25-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-10-2026

ਪ੍ਰਵਾਸੀ ਮਜ਼ਦੂਰ ਦੀ ਭੇਦਭਰੀ ਹਾਲਤ ’ਚ ਮੌਤ

ਸਮਾਣਾ, 24 ਅਕਤੂਬਰ (ਹਰਵਿੰਦਰ ਸਿੰਘ ਟੋਨੀ)-ਸਮਾਣਾ ਤੋਂ ਸਹਿਜਪੁਰਾ ਪਿੰਡ ਨੂੰ ਜਾਂਦੀ ਲਿੰਕ ਸੜਕ ’ਤੇ ਸਥਿਤ ਇਕ ਫ਼ੈਕਟਰੀ ’ਚ ਵਾਪਰੇ ਹਾਦਸੇ ਦੌਰਾਨ ਚਾਰ ਕੁ ਮਹੀਨੇ ਪਹਿਲਾ ਸ਼ਹਿਰ ’ਚ ਮਜ਼ਦੂਰੀ ਦਾ ਕੰਮ ਕਰਨ ਆਏ ਇਕ ਪ੍ਰਵਾਸੀ ਮਜ਼ਦੂਰ ਦੀ ਭੇਦਭਰੀ ਹਾਲਤ ’ਚ ਮੌਤ ਹੋਣ ਦੀ ਸੂਚਨਾ ਹੈ। ਥਾਣਾ ਸ਼ਹਿਰੀ ’ਚ ਤੈਨਾਤ ਮਾਮਲੇ ਦੇ ਜਾਂਚ ਅਧਿਕਾਰੀ ਸਬ ਇੰਸਪੈਕਟਰ ਜਸਬੀਰ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਹਿਜਪੁਰਾ ਸੜਕ ’ਤੇ ਸਥਿਤ ਇਕ ਖੁੰਭਾ ਦੀ ਫ਼ੈਕਟਰੀ ਮਨੋਜ ਫ਼ੈਕਟਰੀ ’ਚ ਚਾਰ ਕੁ ਮਹੀਨੇ ਪਹਿਲਾ ਬਿਹਾਰ ਦੇ ਹਲੀਮਪੁਰ ਦਾ ਰਹਿਣ ਵਾਲਾ ਅਭਿਸ਼ੇਕ ਕੁਮਾਰ (22) ਪੁੱਤਰ ਪ੍ਰਮੋਦ ਮਾਹਤੋ ਹਾਲਏ ਆਬਾਦ ਖੁੰਭਾ ਦੀ ਫ਼ੈਕਟਰੀ ਦੇ ਕੁਆਟਰ ’ਚ ਰਹਿੰਦਾ ਸੀ ਜਿਸ ਦੀ ਬੀਤੀ ਸ਼ਾਮ ਅਚਾਨਕ ਭੇਦਭਰੀ ਹਾਲਤ ’ਚ ਮੌਤ ਹੋ ਗਈ।

