26-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-11-2026

27 ਦੀ ਰਾਤ 8 ਵਜੇ ਪਟਿਆਲਾ ਵਿਚ ਹੋਵੇਗੀ ਮੌਕ ਡਰਿੱਲ

ਪਟਿਆਲਾ , 26 ਨਵੰਬਰ (ਮਨਦੀਪ ਸਿੰਘ ਖਰੌੜ)-ਸਿਵਿਲ ਡਿਫੈਂਸ ਦੇ ਅਡਿਸ਼ਨਲ ਕੰਟਰੋਲਰ ਸ੍ਰੀ ਗਗਨਪ੍ਰੀਤ ਸਿੰਘ ਢਿੱਲੋ ਅਤੇ ਚੀਫ਼ ਵਾਰਡਨ ਕੇ ਐਸ ਸੇਖੋਂ ਨੇ ਜਾਣਕਾਰੀ ਦਿੰਦਿਆਂ ਦਸਿਆ ਕਿ ਸਿਵਲ ਡਿਫੈਂਸ ਵਿਭਾਗ ਦੀ ਤਿਆਰੀ ਨੂੰ ਮਜ਼ਬੂਤ ਕਰਨ ਲਈ ਇਕ ਸਰਗਰਮ ਕਦਮ ਵਜੋਂ ਪਟਿਆਲਾ ਦੇ ਡਿਪਟੀ ਕਮਿਸ਼ਨਰ ਹਿਮਾਂਸ਼ੂ ਜੈਨ ਦੀ ਅਗਵਾਈ ਵਿਚ ਸਿਵਿਲ ਡਿਫੈਂਸ ਅਤੇ ਪੰਜਾਬ ਹੋਮ ਗਾਰਡਜ ਵਿਭਾਗ ਵੱਲੋਂ ਅੱਜ 27 ਨਵੰਬਰ ਦੀ ਰਾਤ 8 ਵਜੇ ਪਟਿਆਲਾ ਦੇ ਡੀ. ਸੀ.

