06-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-10-2026

ਸ੍ਰੀ ਚਮਕੌਰ ਸਾਹਿਬ ਦੇ ਪਟਵਾਰਖਾਨੇ ਵਿਚ ਚੋਰੀ , ਸਾਰੇ 9 ਕਮਰਿਆਂ ਦੇ ਟੁੱਟੇ ਜਿੰਦਰੇ

ਸ੍ਰੀ ਚਮਕੌਰ ਸਾਹਿਬ, 5 ਅਕਤੂਬਰ (ਜਗਮੋਹਣ ਸਿੰਘ ਨਾਰੰਗ)-ਸ੍ਰੀ ਚਮਕੌਰ ਸਾਹਿਬ ਖੇਤਰ ਵਿਚ ਚੋਰਾਂ ਦੇ ਹੋਸਲੇਂ ਐਨੇ ਬੁਲੰਦ ਹੋ ਚੁੱਕੇ ਹਨ ਕਿ ਰੋਜ਼ਾਨਾ ਚੋਰੀਆਂ ਹੋ ਰਹੀਆਂ ਹਨ, ਕਦੇ ਪਸ਼ੂ ਪਾਲਕਾਂ ਦੇ ਪਸ਼ੂ, ਕਦੇ ਕਿਸਾਨਾਂ ਦੀਆਂ ਮੋਟਰਾਂ ਤੋ ਸਮਾਨ ਚੋਰੀ ਅਤੇ ਚੋਰ ਹੁਣ ਸਰਕਾਰੀ ਦਫਤਰ ਵਿਚ ਸੰਨ੍ਹ ਲਗਾ ਕੇ ਗਏ। ਸਥਾਨਕ ਤਹਿਸੀਲ ਕੰਪਲੈਕਸ ਵਿਚ ਸਥਿੱਤ ਪਟਵਾਰਖਾਨੇ ਦੇ ਸਾਰੇ 9 ਕਮਰਿਆਂ ਦੇ ਜਿੰਦਰੇ ਤੋੜ ਕੇ ਉਨ੍ਹਾਂ ਵਿਚੋਂ 3 ਵਿੰਡੋ ਏਅਰ ਕੰਡੀਸਨਰ, 2 ਸਰਕਾਰੀ ਲੈਪਟਾਪ, ਇੱਕ ਇਨਵਰਟਰ, ਇੱਕ ਬੈਟਰਾ, ਇੱਕ ਪੱਖਾ ਚੋਰੀ ਕਰ ਲਿਆ ਗਿਆ ਅਤੇ ਪਟਵਾਰੀਆਂ ਦੀਆਂ ਅਲਮਾਰੀਆਂ ਦੇ ਜਿੰਦਰੇ ਵੀ ਤੋੜ ਕੇ ਉਸ ਵਿਚ ਪਏ ਰਿਕਾਰਡ ਨਾਲ ਵੀ ਛੇੜਛਾੜ ਕੀਤੀ ਗਈ ਤੇ ਕੱਢ ਕੇ ਬਾਹਰ ਖਿੰਡਾਅ ਦਿੱਤਾ ਗਿਆ।

