ਅਜਨੌਦਾ ਕਲਾਂ ਵਿਖੇ ਕੁਸ਼ਤੀ ਦੰਗਲ ਕਰਵਾਇਆ
ਵੱਡੀ ਗਿਣਤੀ ਵਿਚ ਪੁੱਜੇ ਪਹਿਲਵਾਨਾਂ ਨੇ ਦਿਖਾਏ ਜੌਹਰ, ਝੰਡੀ ਦੀਆਂ ਕੁਸ਼ਤੀਆਂ ਰਹੀਆਂ ਬਰਾਬਰ
ਭਾਦਸੋਂ, 22 ਸਤੰਬਰ (ਪ੍ਰਦੀਪ ਦੰਦਰਾਲਾ)- ਪਟਿਆਲਾ ਦਿਹਾਤੀ ਦੇ ਨੇੜਲੇ ਪਿੰਡ ਅਜਨੌਦਾ ਕਲਾਂ ਵਿਖੇ ਗ੍ਰਾਮ ਪੰਚਾਇਤ ਤੇ ਸਮੂਹ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਰਵਾਇਤੀ ਕੁਸ਼ਤੀ ਦੰਗਲ ਕਰਵਾਇਆ ਗਿਆ। ਦੰਗਲ ਵਿਚ ਇਲਾਕੇ ਤੋਂ ਇਲਾਵਾ ਵੱਖ-ਵੱਖ ਥਾਵਾਂ ਤੋਂ ਪੁੱਜੇ ਪਹਿਲਵਾਨਾਂ ਨੇ ਆਪਣੀ ਕਲਾ ਦੇ ਜੌਹਰ ਦਿਖਾਏ।
ਭਾਦਸੋਂ, 22 ਸਤੰਬਰ (ਪ੍ਰਦੀਪ ਦੰਦਰਾਲਾ)- ਪਟਿਆਲਾ ਦਿਹਾਤੀ ਦੇ ਨੇੜਲੇ ਪਿੰਡ ਅਜਨੌਦਾ ਕਲਾਂ ਵਿਖੇ ਗ੍ਰਾਮ ਪੰਚਾਇਤ ਤੇ ਸਮੂਹ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਰਵਾਇਤੀ ਕੁਸ਼ਤੀ ਦੰਗਲ ਕਰਵਾਇਆ ਗਿਆ। ਦੰਗਲ ਵਿਚ ਇਲਾਕੇ ਤੋਂ ਇਲਾਵਾ ਵੱਖ-ਵੱਖ ਥਾਵਾਂ ਤੋਂ ਪੁੱਜੇ ਪਹਿਲਵਾਨਾਂ ਨੇ ਆਪਣੀ ਕਲਾ ਦੇ ਜੌਹਰ ਦਿਖਾਏ। ਇਸ ਮੌਕੇ ਮੁੱਖ ਮਹਿਮਾਨ ਵਜੋਂ ਡਾ. ਬਲਬੀਰ ਸਿੰਘ ਕੈਬਨਿਟ ਮੰਤਰੀ, ਡਾ. ਅਮਰਪਾਲ ਸਿੰਘ ਚੇਅਰਮੈਨ ਪੰਜਾਬ ਸਕੂਲ ਸਿੱਖਿਆ ਬੋਰਡ, ਸਾਬਕਾ ਪ੍ਰਧਾਨ ਯੂਥ ਕਾਂਗਰਸ ਪੰਜਾਬ ਮੋਹਿਤ ਮਹਿੰਦਰਾ ਹਲਕਾ ਇੰਚਾਰਜ ਦਿਹਾਤੀ ਪਟਿਆਲਾ, ਐਡਵੋਕੇਟ ਸਤਬੀਰ ਸਿੰਘ ਖੱਟੜਾ ਹਲਕਾ ਇੰਚਾਰਜ ਭਾਜਪਾ ਪਟਿਆਲਾ ਦਿਹਾਤੀ, ਜਸਪਾਲ ਸਿੰਘ ਬਿੱਟੂ ਚੱਠਾ ਹਲਕਾ ਇੰਚਾਰਜ ਸ਼੍ਰੋਮਣੀ ਅਕਾਲੀ ਦਲ, ਅਰਵਿੰਦਰ ਪਾਲ ਸਿੰਘ ਸੋਮਲ ਐਸ.ਡੀ.ਐਮ. ਨਾਭਾ, ਜਗਜੀਤ ਸਿੰਘ ਨਾਇਬ ਤਹਿਸੀਲਦਾਰ, ਮਨਪ੍ਰੀਤ ਸਿੰਘ ਲੋਟੇ ਐਮ.