26-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-09-2026

ਸ਼ਹਿਰ ਨਾਭਾ ਦੇ ਰੋਹਟੀ ਪੁਲ ਤੇ ਪਿੰਡ ਰੋਹਟੀ ਛੰਨਾ ਵਿੱਚ ਲਗਾਤਾਰ ਹੋ ਰਹੀ ਨਸ਼ੇ ਦੀ ਵਿਕਰੀ ਨੂੰ ਰੋਕਣ ਲਈ ਪੁਲਿਸ ਵਲੋਂ ਕੀਤੀ ਕਾਰਵਾਈ, 6 ਖ਼ਿਲਾਫ਼ ਮਾਮਲਾ ਦਰਜ

ਨਾਭਾ, 25 ਸਤੰਬਰ (ਵਰਿੰਦਰ ਵਰਮਾ)-ਇਤਿਹਾਸਿਕ ਸ਼ਹਿਰ ਨਾਭਾ ਦਾ ਨਾਮ ਲਗਾਤਾਰ ਨਸ਼ਿਆਂ ਦੇ ਵਿਕਰੀ ਨੂੰ ਲੈ ਕੇ ਵਿਵਾਦਾਂ ਵਿੱਚ ਚੱਲਦਾ ਆ ਰਿਹਾ ਸ਼ਹਿਰ ਦਾ ਰੋਹਟੀ ਪੁੱਲ ਅਤੇ ਨਾਲ ਲੱਗਦਾ ਪਿੰਡ ਰੋਹਟੀ ਛੰਨਾ ਨਸ਼ੇ ਦੀ ਵਿਕਰੀ ਕਾਰਨ ਹਮੇਸ਼ਾ ਸੁਰਖੀਆਂ ਵਿੱਚ ਰਹਿੰਦਾ ਭਾਵੇਂ ਕਿ ਪੁਲਿਸ ਵੱਲੋਂ ਲਗਾਤਾਰ ਵਿਸ਼ੇਸ਼ ਤੌਰ ਤੇ ਐਸਐਸਪੀ ਪਟਿਆਲਾ ਦੀ ਅਗਵਾਈ ਵਿਚ ਭਾਰੀ ਫੋਰਸ ਲੈ ਕੇ ਚੈਕਿੰਗ ਕੀਤੀ ਜਾਂਦੀ ਹੈ ਪਰ ਇਸ ਦੇ ਬਾਵਜੂਦ ਵੀ ਨਸ਼ੇ ਦੀ ਵਿਕਰੀ ਰੁਕਣ ਦਾ ਨਾਮ ਨਹੀਂ ਲੈ ਰਹੀ ਕੀ ਕਾਰਨ ਹੈ ਕਿਨਾ ਵੱਡੇ ਲੋਕਾਂ ਜਾਂ ਲੀਡਰਾਂ ਦੀ ਇਸ ਗੱਲ ਵਿਚ ਮਿਲੀ ਭੁਗਤ ਹੈ ਕਿ ਪਿਛਲੇ ਲੰਮੇ ਸਮੇਂ ਤੋਂ ਇਹ ਗੈਰ ਕਾਨੂੰਨੀ ਕੰਮ ਬੰਦ ਹੋਣ ਦਾ ਨਾਮ ਨਹੀਂ ਲੈ ਰਿਹਾ ਪੁਲਿਸ ਵਲੋਂ ਮੁੜ ਕੀਤੀ ਕਾਰਵਾਈ ਦੌਰਾਨ ਜਸਮੇਲ ਸਿੰਘ ਪੁੱਤਰ ਦਰਸ਼ਨ ਸਿੰਘ, ਅਮਰਪਾਲ ਸਿੰਘ ਪੁੱਤਰ ਅਮਰੀਕ ਸਿੰਘ, ਨਿਰਮਲਾ ਪਤਨੀ ਅਨੂਪ ਸਿੰਘ ਵਾਸੀਆਨ ਪਿੰਡ ਰੋਹਟੀ ਛੰਨਾ ਥਾਣਾ ਸਦਰ ਨਾਭਾ ਉੱਪਰ ਕਾਰਵਾਈ ਕਰਦਿਆਂ ਮਾਮਲਾ ਦਰਜ ਕੀਤਾ ਗਿਆ। ਸਹਾਇਕ ਥਾਣੇਦਾਰ ਭਜਨ ਸਿੰਘ ਵੱਲੋਂ ਦਿੱਤੀ ਜਾਣਕਾਰੀ ਮੁਤਾਬਿਕ ਪੁਲਿਸ ਪਾਰਟੀ ਗਸ਼ਤ ਤਲਾਸ਼ ਸ਼ੱਕੀ ਤੇ ਭੈੜੇ ਪੁਰਸ਼ਾ ਦੇ ਸੰਬੰਧ ਵਿਚ ਰੋਹਟੀ ਪੁਲ ਮੋਜੂਦ ਸੀ, ਜੋ ਇਤਲਾਹ ਮਿਲੀ ਕਿ ਦੋਸ਼ੀਆਨ ਹੈਰੋਇਨ ਵੇਚਣ ਦੇ ਆਦੀ ਹਨ, ਜਿਹਨ੍ਹਾ ਪਰ ਪਹਿਲਾ ਵੀ ਕਈ ਮੁਕੱਦਮੇ ਦਰਜ ਹਨ, ਜੋ ਹੁਣ ਵੀ ਨੇੜੇ ਪਿੰਡ ਰੋਹਟੀ ਛੰਨਾ ਵਿਖੇ ਹੈਰੋਇਨ ਵੇਚਣ ਲਈ ਖੜ੍ਹੇ ਹਨ, ਜੋ ਦੋਸ਼ੀਆਨ ਪਰ ਰੇਡ ਕਰਨ ਪਰ 36 ਗ੍ਰਾਮ ਹੈਰੋਇਨ ਬ੍ਰਾਮਦ ਹੋਈ।

Ad Position 21
No active advertisement
ਅਜੀਤ ਡੈਸਕ 26-09-2026
ਨਾਭਾ, 25 ਸਤੰਬਰ (ਵਰਿੰਦਰ ਵਰਮਾ)-ਇਤਿਹਾਸਿਕ ਸ਼ਹਿਰ ਨਾਭਾ ਦਾ ਨਾਮ ਲਗਾਤਾਰ ਨਸ਼ਿਆਂ ਦੇ ਵਿਕਰੀ ਨੂੰ ਲੈ ਕੇ ਵਿਵਾਦਾਂ ਵਿੱਚ ਚੱਲਦਾ ਆ ਰਿਹਾ ਸ਼ਹਿਰ ਦਾ ਰੋਹਟੀ ਪੁੱਲ ਅਤੇ ਨਾਲ ਲੱਗਦਾ ਪਿੰਡ ਰੋਹਟੀ ਛੰਨਾ ਨਸ਼ੇ ਦੀ ਵਿਕਰੀ ਕਾਰਨ ਹਮੇਸ਼ਾ ਸੁਰਖੀਆਂ ਵਿੱਚ ਰਹਿੰਦਾ ਭਾਵੇਂ ਕਿ ਪੁਲਿਸ ਵੱਲੋਂ ਲਗਾਤਾਰ ਵਿਸ਼ੇਸ਼ ਤੌਰ ਤੇ ਐਸਐਸਪੀ ਪਟਿਆਲਾ ਦੀ ਅਗਵਾਈ ਵਿਚ ਭਾਰੀ ਫੋਰਸ ਲੈ ਕੇ ਚੈਕਿੰਗ ਕੀਤੀ ਜਾਂਦੀ ਹੈ ਪਰ ਇਸ ਦੇ ਬਾਵਜੂਦ ਵੀ ਨਸ਼ੇ ਦੀ ਵਿਕਰੀ ਰੁਕਣ ਦਾ ਨਾਮ ਨਹੀਂ ਲੈ ਰਹੀ ਕੀ ਕਾਰਨ ਹੈ ਕਿਨਾ ਵੱਡੇ ਲੋਕਾਂ ਜਾਂ ਲੀਡਰਾਂ ਦੀ ਇਸ ਗੱਲ ਵਿਚ ਮਿਲੀ ਭੁਗਤ ਹੈ ਕਿ ਪਿਛਲੇ ਲੰਮੇ ਸਮੇਂ ਤੋਂ ਇਹ ਗੈਰ ਕਾਨੂੰਨੀ ਕੰਮ ਬੰਦ ਹੋਣ ਦਾ ਨਾਮ ਨਹੀਂ ਲੈ ਰਿਹਾ ਪੁਲਿਸ ਵਲੋਂ ਮੁੜ ਕੀਤੀ ਕਾਰਵਾਈ ਦੌਰਾਨ ਜਸਮੇਲ ਸਿੰਘ ਪੁੱਤਰ ਦਰਸ਼ਨ ਸਿੰਘ, ਅਮਰਪਾਲ ਸਿੰਘ ਪੁੱਤਰ ਅਮਰੀਕ ਸਿੰਘ, ਨਿਰਮਲਾ ਪਤਨੀ ਅਨੂਪ ਸਿੰਘ ਵਾਸੀਆਨ ਪਿੰਡ ਰੋਹਟੀ ਛੰਨਾ ਥਾਣਾ ਸਦਰ ਨਾਭਾ ਉੱਪਰ ਕਾਰਵਾਈ ਕਰਦਿਆਂ ਮਾਮਲਾ ਦਰਜ ਕੀਤਾ ਗਿਆ। ਸਹਾਇਕ ਥਾਣੇਦਾਰ ਭਜਨ ਸਿੰਘ ਵੱਲੋਂ ਦਿੱਤੀ ਜਾਣਕਾਰੀ ਮੁਤਾਬਿਕ ਪੁਲਿਸ ਪਾਰਟੀ ਗਸ਼ਤ ਤਲਾਸ਼ ਸ਼ੱਕੀ ਤੇ ਭੈੜੇ ਪੁਰਸ਼ਾ ਦੇ ਸੰਬੰਧ ਵਿਚ ਰੋਹਟੀ ਪੁਲ ਮੋਜੂਦ ਸੀ, ਜੋ ਇਤਲਾਹ ਮਿਲੀ ਕਿ ਦੋਸ਼ੀਆਨ ਹੈਰੋਇਨ ਵੇਚਣ ਦੇ ਆਦੀ ਹਨ, ਜਿਹਨ੍ਹਾ ਪਰ ਪਹਿਲਾ ਵੀ ਕਈ ਮੁਕੱਦਮੇ ਦਰਜ ਹਨ, ਜੋ ਹੁਣ ਵੀ ਨੇੜੇ ਪਿੰਡ ਰੋਹਟੀ ਛੰਨਾ ਵਿਖੇ ਹੈਰੋਇਨ ਵੇਚਣ ਲਈ ਖੜ੍ਹੇ ਹਨ, ਜੋ ਦੋਸ਼ੀਆਨ ਪਰ ਰੇਡ ਕਰਨ ਪਰ 36 ਗ੍ਰਾਮ ਹੈਰੋਇਨ ਬ੍ਰਾਮਦ ਹੋਈ। ਇਹਨਾਂ ਉੱਪਰ ਮੁਕਦਮਾ ਨੰਬਰ 212 ਧਾਰਾ 21/61/85 ਐਨਡੀਪੀਐਸ ਐਕਟ ਤਹਿਤ ਮਾਮਲਾ ਦਰਜ ਕੀਤਾ ਗਿਆ। ਦੂਸਰਾ ਮਾਮਲਾ ਹਰਵਿੰਦਰ ਸਿੰਘ ਪੁੱਤਰ ਸ਼ਿੰਦਰਪਾਲ ਸਿੰਘ, ਸੋਨਾ ਰਾਣੀ ਪਤਨੀ ਸੰਦੀਪ ਸਿੰਘ, ਗੁਰਮੀਤ ਕੌਰ ਪਤਨੀ ਸ਼ਿੰਦਰਪਾਲ ਸਿੰਘ ਵਾਸੀਆਨ ਪਿੰਡ ਰੋਹਟੀ ਛੰਨਾ ਥਾਣਾ ਸਦਰ ਵਿਖੇ ਦਰਜ ਕੀਤਾ ਗਿਆ। ਸਹਾਇਕ ਇੰਸਪੈਕਟਰ ਪਰਮਜੀਤ ਸਿੰਘ ਨੇ ਜਾਣਕਾਰੀ ਦਿੰਦੇ ਦੱਸਿਆ । ਪੁਲਿਸ ਪਾਰਟੀ ਗਸਤ ਤਲਾਸ਼ ਸ਼ੱਕੀ ਤੇ ਭੈੜੇ ਪੁਰਸ਼ਾ ਦੇ ਸਬੰਧ ਵਿੱਚ ਪਿੰਡ ਗਲਵੱਟੀ ਦੀ ਅਨਾਜ ਮੰਡੀ ਪਾਸ ਮੋਜੂਦ ਸੀ, ਜੋ ਦੋਸ਼ੀਆਨ ਨੂੰ ਸ਼ੱਕ ਦੇ ਅਧਾਰ ਪਰ ਰੋਕ ਕੇ ਚੈਕ ਕਰਨ ਪਰ 10 ਗ੍ਰਾਮ ਹੈਰੋਇਨ ਬ੍ਰਾਮਦ ਹੋਈ। ਇਹਨਾਂ ਉੱਪਰ ਮੁਕਦਮਾ ਨੰਬਰ 213 ਧਾਰਾ 21/61/85 ਐਨਡੀਪੀਐਸ ਐਕਟ ਤਹਿਤ ਮੁਕੱਦਮਾ ਦਰਜ ਕੀਤਾ ਗਿਆ।
Ad Position 22
No active advertisement
ਪਿਛਲੀ ਖ਼ਬਰ ਗੱਡੀਆਂ ਹੁਣ ਸਫ਼ਰ ਦਾ ਸਾਧਨ ਨਾ ਰਹਿ ਕੇ, ਨੌਜਵਾਨੀ ਦੇ ਸ਼ੌਕ ਤੇ ਪਛਾਣ ਦਾ ਪ੍ਰਤੀਕ ਬਣੀਆਂ ਮਨਪਸੰਦ ਦਿੱਖ ਦੇਣ ਲਈ ਕਾਰਾਂ... ਅਗਲੀ ਖ਼ਬਰ ਐਸ. ਪੀ. ਐਨ. ਕਾਲਜ ਵਿਚ ਵਿਗਿਆਨ ਅਧਾਰਿਤ ਰੌਚਕ ਮੈਜਿਕ ਸ਼ੋਅ ਦਾ ਆਯੋਜਨ
Ad Position 24