23-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-09-2026

ਸਕੂਲ ਮੈਨੇਜਮੈਂਟ ਕਮੇਟੀ ਦੇ ਚੇਅਰਮੈਨ ਵਲੋਂ ਸਰਕਾਰੀ ਸਕੂਲ ਬੂਟਾ ਸਿੰਘ ਵਾਲਾ ਨੂੰ ਵਾਟਰ ਕੂਲਰ ਭੇਟ

ਬਨੂੜ, 22 ਸਤੰਬਰ (ਭੁਪਿੰਦਰ ਸਿੰਘ)- ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਬੂਟਾ ਸਿੰਘ ਵਾਲਾ ਵਿਖੇ ਵਿਦਿਆਰਥੀਆਂ ਲਈ ਪੀਣ ਵਾਲੇ ਠੰਢੇ ਪਾਣੀ ਦੀ ਸਹੂਲਤ ਨੂੰ ਧਿਆਨ ਵਿਚ ਰੱਖਦਿਆਂ ਸਕੂਲ ਮੈਨੇਜਮੈਂਟ ਕਮੇਟੀ ਦੇ ਚੇਅਰਮੈਨ ਸਤਪਾਲ ਸਿੰਘ ਬੂਟਾ ਸਿੰਘ ਵਾਲਾ ਵਲੋਂ ਸਕੂਲ ਨੂੰ ਇਕ ਵਾਟਰ ਕੂਲਰ ਭੇਂਟ ਕੀਤਾ ਗਿਆ। ਸਕੂਲ ਵਿਚ ਵਿਦਿਆਰਥੀਆਂ ਲਈ ਠੰਢੇ ਪਾਣੀ ਦੀ ਸਹੂਲਤ ਦੀ ਕਾਫ਼ੀ ਸਮੇਂ ਤੋਂ ਲੋੜ ਮਹਿਸੂਸ ਕੀਤੀ ਜਾ ਰਹੀ ਸੀ।

Ad Position 21
No active advertisement
ਅਜੀਤ ਡੈਸਕ 23-09-2026
ਬਨੂੜ, 22 ਸਤੰਬਰ (ਭੁਪਿੰਦਰ ਸਿੰਘ)- ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਬੂਟਾ ਸਿੰਘ ਵਾਲਾ ਵਿਖੇ ਵਿਦਿਆਰਥੀਆਂ ਲਈ ਪੀਣ ਵਾਲੇ ਠੰਢੇ ਪਾਣੀ ਦੀ ਸਹੂਲਤ ਨੂੰ ਧਿਆਨ ਵਿਚ ਰੱਖਦਿਆਂ ਸਕੂਲ ਮੈਨੇਜਮੈਂਟ ਕਮੇਟੀ ਦੇ ਚੇਅਰਮੈਨ ਸਤਪਾਲ ਸਿੰਘ ਬੂਟਾ ਸਿੰਘ ਵਾਲਾ ਵਲੋਂ ਸਕੂਲ ਨੂੰ ਇਕ ਵਾਟਰ ਕੂਲਰ ਭੇਂਟ ਕੀਤਾ ਗਿਆ। ਸਕੂਲ ਵਿਚ ਵਿਦਿਆਰਥੀਆਂ ਲਈ ਠੰਢੇ ਪਾਣੀ ਦੀ ਸਹੂਲਤ ਦੀ ਕਾਫ਼ੀ ਸਮੇਂ ਤੋਂ ਲੋੜ ਮਹਿਸੂਸ ਕੀਤੀ ਜਾ ਰਹੀ ਸੀ। ਇਸ ਲੋੜ ਨੂੰ ਸਮਝਦਿਆਂ ਸਤਪਾਲ ਸਿੰਘ ਵਲੋਂ ਆਪਣਾ ਯੋਗਦਾਨ ਪਾਉਂਦਿਆਂ ਇਹ ਵਾਟਰ ਕੂਲਰ ਸਕੂਲ ਨੂੰ ਦਾਨ ਕੀਤਾ ਗਿਆ। ਗਰਮੀ ਦੇ ਮੌਸਮ ਵਿਚ ਇਸ ਸਹੂਲਤ ਨਾਲ ਵਿਦਿਆਰਥੀਆਂ ਨੂੰ ਵੱਡੀ ਰਾਹਤ ਮਿਲੇਗੀ। ਇਸ ਮੌਕੇ ਸਕੂਲ ਦੀ ਸੀਨੀਅਰ ਲੈਕਚਰਾਰ-ਕਮ-ਵਾਈਸ ਪ੍ਰਿੰਸੀਪਲ ਪਰਮਜੀਤ ਕੌਰ ਵਲੋਂ ਸਤਪਾਲ ਸਿੰਘ ਦਾ ਵਿਸ਼ੇਸ਼ ਤੌਰ ’ਤੇ ਧੰਨਵਾਦ ਕੀਤਾ ਗਿਆ। ਇਸ ਮੌਕੇ ਪਿੰਡ ਬੂਟਾ ਸਿੰਘ ਵਾਲਾ ਦੇ ਸਰਪੰਚ ਜਰਨੈਲ ਸਿੰਘ, ਲੈਕਚਰਾਰ ਅਵਤਾਰ ਸਿੰਘ, ਗੁਰਮਿੰਦਰ ਸਿੰਘ, ਹਰਪ੍ਰੀਤ ਸਿੰਘ, ਗੁਰਵਿੰਦਰ ਸਿੰਘ, ਗੀਰੀਸ਼ ਜੋਸ਼ੀ, ਤੇਜਿੰਦਰ ਸਿੰਘ ਅਤੇ ਕੈਂਪਸ ਮੈਨੇਜਰ ਬਹਾਦਰ ਸਿੰਘ ਸਮੇਤ ਸਕੂਲ ਸਟਾਫ਼ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਸ਼ਿਵ ਸੈਨਾ ਪੰਜਾਬ ਦੀ ਮੀਟਿੰਗ ਹੋਈ ਕਾਲਾ ਭੜੀ ਨੂੰ ਸ਼ਿਵ ਸੈਨਾ ਪੰਜਾਬ ਦਾ ਪ੍ਰਧਾਨ ਨਿਯੁਕਤ ਕੀਤਾ ਅਗਲੀ ਖ਼ਬਰ ਮਹਾਦੀਪੁਰ, ਜੋਲਾ ਤੇ ਮਰਦਾਹੇੜੀ ਦੀਆਂ ਸੰਗਤਾਂ ਮੁੱਖ ਮੰਤਰੀ ਤੀਰਥ ਯਾਤਰਾ ਲਈ ਰਵਾਨਾ ਚੇਅਰਮੈਨ ਗੁਰਵਿੰਦਰ ਸਿੰਘ ਨੇ ਹਰੀ...
Ad Position 24