09-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-10-2026

ਸਹੀ ਸਮੇਂ ’ਤੇ ਲਿਆ ਗਿਆ ਸਹੀ ਫ਼ੈਸਲਾ ਸਾਡੇ ਭਵਿੱਖ ਦੀ ਨੀਂਹ ਮਜ਼ਬੂਤ ਕਰਦਾ ਹੈ- ਡਾ. ਦੂਰਦਰਸ਼ੀ, ਗੋਇਲ

ਰਾਜਪੁਰਾ, 8 ਅਕਤੂਬਰ (ਰਣਜੀਤ ਸਿੰਘ)- ਸਾਡੇ ਵਲੋਂ ਸਹੀ ਸਮੇਂ ’ਤੇ ਲਿਆ ਗਿਆ ਸਹੀ ਫ਼ੈਸਲਾ ਸਾਡੇ ਭਵਿੱਖ ਦੀ ਨੀਂਹ ਮਜ਼ਬੂਤ ਕਰਨ ਵਿਚ ਅਹਿਮ ਭੂਮਿਕਾ ਨਿਭਾਉਂਦਾ ਹੈ। ਇਸ ਲਈ ਸਾਨੂੰ ਹੁਨਰ ਤੇ ਰੁਚੀ ਦੇ ਮੁਤਾਬਿਕ ਹੀ ਆਪਣੀ ਕੈਰੀਅਰ ਚੁਣਨਾ ਚਾਹੀਦਾ ਹੈ।

