23-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-09-2026

ਪੰਜਾਬੀ ਯੂਨੀਵਰਸਿਟੀ ਵਿਖੇ ‘ਪਹਿਚਾਣ’ ਨਾਂਅ ਦੇ ਪ੍ਰੋਜੈਕਟ ਦੀ ਰਿਪੋਰਟ ਕੀਤੀ ਜਾਰੀ ਸਮਾਜਿਕ ਤਬਦੀਲੀ ਲਿਆਉਣ ਵਿਚ ਅਹਿਮ ਭੂਮਿਕਾ ਨਿਭਾਉਂਦੇ ਹਨ ਅਜਿਹੇ ਪ੍ਰੋਜੈਕਟ- ਡਾ. ਜਗਦੀਪ ਸਿੰਘ

ਪਟਿਆਲਾ, 22 ਸਤੰਬਰ (ਕੁਲਵੀਰ ਸਿੰਘ ਧਾਲੀਵਾਲ)- ਪੰਜਾਬੀ ਯੂਨੀਵਰਸਿਟੀ ਦੇ ਨਾਰੀ ਅਧਿਐਨ ਕੇਂਦਰ ਵਲੋਂ ‘ਪਹਿਚਾਣ’ ਸਿਰਲੇਖ ਤਹਿਤ ਕੀਤੇ ਗਏ ਇਕ ਪ੍ਰਾਜੈਕਟ ਦੀ ਰਿਪੋਰਟ ਉਪ-ਕੁਲਪਤੀ ਡਾ. ਜਗਦੀਪ ਸਿੰਘ ਵਲੋਂ ਜਾਰੀ ਕੀਤੀ ਗਈ।

