20-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-09-2026

‘ਆਪ’ ਵਲੋਂ ਰੱਖੜਾ ਨੂੰ ਹਲਕਾ ਇੰਚਾਰਜ ਨਿਯੁਕਤ ਕੀਤੇ ਜਾਣ ’ਤੇ ਹਲਕੇ ’ਚ ‘ਆਪ’ ਦਾ ਕੱਦ ਉੱਚਾ ਹੋਇਆ : ਵਿਕਰਮ ਮਣਕੂ

ਸਮਾਣਾ, 19 ਸਤੰਬਰ (ਹਰਵਿੰਦਰ ਸਿੰਘ ਟੋਨੀ)-ਆਮ ਆਦਮੀ ਪਾਰਟੀ ਵਲੋਂ ਸਾਬਕਾ ਕੈਬਨਿਟ ਮੰਤਰੀ ਸੁਰਜੀਤ ਸਿੰਘ ਰੱਖੜਾ ਨੂੰ ਹਲਕਾ ਸਮਾਣਾ ਦਾ ਇੰਚਾਰਜ ਨਿਯੁਕਤ ਕੀਤੇ ਜਾਣ ’ਤੇ ਹਲਕੇ ’ਚ ‘ਆਪ’ ਦਾ ਕੱਦ ਹੋਰ ਜ਼ਿਆਦਾ ਉੱਚਾ ਹੋਇਆ ਹੈ ਤੇ ‘ਆਪ’ ਨੂੰ ਰੱਖੜਾ ਵਰਗਾ ਦਰਵੇਸ਼ ਸਿਆਸਤਦਾਨ ਅਤਿ ਲੋੜੀਂਦਾ ਸੀ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਦੇਸ਼ ਦੀ ਉਦਯੋਗਪਤੀ ਲਿਸਟ ’ਚ ਪਹਿਲੇ ਨੰਬਰ ’ਤੇ ਵਿਸ਼ਾਲ ਕੰਬਾਈਨ ਦੇ ਨਿਰਮਾਤਾ ਵਿਰਕ ਸਿੰਘ ਵਿੱਕੀ ਮਣਕੂ ਨੇ ਗੱਲਬਾਤ ਕਰਦਿਆਂ ਕੀਤਾ।

Ad Position 21
No active advertisement
ਸਮਾਣਾ ਵਿਖੇ ‘ਆਪ’ ਦੇ ਹਲਕਾ ਇੰਚਾਰਜ ਤੇ ਸਾਬਕਾ ਕੈਬਨਿਟ ਮੰਤਰੀ ਸੁਰਜੀਤ ਸਿੰਘ ਰੱਖੜਾ ਨਾਲ ਖ਼ੁਸ਼ੀ ਦੇ ਰੌਂਅ ’ਚ ਵਿਸ਼ਾਲ ਕੰਬਾਈਨ ਦੇ ਨਿਰਮਾਤਾ ਵਿਕਰਮ ਮਣਕੂ। ਅਜੀਤ ਤਸਵੀਰ 20-09-2026
ਸਮਾਣਾ, 19 ਸਤੰਬਰ (ਹਰਵਿੰਦਰ ਸਿੰਘ ਟੋਨੀ)-ਆਮ ਆਦਮੀ ਪਾਰਟੀ ਵਲੋਂ ਸਾਬਕਾ ਕੈਬਨਿਟ ਮੰਤਰੀ ਸੁਰਜੀਤ ਸਿੰਘ ਰੱਖੜਾ ਨੂੰ ਹਲਕਾ ਸਮਾਣਾ ਦਾ ਇੰਚਾਰਜ ਨਿਯੁਕਤ ਕੀਤੇ ਜਾਣ ’ਤੇ ਹਲਕੇ ’ਚ ‘ਆਪ’ ਦਾ ਕੱਦ ਹੋਰ ਜ਼ਿਆਦਾ ਉੱਚਾ ਹੋਇਆ ਹੈ ਤੇ ‘ਆਪ’ ਨੂੰ ਰੱਖੜਾ ਵਰਗਾ ਦਰਵੇਸ਼ ਸਿਆਸਤਦਾਨ ਅਤਿ ਲੋੜੀਂਦਾ ਸੀ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਦੇਸ਼ ਦੀ ਉਦਯੋਗਪਤੀ ਲਿਸਟ ’ਚ ਪਹਿਲੇ ਨੰਬਰ ’ਤੇ ਵਿਸ਼ਾਲ ਕੰਬਾਈਨ ਦੇ ਨਿਰਮਾਤਾ ਵਿਰਕ ਸਿੰਘ ਵਿੱਕੀ ਮਣਕੂ ਨੇ ਗੱਲਬਾਤ ਕਰਦਿਆਂ ਕੀਤਾ। ਵਿੱਕੀ ਮਣਕੂ ਨੇ ਆਖਿਆ ਕਿ ਸੁਰਜੀਤ ਸਿੰਘ ਰੱਖੜਾ ਅਜਿਹੇ ਸਿਰਕੱਢ ਆਗੂ ਹਨ ਕਿ ਉਨ੍ਹਾਂ ਦੇ ‘ਆਪ’ ’ਚ ਆਉਣ ’ਤੇ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ’ਚ ‘ਆਪ’ ਭਾਰੀ ਬਹੁਮਤ ਹਾਸਲ ਕਰਦਿਆਂ ਜਿੱਤ ਹਾਸਲ ਕਰੇਗੀ। ਉਨ੍ਹਾਂ ਆਖਿਆ ਕਿ ਰੱਖੜਾ ਵਲੋਂ ‘ਆਪ’ ’ਚ ਆਉਣ ’ਤੇ ਹਲਕੇ ’ਚ ਖ਼ੁਸ਼ੀ ਦੀ ਲਹਿਰ ਹੈ।
Ad Position 22
No active advertisement
ਪਿਛਲੀ ਖ਼ਬਰ ਸਚਿਨ ਪਾਇਲਟ ਦੀ ਐਂਟਰੀ ਨਾਲ ਪੰਜਾਬ ਦੇ ਕਾਂਗਰਸੀਆਂ ’ਚ ਵਧ ਗਿਆ ਉਤਸਾਹ : ਨਿਰਮਲ ਸਿੰਘ ਭੱਟੀਆਂ ਅਗਲੀ ਖ਼ਬਰ ਬਾਬਾ ਸ੍ਰੀਚੰਦ ਜੀ ਦੇ ਪ੍ਰਕਾਸ਼ ਪੁਰਬ ਸੰਬੰਧੀ ਨਗਰ ਕੀਰਤਨ ਸਜਾਇਆ
Ad Position 24