21-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-10-2026

ਲੋਕਾਂ ਨਾਲ ਸਿੱਧਾ ਸੰਵਾਦ ਹੀ ਵਿਕਾਸ ਦੀ ਅਸਲ ਤਾਕਤ- ਦਲਬੀਰ ਗਿੱਲ ਯੂ. ਕੇ.

ਘਨੌਰ, 21 ਅਕਤੂਬਰ (ਸਰਦਾਰਾ ਸਿੰਘ ਲਾਛੜੂ)- ਹਲਕਾ ਘਨੌਰ ਦੇ ਪਿੰਡ ਢੀਂਡਸਾ, ਗੋਪਾਲਪੁਰ, ਸੇਹਰਾ ਅਤੇ ਆਕੜੀ ਵਿਖੇ ‘ਮਾਨ ਦੇ ਮੁਨਾਫ਼ੇ’ ਮੁਹਿੰਮ ਤਹਿਤ ਲੋਕ ਮਿਲਣੀਆਂ ਕੀਤੀਆਂ ਗਈਆਂ। ਇਸ ਮੌਕੇ ‘ਆਪ’ ਆਗੂ ਦਲਬੀਰ ਗਿੱਲ ਯੂ.

Ad Position 21
No active advertisement
ਅਜੀਤ ਡੈਸਕ 22-10-2026
ਘਨੌਰ, 21 ਅਕਤੂਬਰ (ਸਰਦਾਰਾ ਸਿੰਘ ਲਾਛੜੂ)- ਹਲਕਾ ਘਨੌਰ ਦੇ ਪਿੰਡ ਢੀਂਡਸਾ, ਗੋਪਾਲਪੁਰ, ਸੇਹਰਾ ਅਤੇ ਆਕੜੀ ਵਿਖੇ ‘ਮਾਨ ਦੇ ਮੁਨਾਫ਼ੇ’ ਮੁਹਿੰਮ ਤਹਿਤ ਲੋਕ ਮਿਲਣੀਆਂ ਕੀਤੀਆਂ ਗਈਆਂ। ਇਸ ਮੌਕੇ ‘ਆਪ’ ਆਗੂ ਦਲਬੀਰ ਗਿੱਲ ਯੂ. ਕੇ. ਨੇ ਲੋਕਾਂ ਨਾਲ ਸਿੱਧਾ ਸੰਵਾਦ ਕਾਇਮ ਕਰਦਿਆਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਲੋਕਾਂ ਦੀ ਭਲਾਈ, ਪਿੰਡਾਂ ਦੇ ਵਿਕਾਸ ਅਤੇ ਸੂਬੇ ਦੀ ਤਰੱਕੀ ਲਈ ਵਚਨਬੱਧ ਹੈ। ਉਨ੍ਹਾਂ ਕਿਹਾ ਕਿ ‘ਮਾਨ ਦੇ ਮੁਨਾਫ਼ੇ’ ਮੁਹਿੰਮ ਦਾ ਮੁੱਖ ਮਕਸਦ ਸਰਕਾਰ ਦੀਆਂ ਨੀਤੀਆਂ, ਲੋਕ ਭਲਾਈ ਸਕੀਮਾਂ ਅਤੇ ਵਿਕਾਸ ਕਾਰਜਾਂ ਬਾਰੇ ਲੋਕਾਂ ਨੂੰ ਜਾਣੂ ਕਰਵਾਉਣਾ ਅਤੇ ਉਨ੍ਹਾਂ ਨਾਲ ਸਿੱਧਾ ਰਾਬਤਾ ਕਾਇਮ ਕਰਨਾ ਹੈ। ਲੋਕਤੰਤਰ ਦੀ ਅਸਲ ਤਾਕਤ ਲੋਕਾਂ ਦੀ ਆਵਾਜ਼ ਸੁਣਨ ਅਤੇ ਉਨ੍ਹਾਂ ਦੀਆਂ ਲੋੜਾਂ ਮੁਤਾਬਕ ਕੰਮ ਕਰਨ ‘ਚ ਹੈ। ਗਿੱਲ ਨੇ ਕਿਹਾ ਕਿ ਪੰਜਾਬ ਦੀ ਤਰੱਕੀ ਦਾ ਰਾਹ ਪਿੰਡਾਂ ਦੀ ਖੁਸ਼ਹਾਲੀ ‘ਚੋਂ ਲੰਘਦਾ ਹੈ। ਜਦੋਂ ਪਿੰਡਾਂ ‘ਚ ਬੁਨਿਆਦੀ ਸਹੂਲਤਾਂ ਮਜ਼ਬੂਤ ਹੋਣਗੀਆਂ ਤਾਂ ਸੂਬੇ ਦੀ ਆਰਥਿਕਤਾ ਵੀ ਮਜ਼ਬੂਤ ਹੋਵੇਗੀ। ਅਜਿਹੀਆਂ ਮਿਲਣੀਆਂ ਰਾਹੀਂ ਲੋਕਾਂ ਨੂੰ ਆਪਣੀਆਂ ਗੱਲਾਂ ਰੱਖਣ ਦਾ ਮੌਕਾ ਮਿਲਦਾ ਹੈ ਅਤੇ ਪਿੰਡਾਂ ਦੇ ਵਿਕਾਸ ਨਾਲ ਜੁੜੇ ਮੁੱਦਿਆਂ ‘ਤੇ ਵਿਚਾਰ-ਵਟਾਂਦਰਾ ਹੁੰਦਾ ਹੈ। ਇਸ ਮੌਕੇ ਦਰਸ਼ਨ ਸਿੰਘ ਭੋਗਲਾ, ਜਸਵਿੰਦਰ ਸਿੰਘ, ਜਰਨੈਲ ਸਿੰਘ, ਲੱਕੀ ਗੋਪਾਲਪੁਰ, ਕੁਲਵਿੰਦਰ ਲਾਛੜੂ, ਗੁਰਪ੍ਰੀਤ ਸਿੰਘ, ਗੁਰਵਿੰਦਰ ਸਿੰਘ ਅਤੇ ਸਤਨਾਮ ਢੀਂਡਸਾ ਆਦਿ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਨਸ਼ਿਆਂ, ਬੇਰੁਜ਼ਗਾਰੀ ਤੇ ਵਿਗੜ ਰਹੀ ਅਮਨ-ਕਾਨੂੰਨ ਦੀ ਸਥਿਤੀ ਨੇ ਪੰਜਾਬ ਨੂੰ ਚੁਣੌਤੀ ਭਰੇ ਦੌਰ ’ਚ ਧੱਕਿਆ- ਲਖਵੀਰ ਸਿੰਘ... ਅਗਲੀ ਖ਼ਬਰ ਪੰਜਾਬ ਮੁਲਾਜ਼ਮ ਤੇ ਪੈਨਸ਼ਨਰਜ਼ ਸਾਂਝਾ ਫਰੰਟ ਨੇ ਸਰਕਾਰ ਖ਼ਿਲਾਫ਼ ਖੋਲ੍ਹਿਆ ਮੋਰਚਾ
Ad Position 24