Ad Position 21
No active advertisement
ਅਜੀਤ ਡੈਸਕ 25-10-2026
ਸਮਾਣਾ, 24 ਅਕਤੂਬਰ (ਹਰਵਿੰਦਰ ਸਿੰਘ ਟੋਨੀ)-ਸਮਾਣਾ ਤੋਂ ਸਹਿਜਪੁਰਾ ਪਿੰਡ ਨੂੰ ਜਾਂਦੀ ਲਿੰਕ ਸੜਕ ’ਤੇ ਸਥਿਤ ਇਕ ਫ਼ੈਕਟਰੀ ’ਚ ਵਾਪਰੇ ਹਾਦਸੇ ਦੌਰਾਨ ਚਾਰ ਕੁ ਮਹੀਨੇ ਪਹਿਲਾ ਸ਼ਹਿਰ ’ਚ ਮਜ਼ਦੂਰੀ ਦਾ ਕੰਮ ਕਰਨ ਆਏ ਇਕ ਪ੍ਰਵਾਸੀ ਮਜ਼ਦੂਰ ਦੀ ਭੇਦਭਰੀ ਹਾਲਤ ’ਚ ਮੌਤ ਹੋਣ ਦੀ ਸੂਚਨਾ ਹੈ। ਥਾਣਾ ਸ਼ਹਿਰੀ ’ਚ ਤੈਨਾਤ ਮਾਮਲੇ ਦੇ ਜਾਂਚ ਅਧਿਕਾਰੀ ਸਬ ਇੰਸਪੈਕਟਰ ਜਸਬੀਰ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਹਿਜਪੁਰਾ ਸੜਕ ’ਤੇ ਸਥਿਤ ਇਕ ਖੁੰਭਾ ਦੀ ਫ਼ੈਕਟਰੀ ਮਨੋਜ ਫ਼ੈਕਟਰੀ ’ਚ ਚਾਰ ਕੁ ਮਹੀਨੇ ਪਹਿਲਾ ਬਿਹਾਰ ਦੇ ਹਲੀਮਪੁਰ ਦਾ ਰਹਿਣ ਵਾਲਾ ਅਭਿਸ਼ੇਕ ਕੁਮਾਰ (22) ਪੁੱਤਰ ਪ੍ਰਮੋਦ ਮਾਹਤੋ ਹਾਲਏ ਆਬਾਦ ਖੁੰਭਾ ਦੀ ਫ਼ੈਕਟਰੀ ਦੇ ਕੁਆਟਰ ’ਚ ਰਹਿੰਦਾ ਸੀ ਜਿਸ ਦੀ ਬੀਤੀ ਸ਼ਾਮ ਅਚਾਨਕ ਭੇਦਭਰੀ ਹਾਲਤ ’ਚ ਮੌਤ ਹੋ ਗਈ। ਪੁਲਿਸ ਨੂੰ ਸੂਚਨਾ ਮਿਲਣ ’ਤੇ ਪੁਲਿਸ ਵਲੋਂ ਅਭਿਸ਼ੇਕ ਕੁਮਾਰ ਦੇ ਮ੍ਰਿਤਕ ਸਰੀਰ ਦਾ ਪੋਸਟਮਾਰਟਮ ਕਰਵਾਉਣ ਉਪਰੰਤ ਲਾਸ਼ ਵਾਰਿਸਾਂ ਹਵਾਲੇ ਕਰ ਦਿੱਤੀ ਗਈ ਹੈ। ਸੂਤਰਾਂ ਮੁਤਾਬਿਕ ਅਭਿਸ਼ੇਕ ਕੁਮਾਰ ਦਾ ਫ਼ੈਕਟਰੀ ’ਚ ਸਥਿਤ ਪਾਣੀ ਵਾਲੀ ਟੈਂਕੀ ਤੋਂ ਪੈਰ ਫਿਸਲ ਜਾਣ ਕਾਰਨ ਭੇਦਭਰੀ ਹਾਲਤ ’ਚ ਮੌਤ ਹੋਈ ਦੱਸੀ ਜਾਂਦੀ ਹੈ ਤੇ ਕੁਝ ਵਿਅਕਤੀਆਂ ਵਲੋਂ ਕਥਿਤ ਤੌਰ ’ਤੇ ਮੌਤ ਦੇ ਕਈ ਕਾਰਨ ਦੱਸੇ ਜਾ ਰਹੇ ਹਨ। ਜਦੋਂ ਕਿ ਸਥਿਤੀ ਹਾਲੇ ਗੁੰਝਲਦਾਰ ਬਣੀ ਹੋਈ ਹੈ। ਫ਼ੈਕਟਰੀ ਮਾਲਕ ਮਨੋਜ ਕੁਮਾਰ ਨੇ ਵਾਰ-ਵਾਰ ਫ਼ੋਨ ਕਰਨ ’ਤੇ ਫ਼ੋਨ ਨਹੀਂ ਚੁੱਕਿਆ।
Ad Position 22
No active advertisement
ਪਿਛਲੀ ਖ਼ਬਰ ਸੰਤ ਬਾਬਾ ਪ੍ਰੀਤਮ ਸਿੰਘ ਜੀ ਦੀ ਪ੍ਰੇਰਣਾ ਸਦਕਾ ਸ੍ਰੀ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਪੁਰਬ ਅਤੇ ਗੁਰਮਤਿ ਸਮਾਗਮ ਅਗਲੀ ਖ਼ਬਰ ਫੂਡ ਸੇਫਟੀ ਟੀਮ ਵਲੋਂ ਵਿਸ਼ੇਸ਼ ਮੁਹਿੰਮ : ਸ਼ੱਕ ਦੇ ਆਧਾਰ ’ਤੇ ਪੰਜ ਕੁਇੰਟਲ ਤੋਂ ਵੱਧ ਘਿਓ ਜ਼ਬਤ
Ad Position 24