Ad Position 21
No active advertisement
ਅਜੀਤ ਡੈਸਕ 06-10-2026
ਸ੍ਰੀ ਚਮਕੌਰ ਸਾਹਿਬ, 5 ਅਕਤੂਬਰ (ਜਗਮੋਹਣ ਸਿੰਘ ਨਾਰੰਗ)-ਸ੍ਰੀ ਚਮਕੌਰ ਸਾਹਿਬ ਖੇਤਰ ਵਿਚ ਚੋਰਾਂ ਦੇ ਹੋਸਲੇਂ ਐਨੇ ਬੁਲੰਦ ਹੋ ਚੁੱਕੇ ਹਨ ਕਿ ਰੋਜ਼ਾਨਾ ਚੋਰੀਆਂ ਹੋ ਰਹੀਆਂ ਹਨ, ਕਦੇ ਪਸ਼ੂ ਪਾਲਕਾਂ ਦੇ ਪਸ਼ੂ, ਕਦੇ ਕਿਸਾਨਾਂ ਦੀਆਂ ਮੋਟਰਾਂ ਤੋ ਸਮਾਨ ਚੋਰੀ ਅਤੇ ਚੋਰ ਹੁਣ ਸਰਕਾਰੀ ਦਫਤਰ ਵਿਚ ਸੰਨ੍ਹ ਲਗਾ ਕੇ ਗਏ। ਸਥਾਨਕ ਤਹਿਸੀਲ ਕੰਪਲੈਕਸ ਵਿਚ ਸਥਿੱਤ ਪਟਵਾਰਖਾਨੇ ਦੇ ਸਾਰੇ 9 ਕਮਰਿਆਂ ਦੇ ਜਿੰਦਰੇ ਤੋੜ ਕੇ ਉਨ੍ਹਾਂ ਵਿਚੋਂ 3 ਵਿੰਡੋ ਏਅਰ ਕੰਡੀਸਨਰ, 2 ਸਰਕਾਰੀ ਲੈਪਟਾਪ, ਇੱਕ ਇਨਵਰਟਰ, ਇੱਕ ਬੈਟਰਾ, ਇੱਕ ਪੱਖਾ ਚੋਰੀ ਕਰ ਲਿਆ ਗਿਆ ਅਤੇ ਪਟਵਾਰੀਆਂ ਦੀਆਂ ਅਲਮਾਰੀਆਂ ਦੇ ਜਿੰਦਰੇ ਵੀ ਤੋੜ ਕੇ ਉਸ ਵਿਚ ਪਏ ਰਿਕਾਰਡ ਨਾਲ ਵੀ ਛੇੜਛਾੜ ਕੀਤੀ ਗਈ ਤੇ ਕੱਢ ਕੇ ਬਾਹਰ ਖਿੰਡਾਅ ਦਿੱਤਾ ਗਿਆ। ਪਟਵਾਰੀ ਗਗਨਦੀਪ ਸਿੰਘ ਨੇ ਦੱਸਿਆ ਕਿ ਇਸ ਦੀ ਸੂਚਨਾ ਉਨ੍ਹਾਂ ਨੂੰ ਉਦੋਂ ਮਿਲੀ ਜਦੋਂ ਸਵੇਰੇ 8 ਵਜੇ ਸਫਾਈ ਸੇਵਕ ਦਫਤਰ ਦੀ ਸਫਾਈ ਲਈ ਆਇਆ ਤਾਂ ਉਹ ਵੇਖ ਕੇ ਘਬਰਾ ਗਿਆ ਤੇ ਉਸ ਨੇ ਇਸ ਦੀ ਸੂਚਨਾ ਉਨ੍ਹਾਂ ਨੂੰ ਦਿੱਤੀ ਤੇ ਉਨ੍ਹਾਂ ਨੇ ਆ ਕੇ ਸਥਾਨਕ ਪੁਲਿਸ ਨੂੰ ਦੱਸਿਆ। ਪਟਵਾਰੀ ਗਗਨਦੀਪ ਸਿੰਘ ਨੇ ਦੱਸਿਆ ਕਿ ਸਮੂਹ ਪਟਵਾਰੀ ਅਤੇ ਕਾਨੂੰਗੋ ਆਪਣਾ ਰਿਕਾਰਡ ਚੈਕ ਕਰ ਰਹੇ ਹਨ, ਕਿ ਕਿਸੇ ਰਿਕਾਰਡ ਨਾਲ ਕੋਈ ਛੇੜਛਾੜ ਜਾਂ ਚੋਰੀ ਤਾਂ ਨਹੀ ਹੋਇਆ। ਇਸ ਚੋਰੀ ਦੀ ਘਟਨਾ ਦੀ ਜਾਂਚ ਲਈ ਸਥਾਨਕ ਪੁਲਿਸ ਦੇ ਨਾਲ ਫੋਰੈਸਿੰਕ ਟੀਮ ਵੀ ਪੁੱਜੀ, ਜਿਸ ਨੇ ਘਟਨਾ ਦੀ ਬਾਰੀਕੀ ਨਾਲ ਜਾਂਚ ਸ਼ੁਰੂ ਕਰ ਦਿੱਤੀ।
Ad Position 22
No active advertisement
ਪਿਛਲੀ ਖ਼ਬਰ ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਤਹਿਤ ਸ਼ਰਧਾਲੂਆਂ ਦੀ ਬੱਸ ਰਵਾਨਾ ਅਗਲੀ ਖ਼ਬਰ ਨਗਰ ਕੌਂਸਲ ਪ੍ਰਧਾਨ ਨਾਲ ਮੁਲਾਕਾਤ ਕਰਨ ਮੌਕੇ ਗਿਆਨੀ ਜ਼ੈਲ ਸਿੰਘ ਨਗਰ ਦਾ ਵਫ਼ਦ। ਗਿਆਨੀ ਜ਼ੈਲ ਸਿੰਘ ਨਗਰ ਵੈੱਲਫੇਅਰ ਐਸੋਸ...
Ad Position 24