23-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-09-2026

ਝਿੰਜਰ ਨੇ ਗੁੱਗਾ ਮਾੜੀ ਛਿੰਝ ’ਚ ਕੀਤੀ ਸ਼ਿਰਕਤ, ਪਹਿਲਵਾਨਾਂ ਦਾ ਕੀਤਾ ਸਨਮਾਨ

ਘਨੌਰ, 22 ਸਤੰਬਰ (ਸਰਦਾਰਾ ਸਿੰਘ ਲਾਛੜੂ)- ਯੂਥ ਅਕਾਲੀ ਦਲ ਦੇ ਕੌਮੀ ਪ੍ਰਧਾਨ ਅਤੇ ਹਲਕਾ ਘਨੌਰ ਦੇ ਇੰਚਾਰਜ ਸਰਬਜੀਤ ਸਿੰਘ ਝਿੰਜਰ ਨੇ ਪਿੰਡ ਹਰਪਾਲਪੁਰ ਵਿਖੇ ਗੁੱਗਾ ਮਾੜੀ ਛਿੰਝ ‘ਚ ਸ਼ਿਰਕਤ ਕੀਤੀ। ਇਸ ਮੌਕੇ ਝਿੰਜਰ ਨੇ ਪਾਰਟੀ ਆਗੂਆਂ ਤੇ ਵਰਕਰਾਂ ਸਮੇਤ ਗੁੱਗਾ ਮਾੜੀ ਦੇ ਅਸਥਾਨ ‘ਤੇ ਮੱਥਾ ਟੇਕਿਆ ਅਤੇ ਸੋਨੇ ਦੀ ਛਾਪ ਵਾਲਾ ਝੰਡਾ ਬੰਨ੍ਹਣ ਦੀ ਰਸਮ ਅਦਾ ਕੀਤੀ।

Ad Position 21
No active advertisement
ਅਜੀਤ ਡੈਸਕ 23-09-2026
ਘਨੌਰ, 22 ਸਤੰਬਰ (ਸਰਦਾਰਾ ਸਿੰਘ ਲਾਛੜੂ)- ਯੂਥ ਅਕਾਲੀ ਦਲ ਦੇ ਕੌਮੀ ਪ੍ਰਧਾਨ ਅਤੇ ਹਲਕਾ ਘਨੌਰ ਦੇ ਇੰਚਾਰਜ ਸਰਬਜੀਤ ਸਿੰਘ ਝਿੰਜਰ ਨੇ ਪਿੰਡ ਹਰਪਾਲਪੁਰ ਵਿਖੇ ਗੁੱਗਾ ਮਾੜੀ ਛਿੰਝ ‘ਚ ਸ਼ਿਰਕਤ ਕੀਤੀ। ਇਸ ਮੌਕੇ ਝਿੰਜਰ ਨੇ ਪਾਰਟੀ ਆਗੂਆਂ ਤੇ ਵਰਕਰਾਂ ਸਮੇਤ ਗੁੱਗਾ ਮਾੜੀ ਦੇ ਅਸਥਾਨ ‘ਤੇ ਮੱਥਾ ਟੇਕਿਆ ਅਤੇ ਸੋਨੇ ਦੀ ਛਾਪ ਵਾਲਾ ਝੰਡਾ ਬੰਨ੍ਹਣ ਦੀ ਰਸਮ ਅਦਾ ਕੀਤੀ। ਛਿੰਝ ਮੇਲੇ ‘ਚ ਕਰਵਾਏ ਗਏ ਕੁਸ਼ਤੀ ਦੰਗਲ ‘ਚ ਸ਼ਾਮਲ ਹੋ ਕੇ ਉਨ੍ਹਾਂ ਕੁਸ਼ਤੀਆਂ ਦੇਖੀਆਂ ਅਤੇ ਪਹਿਲਵਾਨਾਂ ਦੇ ਹੁਨਰ ਅਤੇ ਜਜ਼ਬੇ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਦਿਹਾਤੀ ਕੁਸ਼ਤੀ ਪੰਜਾਬ ਦੇ ਅਸਲ ਜਜ਼ਬੇ ਅਤੇ ਸੱਭਿਆਚਾਰ ਦੀ ਤਰਜਮਾਨੀ ਕਰਦੀ ਹੈ। ਸਾਡੀ ਮਿੱਟੀ ਦੀ ਇਸ ਪ੍ਰਾਚੀਨ ਖੇਡ ਨੂੰ ਜਿਊਂਦਾ ਰੱਖਣ ਵਾਲੇ ਪਹਿਲਵਾਨ ਅਤੇ ਪ੍ਰਬੰਧਕ ਵਧਾਈ ਦੇ ਪਾਤਰ ਹਨ ਅਤੇ ਯੂਥ ਨੂੰ ਅਜਿਹੀਆਂ ਰਵਾਇਤੀ ਖੇਡਾਂ ਨਾਲ ਜੋੜਨਾ ਜ਼ਰੂਰੀ ਹੈ। ਇਸ ਮੌਕੇ ਸਰਕਲ ਪ੍ਰਧਾਨ ਜਸਵਿੰਦਰ ਸਿੰਘ ਬੰਬੀ, ਅਮਰੀਕ ਸਿੰਘ, ਜਗਤਾਰ ਸਿੰਘ, ਹਰਿੰਦਰ ਸਿੰਘ ਹਰਪਾਲਪੁਰ, ਗੁਰਵਿੰਦਰ ਸਿੰਘ ਹਰਪਾਲਪੁਰ, ਜੋਗਾ ਸਿੰਘ ਮਡੋਲੀ, ਮਨਪ੍ਰੀਤ ਸਿੰਘ, ਕਮਲਜੀਤ ਸਿੰਘ, ਸੁਖਪ੍ਰੀਤ ਸਿੰਘ, ਹਰਿੰਦਰ ਸਿੰਘ ਟਰਾਂਸਪੋਰਟ, ਨਛੱਤਰ ਸਿੰਘ ਸਰਪੰਚ, ਪਰਮਜੀਤ ਸਿੰਘ ਨੰਬਰਦਾਰ, ਗੁਰਵਿੰਦਰ ਸਿੰਘ ਅਤੇ ਜਸਪਾਲ ਸਿੰਘ ਸਮੇਤ ਵੱਡੀ ਗਿਣਤੀ ‘ਚ ਪਿੰਡ ਵਾਸੀ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਪੰਜਾਬੀ ’ਵਰਸਿਟੀ ਦੇ ਮੁਲਾਜ਼ਮਾਂ ਨੇ ਰਜਿਸਟਰਾਰ ਪ੍ਰੋ. ਅਜੀਤਾ ਨੂੰ ਦਿੱਤਾ ਮੰਗ ਪੱਤਰ ਅਗਲੀ ਖ਼ਬਰ ਕਿਸਾਨਾਂ ਨੂੰ ਨਾ ਖਾਦ ਮਿਲਦੀ ਹੈ, ਨਾ ਮੰਡੀ ’ਚ ਫ਼ਸਲਾਂ ਦਾ ਮੁੱਲ ਬੀਜਣ ਵੇਲੇ ਖਾਦ ਨਹੀਂ, ਵੇਚਣ ਵੇਲੇ ਮੁੱਲ ਨਹੀਂ
Ad Position 24