14-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-10-2026

ਕੇਂਦਰੀ ਮਨਿਸਟਰੀ ਨੇ ਬੀ.ਐਸ.-4 ਇੰਜਨ ਨੂੰ ਦਿੱਤੀ ਛੇ ਮਹੀਨੇ ਲਈ ਹੋਰ ਮਨਜ਼ੂਰੀ ਆਲ ਇੰਡੀਆ ਕੰਬਾਈਨ ਮੈਨੂਫੈਕਚਰ ਐਸੋਸੀਏਸ਼ਨ ਦੇ ਵਫ਼ਦ ਨੇ ਅਡੀਸ਼ਨਲ ਸੈਕਟਰੀ ਨਾਲ ਕੀਤੀ ਸੀ ਮੁਲਾਕਾਤ

ਨਾਭਾ, 13 ਅਕਤੂਬਰ (ਜਗਨਾਰ ਸਿੰਘ ਦੁਲੱਦੀ)-ਪਿਛਲੇ ਦਿਨੀ ਆਲ ਇੰਡੀਆ ਕੰਬਾਈਨ ਮੈਨਫੈਕਚਰਲ ਐਸੋਸੀਏਸ਼ਨ ਦੇ ਵਫ਼ਦ ਵਲੋਂ ਅਡੀਸ਼ਨਲ ਸੈਕਟਰੀ ਮਹਿਮੂਦ ਅਹਿਮਦ ਮਨਿਸਟਰੀ ਆਫ਼ ਰੋਡ ਟਰਾਂਸਪੋਰਟ ਅਤੇ ਹਾਈਵੇਅ ਗੌਰਮਿੰਟ ਆਫ਼ ਇੰਡੀਆ ਨਾਲ ਮੁਲਾਕਾਤ ਕੀਤੀ ਗਈ ਸੀ। ਇਸ ਵਫ਼ਦ ਵਿਚ ਅਮਰ ਸਿੰਘ ਦਸ਼ਮੇਸ਼ ਕੰਬਾਈਨ ਮਲੇਰਕੋਟਲਾ, ਸੁਖਵਿੰਦਰ ਸਿੰਘ ਮਣਕੂ ਵਿਸ਼ਾਲ ਕੰਬਾਈਨ ਸਮਾਣਾ ਤੇ ਸੰਤੋਖ ਸਿੰਘ ਸੇਠ ਹੀਰਾ ਕੰਬਾਈਨ ਨਾਭਾ ਸ਼ਾਮਿਲ ਸਨ।

