਕੀਤੀ ਗਈ ਅਤੇ ਕਿਹਾ ਕਿ ਤੀਜੇ ਗਰੁੱਪ ਨੂੰ ਲੈ ਕੇ ਵੀ ਸ਼ਹਿਰ ਦੀਆਂ ਔਰਤਾਂ ਵਿਚ ਕਾਫੀ ਉਤਸ਼ਾਹ ਹੈ ਕਿਉਂ ਜੋ ਇੱਥੇ ਸਾਰੀਆਂ ਹੀ ਔਰਤਾਂ ਤੇ ਲੜਕੀਆਂ ਨੂੰ ਸਿਲਾਈ ਦਾ ਕੰਮ ਮੁਫ਼ਤ ਸਿਖਾਇਆ ਜਾਂਦਾ ਹੈ। ਇਸ ਮੌਕੇ ਜੋਤੀ, ਬਨੀਤਾ ਤੇ ਸਨੀਤਾ ਆਦਿ ਮੌਜੂਦ ਸਨ।
Ad Position 22
No active advertisement
ਪਿਛਲੀ ਖ਼ਬਰ ਡਾ. ਬੀ. ਐੱਸ. ਸੰਧੂ ਸਕੂਲ ਦੇ ਵਿਦਿਆਰਥੀਆਂ ਨੇ ‘ਖੇਡਾਂ ਵਤਨ ਪੰਜਾਬ ਦੀਆਂ’ ’ਚ ਮਾਰੀ ਬਾਜ਼ੀ ਖੋ-ਖੋ ਅੰਡਰ 14 ਮੁਕਾਬਲੇ... ਅਗਲੀ ਖ਼ਬਰ ਦੁਰਗਾ ਮੰਦਰ ਕਮੇਟੀ ਅਤੇ ਸਵਰਨਕਾਰ ਸੰਘ ਨੇ ਬਾਬੂ ਕਬੀਰ ਦਾਸ ਨੂੰ ਸਨਮਾਨਿਤ ਕੀਤਾ
Ad Position 24