ਐਕਸਪ੍ਰੈਸਵੇਅ ’ਤੇ ਖੜ੍ਹੇ ਟਰੱਕ ’ਚ ਟਾਟਾ 407 ਟਰੱਕ ਵੱਜਣ ਕਾਰਨ ਡਰਾਈਵਰ ਦੀ ਮੌਤ
ਦੋ ਕਰੇਨਾਂ ਨੇ ਕਈ ਘੰਟਿਆਂ ਦੀ ਮੁਸ਼ੱਕਤ ਮਗਰੋਂ ਦੋਵਾਂ ਟਰੱਕਾਂ ’ਚ ਫਸੇ ਡਰਾਇਵਰ ਨੂੰ ਕੱਡਿਆ ਬਾਹਰ
ਪਾਤੜਾਂ, 22 ਨਵੰਬਰ (ਜਗਦੀਸ਼ ਸਿੰਘ ਕੰਬੋਜ)-ਦਿੱਲੀ-ਜੰਮੂ ਕਟੜਾ ਹਾਈਵੇਅ ’ਤੇ ਪਿੰਡ ਸ਼ੁਤਰਾਣਾ ਨੇੜ੍ਹੇ ਇਕ ਖੜ੍ਹੇ ਟਰੱਕ ਪਿੱਛੇ ਟਾਟਾ 407 ਟਰੱਕ ਆ ਟਕਰਾਇਆ। ਇਹ ਟੱਕਰ ਐਨੀ ਭਿਆਨਕ ਸੀ ਕਿ ਇਕ ਟਰੱਕ ਦਾ ਡਰਾਇਵਰ ਦੋਵਾਂ ਟਰੱਕਾਂ ਵਿਚਕਾਰ ਬੁਰੀ ਤਰ੍ਹਾਂ ਫਸ ਗਿਆ ਅਤੇ 2 ਕਰੇਨਾਂ ਦੀ ਮਦਦ ਨਾਲ ਟਰੱਕਾਂ ਨੂੰ ਪਾਸੇ ਕਰਕੇ ਇਸ ਨੂੰ ਵਿਚੋਂ ਕੱਢਿਆ ਗਿਆ ਅਤੇ ਇਸ ਡਰਾਇਵਰ ਦੀ ਮੌਕੇ ’ਤੇ ਮੌਤ ਹੋ ਗਈ।
ਹ
ਹਾਦਸੇ ਬਾਰੇ ਗੱਲਬਾਤ ਕਰਦੇ ਹੋਏ ਦਰਸ਼ਨ ਸਿੰਘ ਸਿੱਧੂ ਅਤੇ ਪਿੱਛੇ ਹਾਦਸਾ ਗ੍ਰਸਤ ਟਰੱਕ। ਤਸਵੀਰ : ਜਗਦੀਸ਼ ਸਿੰਘ ਕੰਬੋਜ
23-11-2026
ਪਾਤੜਾਂ, 22 ਨਵੰਬਰ (ਜਗਦੀਸ਼ ਸਿੰਘ ਕੰਬੋਜ)-ਦਿੱਲੀ-ਜੰਮੂ ਕਟੜਾ ਹਾਈਵੇਅ ’ਤੇ ਪਿੰਡ ਸ਼ੁਤਰਾਣਾ ਨੇੜ੍ਹੇ ਇਕ ਖੜ੍ਹੇ ਟਰੱਕ ਪਿੱਛੇ ਟਾਟਾ 407 ਟਰੱਕ ਆ ਟਕਰਾਇਆ। ਇਹ ਟੱਕਰ ਐਨੀ ਭਿਆਨਕ ਸੀ ਕਿ ਇਕ ਟਰੱਕ ਦਾ ਡਰਾਇਵਰ ਦੋਵਾਂ ਟਰੱਕਾਂ ਵਿਚਕਾਰ ਬੁਰੀ ਤਰ੍ਹਾਂ ਫਸ ਗਿਆ ਅਤੇ 2 ਕਰੇਨਾਂ ਦੀ ਮਦਦ ਨਾਲ ਟਰੱਕਾਂ ਨੂੰ ਪਾਸੇ ਕਰਕੇ ਇਸ ਨੂੰ ਵਿਚੋਂ ਕੱਢਿਆ ਗਿਆ ਅਤੇ ਇਸ ਡਰਾਇਵਰ ਦੀ ਮੌਕੇ ’ਤੇ ਮੌਤ ਹੋ ਗਈ। ਦਰਸ਼ਨ ਸਿੰਘ ਸਿੱਧੂ ਵਾਇਸ ਚੇਅਰਮੈਨ ਐਸ.ਸੀ. ਵਿੰਗ ਪੰਜਾਬ ਕਾਂਗਰਸ ਨੇ ਇਸ ਹਾਦਸੇ ’ਤੇ ਗਹਿਰਾ ਦੁੱਖ ਪ੍ਰਗਟ ਕਰਦਿਆਂ ਐਕਸਪ੍ਰੈਸ ਵੇਅ ਦੇ ਅਧਿਕਾਰੀਆਂ ’ਤੇ ਪੁਖਤਾ ਪ੍ਰਬੰਧ ਨਾ ਕਰਨ ਦੇ ਦੋਸ਼ ਲਾਏ ਗਏ। ਇਸ ਬਾਰੇ ਜਾਣਕਾਰੀ ਦਿੰਦਿਆਂ ਇਕ ਟਰੱਕ ਦੇ ਮਾਲਕ ਨੇ ਦੱਸਿਆ ਕਿ ਉਨ੍ਹਾਂ ਦਾ ਲੜਕਾ ਜੈਪੁਰ ਤੋਂ ਮਾਲ ਲੈ ਕੇ ਐਕਸਪ੍ਰੈਸਵੇਅ ’ਤੇ ਆ ਰਿਹਾ ਸੀ ਅਤੇ ਉਹ ਪਿੰਡ ਸ਼ੁਤਰਾਣਾ ਨੇੜੇ ਭਾਖੜਾ ਨਹਿਰ ਲੰਘ ਕੇ ਟਰੱਕ ਨੂੰ ਸਾਈਡ ’ਤੇ ਲਾ ਕੇ ਪਿਸ਼ਾਬ ਕਰਨ ਗਿਆ ਸੀ। ਜਦੋਂ ਉਸ ਨੇ ਗੱਡੀ ਵਿਚ ਬਹਿ ਕੇ ਗੱਡੀ ਸਟਾਰਟ ਕੀਤੀ ਤਾਂ ਪਿੱਛੋਂ ਬਹੁਤ ਤੇਜ਼ ਆ ਰਿਹਾ ਟਾਟਾ 407 ਟਰੱਕ ਸਾਡੇ ਟਰੱਕ ਦੇ ਪਿਛਲੇ ਪਾਸੇ ਬਹੁਤ ਜੋਰ ਨਾਲ ਟਕਰਾਉਣ ਨਾਲ ਇਹ ਸਾਡੇ ਟਰੱਕ ਵਿਚ ਬੁਰੀ ਤਰ੍ਹਾਂ ਫਸ ਗਿਆ ਅਤੇ ਟਾਟਾ 407 ਟਰੱਕ ਵਿਚ ਸਵਾਰ ਇਕ ਵਿਅਕਤੀ ਤਾਂ ਸੁਰੱਖਿਅਤ ਬਾਹਰ ਕੱਢ ਲਿਆ ਜਦੋਂ ਕਿ ਉਸ ਦਾ ਡਰਾਈਵਰ ਭਰਾ ਟਰੱਕ ਦੇ ਕੈਬਿਨ ਵਿਚ ਹੀ ਫਸ ਗਿਆ। ਜਿਸ ਨੂੰ ਕੱਢਣ ਦੀ ਕੋਸ਼ਿਸ਼ ਕੀਤੀ ਪਰ ਨਾ ਨਿਕਲਣ ’ਤੇ ਕਰੇਨ ਮੰਗਵਾਈ ਗਈ। ਇਕ ਕਰੇਨ ਵੀ ਜਦੋਂ ਕੱਢਣ ਵਿਚ ਸਫਲ ਨਾ ਹੋਈ ਤਾਂ ਲਿਆਂਦੀ ਗਈ ਹੋਰ ਕਰੇਨ ਸਮੇਤ 2 ਕਰੇਨਾਂ ਵਲੋਂ ਬੜੀ ਮੁਸ਼ਕਿਲ ਨਾਲ ਇਸ ਡਰਾਈਵਰ ਨੂੰ ਦੋ ਟਰੱਕਾਂ ਵਿਚਕਾਰੋਂ ਕੱਢਿਆ ਗਿਆ ਪਰ ਉਸ ਦੀ ਮੌਤ ਹੋ ਚੁੱਕੀ ਸੀ। ਮ੍ਰਿਤਕ ਡਰਾਈਵਰ ਦੀ ਪਹਿਚਾਣ ਸ਼ਾਹਿਨਿਵਾਜ ਖਾਨ ਵਾਸੀ ਪਿੰਡ ਭੰਡੋਰਾ ਯੂ.ਪੀ. ਵਜੋਂ ਹੋਈ ਹੈ। ਦਰਸ਼ਨ ਸਿੰਘ ਸਿੱਧੂ ਨੇ ਇਸ ਹੋਏ ਹਾਦਸੇ ’ਤੇ ਦੁੱਖ ਪ੍ਰਗਟ ਕਰਦਿਆਂ ਕਿਹਾ ਕਿ ਐਕਸਪ੍ਰੈਸਵੇਅ ਦਾ ਕੰਮ ਅਜੇ ਅਧੂਰਾ ਹੈ ਅਤੇ ਇਸ ਨੂੰ ਚਾਲੂ ਕਰਕੇ ਟੋਲ ਵਸੂਲਿਆ ਜਾ ਰਿਹਾ ਹੈ ਪਰ ਕੋਈ ਵੀ ਪੁਖ਼ਤਾ ਪ੍ਰਬੰਧ ਨਾ ਹੋਣ ਕਾਰਨ ਬਹੁਤ ਸਾਰੇ ਹਾਦਸੇ ਇਸ ’ਤੇ ਵਾਪਰਨ ਨਾਲ ਕਈ ਕੀਮਤੀ ਜਾਨਾਂ ਜਾ ਚੁੱਕੀਆਂ ਹਨ। ਉਨ੍ਹਾਂ ਦੱਸਿਆ ਕਿ ਘੱਗਾ ਤੋਂ ਇਸ ਐਕਸਪ੍ਰੈਸਵੇਅ ’ਤੇ ਚੜ੍ਹਨ ਅਤੇ ਉੱਤਰਨ ਲਈ ਇਕ ਹੀ ਸੜਕ ਹੋਣ ਕਾਰਨ ਵਾਹਨ ਚਾਲਕਾਂ ਨੂੰ ਗਲਤ ਸਾਈਡ ਤੋਂ ਆ ਕੇ ਇਸ ’ਤੇ ਚੜਣਾ ਪੈਂਦਾ ਹੈ। ਜਿਸ ਨਾਲ ਕਈ ਹਾਦਸੇ ਹੋ ਚੁੱਕੇ ਹਨ ਪਰ ਫਿਰ ਵੀ ਐਕਸਪ੍ਰੈਸਵੇਅ ਦੇ ਅਧਿਕਾਰੀਆਂ ਨੇ ਕੋਈ ਧਿਆਨ ਨਹੀਂ ਦਿੱਤਾ ਗਿਆ।