20-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-09-2026

ਯੂ.ਪੀ.ਆਈ. ਲੈਣ-ਦੇਣ ’ਤੇ ਟੈਕਸ ਲਗਾਉਣਾ ਕਾਲੇ ਧਨ ਨੂੰ ਉਤਸ਼ਾਹਿਤ ਕਰਨ ਵਾਲਾ ਫੈਸਲਾ-ਮੋਦਗਿਲ, ਰਾਣਾ

ਸਮਾਣਾ, 19 ਸਤੰਬਰ (ਹਰਵਿੰਦਰ ਸਿੰਘ ਟੋਨੀ)-ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਤੇ ਸਾਬਕਾ ਚੇਅਰਮੈਨ ਅਸ਼ੋਕ ਮੋਦਗਿਲ ਅਤੇ ਪਾਰਟੀ ਦੇ ਸ਼ਹਿਰੀ ਪ੍ਰਧਾਨ ਤੇ ਮੈਂਬਰ ਨਗਰ ਕੌਂਸਲ ਮਨਜਿੰਦਰ ਸਿੰਘ ਰਾਣਾ ਨੇ ਕੇਂਦਰ ਸਰਕਾਰ ਵਲੋਂ ਯੂ. ਪੀ.

Ad Position 21
No active advertisement
ਅਸ਼ੋਕ ਮੋਦਗਿਲ, ਮਨਜਿੰਦਰ ਸਿੰਘ ਰਾਣਾ 20-09-2026
ਸਮਾਣਾ, 19 ਸਤੰਬਰ (ਹਰਵਿੰਦਰ ਸਿੰਘ ਟੋਨੀ)-ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਤੇ ਸਾਬਕਾ ਚੇਅਰਮੈਨ ਅਸ਼ੋਕ ਮੋਦਗਿਲ ਅਤੇ ਪਾਰਟੀ ਦੇ ਸ਼ਹਿਰੀ ਪ੍ਰਧਾਨ ਤੇ ਮੈਂਬਰ ਨਗਰ ਕੌਂਸਲ ਮਨਜਿੰਦਰ ਸਿੰਘ ਰਾਣਾ ਨੇ ਕੇਂਦਰ ਸਰਕਾਰ ਵਲੋਂ ਯੂ.ਪੀ.ਆਈ. ਰਾਹੀਂ ਹੋਣ ਵਾਲੇ ਲੈਣ-ਦੇਣ ’ਤੇ ਟੈਕਸ ਲਗਾਉਣ ਦੇ ਕਥਿਤ ਫ਼ੈਸਲੇ ਦੀ ਸਖ਼ਤ ਆਲੋਚਨਾ ਕੀਤੀ ਹੈ। ਉਨ੍ਹਾਂ ਕਿਹਾ ਕਿ ਡਿਜੀਟਲ ਭੁਗਤਾਨ ਪ੍ਰਣਾਲੀ ਨੂੰ ਉਤਸ਼ਾਹਿਤ ਕਰਨ ਦੀ ਬਜਾਏ ਇਸ ’ਤੇ ਵਾਧੂ ਟੈਕਸ ਲਗਾਉਣ ਦੀ ਨੀਤੀ ਲੋਕਾਂ ਅਤੇ ਛੋਟੇ ਕਾਰੋਬਾਰੀਆਂ ਲਈ ਮੁਸ਼ਕਲਾਂ ਪੈਦਾ ਕਰੇਗੀ। ਮੋਦਗਿਲ ਅਤੇ ਰਾਣਾ ਨੇ ਕਿਹਾ ਕਿ ਯੂ.ਪੀ.ਆਈ. ਨੇ ਦੇਸ ਵਿੱਚ ਡਿਜੀਟਲ ਭੁਗਤਾਨ ਨੂੰ ਆਮ ਲੋਕਾਂ ਦੀ ਪਹੁੰਚ ਵਿੱਚ ਲਿਆਂਦਾ ਹੈ। ਛੋਟੇ ਦੁਕਾਨਦਾਰਾਂ, ਵਪਾਰੀਆਂ ਅਤੇ ਆਮ ਲੋਕਾਂ ਵੱਲੋਂ ਰੋਜਾਨਾ ਲੈਣ-ਦੇਣ ਲਈ ਇਸ ਸਹੂਲਤ ਦੀ ਵਰਤੋਂ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਇਸ ’ਤੇ ਟੈਕਸ ਲਗਾਉਣ ਨਾਲ ਲੋਕ ਨਕਦ ਲੈਣ-ਦੇਣ ਵਲ ਮੁੜ ਸਕਦੇ ਹਨ। ਆਗੂਆਂ ਨੇ ਦੋਸ਼ ਲਗਾਇਆ ਕਿ ਅਜਿਹਾ ਕਦਮ ਦੇਸ਼ ਵਿਚ ਪਾਰਦਰਸ਼ੀ ਡਿਜੀਟਲ ਲੈਣ-ਦੇਣ ਨੂੰ ਹੌਸਲਾ ਦੇਣ ਦੀ ਬਜਾਏ ਕਾਲੇ ਧਨ ਨੂੰ ਉਤਸ਼ਾਹਿਤ ਕਰਨ ਵਾਲਾ ਸਾਬਤ ਹੋ ਸਕਦਾ ਹੈ। ਉਨ੍ਹਾਂ ਕੇਂਦਰ ਸਰਕਾਰ ਤੋਂ ਇਸ ਫ਼ੈਸਲੇ ’ਤੇ ਮੁੜ ਵਿਚਾਰ ਕਰਨ ਦੀ ਮੰਗ ਕੀਤੀ। ਦੋਵਾਂ ਆਗੂਆਂ ਨੇ ਭਾਜਪਾ ਦੀ ਨਸ਼ਿਆਂ ਵਿਰੋਧੀ ਯਾਤਰਾ ’ਤੇ ਮਜ਼ਾਕ ਉਡਾਉਦਿਆਂ ਕਿਹਾ ਕਿ ਪੰਜਾਬ ਵਿਚ ਨਸ਼ਿਆਂ ਦੇ ਪ੍ਰਸਾਰ ਲਈ ਜ਼ਿੰਮੇਵਾਰ ਲੋਕ ਨਸ਼ਿਆਂ ਵਿਰੋਧੀ ਯਾਤਰਾ ਕਰਕੇ ‘ਵੋਟਾਂ ਦੀ ਲਾਲਸਾ’ ਰੱਖਦੇ ਹਨ।
Ad Position 22
No active advertisement
ਪਿਛਲੀ ਖ਼ਬਰ ਸ਼ਹੀਦ ਭਗਤ ਸਿੰਘ ਦੇ ਜਨਮ ਦਿਹਾੜੇ ਮੌਕੇ ਨਾਭਾ ਵਿਖੇ ਜਾਗਰੂਕਤਾ ਮੋਟਰਸਾਈਕਲ ਮਾਰਚ 28 ਨੂੰ : ਜੱਸੀ ਸੋਹੀਆਂ ਵਾਲਾ ਅਗਲੀ ਖ਼ਬਰ ਡਾ. ਬੀ. ਐੱਸ. ਸੰਧੂ ਸਕੂਲ ਦੇ ਵਿਦਿਆਰਥੀਆਂ ਨੇ ‘ਖੇਡਾਂ ਵਤਨ ਪੰਜਾਬ ਦੀਆਂ’ ’ਚ ਮਾਰੀ ਬਾਜ਼ੀ ਖੋ-ਖੋ ਅੰਡਰ 14 ਮੁਕਾਬਲੇ...
Ad Position 24