Ad Position 21
No active advertisement
ਅਜੀਤ ਡੈਸਕ 14-10-2026
ਨਾਭਾ, 13 ਅਕਤੂਬਰ (ਜਗਨਾਰ ਸਿੰਘ ਦੁਲੱਦੀ)-ਪਿਛਲੇ ਦਿਨੀ ਆਲ ਇੰਡੀਆ ਕੰਬਾਈਨ ਮੈਨਫੈਕਚਰਲ ਐਸੋਸੀਏਸ਼ਨ ਦੇ ਵਫ਼ਦ ਵਲੋਂ ਅਡੀਸ਼ਨਲ ਸੈਕਟਰੀ ਮਹਿਮੂਦ ਅਹਿਮਦ ਮਨਿਸਟਰੀ ਆਫ਼ ਰੋਡ ਟਰਾਂਸਪੋਰਟ ਅਤੇ ਹਾਈਵੇਅ ਗੌਰਮਿੰਟ ਆਫ਼ ਇੰਡੀਆ ਨਾਲ ਮੁਲਾਕਾਤ ਕੀਤੀ ਗਈ ਸੀ। ਇਸ ਵਫ਼ਦ ਵਿਚ ਅਮਰ ਸਿੰਘ ਦਸ਼ਮੇਸ਼ ਕੰਬਾਈਨ ਮਲੇਰਕੋਟਲਾ, ਸੁਖਵਿੰਦਰ ਸਿੰਘ ਮਣਕੂ ਵਿਸ਼ਾਲ ਕੰਬਾਈਨ ਸਮਾਣਾ ਤੇ ਸੰਤੋਖ ਸਿੰਘ ਸੇਠ ਹੀਰਾ ਕੰਬਾਈਨ ਨਾਭਾ ਸ਼ਾਮਿਲ ਸਨ। ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਸੰਤੋਖ ਸਿੰਘ ਸੇਠ ਨੇ ਦੱਸਿਆ ਕਿ ਉਨ੍ਹਾਂ ਦੇ ਵਫ਼ਦ ਵਲੋਂ ਕੰਬਾਈਨ ਦੇ ਇੰਜਨ ਨੂੰ ਲੈ ਕੇ ਆ ਰਹੀਆਂ ਦਿੱਕਤਾਂ ਦੇ ਸੰਬੰਧ ਵਿਚ ਇਹ ਮੀਟਿੰਗ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਬੀ.ਐਸ.-4 ਇੰਜਨ ਦੇ ਸੰਬੰਧ ਵਿਚ ਇਹ ਮੀਟਿੰਗ ਹੋਈ ਸੀ ਤੇ ਇਸ ਬੀ.ਐਸ.-4 ਇੰਜਨ ਨੂੰ ਚਲਾਉਣ ਲਈ ਹੋਰ ਸਮਾਂ ਮੰਗਿਆ ਗਿਆ ਸੀ। ਸੇਠ ਨੇ ਦੱਸਿਆ ਕਿ ਮਨਿਸਟਰੀ ਆਫ਼ ਟਰਾਂਸਪੋਰਟ ਹਾਈਵੇਅ ਵਲੋਂ 12 ਅਕਤੂਬਰ ਨੂੰ ਇਕ ਪੱਤਰ ਜਾਰੀ ਕਰਦੇ ਹੋਏ ਬੀ.ਐਸ.-4 ਇੰਜਨ ਨੂੰ ੳਲਾਉਣ ਲਈ ਹੋਰ ਛੇ ਮਹੀਨੇ ਦਾ ਸਮਾਂ ਦੇ ਦਿੱਤਾ ਹੈ। ਸੰਤੋਖ ਸਿੰਘ ਸੇਠ ਨੇ ਕੇਂਦਰ ਸਰਕਾਰ ਅਤੇ ਮਨਿਸਟਰੀ ਆਫ਼ ਟਰਾਂਸਪੋਰਟ ਹਾਈਵੇਅ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਉਹ ਇਸੇ ਬੀ.ਐਸ.-4 ਇੰਜਨ ਨੂੰ ਹੀ ਨਿਰੰਤਰ ਚਲਾਉਣ ਲਈ ਪੱਤਰ ਜਾਰੀ ਕਰੇ ਤਾਂ ਜੋ ਕੰਬਾਈਨ ਇੰਡਸਟਰੀ ਨੂੰ ਆ ਰਹੀਆਂ ਦਿੱਕਤਾਂ ਤੋਂ ਬਚਾਇਆ ਜਾ ਸਕੇ।
Ad Position 22
No active advertisement
ਪਿਛਲੀ ਖ਼ਬਰ ਸੂਬਾ ਸਰਕਾਰ ਵਲੋਂ ਕੀਤੇ ਲੋਕ ਭਲਾਈ ਦੇ ਕੰਮਾਂ ਦੀ ਪਿੰਡ ਮੈਹਸ ਵਿਖੇ ਘਰ-ਘਰ ਜਾ ਕੇ ਦਿੱਤੀ ਹੈ ਜਾਣਕਾਰੀ- ਵਿਧਾਇਕ ਦੇਵ ਮਾ... ਅਗਲੀ ਖ਼ਬਰ ਬੇਮੌਸਮੀ ਬਰਸਾਤ ਨਾਲ ਨੁਕਸਾਨੀ ਫ਼ਸਲ ਦਾ ਮੁਆਵਜ਼ਾ ਦੇਵੇ ਸਰਕਾਰ- ਮੋਹਣੀ ਭਾਂਖਰ
Ad Position 24