ਸੜਕ ਹਾਦਸੇ ’ਚ ਜ਼ਖ਼ਮੀ ਅਣਪਛਾਤੇ ਵਿਅਕਤੀ ਦੀ ਇਲਾਜ ਦੌਰਾਨ ਮੌਤ
ਰਾਜਪੁਰਾ, 3 ਅਕਤੂਬਰ (ਜੀ. ਪੀ.
ਰਾਜਪੁਰਾ, 3 ਅਕਤੂਬਰ (ਜੀ.ਪੀ. ਸਿੰਘ)-ਰਾਜਪੁਰਾ ਸਰਹਿੰਦ ਸ਼ਾਹ ਮਾਰਗ ’ਤੇ ਪਿੰਡ ਬਸੰਤਪੁਰਾ ਨੇੜੇ ਵਾਪਰੇ ਸੜਕ ਹਾਦਸੇ ਵਿਚ ਜ਼ਖ਼ਮੀ ਹੋਏ ਇਕ ਅਣਪਛਾਤੇ ਵਿਅਕਤੀ ਦੀ ਇਲਾਜ ਦੌਰਾਨ ਮੌਤ ਹੋ ਗਈ। ਜਿਸ ਦੀ ਲਾਸ਼ ਨੂੰ ਸਿਵਲ ਹਸਪਤਾਲ ਰਾਜਪੁਰਾ ਦੇ ਮੁਰਦਾਘਰ ’ਚ 72 ਘੰਟਿਆਂ ਦੇ ਲਈ ਪਹਿਚਾਣ ਵਾਸਤੇ ਰਖਵਾ ਦਿੱਤਾ ਹੈ। ਪੁਲਿਸ ਚੌਂਕੀ ਬਸੰਤਪੁਰਾ ਦੇ ਇੰਚਾਰਜ ਸਹਾਇਕ ਥਾਣੇਦਾਰ ਅਮਰਜੀਤ ਸਿੰਘ ਨੇ ਦੱਸਿਆ ਕਿ ਬੀਤੇ ਦਿਨੀਂ ਰਾਜਪੁਰਾ ਸਰਹਿੰਦ ਰੋਡ ਉੱਤੇ ਬਸੰਤਪੁਰਾ ਨੇੜੇ ਸੜਕ ਹਾਦਸੇ ਦੌਰਾਨ ਜ਼ਖ਼ਮੀ ਹੋਏ ਵਿਅਕਤੀ ਨੂੰ ਸਿਵਲ ਹਸਪਤਾਲ ਰਾਜਪੁਰਾ ਵਿਖੇ ਇਲਾਜ ਦੇ ਲਈ ਲਿਆਂਦਾ ਗਿਆ ਸੀ ਜਿੱਥੇ ਉਸ ਦੀ ਲਾਜ ਦੌਰਾਨ ਮੌਤ ਹੋ ਗਈ। ਮਿ੍ਤਕ ਵਿਅਕਤੀ ਦੀ ਪਹਿਚਾਣ ਨਹੀਂ ਹੋ ਸਕੀ। ਮ੍ਰਿਤਕ ਵਿਅਕਤੀ ਉਮਰ ਕਰੀਬ 30 ਸਾਲ ਲੱਗਦੀ ਹੈ ਤੇ ਪ੍ਰਵਾਸੀ ਮਜ਼ਦੂਰ ਜਾਪਦਾ ਹੈ ਅਤੇ ਉਸ ਨੇ ਦਾੜੀ ਤੇ ਵਾਲ ਕੱਟੇ ਹੋਏ ਹਨ। ਉਸ ਦਾ ਰੰਗ ਸਾਵਲਾ ਅਤੇ ਕੱਦ 5 ਫੁੱਟ 6 ਇੰਚ ਹੈ। ਜਿਸ ਦੀ ਲਾਸ਼ ਨੂੰ ਸਿਵਲ ਹਸਪਤਾਲ ਰਾਜਪੁਰਾ ਦੇ ਮੁਰਦਾਘਰ ’ਚ 72 ਘੰਟਿਆਂ ਦੇ ਲਈ ਪਹਿਚਾਣ ਵਾਸਤੇ ਰਖਵਾ ਦਿੱਤਾ ਹੈ।