ਸ੍ਰੀ ਗੁਰੂ ਤੇਗ਼ ਬਹਾਦਰ ਸਾਹਿਬ ਜੀ ਦੇ ਆਗਮਨ ਦਿਵਸ ਸੰਬੰਧੀ ਨਗਰ ਕੀਰਤਨ ਸਜਾਇਆ
ਸਮਾਣਾ, 5 ਅਕਤੂਬਰ (ਸਾਹਿਬ ਸਿੰਘ)- ਗੁਰਦੁਆਰਾ ਥੜ੍ਹਾ ਸਾਹਿਬ ਸਮਾਣਾ ਤੋਂ ਗੁਰਦੁਆਰਾ ਗੜ੍ਹੀ ਸਾਹਿਬ ਤੱਕ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ਼ ਬਹਾਦਰ ਸਾਹਿਬ ਜੀ ਦੇ ਆਗਮਨ ਦਿਵਸ ਨੂੰ ਸਮਰਪਿਤ ਵਿਸ਼ਾਲ ਨਗਰ ਕੀਰਤਨ ਧਾਰਮਿਕ ਸ਼ਰਧਾ ਤੇ ਉਤਸ਼ਾਹ ਨਾਲ ਸਜਾਇਆ ਗਿਆ। ਨਗਰ ਕੀਰਤਨ ਦੌਰਾਨ ਸੰਗਤਾਂ ਵਲੋਂ ਗੁਰੂ ਸਾਹਿਬ ਜੀ ਦੀ ਪਵਿੱਤਰ ਯਾਦ ਨੂੰ ਨਮਨ ਕਰਦਿਆਂ ਗੁਰਬਾਣੀ ਦਾ ਜਾਪ ਕੀਤਾ ਗਿਆ ਤੇ ਵੱਡੀ ਗਿਣਤੀ ਵਿਚ ਸੰਗਤਾਂ ਨੇ ਸ਼ਮੂਲੀਅਤ ਕੀਤੀ।
ਸਮਾਣਾ, 5 ਅਕਤੂਬਰ (ਸਾਹਿਬ ਸਿੰਘ)- ਗੁਰਦੁਆਰਾ ਥੜ੍ਹਾ ਸਾਹਿਬ ਸਮਾਣਾ ਤੋਂ ਗੁਰਦੁਆਰਾ ਗੜ੍ਹੀ ਸਾਹਿਬ ਤੱਕ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ਼ ਬਹਾਦਰ ਸਾਹਿਬ ਜੀ ਦੇ ਆਗਮਨ ਦਿਵਸ ਨੂੰ ਸਮਰਪਿਤ ਵਿਸ਼ਾਲ ਨਗਰ ਕੀਰਤਨ ਧਾਰਮਿਕ ਸ਼ਰਧਾ ਤੇ ਉਤਸ਼ਾਹ ਨਾਲ ਸਜਾਇਆ ਗਿਆ। ਨਗਰ ਕੀਰਤਨ ਦੌਰਾਨ ਸੰਗਤਾਂ ਵਲੋਂ ਗੁਰੂ ਸਾਹਿਬ ਜੀ ਦੀ ਪਵਿੱਤਰ ਯਾਦ ਨੂੰ ਨਮਨ ਕਰਦਿਆਂ ਗੁਰਬਾਣੀ ਦਾ ਜਾਪ ਕੀਤਾ ਗਿਆ ਤੇ ਵੱਡੀ ਗਿਣਤੀ ਵਿਚ ਸੰਗਤਾਂ ਨੇ ਸ਼ਮੂਲੀਅਤ ਕੀਤੀ। ਕਾਰ ਸੇਵਾ ਵਾਲੇ ਬਾਬਾ ਬਲਵੀਰ ਸਿੰਘ ਨੇ ਦੱਸਿਆ ਕਿ ਜਿਸ ਦਿਨ ਗੜ੍ਹੀ ਨਜ਼ੀਰ ਦਾ ਨਵਾਬ ਮੁਹੰਮਦ ਬਖ਼ਸ਼ ਨੌਵੇਂ ਪਾਤਸ਼ਾਹ ਨੂੰ ਗੁਰਦੁਆਰਾ ਥੜ੍ਹਾ ਸਾਹਿਬ ਵਾਲੇ ਸਥਾਨ ਤੋਂ ਸਾਈਂ ਅਨੈਤ ਅਲੀ ਦੀ ਛੱਪਰੀ ਵਿਚੋਂ ਗੁਰਦੁਆਰਾ ਗੜ੍ਹੀ ਸਾਹਿਬ ਦੇ ਸਥਾਨ ’ਤੇ ਲੈ ਕੇ ਆਇਆ, ਨੂੰ ਆਗਮਨ ਵਜੋਂ ਮਨਾਇਆ ਜਾਂਦਾ ਹੈ। ਬਾਬਾ ਬਲਵੀਰ ਸਿੰਘ ਮੁਖੀ ਬੁੱਢਾ ਦਲ ਅਤੇ ਬਾਬਾ ਵਿਸ਼ਵਪ੍ਰਤਾਪ ਸਿੰਘ ਦੇ ਸਹਿਯੋਗ ਨਾਲ ਨਗਰ ਕੀਰਤਨ ਸਜਾਇਆ ਗਿਆ ਹੈ। ਇਸ ਮੌਕੇ ਸਾਬਕਾ ਵਿਧਾਇਕ ਰਾਜਿੰਦਰ ਸਿੰਘ, ਡਾ. ਪ੍ਰੇਮਪਾਲ, ਕਲੱਬ ਦੇ ਪ੍ਰਧਾਨ ਜੀਵਨ ਗਰਗ, ਧਰਮਪਾਲ ਪਸਿਆਣਾ, ਸਤਨਾਮ ਸਿੰਘ ਸੰਧੂ, ਪਿ੍ਰੰਸ ਵੜੈਚ, ਭੁਪਿੰਦਰ ਸਿੰਘ ਸੰਧੂ ਕਮਾਲਪੁਰ, ਬੱਗਾ ਸੈਦੀਪੁਰ, ਹਰਵਿੰਦਰ ਸਿੰਘ ਬਿਜਲਪੁਰ, ਦੀਪੂ ਬਾਲੀ, ਸ਼ੈਲ ਸਾਂਧੜ, ਗਗਨ ਸਿੰਗਲਾ, ਮਨਜੋਤ ਸਿੰਘ ਵੜੈਚ, ਜੱਗਾ ਪਟਵਾਰੀ, ਕਰਨ ਸੰਧੂ, ਸਿੱਪੀ ਡਕਾਲਾ, ਜੱਗਾ ਮਿਆਲ, ਕੁਲਵੰਤ ਸਿੰਘ ਢਾਲਾ, ਜਸਵਿੰਦਰ ਸਿੰਘ ਸਰਪੰਚ ਦੁਧੜ, ਕੁਲਦੀਪ ਦੀਪਾ, ਜਸਵਿੰਦਰ ਬਾਬੂ, ਸ਼ਮਸ਼ੇਰ ਸਿੰਘ ਧਨੌਰੀ, ਹਰਵਿੰਦਰ ਸਿੰਘ ਸਰਪੰਚ ਛਤੀਰਾ ਅਤੇ ਗੁਰਵਿੰਦਰ ਖੇੜੀਮਾਨੀਆਂ ਸਮੇਤ ਹੋਰ ਸੰਗਤਾਂ ਨੇ ਸ਼ਮੂਲੀਅਤ ਕਰਕੇ ਗੁਰੂ ਸਾਹਿਬ ਜੀ ਦਾ ਅਸ਼ੀਰਵਾਦ ਪ੍ਰਾਪਤ ਕੀਤਾ।