ਸੰਦਲੀ ਪੈੜਾਂ ਛੱਡ ਗਏ ਕਲੇਰ ਤੇ ਸੈਲਾਨੀ , ਮੋਨ ਰੱਖ ਕੇ ਦਿੱਤੀ ਸ਼ਰਧਾਂਜਲੀ
ਰਾਜਪੁਰਾ, 2 ਨਵੰਬਰ (ਰਣਜੀਤ ਸਿੰਘ)-ਬੀਤੇ ਦਿਨੀਂ ਸਾਹਿਤਕ ਜਗਤ ਦੀਆਂ ਦੋ ਨਾਮਵਰ ਸ਼ਖ਼ਸੀਅਤਾਂ ਉੱਘੇ ਲੇਖਕ ਨਿਰੰਜਣ ਸਿੰਘ ਸੈਲਾਨੀ ਤੇ ਅੰਗਰੇਜ਼ ਕਲੇਰ ਬੇਵਕਤੀ ਅਕਾਲ ਚਲਾਣਾ ਕਰ ਗਏ ਸਨ। ਇਸ ਸੰਬੰਧੀ ਕਲਾ ਮੰਚ ਵਲੋਂ ਵਿਸ਼ੇਸ਼ ਸਮਾਗਮ ਗ਼ਜ਼ਲਗੋ ਅਵਤਾਰ ਪੁਆਰ ਦੀ ਦੇਖ-ਰੇਖ ਹੇਠ ਕਰਵਾਇਆ।
ਰ
ਰਾਜਪੁਰਾ ਵਿਖੇ ਵਿਛੜੇ ਲੇਖਕਾਂ ਨੂੰ ਮੋਨ ਰੱਖ ਕੇ ਸ਼ਰਧਾ ਦੇ ਫ਼ੁਲ ਭੇਟ ਕਰਦੇ ਹੋਏ ਉੱਘੇ ਲੇਖਕ ਤੇ ਹੋਰ। ਤਸਵੀਰ : ਰਣਜੀਤ ਸਿੰਘ
03-11-2026
ਰਾਜਪੁਰਾ, 2 ਨਵੰਬਰ (ਰਣਜੀਤ ਸਿੰਘ)-ਬੀਤੇ ਦਿਨੀਂ ਸਾਹਿਤਕ ਜਗਤ ਦੀਆਂ ਦੋ ਨਾਮਵਰ ਸ਼ਖ਼ਸੀਅਤਾਂ ਉੱਘੇ ਲੇਖਕ ਨਿਰੰਜਣ ਸਿੰਘ ਸੈਲਾਨੀ ਤੇ ਅੰਗਰੇਜ਼ ਕਲੇਰ ਬੇਵਕਤੀ ਅਕਾਲ ਚਲਾਣਾ ਕਰ ਗਏ ਸਨ। ਇਸ ਸੰਬੰਧੀ ਕਲਾ ਮੰਚ ਵਲੋਂ ਵਿਸ਼ੇਸ਼ ਸਮਾਗਮ ਗ਼ਜ਼ਲਗੋ ਅਵਤਾਰ ਪੁਆਰ ਦੀ ਦੇਖ-ਰੇਖ ਹੇਠ ਕਰਵਾਇਆ। ਇਸ ਵਿਚ ਬਤੌਰ ਮੁੱਖ ਮਹਿਮਾਨ ਬਾਲ ਲੇਖਕ ਤੇ ਪੰਖੜੀਆਂ ਮੈਗਜ਼ੀਨ ਦੇ ਸੰਪਾਦਕ ਦਰਸ਼ਨ ਬਨੂੜ ਨੇ ਸ਼ਿਰਕਤ ਕੀਤੀ। ਇਸ ਮੌਕੇ ਸਵ. ਲੇਖਕ ਨਿਰੰਜਣ ਸਿੰਘ ਸੈਲਾਨੀ ਤੇ ਅੰਗਰੇਜ਼ ਕਲੇਰ ਨੂੰ ਸ਼ਰਧਾ ਦੇ ਫ਼ੁਲ ਭੇਟ ਕਰਦੇ ਹੋਏ ਦੋ ਮਿੰਟ ਦਾ ਮੋਨ ਰੱਖਿਆ। ਇਸ ਮੌਕੇ ਸਭਾ ਦੇ ਸਰਪ੍ਰਸਤ ਡਾ. ਹਰਜੀਤ ਸਿੰਘ ਸੱਧਰ ਤੇ ਲੇਖਕ ਅਲੀ ਰਾਜਪੁਰਾ ਨੇ ਕਿਹਾ ਕਿ ਇਨ੍ਹਾਂ ਲੇਖਕਾਂ ਵਲੋਂ ਪਾਏ ਗਏ ਯੋਗਦਾਨ ਅਤੇ ਸਾਹਿਤਕ ਖੇਤਰ ਵਿਚ ਪਾਈਆਂ ਸੰਦਲੀ ਪੈੜਾਂ ਨੂੰ ਕਦੇ ਵੀ ਭੁਲਾਇਆ ਨਹੀਂ ਜਾ ਸਕਦਾ। ਉਨ੍ਹਾਂ ਨੇ ਦੱਸਿਆ ਕਿ ਅੰਗਰੇਜ਼ ਕਲੇਰ ਨੇ ਸਹਿਤ ਦੀ ਝੋਲੀ ਵਿਚ ਅੱਧੀ ਦਰਜਨ ਦੇ ਕਰੀਬ ਪੁਸਤਕਾਂ ਪਾਈਆਂ। ਉਨ੍ਹਾਂ ਨੇ ਅੱਗੇ ਦੱਸਿਆ ਕਿ ਭਾਵੇਂ ਅੱਜ ਸੈਲਾਨੀ ਤੇ ਕਲੇਰ ਸਾਡੇ ਵਿਚ ਨਹੀਂ ਰਹੇ ਪਰ ਉਨ੍ਹਾਂ ਵਲੋਂ ਰਚਿਆ ਗਿਆ ਅਮੀਰ ਸਾਹਿਤ ਅਤੇ ਲਿਖਤਾਂ ਆਉਣ ਵਾਲੇ ਲੰਮੇ ਸਮੇਂ ਤੱਕ ਪਾਠਕਾਂ ਅਤੇ ਨਵੀਂ ਪੀੜ੍ਹੀ ਵਲੋਂ ਬੜੇ ਸਤਿਕਾਰ ਨਾਲ ਯਾਦ ਕੀਤੀਆਂ ਜਾਣਗੀਆਂ। ਉਨ੍ਹਾਂ ਨੇ ਅੱਗੇ ਕਿਹਾ ਕਿ ਸਹਿਤ ਦੇ ਖੇਤਰ ਵਿਚ ਇਨ੍ਹਾਂ ਦੀ ਦੇਣ ਹਮੇਸ਼ਾ ਯਾਦ ਰੱਖੀ ਜਾਵੇਗੀ। ਇਸ ਮੌਕੇ ਹਰਜਿੰਦਰ ਕੌਰ ਸੱਧਰ, ਕੁਲਵੰਤ ਸਿੰਘ ਜੱਸਲ, ਅਵਤਾਰ ਸਿੰਘ ਪੁਆਰ, ਕੁਲਦੀਪ ਸਿੰਘ ਸਾਹਿਲ, ਦਰਸ਼ਨ ਸਿੰਘ ਬਨੂੜ, ਬਾਜਵਾ ਸੁਖਵਿੰਦਰ, ਵਿੱਕੀ ਕੋਸ਼ਿਸ਼, ਭਿੰਦਰ ਖਡੌਲੀ, ਰਾਜਵਿੰਦਰ ਚਾਨੀ ਅਤੇ ਹੋਰ ਪਤਵੰਤੇ ਸੱਜਣ ਤੇ ਸਾਹਿਤਕਾਰ ਹਾਜ਼ਰ ਸਨ।