ਫੂਡ ਸੇਫਟੀ ਟੀਮ ਨੇ ਮਸਾਲਿਆਂ ਦੇ 15 ਸੈਂਪਲ ਭਰੇ, 21 ਕਿਸਮਾਂ ਦੇ ਉਤਪਾਦ ਜ਼ਬਤ
ਖਪਤਕਾਰਾਂ ਦੀ ਸਿਹਤ ਤੇ ਸੁਰੱਖਿਆ ਨਾਲ ਕਿਸੇ ਵੀ ਤਰ੍ਹਾਂ ਦਾ ਸਮਝੌਤਾ ਬਰਦਾਸ਼ਤ ਨਹੀਂ ਕੀਤਾ ਜਾਵੇਗਾ- ਡਾ. ਗੁਰਪ੍ਰੀਤ ਕੌਰ
ਪਟਿਆਲਾ, 30 ਸਤੰਬਰ (ਮਨਦੀਪ ਸਿੰਘ ਖਰੌੜ)- ਜ਼ਿਲ੍ਹਾ ਫੂਡ ਸੇਫਟੀ ਅਫ਼ਸਰ ਡਾ. ਗੁਰਪ੍ਰੀਤ ਸਿੰਘ ਨੇ ਦੱਸਿਆ ਹੈ ਕਿ ਫੂਡ ਸੇਫਟੀ ਟੀਮ ਪਟਿਆਲਾ ਨੇ ਵੱਖ-ਵੱਖ ਖਾਣ-ਪੀਣ ਵਾਲੀਆਂ ਵਸਤਾਂ ਦੀ ਜਾਂਚ ਲਈ ਕਈ ਥਾਵਾਂ ਦਾ ਨਿਰੀਖਣ ਕੀਤਾ।
ਪਟਿਆਲਾ, 30 ਸਤੰਬਰ (ਮਨਦੀਪ ਸਿੰਘ ਖਰੌੜ)- ਜ਼ਿਲ੍ਹਾ ਫੂਡ ਸੇਫਟੀ ਅਫ਼ਸਰ ਡਾ. ਗੁਰਪ੍ਰੀਤ ਸਿੰਘ ਨੇ ਦੱਸਿਆ ਹੈ ਕਿ ਫੂਡ ਸੇਫਟੀ ਟੀਮ ਪਟਿਆਲਾ ਨੇ ਵੱਖ-ਵੱਖ ਖਾਣ-ਪੀਣ ਵਾਲੀਆਂ ਵਸਤਾਂ ਦੀ ਜਾਂਚ ਲਈ ਕਈ ਥਾਵਾਂ ਦਾ ਨਿਰੀਖਣ ਕੀਤਾ। ਇਸ ਦੌਰਾਨ ਮਸਾਲਿਆਂ ਦੇ 15 ਸਰਵੇਲੈਂਸ ਸੈਂਪਲ ਲਏ ਗਏ, ਜਿਨ੍ਹਾਂ ਨੂੰ ਜਾਂਚ ਲਈ ਭੇਜਿਆ ਜਾ ਗਿਆ ਹੈ। ਉਨ੍ਹਾਂ ਦੱਸਿਆ ਕਿ ਇਸ ਤੋਂ ਇਲਾਵਾ ਇਕ ਹੋਰ ਕਾਰੋਬਾਰੀ ਸਥਾਨ ਦਾ ਆਨਲਾਈਨ ਨਿਰੀਖਣ ਵੀ ਕੀਤਾ ਗਿਆ, ਜਿਸ ਦੌਰਾਨ ਸੁਧਾਰ ਨੋਟਿਸ ਜਾਰੀ ਕੀਤਾ ਗਿਆ। ਡਾ. ਗੁਰਪ੍ਰੀਤ ਸਿੰਘ ਨੇ ਅੱਗੇ ਦੱਸਿਆ ਕਿ ਇਸ ਉਪਰੰਤ ਟੀਮ ਵਲੋਂ ਇਕ ਕਾਰੋਬਾਰੀ ਸਥਾਨ ਦੀ ਜਾਂਚ ਕੀਤੀ ਗਈ, ਜਿੱਥੇ ਕੁਝ ਅਜਿਹੇ ਉਤਪਾਦ ਮਿਲੇ, ਜਿਨ੍ਹਾਂ ਉੱਤੇ ਮੈਸ. ਵੈਦ ਵਿੱਦਿਆ ਸਾਗਰ ਆਯੁਰਵੇਦਾ ਪ੍ਰਾਈ. ਲਿਮ. ਪਟਿਆਲਾ ਵਲੋਂ ਨਿਰਮਿਤ, ਪੈਕ ਅਤੇ ਮਾਰਕੀਟ ਕੀਤੇ ਜਾਣ ਦੀ ਜਾਣਕਾਰੀ ਦਰਜ ਸੀ। ਇਨ੍ਹਾਂ ’ਚੋਂ ਕੁਝ ਉਤਪਾਦਾਂ ਨੂੰ ‘ਡਾਇਟਰੀ ਸਪਲੀਮੈਂਟਸ’ ਵਜੋਂ ਲੇਬਲ ਕੀਤਾ ਗਿਆ ਸੀ ਤੇ ਉਨ੍ਹਾਂ ਉੱਤੇ ਫੂਡ ਸੇਫਟੀ ਲਾਇਸੈਂਸ ਨੰਬਰ ਵੀ ਦਰਜ ਸੀ। ਉਨ੍ਹਾਂ ਦੱਸਿਆ ਕਿ ਸੰਬੰਧਿਤ ਰਿਕਾਰਡਾਂ ਦੀ ਜਾਂਚ ਦੌਰਾਨ ਇਹ ਸਾਹਮਣੇ ਆਇਆ ਕਿ ਦਰਜ ਕੀਤਾ ਗਿਆ ਲਾਇਸੈਂਸ ਇਨ੍ਹਾਂ ਉਤਪਾਦਾਂ ਦੇ ਨਿਰਮਾਣ ਅਤੇ ਪੈਕਿੰਗ ਲਈ ਜਾਰੀ ਨਹੀਂ ਕੀਤਾ ਗਿਆ ਸੀ। ਇਸ ਮਾਮਲੇ ਵਿਚ ਟੀਮ ਵਲੋਂ ਉਕਤ ਫਰਮ ਵਲੋਂ ਨਿਰਮਿਤ, ਪੈਕ ਤੇ ਮਾਰਕੀਟ ਕੀਤੇ ਦਰਸਾਏ ਗਏ ਵੱਖ-ਵੱਖ 21 ਕਿਸਮਾਂ ਦੇ ਉਤਪਾਦ, ਜੋ ਵੱਖ - ਵੱਖ ਮਾਤਰਾਵਾਂ ਵਿਚ ਸਨ, ਜ਼ਬਤ ਕੀਤੇ ਗਏ ਹਨ। ਜ਼ਿਲ੍ਹਾ ਫੂਡ ਸੇਫਟੀ ਅਫ਼ਸਰ ਨੇ ਸਪਸ਼ਟ ਕੀਤਾ ਕਿ ਖਪਤਕਾਰਾਂ ਦੀ ਸਿਹਤ ਅਤੇ ਸੁਰੱਖਿਆ ਨਾਲ ਕਿਸੇ ਵੀ ਤਰ੍ਹਾਂ ਦਾ ਸਮਝੌਤਾ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਮਾਮਲੇ ਵਿਚ ਜ਼ਬਤ ਕੀਤੇ ਉਤਪਾਦਾਂ ਸੰਬੰਧੀ ਸਾਰੇ ਰਿਕਾਰਡ ਅਤੇ ਤੱਥਾਂ ਦੀ ਜਾਂਚ ਉਪਰੰਤ ਸਖ਼ਤ ਕਾਨੂੰਨੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ।