01-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-10-2026

ਦੇਵੀਗੜ੍ਹ ਦੇ ਵਾਰਡ ਨੰਬਰ-8 ’ਚ ਗੰਦੇ ਪਾਣੀ ਦੀ ਨਿਕਾਸੀ ਦੀ ਸਮੱਸਿਆ ਦਾ ਹੋਇਆ ਹੱਲ ਸੀਵਰੇਜ ਦੇ ਪਾਏ ਪਾਈਪ, ਲੋਕਾਂ ਨੂੰ ਮਿਲੀ ਵੱਡੀ ਰਾਹਤ

ਦੇਵੀਗੜ੍ਹ, 30 ਸਤੰਬਰ (ਰਾਜਿੰਦਰ ਸਿੰਘ ਮੌਜੀ)- ਨਗਰ ਪੰਚਾਇਤ ਦੇਵੀਗੜ੍ਹ ਦੇ ਵਾਰਡ ਨੰਬਰ 8 ਕਪੂਰੀ ਰੋਡ ਵਿਚ ਪਿਛਲੇ ਲੰਬੇ ਸਮੇਂ ਤੋਂ ਬਣੀ ਗੰਦੇ ਪਾਣੀ ਦੀ ਨਿਕਾਸੀ ਦੀ ਗੰਭੀਰ ਸਮੱਸਿਆ ਦਾ ਹੁਣ ਪੱਕਾ ਹੱਲ ਹੋ ਗਿਆ ਹੈ। ਬੀਤੇ ਦਿਨੀਂ ਨਗਰ ਪੰਚਾਇਤ ਦੇ ਆਗੂਆਂ ਵਲੋਂ ਇਲਾਕਾ ਨਿਵਾਸੀਆਂ ਨਾਲ ਕੀਤਾ ਗਿਆ ਵਾਅਦਾ ਮਹਿਜ਼ ਕੁਝ ਹੀ ਦਿਨਾਂ ਵਿਚ ਅਮਲੀ ਜਾਮਾ ਪਹਿਨਾ ਦਿੱਤਾ ਗਿਆ ਹੈ।