Ad Position 21
No active advertisement
ਅਜੀਤ ਡੈਸਕ 09-10-2026
ਰਾਜਪੁਰਾ, 8 ਅਕਤੂਬਰ (ਰਣਜੀਤ ਸਿੰਘ)- ਸਾਡੇ ਵਲੋਂ ਸਹੀ ਸਮੇਂ ’ਤੇ ਲਿਆ ਗਿਆ ਸਹੀ ਫ਼ੈਸਲਾ ਸਾਡੇ ਭਵਿੱਖ ਦੀ ਨੀਂਹ ਮਜ਼ਬੂਤ ਕਰਨ ਵਿਚ ਅਹਿਮ ਭੂਮਿਕਾ ਨਿਭਾਉਂਦਾ ਹੈ। ਇਸ ਲਈ ਸਾਨੂੰ ਹੁਨਰ ਤੇ ਰੁਚੀ ਦੇ ਮੁਤਾਬਿਕ ਹੀ ਆਪਣੀ ਕੈਰੀਅਰ ਚੁਣਨਾ ਚਾਹੀਦਾ ਹੈ। ਸਹੀ ਦਿਸ਼ਾ ਤੇ ਸਹੀ ਫ਼ੈਸਲਾ ਹੀ ਸਾਡੀ ਸਫ਼ਲਤਾ ਦੀ ਕੁੰਜੀ ਹੁੰਦਾ ਹੈ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਡਾ. ਦੂਰਦਰਸ਼ੀ ਸਿੰਘ ਅਤੇ ਅਕਸ਼ੈ ਕੁਮਾਰ ਖਨੌਰੀ ਨੇ ਪੀ. ਐਮ. ਸ਼੍ਰੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਪਬਰੀ ਵਿਖੇ ਐਕਸਪਰਟ ਵਿਜ਼ਟ ਸੈਸ਼ਨ ਮੌਕੇ ’ਤੇ ਵਿਦਿਆਰਥੀਆਂ ਨੂੰ ਸੰਬੋਧਨ ਹੁੰਦੇ ਹੋਏ ਕੀਤਾ। ਇਹ ਸਮਾਗਮ ਸਕੂਲ ਦੇ ਪ੍ਰਿੰਸੀਪਲ ਮਨਦੀਪ ਸਿੰਘ ਚੀਮਾ ਦੀ ਯੋਗ ਅਗਵਾਈ ਵਿਚ ਨੇਪਰੇ ਚਾੜ੍ਹਿਆ ਗਿਆ। ਡਾ. ਦੂਰਦਰਸ਼ੀ ਸਿੰਘ ਅਤੇ ਅਕਸ਼ੈ ਕੁਮਾਰ ਖਨੌਰੀ ਨੇ ਵਿਦਿਆਰਥੀਆਂ ਨੂੰ ਦੱਸਿਆ ਕਿ ਜੇਕਰ ਵਿਦਿਆਰਥੀ ਆਪਣੀ ਪੜ੍ਹਾਈ ਦੇ ਅਹਿਮ ਪੜਾਅ ’ਤੇ ਸਹੀ ਵਿਸ਼ਿਆਂ ਦੀ ਚੋਣ ਕਰਦੇ ਹਨ ਤਾਂ ਸਫ਼ਲਤਾ ਉਨ੍ਹਾਂ ਦੇ ਕਦਮ ਚੁੰਮਦੀ ਹੈ। ਉਨ੍ਹਾਂ ਨੇ ਕਿਹਾ ਕਿ ਜੇਕਰ ਦਸਵੀਂ ਅਤੇ ਬਾਰ੍ਹਵੀਂ ਜਮਾਤ ਤੋਂ ਬਾਅਦ ਕੋਈ ਗ਼ਲਤ ਫ਼ੈਸਲਾ ਲੈਂਦੇ ਹਾਂ ਤਾਂ ਉਹ ਸਾਰੀ ਜ਼ਿੰਦਗੀ ਸਾਡੇ ਕੈਰੀਅਰ ਦੀ ਨੀਂਹ ਕਮਜ਼ੋਰ ਕਰ ਦਿੰਦਾ ਹੈ। ਇਸ ਦੇ ਉਲਟ ਜੇਕਰ ਅਸੀਂ ਸਹੀ ਫ਼ੈਸਲੇ ਦੀ ਚੋਣ ਕਰਦੇ ਹਾਂ ਤਾਂ ਨਵੀਆਂ ਬੁਲੰਦੀਆਂ ’ਤੇ ਲੈ ਜਾਂਦਾ ਹੈ। ਉਨ੍ਹਾਂ ਨੇ ਵਿਦਿਆਰਥੀਆਂ ਨੂੰ ਦਸਵੀਂ ਤੇ ਬਾਰ੍ਹਵੀਂ ਇੰਜੀਨੀਅਰਿੰਗ ਤੇ ਆਰਕੀਟੈਕਚਰ ਦੇ ਖੇਤਰ ਵਿਚ ਉੱਚ ਸਿੱਖਿਆ ਤੇ ਕੈਰੀਅਰ ਦੇ ਮੌਕਿਆਂ ਸੰਬੰਧੀ ਜਾਣਕਾਰੀ ਦਿੱਤੀ। ਉਨ੍ਹਾਂ ਨੇ ਅੰਤ ਵਿਚ ਕਿਹਾ ਕਿ ਕੈਰੀਅਰ ਦੀ ਚੋਣ ਵਿਚ ਜਲਦਬਾਜ਼ੀ ਨਹੀਂ ਕਰਨੀ ਚਾਹੀਦੀ। ਉਨ੍ਹਾਂ ਨੇ ਸਮੂਹ ਵਿਦਿਆਰਥੀਆਂ ਨੂੰ ਉੱਜਵਲ ਭਵਿੱਖ ਦੀਆਂ ਬੁਲੰਦੀਆਂ ਛੂਹਣ ਦੇ ਗੁਰ ਦਿੱਤੇ। ਉਨ੍ਹਾਂ ਨੇ ਕਿਹਾ ਕਿ ਬੱਚੇ ਆਪਣੀ ਜ਼ਿੰਦਗੀ ਦੇ ਸੁਪਨਿਆਂ ਨੂੰ ਉੱਚੀ ਉਡਾਣ ਤਾਂ ਹੀ ਦੇ ਸਕਦੇ ਹਨ ਜੇਕਰ ਉਨ੍ਹਾਂ ਨੇ ਕੈਰੀਅਰ ਦੀ ਸਹੀ ਚੋਣ ਕੀਤੀ ਹੋਵੇ। ਇਸ ਮੌਕੇ ਡਾ. ਅਮਰਨਦੀਪ ਸਿੰਘ, ਨਰਿੰਦਰਪਾਲ ਸਿੰਘ, ਅਮਰੀਕ ਸਿੰਘ, ਨਿਸ਼ਾ, ਸੁਖਵਿੰਦਰ ਕੌਰ ਤੇ ਸਕੂਲ ਦੇ ਸਟਾਫ਼ ਮੈਂਬਰ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਰੋਪੜ ਥਰਮਲ ਪਲਾਂਟ ਤੋਂ ਚੀਫ਼ ਇੰਜੀਨੀਅਰ ਦੇ ਤਬਾਦਲੇ ’ਤੇ ਪੀ. ਐਸ. ਪੀ. ਸੀ. ਐਲ. ਅਫ਼ਸਰਾਂ ਦੀ ਜਥੇਬੰਦੀ ਨੇ ਜਤਾਇਆ ਇਤਰਾ... ਅਗਲੀ ਖ਼ਬਰ ਲੋਕ ਮਿਲਣੀ ਦੌਰਾਨ ਪਿੰਡ ਵਾਸੀਆਂ ਨਾਲ ਸਿਆਸੀ ਤੇ ਹਲਕੇ ਦੇ ਮੁੱਦਿਆਂ ’ਤੇ ਕੀਤਾ ਵਿਚਾਰ-ਵਟਾਂਦਰਾ- ਇੰਦਰਜੀਤ ਸੰਧੂ
Ad Position 24