01-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-10-2026

ਇਕ ਸ਼ਖ਼ਸੀਅਤ ਹੀ ਤੁਹਾਡੀ ਤਕਦੀਰ ਬਦਲ ਸਕਦੀ ਹੈ, ‘ਵਿਕਾਸ ਪੁਰਸ਼’ ਦੀ ਚੋਣ ਕਰੋ- ਸੁਖਬੀਰ ਸਿੰਘ ਬਾਦਲ

ਪਟਿਆਲਾ, 1 ਅਕਤੂਬਰ (ਗੁਰਵਿੰਦਰ ਸਿੰਘ ਔਲਖ)- ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਹੈ ਕਿ ਇਕ ਸ਼ਖ਼ਸੀਅਤ ਹੀ ਪੰਜਾਬ ਦੀ ਤਕਦੀਰ ਬਦਲ ਸਕਦੀ ਹੈ ਅਤੇ ਸੂਬੇ ਦੇ ਨੌਜਵਾਨਾਂ ਨੂੰ 2027 ਵਿਚ ਪੰਜਾਬ ਦੀ ਅਗਵਾਈ ਲਈ ਸੋਚ-ਸਮਝ ਕੇ ਚੋਣ ਕਰਨੀ ਚਾਹੀਦੀ ਹੈ। ਉਹ ਅੱਜ ਖਾਲਸਾ ਕਾਲਜ ਵਿਖੇ ‘ਵਾਈਬ ਪੰਜਾਬ ਦੀ’ ਪ੍ਰੋਗਰਾਮ ਦੌਰਾਨ ਵਿਦਿਆਰਥੀਆਂ ਨਾਲ ਰੂ-ਬ-ਰੂ ਹੋ ਰਹੇ ਸਨ।

Ad Position 21
No active advertisement
ਅਜੀਤ ਡੈਸਕ 02-10-2026
ਪਟਿਆਲਾ, 1 ਅਕਤੂਬਰ (ਗੁਰਵਿੰਦਰ ਸਿੰਘ ਔਲਖ)- ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਹੈ ਕਿ ਇਕ ਸ਼ਖ਼ਸੀਅਤ ਹੀ ਪੰਜਾਬ ਦੀ ਤਕਦੀਰ ਬਦਲ ਸਕਦੀ ਹੈ ਅਤੇ ਸੂਬੇ ਦੇ ਨੌਜਵਾਨਾਂ ਨੂੰ 2027 ਵਿਚ ਪੰਜਾਬ ਦੀ ਅਗਵਾਈ ਲਈ ਸੋਚ-ਸਮਝ ਕੇ ਚੋਣ ਕਰਨੀ ਚਾਹੀਦੀ ਹੈ। ਉਹ ਅੱਜ ਖਾਲਸਾ ਕਾਲਜ ਵਿਖੇ ‘ਵਾਈਬ ਪੰਜਾਬ ਦੀ’ ਪ੍ਰੋਗਰਾਮ ਦੌਰਾਨ ਵਿਦਿਆਰਥੀਆਂ ਨਾਲ ਰੂ-ਬ-ਰੂ ਹੋ ਰਹੇ ਸਨ। ਇਸ ਮੌਕੇ ਉਨ੍ਹਾਂ ਜ਼ੈਨ-ਜੀ ਨਾਲ ਸੰਵਾਦ ਲਈ ਆਪਣੀ ਨਿਵੇਕਲੀ ਮੁਹਿੰਮ ਦੀ ਸ਼ੁਰੂਆਤ ਕੀਤੀ ਤੇ ਵਿਦਿਆਰਥੀਆਂ ਦੇ ਵੱਖ-ਵੱਖ ਸਵਾਲਾਂ ਦੇ ਜਵਾਬ ਦਿੱਤੇ। ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਪੰਜਾਬ ਨੇ ਪਿਛਲੇ ਸਮੇਂ ਦੌਰਾਨ ਗਲਤ ਚੋਣਾਂ ਦਾ ਸੰਤਾਪ ਹੰਢਾਇਆ ਹੈ। ਉਨ੍ਹਾਂ ਕਾਂਗਰਸ ਦੇ ਕੈਪਟਨ ਅਮਰਿੰਦਰ ਸਿੰਘ, ਚਰਨਜੀਤ ਸਿੰਘ ਚੰਨੀ ਤੇ ਆਮ ਆਦਮੀ ਪਾਰਟੀ ਦੇ ਭਗਵੰਤ ਮਾਨ ਦੀ ਕਾਰਗੁਜ਼ਾਰੀ ’ਤੇ ਸਵਾਲ ਚੁੱਕਦਿਆਂ ਕਿਹਾ ਕਿ ਪੰਜਾਬ ਨੂੰ ਅਜਿਹੇ ਵਿਅਕਤੀ ਦੀ ਲੋੜ ਹੈ, ਜਿਸ ਕੋਲ ਵਿਕਾਸ, ਬੁਨਿਆਦੀ ਢਾਂਚੇ ਤੇ ਆਧੁਨਿਕਤਾ ਸੰਬੰਧੀ ਸਪਸ਼ਟ ਯੋਜਨਾ ਹੋਵੇ। ਉਨ੍ਹਾਂ ਚਰਨਜੀਤ ਸਿੰਘ ਚੰਨੀ ਤੇ ਭਗਵੰਤ ਮਾਨ ਬਾਰੇ ਵਿਅੰਗ ਵੀ ਕੀਤਾ। ਅਕਾਲੀ ਦਲ ਦੀ 2007 ਤੋਂ 2017 ਤੱਕ ਦੀ ਸਰਕਾਰ ਦਾ ਜ਼ਿਕਰ ਕਰਦਿਆਂ ਉਨ੍ਹਾਂ ਦਾਅਵਾ ਕੀਤਾ ਕਿ ਇਸ ਸਮੇਂ ਦੌਰਾਨ ਪੰਜਾਬ ਵਿਚ ਚਹੁੰਮਾਰਗੀ ਸੜਕਾਂ, ਥਰਮਲ ਪਲਾਂਟਾਂ ਅਤੇ ਏਮਜ਼, ਆਈ. ਆਈ. ਟੀ., ਆਇਸਰ, ਨਾਇਪਰ ਤੇ ਆਈ. ਐਸ. ਬੀ. ਵਰਗੀਆਂ ਸੰਸਥਾਵਾਂ ਦੀ ਸਥਾਪਨਾ ਹੋਈ। ਉਨ੍ਹਾਂ ਕਿਹਾ ਕਿ ਉਸ ਸਮੇਂ ਸੂਬੇ ਦੇ ਕੁੱਲ ਘਰੇਲੂ ਉਤਪਾਦ ਦੇ ਮੁਕਾਬਲੇ ਕਰਜ਼ੇ ਦਾ ਅਨੁਪਾਤ 46 ਫ਼ੀਸਦੀ ਤੋਂ ਘਟਾ ਕੇ 32 ਫ਼ੀਸਦੀ ਕੀਤਾ ਗਿਆ ਅਤੇ ਵੈਟ ਰਾਹੀਂ ਆਮਦਨ 5 ਹਜ਼ਾਰ ਕਰੋੜ ਰੁਪਏ ਤੋਂ ਵਧ ਕੇ 20 ਹਜ਼ਾਰ ਕਰੋੜ ਰੁਪਏ ਹੋਈ। ਕਰਜ਼ੇ ਸੰਬੰਧੀ ਸਵਾਲ ਦੇ ਜਵਾਬ ਵਿਚ ਉਨ੍ਹਾਂ ਕਿਹਾ ਕਿ ਬੁਨਿਆਦੀ ਢਾਂਚੇ ਦੀ ਉਸਾਰੀ ਲਈ ਕਰਜ਼ਾ ਲਿਆ ਗਿਆ ਸੀ, ਜਦਕਿ ਮੌਜੂਦਾ ਸਰਕਾਰ ’ਤੇ ਇਸ਼ਤਿਹਾਰਬਾਜ਼ੀ ਲਈ ਵੱਡੀ ਰਕਮ ਖਰਚਣ ਦਾ ਦੋਸ਼ ਲਾਇਆ। ਉਨ੍ਹਾਂ ਕਿਹਾ ਕਿ ਖੇਤੀਬਾੜੀ ਵਿਚ ਹਾਈਡਰੋਪੋਨਿਕਸ ਵਰਗੀਆਂ ਨਵੀਆਂ ਤਕਨੀਕਾਂ ਲਿਆਉਣ ਅਤੇ ਫੂਡ ਪ੍ਰੋਸੈਸਿੰਗ ਲਈ ਸਬਸਿਡੀ ਦੇਣ ਦੀ ਯੋਜਨਾ ਹੈ। ਇਸ ਮੌਕੇ ਸੁਖਬੀਰ ਸਿੰਘ ਬਾਦਲ ਨੇ ਆਪਣੇ ਕਾਲਜ ਜੀਵਨ ਦੀਆਂ ਯਾਦਾਂ ਵੀ ਵਿਦਿਆਰਥੀਆਂ ਨਾਲ ਸਾਂਝੀਆਂ ਕੀਤੀਆਂ। ਰਸ਼ਨਪ੍ਰੀਤ ਕੌਰ ਦੇ ਸਵਾਲ ਦੇ ਜਵਾਬ ਵਿਚ ਉਨ੍ਹਾਂ ਕਿਹਾ ਕਿ ਉਨ੍ਹਾਂ ਦਾ ਕਾਲਜ ਜੀਵਨ ਵੀ ਵਿਦਿਆਰਥੀਆਂ ਵਰਗਾ ਹੀ ਸੀ ਅਤੇ ‘ਗੇੜੀ’ ਰੂਟ ਵੀ ਹੁੰਦਾ ਸੀ। ਉਨ੍ਹਾਂ ਆਪਣੇ ਪਿਤਾ ਪ੍ਰਕਾਸ਼ ਸਿੰਘ ਬਾਦਲ ਨਾਲ ਸੰਬੰਧਿਤ ਯਾਦਾਂ ਵੀ ਸਾਂਝੀਆਂ ਕਰਦਿਆਂ ਕਿਹਾ ਕਿ ਉਨ੍ਹਾਂ ਤੋਂ ਬਹੁਤ ਕੁਝ ਸਿੱਖਿਆ। ਰਸਦੀਪ ਕੌਰ ਦੇ ਸਵਾਲ ਦੇ ਜਵਾਬ ਵਿਚ ਉਨ੍ਹਾਂ ਆਪਣੀਆਂ ਧੀਆਂ ਨਾਲ ਸੰਬੰਧਾਂ ਬਾਰੇ ਗੱਲ ਕੀਤੀ। ਫੂਡ ਬਲੋਗਰ ਨਵੀ ਆਨੰਦ ਦੇ ਸਵਾਲਾਂ ਦੇ ਜਵਾਬ ਵਿਚ ਸੁਖਬੀਰ ਸਿੰਘ ਬਾਦਲ ਨੇ ਆਪਣੇ ਆਪ ਨੂੰ ਨਿਰੋਲ ਸ਼ਾਕਾਹਾਰੀ ਦੱਸਦਿਆਂ ਪੀਜ਼ਾ, ਪਾਸਤਾ, ਮਾਂਹ ਦੀ ਦਾਲ ਤੇ ਡਾਈਟ ਕੋਕ ਪ੍ਰਤੀ ਆਪਣੀ ਪਸੰਦ ਦਾ ਜ਼ਿਕਰ ਕੀਤਾ।
Ad Position 22
No active advertisement
ਪਿਛਲੀ ਖ਼ਬਰ ਕਾਂਗਰਸੀ ਆਗੂਆਂ ਨੇ ਚੋਣ ਮੈਨੀਫੈਸਟੋ ਕਮੇਟੀ ਦੀ ਕੀਤੀ ਮੀਟਿੰਗ ਸਮੁੱਚੀਆਂ ਜਥੇਬੰਦੀਆਂ ਤੇ ਐਸੋਸੀਏਸ਼ਨਾਂ ਦੇ ਲਏ ਸੁਝਾਅ ਅਗਲੀ ਖ਼ਬਰ ਪ੍ਰਵਾਸੀ ਭਾਰਤੀ ਕਾਰੋਬਾਰੀ ਦੀ ਖ਼ੁਦਕੁਸ਼ੀ ਦੇ ਮਾਮਲੇ ’ ਚ ਜੇਲ੍ਹ ਵਿਚ ਬੰਦ ਨਾਮਜ਼ਦ ਦੋਸ਼ੀਆਂ ਦੀ ਕੁੱਟਮਾਰ ਕਰਨ ਉਪਰੰਤ ਹਵਾਲਾ...
Ad Position 24