Ad Position 21
No active advertisement
ਅਜੀਤ ਡੈਸਕ 27-11-2026
ਪਟਿਆਲਾ , 26 ਨਵੰਬਰ (ਮਨਦੀਪ ਸਿੰਘ ਖਰੌੜ)-ਸਿਵਿਲ ਡਿਫੈਂਸ ਦੇ ਅਡਿਸ਼ਨਲ ਕੰਟਰੋਲਰ ਸ੍ਰੀ ਗਗਨਪ੍ਰੀਤ ਸਿੰਘ ਢਿੱਲੋ ਅਤੇ ਚੀਫ਼ ਵਾਰਡਨ ਕੇ ਐਸ ਸੇਖੋਂ ਨੇ ਜਾਣਕਾਰੀ ਦਿੰਦਿਆਂ ਦਸਿਆ ਕਿ ਸਿਵਲ ਡਿਫੈਂਸ ਵਿਭਾਗ ਦੀ ਤਿਆਰੀ ਨੂੰ ਮਜ਼ਬੂਤ ਕਰਨ ਲਈ ਇਕ ਸਰਗਰਮ ਕਦਮ ਵਜੋਂ ਪਟਿਆਲਾ ਦੇ ਡਿਪਟੀ ਕਮਿਸ਼ਨਰ ਹਿਮਾਂਸ਼ੂ ਜੈਨ ਦੀ ਅਗਵਾਈ ਵਿਚ ਸਿਵਿਲ ਡਿਫੈਂਸ ਅਤੇ ਪੰਜਾਬ ਹੋਮ ਗਾਰਡਜ ਵਿਭਾਗ ਵੱਲੋਂ ਅੱਜ 27 ਨਵੰਬਰ ਦੀ ਰਾਤ 8 ਵਜੇ ਪਟਿਆਲਾ ਦੇ ਡੀ.ਸੀ.ਡਬਲਿਊ. ਪੁੱਲ ਦੇ ਹੇਠਾਂ ਏਅਰ ਰੇਡ ਵਾਰਨਿੰਗ ਦੌਰਾਨ/ਬਲੈਕਆਊਟ ਕਰਨ ਦੀ ਮੌਕ ਐਕਸਰਸਾਈਜ਼ ਕਰਵਾਈ ਜਾ ਰਹੀ ਹੈ। ਉਨ੍ਹਾਂ ਦਸਿਆ ਕਿ ਇਹ ਮੌਕ ਐਕਸਰਸਾਈਜ਼ ਏਅਰ ਰੇਡ ਚੇਤਾਵਨੀ ਸਾਇਰਨ ਵੱਜਣ ਦੇ ਨਾਲ ਸ਼ੁਰੂ ਹੋਵੇਗੀ ਇਹ ਸਾਇਰਨ 02 ਮਿੰਟ ਲਗਾਤਾਰ ਉੱਚੀ ਪਿੱਚ ’ਤੇ ਵਜਾਇਆ ਜਾਵੇਗੀ। ਇਸ ਮੌਕ ਐਕਸਰਸਾਈਜ਼ ਦੌਰਾਨ ਡਿਪਟੀ ਕਮਿਸ਼ਨਰ-ਕਮ-ਕੰਟਰੋਲਰ, ਸਿਵਲ ਡਿਫੈਂਸ ਦੁਆਰਾ ਮੌਕ ਐਕਸਰਸਾਈਜ਼ ਲਈ ਨਿਰਧਾਰਤ ਖੇਤਰ ਚ ਬਲੈਕਆਊਟ ਲਾਗੂ ਕੀਤਾ ਜਾਵੇਗਾ। ਬਲੈਕਆਊਟ ਦੌਰਾਨ ਇਸ ਖੇਤਰ ਦੇ ਆਮ ਲੋਕਾਂ ਦੁਆਰਾ ਸਾਰੀਆਂ ਗੈਰ-ਜ਼ਰੂਰੀ ਲਾਈਟਾਂ ਨੂੰ ਬੰਦ ਰੱਖੀਆਂ ਜਾਵੇ। ਉਹਨਾ ਜਨਤਾ ਨੂੰ ਅਪੀਲ ਕੀਤੀ ਕਿ 8 ਵਜੇ ਆਪਣੇ ਘਰ ਕੇ ਸਿਕਉਰਟਿ ਕੈਮਰੇ ਅਤੇ ਇੰਨਵਰਟਰ 10 ਮਿੰਟ ਲਈ ਬੰਦ ਰੱਖਣ । ਓਹਨਾ ਇਹ ਵੀ ਕਿਹਾ ਕਿ ਬਲੈਕਆਊਟ ਦੌਰਾਨ ਜ਼ਰੂਰੀ ਸੇਵਾਵਾਂ ਚਾਲੂ ਰਹਿਣਗੀਆਂ। ਇੱਕ ਵਾਰ ਮੌਕ ਐਕਸਰਸਾਈਜ਼ ਪੂਰੀ ਹੋਣ ਤੋਂ ਬਾਅਦ, ਸਭ ਠੀਕ ਹੈ ਸਿਗਨਲ ਵਜਾਇਆ ਜਾਵੇਗਾ ਇਹ ਸਾਇਰਨ 02 ਮਿੰਟ ਲਈ ਲਗਾਤਾਰ ਉੱਚੀ ਅਤੇ ਨੀਵੀ ਪਿੱਚ ਨਾਲ ਵਜਾਇਆ ਜਾਵੇਗਾ, ਜੋ ਕਿ ਮੌਕ ਐਕਸਰਸਾਈਜ਼ ਦੇ ਸਮਾਪਤ ਹੋਣ ਦਾ ਸੰਕੇਤ ਹੋਵੇਗਾ। ਉਨ੍ਹਾਂ ਦਸਿਆ ਕਿ ਇਸ ਮੌਕੇ ਐਕਸਰਸਾਈਜ਼ ਦੌਰਾਨ ਫਾਇਰ ਰਿਸਪਾਂਸ ਆਪ੍ਰੇਸ਼ਨ, ਸਰਚ ਐਂਡ ਰੈਸਕਿਊ ਆਪ੍ਰੇਸ਼ਨ, ਫਸਟ-ਏਡ ਅਤੇ ਮੈਡੀਕਲ ਸਹਾਇਤਾ, ਜ਼ਖਮੀ ਵਿਅਕਤੀਆਂ ਨੂੰ ਬਾਹਰ ਕੱਢਣ, ਟ੍ਰੈਫਿਕ ਅਤੇ ਭੀੜ ਕੰਟਰੋਲ ਦੇ ਉਪਾਵਾਂ ਦਾ ਅਭਿਆਸ ਕੀਤਾ ਜਾਵੇਗਾ। ਇਹ ਕੇਵਲ ਅਭਿਆਸ ਹੈ ਜੋ ਕਿ ਕਿਸੇ ਵੀ ਹੰਗਾਮੀ ਸਥਿਤੀ ਨਾਲ ਨਜਿੱਠਣ ਲਈ ਸਿਵਿਲ ਡਿਫੈਂਸ ਵੱਲੋਂ ਕੀਤਾ ਜਾ ਰਿਹਾ ਹੈ।
Ad Position 22
No active advertisement
ਪਿਛਲੀ ਖ਼ਬਰ ਹਲਕਾ ਸਨੌਰ ਅੰਦਰ ਡੇਢ ਸਾਲ ਦੌਰਾਨ ਵੱਡੇ ਪੱਧਰ ’ਤੇ ਵਿਕਾਸ ਕਾਰਜ ਕਰਵਾਇਆ-ਰਣਜੋਧ ਸਿੰਘ ਹਡਾਣਾ ਅਗਲੀ ਖ਼ਬਰ ਵਿੱਕੀ ਘਨੌਰ ਦੀ ਅਗਵਾਈ ਹੇਠ ‘ਖੁਸ਼ਹਾਲ ਪੰਜਾਬ ਰੈਲੀ’ ਲਈ ਮਟਵਾਣੀ ਰਵਾਨਾ ਹੋਇਆ ਵੱਡਾ ਕਾਫ਼ਲਾ
Ad Position 24