ਡੀ. ਕਰਤਾਰ ਕੰਬਾਈਨ ਤੇ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਸਿੱਖਿਆ ਡਾ. ਰਵਿੰਦਰ ਪਾਲ ਸਿੰਘ, ਬਾਬਾ ਮੱਖਣ ਸਿੰਘ ਧੰਗੇੜਾ ਸਾਹਿਬ, ਚੇਅਰਮੈਨ ਹਰਪਾਲ ਸਿੰਘ ਵਿਰਕ, ਚੇਅਰਮੈਨ ਗੁਰਵਿੰਦਰ ਸਿੰਘ ਕਸਿਆਣਾ, ਸਰਪੰਚ ਪ੍ਰਿਤਪਾਲ ਸਿੰਘ ਲਚਕਾਣੀ ਨੇ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ।ਇਸ ਤੋਂ ਇਲਾਵਾ ਮਨਜਿੰਦਰ ਸਿੰਘ ਮਿੰਦਾ ਸਰਪੰਚ, ਜਗਜੀਤ ਸਿੰਘ ਸ਼ਮਲਾ, ਧਰਮਜੀਤ ਸਿੰਘ ਆਲੋਵਾਲ, ਰਛਪਾਲ ਸਿੰਘ ਪਾਲੀ ਕਿਸ਼ਨਗੜ੍ਹ, ਬੇਅੰਤ ਸਿੰਘ ਭੰਗੂ ਖੁਰਦ, ਲਖਵਿੰਦਰ ਸਿੰਘ ਰੋਹਟਾ, ਸੂਬੇਦਾਰ ਗੁਰਨਾਹਰ ਸਿੰਘ, ਜਗਮਿੰਦਰ ਸਿੰਘ ਜੱਗੂ ਤੇ ਹਰਪ੍ਰੀਤ ਭਲਵਾਨ ਸਮੇਤ ਹੋਰ ਪਤਵੰਤੇ ਸੱਜਣ ਸਾ਼ਮਲ ਹੋਏ। ਇਸ ਤੋਂ ਇਲਾਵਾ ਇਸ ਸਮੇਂ ਅਮਨਦੀਪ ਸਿੰਘ ਤੇਜੇ ਹੈੱਡ ਮਾਸਟਰ ਨੂੰ ਸਟੇਟ ਅਵਾਰਡ ਮਿਲਣ ’ਤੇ ਵਿਸ਼ੇਸ਼ ਤੌਰ ’ਤੇ ਸਨਮਾਨ ਕੀਤਾ। ਇਸ ਤੋਂ ਇਲਾਵਾ ਪ੍ਰਬੰਧਕਾ ਦੱਸਿਆ ਕਿ ਦੰਗਲ ਦੀਆਂ ਮੁੱਖ ਝੰਡੀ ਦੀਆਂ ਕੁਸ਼ਤੀਆਂ ਵਿਚ ਪਹਿਲੀ ਝੰਡੀ ਸ਼ਹਿਬਾਜ਼ ਆਲਮਗੀਰ ਤੇ ਸ਼ੁਭਮ ਰਾਜੇਵਾਲ ਦਰਮਿਆਨ ਬਰਾਬਰ ਰਹੀ, ਜਿਸ ਦੀ ਇਨਾਮੀ ਰਾਸ਼ੀ 1 ਲੱਖ ਰੁਪਏ ਸੀ ਤੇ ਇਸੇ ਤਰ੍ਹਾਂ ਦੂਜੀ ਝੰਡੀ ਦੀ ਕੁਸ਼ਤੀ ਲਵਪ੍ਰੀਤ ਖੰਨਾ ਤੇ ਤਾਜ਼ ਰੌਣੀ ਦਰਮਿਆਨ ਹੋਈ, ਜਿਸ ਦੀ 71 ਹਜ਼ਾਰ ਰੁਪਏ ਦੀ ਇਨਾਮੀ ਰਾਸ਼ੀ ਵਾਲੀ ਇਹ ਕੁਸ਼ਤੀ ਵੀ ਬਰਾਬਰ ਰਹੀ। ਦੰਗਲ ਦੌਰਾਨ ਪਿੰਡ ਵਾਸੀਆਂ ਵਲੋਂ ਪਹਿਲਵਾਨਾਂ ਤੇ ਪਹੁੰਚੇ ਹੋਏ ਮਹਿਮਾਨਾਂ ਦਾ ਨਿੱਘਾ ਸਵਾਗਤ ਕੀਤਾ ਗਿਆ। ਗ੍ਰਾਮ ਪੰਚਾਇਤ ਤੇ ਸਮੂਹ ਨਗਰ ਨਿਵਾਸੀਆਂ ਵਲੋਂ ਦੰਗਲ ਨੂੰ ਸਫ਼ਲ ਬਣਾਉਣ ਲਈ ਸਹਿਯੋਗ ਦੇਣ ਵਾਲੇ ਸਮੂਹ ਪਤਵੰਤੇ ਸੱਜਣਾਂ, ਪਹਿਲਵਾਨਾਂ ਅਤੇ ਵੱਡੀ ਗਿਣਤੀ ’ਚ ਆਏ ਦਰਸ਼ਕਾਂ ਦਾ ਧੰਨਵਾਦ ਕੀਤਾ।