06-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-10-2026

ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਤਹਿਤ ਸ਼ਰਧਾਲੂਆਂ ਦੀ ਬੱਸ ਰਵਾਨਾ

ਪਟਿਆਲਾ, 5 ਅਕਤੂਬਰ (ਅ. ਸ.

Ad Position 21
No active advertisement
ਅਜੀਤ ਡੈਸਕ 06-10-2026
ਪਟਿਆਲਾ, 5 ਅਕਤੂਬਰ (ਅ.ਸ. ਆਹਲੂਵਾਲੀਆ)- ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵਲੋਂ ਸ਼ੁਰੂ ਕੀਤੀ ਗਈ ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਦੀ ਅੱਜ ਹਰ ਪਾਸੇ ਭਰਵੀਂ ਸ਼ਲਾਘਾ ਹੋ ਰਹੀ ਹੈ। ਇਸ ਯੋਜਨਾ ਤਹਿਤ ਬਜ਼ੁਰਗਾਂ ਨੂੰ ਮੁਫ਼ਤ ਤੀਰਥ ਯਾਤਰਾ ਕਰਵਾਈ ਜਾ ਰਹੀ ਹੈ, ਜਿਸ ਵਿਚ ਉਹਨਾਂ ਨੂੰ ਸਫਰ ਲਈ ਇਕ ਕਿੱਟ, ਗਲਾਸ, ਚੰਗੀ ਕਿਸਮ ਦਾ ਖਾਣਾ ਅਤੇ ਰਹਿਣ-ਸਹਿਣ ਦਾ ਵਧੀਆ ਪ੍ਰਬੰਧ ਸਰਕਾਰ ਵਲੋਂ ਕੀਤਾ ਜਾਂਦਾ ਹੈ। ਇਸੇ ਲੜੀ ਤਹਿਤ ਸਿਹਤ ਮੰਤਰੀ ਪੰਜਾਬ ਡਾ. ਬਲਬੀਰ ਸਿੰਘ ਦੇ ਯਤਨਾਂ ਸਦਕਾ ਵਾਰਡ ਨੰਬਰ 6 ਪਟਿਆਲਾ ਦਿਹਾਤੀ ਤੋਂ 45 ਯਾਤਰੀਆਂ ਦੀ ਬੱਸ ਜਸਬੀਰ ਸਿੰਘ ਗਾਂਧੀ ਕੌਂਸਲਰ ਅਤੇ ਵਾਰਡ ਇੰਚਾਰਜ ਹਰੀਸ਼ ਸੁਖੀਜਾ ਵਲੋਂ ਹਰੀ ਝੰਡੀ ਦੇ ਕੇ ਸ੍ਰੀ ਅੰਮ੍ਰਿਤਸਰ ਸਾਹਿਬ, ਦੁਰਗਿਆਨਾ ਮੰਦਿਰ ਅਤੇ ਬਾਹਗਾ ਬਾਰਡਰ ਦੇ ਦਰਸ਼ਨਾਂ ਲਈ ਰਵਾਨਾ ਕੀਤੀ ਗਈ। ਇਸ ਮੌਕੇ ਜਸਬੀਰ ਸਿੰਘ ਗਾਂਧੀ ਨੇ ਕਿਹਾ ਕਿ ਭਗਵੰਤ ਮਾਨ ਸਰਕਾਰ ਹਰ ਵਰਗ ਦਾ ਖਿਆਲ ਰੱਖ ਰਹੀ ਹੈ। ਬਜ਼ੁਰਗਾਂ ਦੀ ਲੰਬੇ ਸਮੇਂ ਤੋਂ ਤੀਰਥ ਯਾਤਰਾ ਦੀ ਇੱਛਾ ਨੂੰ ਇਹ ਸਰਕਾਰ ਮੁਫਤ ਵਿਚ ਪੂਰਾ ਕਰ ਰਹੀ ਹੈ, ਜਿਸ ਨਾਲ ਲੋਕਾਂ ਵਿਚ ਸਰਕਾਰ ਪ੍ਰਤੀ ਬਹੁਤ ਨੇ ਉਤਸ਼ਾਹ ਹੈ। ਇਸ ਮੌਕੇ ਗੱਜਣ ਸਿੰਘ ਮੀਡੀਆ ਸਕੱਤਰ, ਕੁਲਦੀਪ ਕੌਰ, ਦਿਲਜੀਤ ਸਿੰਘ ਰਾਏ, ਜਗਸੀਰ ਸਿੰਘ, ਇੰਦਰਪਾਲ ਸਿੰਘ ਕੋਹਲੀ, ਕਮਲਜੀਤ ਸਿੰਘ ਆਦਿ ਗਾਂਧੀ ਨਾਲ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਐਨ. ਕੇ. ਸ਼ਰਮਾ ਕੱਲ੍ਹ ਸੁਣਨਗੇ ਪਾਤੜਾਂ ਇਲਾਕੇ ਦੇ ਵਪਾਰੀਆਂ ਦੀਆਂ ਮੁਸ਼ਕਲਾਂ- ਕਬੀਰ ਦਾਸ ਅਗਲੀ ਖ਼ਬਰ ਸ੍ਰੀ ਚਮਕੌਰ ਸਾਹਿਬ ਦੇ ਪਟਵਾਰਖਾਨੇ ਵਿਚ ਚੋਰੀ , ਸਾਰੇ 9 ਕਮਰਿਆਂ ਦੇ ਟੁੱਟੇ ਜਿੰਦਰੇ
Ad Position 24