ਹਲਕਾ ਇੰਚਾਰਜ ਸੁਰਜੀਤ ਸਿੰਘ ਰੱਖੜਾ ਨੇ ਕੀਤੀ ਸ਼ਿਰਕਤ, ਪਹਿਲਵਾਨਾਂ ਦੀ ਹੌਸਲਾ ਅਫ਼ਜ਼ਾਈ ਕੀਤੀ
ਡਕਾਲਾ, 21 ਅਕਤੂਬਰ (ਰਵਿੰਦਰ ਸਿੰਘ ਪੰਜੇਟਾ)– ਪਿੰਡ ਕੱਲਰ ਭੈਣੀ ਵਿਖੇ ਸਥਿਤ ਸ੍ਰੀ ਸਿੱਧ ਬਾਬਾ ਦੁੱਧਾਧਾਰੀ ਯੋਗੀਆ ਸਮਾਧਾਂ ਵਿਖੇ ਦੁਸਹਿਰਾ ਮੇਲੇ ਮੌਕੇ ਵਿਸ਼ਾਲ ਕੁਸ਼ਤੀ ਦੰਗਲ ਕਰਵਾਇਆ ਗਿਆ। ਇਸ ਦੌਰਾਨ ਨਾਮਵਰ ਪਹਿਲਵਾਨਾਂ ਨੇ ਆਪਣੇ ਕੁਸ਼ਤੀ ਦੇ ਜੌਹਰ ਦਿਖਾਏ।
ਹ
ਹਲਕਾ ਇੰਚਾਰਜ ਸਮਾਣਾ ਸੁਰਜੀਤ ਸਿੰਘ ਰੱਖੜਾ ਵਲੋਂ ਝੰਡੀ ਵਾਲੀ ਕੁਸ਼ਤੀ ਦੀ ਸ਼ੁਰੂਆਤ ਕਰਵਾਉਂਦੇ ਹੋਏ। ਅਜੀਤ ਤਸਵੀਰ
22-10-2026
ਡਕਾਲਾ, 21 ਅਕਤੂਬਰ (ਰਵਿੰਦਰ ਸਿੰਘ ਪੰਜੇਟਾ)– ਪਿੰਡ ਕੱਲਰ ਭੈਣੀ ਵਿਖੇ ਸਥਿਤ ਸ੍ਰੀ ਸਿੱਧ ਬਾਬਾ ਦੁੱਧਾਧਾਰੀ ਯੋਗੀਆ ਸਮਾਧਾਂ ਵਿਖੇ ਦੁਸਹਿਰਾ ਮੇਲੇ ਮੌਕੇ ਵਿਸ਼ਾਲ ਕੁਸ਼ਤੀ ਦੰਗਲ ਕਰਵਾਇਆ ਗਿਆ। ਇਸ ਦੌਰਾਨ ਨਾਮਵਰ ਪਹਿਲਵਾਨਾਂ ਨੇ ਆਪਣੇ ਕੁਸ਼ਤੀ ਦੇ ਜੌਹਰ ਦਿਖਾਏ। ਦੰਗਲ ਦੀ ਮੁੱਖ ਖਿੱਚ 1 ਲੱਖ 11 ਹਜ਼ਾਰ ਰੁਪਏ ਦੀ ਵੱਡੀ ਝੰਡੀ ਰਹੀ, ਜਿਸ ਨੂੰ ਪ੍ਰਿਤਪਾਲ ਪਹਿਲਵਾਨ ਫਗਵਾੜਾ ਨੇ ਜਿੱਤ ਕੇ ਆਪਣੇ ਨਾਂ ਕੀਤਾ। ਇਸ ਮੌਕੇ ਵੱਡੀ ਗਿਣਤੀ ਵਿਚ ਕੁਸ਼ਤੀ ਪ੍ਰੇਮੀ ਅਤੇ ਇਲਾਕਾ ਨਿਵਾਸੀ ਪਹੁੰਚੇ ਅਤੇ ਪਹਿਲਵਾਨਾਂ ਦੇ ਮੁਕਾਬਲਿਆਂ ਦਾ ਆਨੰਦ ਮਾਣਿਆ। ਇਸ ਮੌਕੇ ਹਲਕਾ ਸਮਾਣਾ ਦੇ ਇੰਚਾਰਜ ਅਤੇ ਸਾਬਕਾ ਮੰਤਰੀ ਸੁਰਜੀਤ ਸਿੰਘ ਰੱਖੜਾ ਨੇ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ ਅਤੇ ਪਹਿਲਵਾਨਾਂ ਦੀ ਹੌਸਲਾ ਅਫ਼ਜ਼ਾਈ ਕੀਤੀ। ਮਹੰਤ ਪੀਰ ਯੋਗੀ ਵਿਜੇ ਨਾਥ ਵੱਲੋਂ ਅਜਿਹੇ ਸਮਾਗਮ ਕਰਵਾਉਣ ਦੇ ਉਪਰਾਲੇ ਦੀ ਸ਼ਲਾਘਾ ਕੀਤੀ ਗਈ। ਅਜਿਹੇ ਖੇਡ ਮੇਲੇ ਨੌਜਵਾਨਾਂ ਨੂੰ ਸਰੀਰਕ ਤੌਰ ’ਤੇ ਤੰਦਰੁਸਤ ਰਹਿਣ ਅਤੇ ਖੇਡਾਂ ਵਿੱਚ ਆਪਣੀ ਪ੍ਰਤਿਭਾ ਦਿਖਾਉਣ ਲਈ ਉਤਸ਼ਾਹਿਤ ਕਰਦੇ ਹਨ। ਇਸ ਮੌਕੇ ਯੂਥ ਪ੍ਰਧਾਨ ਹਲਕਾ ਸਮਾਣਾ ਪ੍ਰਦੀਪ ਸਿੰਘ ਧਾਲੀਵਾਲ, ਚੌਕੀ ਇੰਚਾਰਜ ਡਕਾਲਾ ਗੁਰਵਿੰਦਰ ਸਿੰਘ, ਸਾਬਕਾ ਚੇਅਰਮੈਨ ਮਲਕੀਤ ਸਿੰਘ ਡਕਾਲਾ, ਭੀਮ ਬਾਂਸਲ, ਲਾਲ ਸਿੰਘ, ਗੁਰਮੁੱਖ ਪਹਿਲਵਾਨ ਪਟਿਆਲਾ, ਹਰਜੀਤ ਪਹਿਲਵਾਨ ਪਟਿਆਲਾ, ਲਖਵੀਰ ਸਿੰਘ ਆੜ੍ਹਤੀ ਡਕਾਲਾ, ਹਿਮਾਂਸ਼ੂ ਬਾਂਸਲ, ਜਰਨੈਲ ਸਿੰਘ ਜੈਲੀ, ਰਣਬੀਰ ਸਿੰਘ, ਹਰਪਾਲ ਸਿੰਘ ਸਾਬਕਾ ਯੂਥ ਪ੍ਰਧਾਨ ਤੇ ਹੋਰ ਹਾਜ਼ਰ ਸਨ।