ਖ਼ੂਨਦਾਨ ਕਰਨਾ ਮਨੁੱਖਤਾ ਦੀ ਵੱਡਮੁੱਲੀ ਸੇਵਾ- ਬਰਾੜ, ਔਲਖ
ਪਟਿਆਲਾ, 5 ਅਕਤੂਬਰ (ਧਰਮਿੰਦਰ ਸਿੰਘ ਸਿੱਧੂ)- ਮਨੁੱਖਤਾ ਦੇ ਭਲੇ ਲਈ ਯੂਨੀਵਰਸਲ ਵੈਲਫੇਅਰ ਕਲੱਬ ਵਲੋਂ ਡਰੀਮਜ਼ ਆਫ਼ ਸੋਸ਼ਲ ਟਰੈਂਡਜ਼ (ਦੋਸਤ) ਦੇ ਸਹਿਯੋਗ ਨਾਲ ਰਾਸ਼ਟਰੀ ਸਵੈਇਛੁੱਤ ਖ਼ੂਨਦਾਨ ਦਿਵਸ ਨੂੰ ਸਮਰਪਿਤ ਸਰਕਾਰੀ ਰਜਿੰਦਰਾ ਹਸਪਤਾਲ ਦੇ ਬਲੱਡ ਸੈਂਟਰ ਵਿਖੇ 356ਵਾਂ ਲੜੀਵਾਰ ਖ਼ੂਨਦਾਨ ਕੈਂਪ ਲਗਾਇਆ ਗਿਆ, ਜਿਸ ਵਿਚ ਏ. ਐਸ.
ਪਟਿਆਲਾ, 5 ਅਕਤੂਬਰ (ਧਰਮਿੰਦਰ ਸਿੰਘ ਸਿੱਧੂ)- ਮਨੁੱਖਤਾ ਦੇ ਭਲੇ ਲਈ ਯੂਨੀਵਰਸਲ ਵੈਲਫੇਅਰ ਕਲੱਬ ਵਲੋਂ ਡਰੀਮਜ਼ ਆਫ਼ ਸੋਸ਼ਲ ਟਰੈਂਡਜ਼ (ਦੋਸਤ) ਦੇ ਸਹਿਯੋਗ ਨਾਲ ਰਾਸ਼ਟਰੀ ਸਵੈਇਛੁੱਤ ਖ਼ੂਨਦਾਨ ਦਿਵਸ ਨੂੰ ਸਮਰਪਿਤ ਸਰਕਾਰੀ ਰਜਿੰਦਰਾ ਹਸਪਤਾਲ ਦੇ ਬਲੱਡ ਸੈਂਟਰ ਵਿਖੇ 356ਵਾਂ ਲੜੀਵਾਰ ਖ਼ੂਨਦਾਨ ਕੈਂਪ ਲਗਾਇਆ ਗਿਆ, ਜਿਸ ਵਿਚ ਏ.ਐਸ.ਆਈ. ਬਲਜੀਤ ਸਿੰਘ ਨੇ ਖੁਦ ਖ਼ੂਨਦਾਨ ਕਰਕੇ ਉਦਘਾਟਨ ਕੀਤਾ। ਇਸ ਮੌਕੇ ਖ਼ੂਨਦਾਨੀਆਂ ਨੂੰ ਸਰਟੀਫਿਕੇਟ ਤੇ ਗਮਛਾ ਦੇ ਕੇ ਸਨਮਾਨਤ ਕੀਤਾ ਗਿਆ। ਖ਼ੂਨਦਾਨੀਆਂ ਦੀ ਹੌਂਸਲਾ ਅਫਜਾਈ ਕਰਨ ਵਾਸਤੇ ਦੋਸਤ ਸੰਸਥਾ ਦੇ ਪ੍ਰਧਾਨ ਸਾਬਕਾ ਐਸ. ਪੀ. ਮਨਜੀਤ ਸਿੰਘ ਬਰਾੜ, ਗੋਲਡਨ ਸਟਾਰ ਬਲੱਡ ਡੋਨਰ ਤੇ ਸਾਬਕਾ ਡੀ.ਐਸ.ਪੀ. ਨਾਹਰ ਸਿੰਘ ਮਾਜਰੀ, ਦੋਸਤ ਸੰਸਥਾ ਦੇ ਸਕੱਤਰ ਗੁਰਤੇਜ ਸਿੰਘ ਭੁੱਲਰ, ਕਰਨਲ ਜੇ. ਐਸ. ਥਿੰਦ, ਰਵਿੰਦਰ ਸਿੰਘ ਔਲਖ ਤੇ ਹਨੀਸ਼ ਗੋਇਲ, ਫਿਲੋਸਫਰ ਪਰਮਜੀਤ ਸਿੰਘ ਅਗਰਵਾਲ ਤੇ ਅੰਤਰਰਾਸ਼ਟਰੀ ਸਿੱਖਿਆ ਸਾਸ਼ਤਰੀ ਅਨਿਲ ਭਾਰਤੀ ਪਹੁੰਚੇ। ਮਨਜੀਤ ਸਿੰਘ ਬਰਾੜ ਤੇ ਰਵਿੰਦਰ ਸਿੰਘ ਔਲਖ ਨੇ ਕਿਹਾ ਕਿ ਖ਼ੂਨਦਾਨ ਕਰਨਾ ਮਨੁੱਖਤਾ ਦੀ ਵੱਡਮੁੱਲੀ ਸੇਵਾ ਹੈ। ਬਰਾੜ ਨੇ ਮਿਸ਼ਨ ਲਾਲੀ ਤੇ ਹਰਿਆਲੀ ਗਰੁੱਪ ਦੀ ਹਰ ਸਮੇਂ ਹਰ ਸੰਭਵ ਮਦਦ ਕਰਨ ਦਾ ਭਰੋਸਾ ਦਿਵਾਇਆ। ਇਸ ਮੌਕੇ ਮਿਸ਼ਨਰੀ ਆਗੂ ਜਥੇਦਾਰ ਕਰਨ ਸਿੰਘ ਜੌਲੀ, ਚਾਚਾ ਜਗਰਾਜ ਸਿੰਘ ਚਹਿਲ, ਯੂਥ ਆਗੂ ਹਰਮੀਤ ਸਿੰਘ ਬਡੂੰਗਰ, ਠੇਕੇਦਾਰ ਗੁਰਬਚਨ ਸਿੰਘ, ਅਵਤਾਰ ਸਿੰਘ ਬਲਬੇੜਾ, ਕਿਰਪਾਲ ਸਿੰਘ ਪੰਜੌਲਾ, ਲਖਵਿੰਦਰ ਸਿੰਘ ਬਡਲਾ, ਹਰਮਿੰਦਰ ਸਿੰਘ ਢੀਂਡਸਾ, ਭਾਈ ਸੁਰਜਨ ਸਿੰਘ ਝੰਡੀ ਤੇ ਮਨਵਿੰਦਰ ਸਿੰਘ ਰਾਮਗੜ੍ਹ ਆਦਿ ਹਾਜ਼ਰ ਸਨ।