23-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-09-2026

ਨਗਰ ਨਿਗਮ ਨੇ 11.50 ਕਰੋੜ ਰੁਪਏ ਤੋਂ ਵੱਧ ਪ੍ਰਾਪਰਟੀ ਟੈਕਸ ਕੀਤਾ ਰਿਕਵਰ, 31,713 ਰਿਟਰਨਾਂ ਦਾਖ਼ਲ ਡਿਫਾਲਟਰਾਂ ਨੂੰ 7250 ਨੋਟਿਸ ਜਾਰੀ

ਪਟਿਆਲਾ, 22 ਸਤੰਬਰ (ਅ. ਸ.

Ad Position 21
No active advertisement
ਅਜੀਤ ਡੈਸਕ 23-09-2026
ਪਟਿਆਲਾ, 22 ਸਤੰਬਰ (ਅ.ਸ. ਅਹਲੂਵਾਲੀਆ)-2026-27 ਲਈ ਪੰਜਾਬ ਸਰਕਾਰ ਵਲੋਂ ਪ੍ਰਾਪਰਟੀ ਟੈਕਸ ‘ਤੇ ਦਿੱਤੀ ਜਾ ਰਹੀ 10 ਫ਼ੀਸਦੀ ਛੋਟ (ਰਿਬੇਟ) ਦਾ ਲਾਭ ਲੈਣ ਲਈ ਹੁਣ ਕੁਝ ਹੀ ਦਿਨ ਬਾਕੀ ਹਨ। ਨਗਰ ਨਿਗਮ ਦੇ ਮੇਅਰ ਕੁੰਦਨ ਗੋਗੀਆ ਨੇ ਕਿਹਾ ਕਿ ਇਸ ਛੋਟ ਦਾ ਫ਼ਾਇਦਾ ਚੁੱਕਣ ਦੀ ਅੰਤਿਮ 30 ਸਤੰਬਰ 2026 ਹੈ। ਕਰ ਦਾਤਾ ਇਸ ਮੌਕੇ ਦਾ ਲਾਹਾ ਲੈਂਦਿਆਂ ਆਪਣਾ ਪ੍ਰਾਪਰਟੀ ਟੈਕਸ ਨਗਰ ਨਿਗਮ ਕੋਲ ਤੁਰੰਤ ਜਮ੍ਹਾਂ ਕਰਵਾਉਣ ਤਾਂ ਜੋ ਮਿਆਦ ਪੁੱਗਣ ਤੋਂ ਬਾਅਦ ਲੱਗਣ ਵਾਲੇ ਭਾਰੀ ਵਿਆਜ ਅਤੇ ਜੁਰਮਾਨੇ ਦੇ ਵਾਧੂ ਵਿੱਤੀ ਬੋਝ ਤੋਂ ਬਚਿਆ ਜਾ ਸਕੇ। ਕਰੀਬ 90,000 ਐਸ. ਐਮ. ਐਸ. ਭੇਜੇ ਗਏ । ਇਸ ਤੋਂ ਇਲਾਵਾ ਲੰਮੇ ਸਮੇਂ ਤੋਂ ਟੈਕਸ ਅਦਾ ਨਾ ਕਰਨ ਵਾਲੇ ਅਸੈਸੀਆਂ ਨੂੰ ਲਗਪਗ 7,250 ਨੋਟਿਸ ਜਾਰੀ ਕਰਕੇ ਰਿਕਵਰੀ ਮੁਹਿੰਮ ਤੇਜ਼ ਕਰ ਦਿੱਤੀ ਗਈ ਹੈ। ਨਿਗਮ ਦੇ ਇਨ੍ਹਾਂ ਸਾਂਝੇ ਯਤਨਾਂ ਸਦਕਾ ਹੁਣ ਤੱਕ 31,713 ਪ੍ਰਾਪਰਟੀ ਟੈਕਸ ਰਿਟਰਨਾਂ ਦਾਖ਼ਲ ਹੋ ਚੁੱਕੀਆਂ ਹਨ ਤੇ ਨਿਗਮ ਵਲੋਂ 1150.52 ਲੱਖ (11.50 ਕਰੋੜ) ਰੁਪਏ ਦਾ ਰਿਕਾਰਡ ਪ੍ਰਾਪਰਟੀ ਟੈਕਸ ਇਕੱਤਰ ਕੀਤਾ ਜਾ ਚੁੱਕਾ ਹੈ।
Ad Position 22
No active advertisement
ਪਿਛਲੀ ਖ਼ਬਰ ਕਾਂਗਰਸ ਪਾਰਟੀ ਅੰਦਰ ਵੱਡੇ ਪੱਧਰ ’ਤੇ ਬਦਲਾਅ ਨਜ਼ਰ ਆ ਰਹੇ ਹਨ- ਪ੍ਰਬਜਿੰਦਰ ਸਿੰਘ ਬੱਚੀ ਅਗਲੀ ਖ਼ਬਰ ਸੜਕ ਹਾਦਸੇ ’ਚ ਗੰਭੀਰ ਜ਼ਖ਼ਮੀ ਦੀ ਇਲਾਜ ਦੌਰਾਨ ਲੱਤ ਕੱਟੀ
Ad Position 24