26-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-11-2026

ਬੀਬੀ ਵਨਿੰਦਰ ਕੌਰ ਲੂੰਬਾ ਵਲੋਂ ਸਾਢੇ 10 ਕਰੋੜ ਦੀ ਲਾਗਤ ਨਾਲ ਤਿਆਰ ਵਾਟਰ ਟਰੀਟਮੈਂਟ ਪਲਾਟ ਦਾ ਉਦਘਾਟਨ ਕਿਹਾ, ਖੇਤੀ ਕਾਨੂੰਨ ਅਤੇ 700 ਸ਼ਹੀਦ ਕਿਸਾਨਾਂ ਨੂੰ ਭੁੱਲ ਕੇ ਕੀਤਾ ਅਕਾਲੀ ਭਾਜਪਾ ਗੱਠਜੋੜ ਸਫਲ ਨਹੀਂ ਹੋਵੇਗਾ

ਪਾਤੜਾਂ, 26 ਨਵੰਬਰ (ਗੁਰਕਿਬਾਲ ਸਿੰਘ ਖਾਲਸਾ)-ਆਮ ਆਦਮੀ ਪਾਰਟੀ ਦੇ ਹਲਕਾ ਸ਼ੁਤਰਾਣਾ ਤੋਂ ਉਮੀਦਵਾਰ ਬੀਬੀ ਵਨਿੰਦਰ ਕੌਰ ਲੂੰਬਾ ਵੱਲੋਂ 10 ਕਰੋੜ ਪੰਜਾਹ ਲੱਖ ਦੀ ਲਾਗਤ ਨਾਲ ਤਿਆਰ ਨਹਿਰੀ ਪਾਣੀ ਦਾ ਸੋਧਕ ਪਲਾਟ ਅਤੇ ਸਾਰੇ ਸ਼ਹਿਰ ਵਿਚ ਵਿਛਾਈਆਂ ਗਾਈਆਂ ਪਾਇਪ ਲਾਇਨਾਂ ਦਾ ਉਦਘਾਟਨ ਕਰਕੇ ਲੋਕ ਅਰਪਣ ਕੀਤਾ ਗਿਆ। ਉਨ੍ਹਾ ਕਿਹਾ ਧਰਤੀ ਹੇਠਲਾ ਪਾਣੀ ਪੀਣ ਯੋਗ ਨਾਂ ਹੋਣ ਕਾਰਨ ਪਾਤੜਾਂ ਇਲਾਕੇ ਦੇ ਬਹੁਤ ਸਾਰੇ ਲੋਕ ਕਈ ਤਰ੍ਹਾਂ ਦੀਆਂ ਬਿਮਾਰੀਆਂ ਤੋਂ ਪੀੜਤ ਹਨ ਅਤੇ ਲੱਖਾਂ ਰੁਪਏ ਇਲਾਜ਼ ਤੇ ਖਰਚ ਕਰਨ ਦੇ ਬਾਵਯੂਦ ਲੋਕਾਂ ਨੂੰ ਬਿਮਾਰੀਆਂ ਤੋਂ ਛੁਟਕਾਰਾ ਨਹੀਂ ਮਿਲ ਰਿਹਾ ਇਸ ਲਈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਮੋਹਾਲੀ ਵਰਗੇ ਸ਼ਹਿਰਾਂ ਤੋਂ ਲੋਕਾਂ ਨੂੰ ਨਹਿਰੀ ਪਾਣੀ ਸੋਧ ਕੇ ਲੋਕਾਂ ਨੂੰ ਪੀਣ ਲਈ ਦਿੱਤੇ ਜਾਣ ਦੀ ਸ਼ੁਰੂਆਤ ਕੀਤੀ ਅਤੇ ਹਲਕਾ ਸ਼ੁਤਰਾਣਾਂ ਦੇ ਲੋਕਾਂ ਲਈ ਬਹੁਤ ਹੀ ਖੁਸ਼ੀ ਵਾਲੀ ਗੱਲ ਹੈ ਕਿ ਘੱਗਾ ਅਤੇ ਪਾਤੜਾਂ ਸਮੇਤ ਪਿੰਡਾਂ ਵਿੱਚ ਵੀ ਨਹਿਰੀ ਪਾਣੀ ਦੇਣ ਲਈ ਇੱਕ ਵੱਡਾ ਟਰੀਟਮੈਂਟ ਪਲਾਟ ਲਾਇਆ ਗਿਆ ਹੈ ਜਿੱਥੇ ਇਹ ਪਾਣੀ ਪਾਤੜਾਂ ਸ਼ਹਿਰ ਵਿੱਚ ਲੋਕਾਂ ਦੇ ਘਰਾਂ ਤੱਕ ਪਹੁੰਚਾਉਣ ਲਈ ਸਾਰੇ ਸ਼ਹਿਰ ਵਿੱਚ ਪਾਇਪ ਲਾਇਨਾਂ ਪਾਈਆਂ ਗਈਆਂ ਹਨ।

Ad Position 21
No active advertisement
ਬੀਬੀ ਵਨਿੰਦਰ ਕੌਰ ਲੂੰਬਾ ਸਾਡੇ ਦਸ ਕਰੋੜ ਦੇ ਵਾਟਰ ਟ੍ਰੀਟਮੈਂਟ ਪਲਾਂਟ ਦਾ ਉਦਘਾਟਨ ਕਰਕੇ ਲੋਕ ਅਰਪਣ ਕਰਦੇ ਹੋਏ। ਤਸਵੀਰ : ਗੁਰਇਕਬਾਲ ਸਿੰਘ ਖਾਲਸਾ 27-11-2026
ਪਾਤੜਾਂ, 26 ਨਵੰਬਰ (ਗੁਰਕਿਬਾਲ ਸਿੰਘ ਖਾਲਸਾ)-ਆਮ ਆਦਮੀ ਪਾਰਟੀ ਦੇ ਹਲਕਾ ਸ਼ੁਤਰਾਣਾ ਤੋਂ ਉਮੀਦਵਾਰ ਬੀਬੀ ਵਨਿੰਦਰ ਕੌਰ ਲੂੰਬਾ ਵੱਲੋਂ 10 ਕਰੋੜ ਪੰਜਾਹ ਲੱਖ ਦੀ ਲਾਗਤ ਨਾਲ ਤਿਆਰ ਨਹਿਰੀ ਪਾਣੀ ਦਾ ਸੋਧਕ ਪਲਾਟ ਅਤੇ ਸਾਰੇ ਸ਼ਹਿਰ ਵਿਚ ਵਿਛਾਈਆਂ ਗਾਈਆਂ ਪਾਇਪ ਲਾਇਨਾਂ ਦਾ ਉਦਘਾਟਨ ਕਰਕੇ ਲੋਕ ਅਰਪਣ ਕੀਤਾ ਗਿਆ। ਉਨ੍ਹਾ ਕਿਹਾ ਧਰਤੀ ਹੇਠਲਾ ਪਾਣੀ ਪੀਣ ਯੋਗ ਨਾਂ ਹੋਣ ਕਾਰਨ ਪਾਤੜਾਂ ਇਲਾਕੇ ਦੇ ਬਹੁਤ ਸਾਰੇ ਲੋਕ ਕਈ ਤਰ੍ਹਾਂ ਦੀਆਂ ਬਿਮਾਰੀਆਂ ਤੋਂ ਪੀੜਤ ਹਨ ਅਤੇ ਲੱਖਾਂ ਰੁਪਏ ਇਲਾਜ਼ ਤੇ ਖਰਚ ਕਰਨ ਦੇ ਬਾਵਯੂਦ ਲੋਕਾਂ ਨੂੰ ਬਿਮਾਰੀਆਂ ਤੋਂ ਛੁਟਕਾਰਾ ਨਹੀਂ ਮਿਲ ਰਿਹਾ ਇਸ ਲਈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਮੋਹਾਲੀ ਵਰਗੇ ਸ਼ਹਿਰਾਂ ਤੋਂ ਲੋਕਾਂ ਨੂੰ ਨਹਿਰੀ ਪਾਣੀ ਸੋਧ ਕੇ ਲੋਕਾਂ ਨੂੰ ਪੀਣ ਲਈ ਦਿੱਤੇ ਜਾਣ ਦੀ ਸ਼ੁਰੂਆਤ ਕੀਤੀ ਅਤੇ ਹਲਕਾ ਸ਼ੁਤਰਾਣਾਂ ਦੇ ਲੋਕਾਂ ਲਈ ਬਹੁਤ ਹੀ ਖੁਸ਼ੀ ਵਾਲੀ ਗੱਲ ਹੈ ਕਿ ਘੱਗਾ ਅਤੇ ਪਾਤੜਾਂ ਸਮੇਤ ਪਿੰਡਾਂ ਵਿੱਚ ਵੀ ਨਹਿਰੀ ਪਾਣੀ ਦੇਣ ਲਈ ਇੱਕ ਵੱਡਾ ਟਰੀਟਮੈਂਟ ਪਲਾਟ ਲਾਇਆ ਗਿਆ ਹੈ ਜਿੱਥੇ ਇਹ ਪਾਣੀ ਪਾਤੜਾਂ ਸ਼ਹਿਰ ਵਿੱਚ ਲੋਕਾਂ ਦੇ ਘਰਾਂ ਤੱਕ ਪਹੁੰਚਾਉਣ ਲਈ ਸਾਰੇ ਸ਼ਹਿਰ ਵਿੱਚ ਪਾਇਪ ਲਾਇਨਾਂ ਪਾਈਆਂ ਗਈਆਂ ਹਨ। 10 ਕਰੋੜ ਪੰਜਾਹ ਲੱਖ ਦੀ ਲਾਗਤ ਨਾਲ ਤਿਆਰ ਇਸ ਪ੍ਰੋਜੈਕਟ ਨੂੰ ਚਾਲੂ ਕਰਕੇ ਅੱਜ ਲੋਕਾਂ ਦੇ ਹਵਾਲੇ ਕੀਤਾ ਜਾ ਗਿਆ ਹੈ।ਬੀਬੀ ਲੂੰਬਾ ਨੂੰ ਅਕਾਲੀ ਭਾਜਪਾ ਵੱਲੋਂ ਗਠਜੋੜ ਹੋਣ ਤੇ ਪੰਜਾਬ ਦੀਆਂ ਸਾਰੀਆਂ ਸੀਟਾਂ ਜਿੱਤ ਕੇ ਸਰਕਾਰ ਬਣਾਉਣ ਦੇ ਕੀਤੇ ਜਾ ਰਹੇ ਦਾਅਵਿਆਂ ਬਾਰੇ ਟਿੱਪਣੀ ਕਰਨ ’ਤੇ ਉਨ੍ਹਾਂ ਕਿਹਾ ਕਿ ਜਿਨ੍ਹਾਂ ਖੇਤੀ ਕਾਨੂੰਨਾਂ ਨੂੰ ਕਾਲੇ ਕਾਨੂੰਨ ਦੱਸ ਕੇ ਅਕਾਲੀ ਦਲ ਵੱਲੋਂ ਭਾਜਪਾ ਨਾਲ ਨਾਤਾ ਤੋੜਿਆ ਗਿਆ ਸੀ ਕਿ ਉਹ ਹੁਣ ਕਾਨੂੰਨ ਵਾਪਿਸ ਹੋ ਗਏ ਹਨ, ਕੀ ਇਨ੍ਹਾਂ ਕਾਨੂੰਨਾਂ ਨੂੰ ਵਾਪਿਸ ਕਰਵਾਉਣ ਲਈ ਸ਼ਹੀਦ ਹੋਏ 700 ਤੋਂ ਵੱਧ ਕਿਸਾਨਾਂ ਦਾ ਕੋਈ ਇਨਸਾਫ ਭਾਜਪਾ ਨੇ ਦੇ ਦਿੱਤਾ ਹੈ ,ਪਰ ਸਿਰਫ ਸਤ੍ਹਾ ਪ੍ਰਾਪਤੀ ਲਈ ਕੀਤੇ ਜਾਣ ਵਾਲੇ ਇਸ ਗਠਜੋੜ ਨੂੰ ਪੰਜਾਬ ਦੇ ਲੋਕ ਬੁਰੀ ਤਰਾਂ ਨਿਕਾਰ ਦੇਣਗੇ ਅਤੇ ਫਿਰ ਤੋਂ ਪੰਜਾਬ ਵਿੱਚ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸਰਕਾਰ ਨੂੰ ਸਤ੍ਹਾ ਵਿੱਚ ਲਿਆਉਣਗੇ।ਇਸ ਮੌਕੇ ਨਗਰ ਕੌਸਲ ਪਾਤੜਾਂ ਪ੍ਰਧਾਨ ਅੰਮ੍ਰਿਤਪਾਲ ਸਿੰਘ ਕਾਲੇਕਾ, ਕੌਂਸਲਰ ਸੋਨੀ ਜਲੂਰ, ਸੀਨੀਅਰ ਆਗੂ ਵਰੁਣ ਕੁਮਾਰ ਕਾਂਸਲ, ਕੁਲਦੀਪ ਸਿੰਘ ਥਿੰਦ ਮੈਂਬਰ ਕੰਬੋਜ ਵੈਲਫੇਅਰ ਬੋਰਡ ਪੰਜਾਬ, ਬਲਜਿੰਦਰ ਸਿੰਘ ਈ.ਓ, ਬਰਜਿੰਦਰ ਸਿੰਘ ਸੋਨੀ ਸਾਬਕਾ ਕੌਸਲਰ, ਕੁਲਦੀਪ ਸਿੰਘ ਬਿੱਟੂ ਬਿਦੇਸ਼ਾ ਪ੍ਰਧਾਨ ਕਾਰ ਡੀਲਰ ਐਸੋਸੀਏਸ਼, ਭਗਵਤ ਦਿਆਲ ਨਿੱਕਾ ਸਾਬਕਾ ਕੌਸਲਰ, ਅਨਵਿੰਦਰ ਸਿੰਘ ਕਰਮਾਂ ਕੌਸਲਰ, ਹਰਪਾਲ ਸਿੰਘ ਲਾਡੀ ਘੱਗਾ ਆਦਿ ਮੋਜੂਦ ਸਨ।
Ad Position 22
No active advertisement
ਪਿਛਲੀ ਖ਼ਬਰ ਵਿੱਕੀ ਘਨੌਰ ਦੀ ਅਗਵਾਈ ਹੇਠ ‘ਖੁਸ਼ਹਾਲ ਪੰਜਾਬ ਰੈਲੀ’ ਲਈ ਮਟਵਾਣੀ ਰਵਾਨਾ ਹੋਇਆ ਵੱਡਾ ਕਾਫ਼ਲਾ ਅਗਲੀ ਖ਼ਬਰ ਕੈਨੇਡਾ ’ਚ ਪੜ੍ਹਾਈ ਕਰ ਰਹੇ ਨੌਜਵਾਨਾਂ ਨੇ ਸਮਾਜ ਸੇਵਾ ਦੀ ਮਿਸਾਲ ਕੀਤੀ ਕਾਇਮ ਸਰਕਾਰੀ ਪ੍ਰਾਇਮਰੀ ਸਕੂਲ ਰਾਜੋਆਣਾ ਕਲਾਂ...
Ad Position 24