ਪਲੇ ਵੇਜ਼ ਸਕੂਲ ’ਚ ਨਵਰਾਤਰੀ ਦੇ ਸਮਾਪਤੀ ’ਤੇ ਭਜਨ-ਕੀਰਤਨ ਪ੍ਰੋਗਰਾਮ ਕਰਵਾਇਆ
ਪਟਿਆਲਾ, 17 ਅਕਤੂਬਰ (ਧਰਮਿੰਦਰ ਸਿੰਘ ਸਿੱਧੂ)- ਅਸ਼ਵਿਨ ਮਹੀਨੇ ਦੇ ਪਹਿਲੇ ਨਵਰਾਤਰੀ ਦੇ ਸ਼ੁਭ ਮੌਕੇ ’ਤੇ ਪਲੇ ਵੇਜ਼ ਸੀਨੀਅਰ ਸੈਕੰਡਰੀ ਸਕੂਲ ਵਿਖੇ ਮਾਂ ਦੁਰਗਾ ਦੇ ਇਕ ਸ਼ਾਨਦਾਰ ਮੰਦਰ ਦੀ ਸਥਾਪਨਾ ਕੀਤੀ ਗਈ। ਸਕੂਲ ਦੇ ਚੇਅਰਮੈਨ ਡਾ.
ਪਟਿਆਲਾ, 17 ਅਕਤੂਬਰ (ਧਰਮਿੰਦਰ ਸਿੰਘ ਸਿੱਧੂ)- ਅਸ਼ਵਿਨ ਮਹੀਨੇ ਦੇ ਪਹਿਲੇ ਨਵਰਾਤਰੀ ਦੇ ਸ਼ੁਭ ਮੌਕੇ ’ਤੇ ਪਲੇ ਵੇਜ਼ ਸੀਨੀਅਰ ਸੈਕੰਡਰੀ ਸਕੂਲ ਵਿਖੇ ਮਾਂ ਦੁਰਗਾ ਦੇ ਇਕ ਸ਼ਾਨਦਾਰ ਮੰਦਰ ਦੀ ਸਥਾਪਨਾ ਕੀਤੀ ਗਈ। ਸਕੂਲ ਦੇ ਚੇਅਰਮੈਨ ਡਾ. ਰਾਜਦੀਪ ਸਿੰਘ ਅਤੇ ਡਾਇਰੈਕਟਰ ਹਰਲੀਨ ਕੌਰ ਦੁਆਰਾ ਕਲਸ਼ ਸਥਾਪਿਤ ਕੀਤਾ ਗਿਆ ਅਤੇ ਅਖੰਡ ਜੋਤ ਜਗਾਈ ਗਈ। ਭਜਨ ਮੰਡਲੀ ਅਤੇ ਅਧਿਆਪਕਾਂ ਦੁਆਰਾ ਨਵਰਾਤਰੀ ਦੌਰਾਨ ਰੋਜ਼ਾਨਾ ਦੇਵੀ ਨੂੰ ਸਮਰਪਿਤ ਭਜਨ ਗਾਏ ਜਾਂਦੇ ਸਨ। ਨਵਰਾਤਰੀ ਦੇ ਸਮਾਪਤੀ ’ਤੇ ਸਕੂਲ ਕੈਂਪਸ ਵਿਚ ਇਕ ਭਜਨ-ਕੀਰਤਨ ਪ੍ਰੋਗਰਾਮ ਦਾ ਕਰਵਾਇਆ ਗਿਆ, ਜਿਸ ਵਿਚ ਸਾਰਿਆਂ ਨੇ ਉਤਸ਼ਾਹ ਨਾਲ ਹਿੱਸਾ ਲਿਆ। ਸਕੂਲ ਦੇ ਚੇਅਰਮੈਨ ਡਾ. ਰਾਜਦੀਪ ਸਿੰਘ, ਡਾਇਰੈਕਟਰ ਹਰਲੀਨ ਕੌਰ ਅਤੇ ਪ੍ਰਿੰਸੀਪਲ ਰਕਸ਼ਾ ਵਰਮਾ ਨੇ 251 ਲੜਕੀਆਂ ਲਈ “ਕੰਨਿਆ ਪੂਜਨ” ਕੀਤਾ ਤੇ ਉਨ੍ਹਾਂ ਨੂੰ ਸੁੰਦਰ ਤੋਹਫ਼ੇ ਭੇਟ ਕੀਤੇ। ਚੇਅਰਮੈਨ ਡਾ. ਰਾਜਦੀਪ ਸਿੰਘ ਨੇ ਇਸ ਸ਼ੁਭ ਮੌਕੇ ’ਤੇ ਕਿਹਾ ਕਿ ਸਕੂਲ ਨਾ ਸਿਰਫ਼ ਵਿਦਿਅਕ ਖੇਤਰ ਵਿਚ ਸਗੋਂ ਧਾਰਮਿਕ ਅਤੇ ਸੱਭਿਆਚਾਰਕ ਖੇਤਰਾਂ ਵਿਚ ਵੀ ਸਮੇਂ-ਸਮੇਂ ’ਤੇ ਅਜਿਹੇ ਪ੍ਰੋਗਰਾਮ ਕਰਵਾਉਂਦਾ ਕਰਦਾ ਹੈ ਤਾਂ ਜੋ ਸਮਾਜ ਵਿਚ ਏਕਤਾ ਅਤੇ ਭਾਈਚਾਰੇ ਦਾ ਸੰਦੇਸ਼ ਦਿੱਤਾ ਜਾ ਸਕੇ।