Ad Position 21
No active advertisement
ਪੰਜਾਬੀ ਯੂਨੀਵਰਸਿਟੀ ਵਿਖੇ ਪ੍ਰੋਜੈਕਟ ਦੀ ਰਿਪੋਰਟ ਜਾਰੀ ਕਰਦੇ ਹੋਏ ਉਪ ਕੁਲਪਤੀ ਡਾ. ਜਗਦੀਪ ਸਿੰਘ, ਡਾ. ਸੁਖਜੀਤ ਕੌਰ ਅਤੇ ਅਧਿਆਪਕ। ਅਜੀਤ ਤਸਵੀਰ 23-09-2026
ਪਟਿਆਲਾ, 22 ਸਤੰਬਰ (ਕੁਲਵੀਰ ਸਿੰਘ ਧਾਲੀਵਾਲ)- ਪੰਜਾਬੀ ਯੂਨੀਵਰਸਿਟੀ ਦੇ ਨਾਰੀ ਅਧਿਐਨ ਕੇਂਦਰ ਵਲੋਂ ‘ਪਹਿਚਾਣ’ ਸਿਰਲੇਖ ਤਹਿਤ ਕੀਤੇ ਗਏ ਇਕ ਪ੍ਰਾਜੈਕਟ ਦੀ ਰਿਪੋਰਟ ਉਪ-ਕੁਲਪਤੀ ਡਾ. ਜਗਦੀਪ ਸਿੰਘ ਵਲੋਂ ਜਾਰੀ ਕੀਤੀ ਗਈ। ਇਸ ਮੌਕੇ ਐੱਸ. ਯੂ. ਐੱਸ. ਸੀ. ਟੀ. ਟੰਗੋਰੀ (ਮੋਹਾਲੀ) ਦੇ ਸਾਬਕਾ ਡੀਨ ਡਾ. ਸੁਖਜੀਤ ਕੌਰ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ। ਜ਼ਿਕਰਯੋਗ ਹੈ ਕਿ ‘ਗਲੋਬਲ ਸਿੱਖਸ’ ਸੰਸਥਾ ਦੇ ਸਹਿਯੋਗ ਨਾਲ ਕੀਤਾ ਗਿਆ ਇਹ ਪ੍ਰਾਜੈਕਟ ਦਿਹਾਤੀ ਔਰਤਾਂ ਅਤੇ ਕਿਸ਼ੋਰ ਉਮਰ ਲੜਕੀਆਂ ਦੇ ਮਾਹਵਾਰੀ, ਪ੍ਰਜਣਨ ਅਤੇ ਸਮੁੱਚੇ ਸਿਹਤ ਸੁਧਾਰ ‘ਤੇ ਕੇਂਦਰਿਤ ਪਹਿਲਕਦਮੀ ਹੈ। ਇਸ ਪ੍ਰਾਜੈਕਟ ਦਾ ਮੁੱਖ ਮਨੋਰਥ ਮਾਹਵਾਰੀ ਅਤੇ ਪ੍ਰਜਨਨ ਸਿਹਤ ਬਾਰੇ ਵਿਗਿਆਨਕ ਤੌਰ ‘ਤੇ ਸਹੀ ਅਤੇ ਸਭਿਆਚਾਰਕ ਤੌਰ ‘ਤੇ ਸੰਵੇਦਨਸ਼ੀਲ ਜਾਣਕਾਰੀ ਸਿੱਧੀ ਦਿਹਾਤੀ ਭਾਈਚਾਰਿਆਂ ਤੱਕ ਪਹੁੰਚਾਉਣਾ ਸੀ। ਇਸ ਪ੍ਰੋਗਰਾਮ ਤਹਿਤ 7 ਪਿੰਡਾਂ ਅਤੇ ਦੋ ਸਕੂਲਾਂ ਦੀਆਂ ਲਗਪਗ 1,500 ਔਰਤਾਂ ਅਤੇ ਕਿਸ਼ੋਰ ਉਮਰ ਲੜਕੀਆਂ ਤੱਕ ਪਹੁੰਚ ਕੀਤੀ ਗਈ। ਉਪ-ਕੁਲਪਤੀ ਡਾ. ਜਗਦੀਪ ਸਿੰਘ ਨੇ ਕਿਹਾ ਕਿ ਦਿਹਾਤੀ ਖੇਤਰਾਂ ਵਿਚ ਔਰਤਾਂ ਦੀ ਸਿਹਤ ਅਤੇ ਮਾਹਵਾਰੀ ਵਰਗੇ ਮੁੱਦਿਆਂ ‘ਤੇ ਜਾਗਰੂਕਤਾ ਫੈਲਾਉਣਾ ਸਮੇਂ ਦੀ ਮੁੱਖ ਲੋੜ ਹੈ। ਉਨ੍ਹਾਂ ਨਾਰੀ ਅਧਿਐਨ ਕੇਂਦਰ ਅਤੇ ‘ਗਲੋਬਲ ਸਿੱਖਸ’ ਦੇ ਇਸ ਸਾਂਝੇ ਯਤਨ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਅਜਿਹੇ ਪ੍ਰੋਜੈਕਟ ਸਮਾਜਿਕ ਤਬਦੀਲੀ ਲਿਆਉਣ ਵਿਚ ਅਹਿਮ ਭੂਮਿਕਾ ਨਿਭਾਉਂਦੇ ਹਨ। ਮੁੱਖ ਮਹਿਮਾਨ ਡਾ. ਸੁਖਜੀਤ ਕੌਰ ਨੇ ਆਪਣੇ ਸੰਬੋਧਨ ਵਿਚ ਕਿਹਾ ਕਿ ਕੇਵਲ ਸੈਨੇਟਰੀ ਪੈਡਾਂ ਦੀ ਵੰਡ ਤੱਕ ਸੀਮਤ ਰਹਿਣ ਦੀ ਬਜਾਏ, ‘ਪਹਿਚਾਣ’ ਪ੍ਰੋਗਰਾਮ ਨੇ ਔਰਤਾਂ ਅਤੇ ਲੜਕੀਆਂ ਨੂੰ ਮਾਹਵਾਰੀ, ਪ੍ਰਜਨਨ ਸਿਹਤ, ਪੋਸ਼ਣ ਅਤੇ ਸਮਾਜ ਵਿਚ ਫੈਲੀਆਂ ਭਰਮ-ਭੁਲੇਖਿਆਂ ‘ਤੇ ਖੁੱਲ੍ਹ ਕੇ ਗੱਲ ਕਰਨ ਲਈ ਇਕ ਸੁਰੱਖਿਅਤ ਮੰਚ ਪ੍ਰਦਾਨ ਕੀਤਾ ਹੈ, ਜੋ ਕਿ ਇਕ ਲਾਹੁਣਯੋਗ ਕਦਮ ਹੈ। ਇਸ ਸਮਾਗਮ ਦੌਰਾਨ ਇਕ ਪਾਵਰ ਪੁਆਇੰਟ ਪੇਸ਼ਕਾਰੀ ਰਾਹੀਂ ਪ੍ਰੋਗਰਾਮ ਦੇ ਸਫ਼ਰ, ਖੇਤਰੀ ਤਜਰਬਿਆਂ, ਪ੍ਰਮੁੱਖ ਸਮੀਖਿਆਵਾਂ ਅਤੇ ਮੁੱਖ ਪ੍ਰਾਪਤੀਆਂ ਦੀ ਝਲਕ ਪੇਸ਼ ਕੀਤੀ ਗਈ। ਇਸ ਵਿਚ ਦਿਖਾਇਆ ਗਿਆ ਕਿ ਕਿਵੇਂ ਭਾਈਚਾਰਕ ਗਲਬਾਤ ਨੇ ਉਨ੍ਹਾਂ ਮੁੱਦਿਆਂ ਨੂੰ ਸਾਹਮਣੇ ਲਿਆਂਦਾ ਜੋ ਅਕਸਰ ਝਿਜਕ, ਸਮਾਜਿਕ ਬੰਧਨਾਂ ਅਤੇ ਸਹੀ ਜਾਣਕਾਰੀ ਦੀ ਘਾਟ ਕਾਰਨ ਅਣਕਹੇ ਰਹਿ ਜਾਂਦੇ ਹਨ।
Ad Position 22
No active advertisement
ਪਿਛਲੀ ਖ਼ਬਰ ਸੜਕਾਂ ਦੇ ਮਸਲਿਆਂ ਬਾਰੇ 24 ਨੂੰ ਧਰੇੜੀ ਜੱਟਾਂ ਟੋਲ ਪਲਾਜ਼ਾ ਟੋਲ ਮੁਕਤ ਕਰਨ ਦਾ ਐਲਾਨ ਅਗਲੀ ਖ਼ਬਰ ‘ ਸਵੱਛਤਾ ਹੀ ਸੇਵਾ’ ਮੁਹਿੰਮ ਤਹਿਤ ਪਾਤੜਾਂ ਵਿਖੇ ਸਫ਼ਾਈ ਮੁਹਿੰਮ ਸ਼ੁਰੂ
Ad Position 24