Ad Position 21
No active advertisement
ਅਜੀਤ ਡੈਸਕ 01-10-2026
ਦੇਵੀਗੜ੍ਹ, 30 ਸਤੰਬਰ (ਰਾਜਿੰਦਰ ਸਿੰਘ ਮੌਜੀ)- ਨਗਰ ਪੰਚਾਇਤ ਦੇਵੀਗੜ੍ਹ ਦੇ ਵਾਰਡ ਨੰਬਰ 8 ਕਪੂਰੀ ਰੋਡ ਵਿਚ ਪਿਛਲੇ ਲੰਬੇ ਸਮੇਂ ਤੋਂ ਬਣੀ ਗੰਦੇ ਪਾਣੀ ਦੀ ਨਿਕਾਸੀ ਦੀ ਗੰਭੀਰ ਸਮੱਸਿਆ ਦਾ ਹੁਣ ਪੱਕਾ ਹੱਲ ਹੋ ਗਿਆ ਹੈ। ਬੀਤੇ ਦਿਨੀਂ ਨਗਰ ਪੰਚਾਇਤ ਦੇ ਆਗੂਆਂ ਵਲੋਂ ਇਲਾਕਾ ਨਿਵਾਸੀਆਂ ਨਾਲ ਕੀਤਾ ਗਿਆ ਵਾਅਦਾ ਮਹਿਜ਼ ਕੁਝ ਹੀ ਦਿਨਾਂ ਵਿਚ ਅਮਲੀ ਜਾਮਾ ਪਹਿਨਾ ਦਿੱਤਾ ਗਿਆ ਹੈ। ਸੀਨੀਅਰ ਮੀਤ ਪ੍ਰਧਾਨ ਲਖਵੀਰ ਸਿੰਘ ਲੱਖੀ ਦੇ ਸਹਿਯੋਗ ਅਤੇ ਯਤਨਾਂ ਸਦਕਾ ਕਾਲੋਨੀ ’ਚ ਸੀਵਰੇਜ ਦੇ ਪਾਈਪ ਪਾਉਣ ਦਾ ਕੰਮ ਮੁਕੰਮਲ ਕਰ ਲਿਆ ਗਿਆ ਹੈ, ਜਿਸ ਨਾਲ ਕਾਲੋਨੀ ਦੇ ਲੋਕਾਂ ਨੇ ਸੁੱਖ ਦਾ ਸਾਹ ਲਿਆ ਹੈ। ਇਸ ਮੌਕੇ ਗੱਲਬਾਤ ਕਰਦਿਆਂ ਚੇਅਰਮੈਨ ਦਾਨੂੰ ਲਾਂਬਾ ਨੇ ਕਿਹਾ ਕਿ ਸਾਡੀ ਸਰਕਾਰ ਤੇ ਨਗਰ ਪੰਚਾਇਤ ਦਾ ਮੁੱਖ ਟੀਚਾ ਸ਼ਹਿਰ ਦੇ ਹਰ ਵਾਰਡ ਤੇ ਹਰ ਕਾਲੋਨੀ ਵਿਚ ਮੁੱਢਲੀਆਂ ਸਹੂਲਤਾਂ ਮੁਹੱਈਆ ਕਰਵਾਉਣਾ ਹੈ। ਇਲਾਕਾ ਵਾਸੀਆਂ ਨੇ ਸੀਨੀਅਰ ਮੀਤ ਪ੍ਰਧਾਨ ਲਖਵੀਰ ਸਿੰਘ ਲੱਖੀ, ਕੌਂਸਲਰ ਸ਼ੁਭਮ ਲਾਂਬਾ ਅਤੇ ਚੇਅਰਮੈਨ ਦਾਨੂੰ ਲਾਂਬਾ ਦਾ ਧੰਨਵਾਦ ਕੀਤਾ। ਲੋਕਾਂ ਦਾ ਕਹਿਣਾ ਹੈ ਕਿ ਪਹਿਲਾਂ ਵੀ ਕਈ ਵਾਰ ਸ਼ਿਕਾਇਤਾਂ ਕੀਤੀਆਂ ਗਈਆਂ ਸਨ ਪਰ ਮੌਜੂਦਾ ਟੀਮ ਨੇ ਜਿਸ ਫ਼ੁਰਤੀ ਨਾਲ ਕੰਮ ਕਰਵਾਇਆ ਹੈ, ਉਸ ਨਾਲ ਆਮ ਲੋਕਾਂ ਦਾ ਪ੍ਰਸ਼ਾਸਨ ਤੇ ਨੁਮਾਇੰਦਿਆਂ ਪ੍ਰਤੀ ਵਿਸ਼ਵਾਸ ਹੋਰ ਮਜ਼ਬੂਤ ਹੋਇਆ ਹੈ। ਇਸ ਮੌਕੇ ਕਾਲੋਨੀ ਦੇ ਮੋਹਤਬਰ ਵਿਅਕਤੀ ਤੇ ਵੱਡੀ ਗਿਣਤੀ ਵਿਚ ਵਸਨੀਕ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਅੰਤਰ ਜ਼ਿਲ੍ਹਾ ਸਕੂਲ ਖੇਡਾਂ ’ਚ ਬਾਕਸਿੰਗ ਅੰਡਰ-14 ਲੜਕਿਆਂ ਦੇ ਮੁਕਾਬਲੇ ਕਰਵਾਏ ਅਗਲੀ ਖ਼ਬਰ ਚੇਅਰਮੈਨ ਢਿੱਲੋਂ ਨੇ ਲੋਕ ਮਿਲਣੀ ਤਹਿਤ ਹਲਕਾ ਸਨੌਰ ਦੇ ਨਿਵਾਸੀਆਂ ਨਾਲ ਕੀਤਾ ਵਿਚਾਰ-ਵਟਾਂਦਰਾ
Ad Position 24